-
ਬਾਈਬਲ ਦੀਆਂ ਸਿੱਖਿਆਵਾਂ—ਅੱਜ ਵੀ ਫ਼ਾਇਦੇਮੰਦਪਹਿਰਾਬੁਰਜ (ਪਬਲਿਕ)—2018 | ਨੰ. 1
-
-
ਅਗਲੇ ਤਿੰਨ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਹੋਰ ਲੋਕਾਂ ਨੂੰ ਵੀ ਮੁਸ਼ਕਲ ਘੜੀਆਂ ਵਿਚ ਬਾਈਬਲ ਦੀਆਂ ਸਲਾਹਾਂ ਲਾਗੂ ਕਰ ਕੇ ਕਿਵੇਂ ਫ਼ਾਇਦਾ ਹੋਇਆ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਾਈਬਲ ਉਸ ਪੁਰਾਣੀ ਚੀਜ਼ ਵਾਂਗ ਹੈ ਜਿਸ ਬਾਰੇ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ। ਇਹ ਉਨ੍ਹਾਂ ਅਣਗਿਣਤ ਕਿਤਾਬਾਂ ਤੋਂ ਬਿਲਕੁਲ ਵੱਖਰੀ ਹੈ ਜੋ ਪੁਰਾਣੀਆਂ ਹੋ ਚੁੱਕੀਆਂ ਹਨ ਅਤੇ ਜਿਨ੍ਹਾਂ ਦੀਆਂ ਸਲਾਹਾਂ ਅੱਜ ਫ਼ਾਇਦੇਮੰਦ ਨਹੀਂ ਹਨ। ਕਿਹੜੀ ਚੀਜ਼ ਕਰਕੇ ਬਾਈਬਲ ਇਕ ਖ਼ਾਸ ਕਿਤਾਬ ਹੈ? ਇਸ ਵਿਚ ਇਨਸਾਨਾਂ ਦੀਆਂ ਨਹੀਂ, ਸਗੋਂ ਰੱਬ ਦੀਆਂ ਗੱਲਾਂ ਦੱਸੀਆਂ ਗਈਆਂ ਹਨ।—1 ਥੱਸਲੁਨੀਕੀਆਂ 2:13.
ਤੁਸੀਂ ਵੀ ਦੇਖਿਆ ਹੋਣਾ ਕਿ ਜ਼ਿੰਦਗੀ ਬਹੁਤ ਛੋਟੀ ਅਤੇ ਮੁਸ਼ਕਲਾਂ ਭਰੀ ਹੈ। ਜਦੋਂ ਤੁਸੀਂ ਮੁਸ਼ਕਲਾਂ ਦੇ ਭਾਰ ਹੇਠ ਦੱਬੇ ਹੋਏ ਮਹਿਸੂਸ ਕਰਦੇ ਹੋ, ਤਾਂ ਤੁਸੀਂ ਦਿਲਾਸਾ, ਮਦਦ ਅਤੇ ਸਲਾਹ ਕਿੱਥੋਂ ਪਾ ਸਕਦੇ ਹੋ?
ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਬਾਈਬਲ ਅੱਜ ਵੀ ਸਾਡੀ ਜ਼ਿੰਦਗੀ ਵਿਚ ਫ਼ਾਇਦੇਮੰਦ ਹੈ। ਆਓ ਦੇਖੀਏ ਕਿ
ਜਿੰਨਾ ਹੋ ਸਕੇ, ਅਸੀਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਾਂ।
ਮੁਸ਼ਕਲਾਂ ਪੈਦਾ ਹੋਣ ʼਤੇ ਅਸੀਂ ਇਨ੍ਹਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ।
ਅਸੀਂ ਉਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ʼਤੇ ਸਾਡਾ ਵੱਸ ਨਹੀਂ ਚੱਲਦਾ।
ਅਗਲੇ ਤਿੰਨ ਲੇਖਾਂ ਵਿਚ ਇਨ੍ਹਾਂ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ।
-
-
ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?ਪਹਿਰਾਬੁਰਜ (ਪਬਲਿਕ)—2018 | ਨੰ. 1
-
-
ਡਾਕਟਰੀ
ਭਾਵੇਂ ਬਾਈਬਲ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਕਿਤਾਬ ਨਹੀਂ ਹੈ, ਪਰ ਇਸ ਵਿਚ ਬਹੁਤ ਸਾਰੇ ਅਜਿਹੇ ਅਸੂਲ ਦਿੱਤੇ ਗਏ ਹਨ ਜੋ ਅੱਜ-ਕੱਲ੍ਹ ਦੀ ਸਿਹਤ ਸੰਬੰਧੀ ਜਾਣਕਾਰੀ ਨਾਲ ਮੇਲ ਖਾਂਦੇ ਹਨ।
ਬੀਮਾਰ ਲੋਕਾਂ ਨੂੰ ਅਲੱਗ ਰੱਖਣਾ।
ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਕੋੜ੍ਹ ਦੀ ਬੀਮਾਰੀ ਹੈ, ਉਨ੍ਹਾਂ ਲੋਕਾਂ ਨੂੰ ਦੂਸਰੇ ਲੋਕਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ। ਮੱਧ-ਯੁੱਗ (500 ਤੋਂ ਲਗਭਗ 1500 ਈ.ਪੂ. ਤਕ) ਵਿਚ ਫੈਲੀਆਂ ਮਹਾਂਮਾਰੀਆਂ ਤੋਂ ਪਹਿਲਾਂ ਡਾਕਟਰਾਂ ਨੂੰ ਇਸ ਅਸੂਲ ਬਾਰੇ ਨਹੀਂ ਪਤਾ ਸੀ। ਪਰ ਇਹ ਅਸੂਲ ਅੱਜ ਵੀ ਫ਼ਾਇਦੇਮੰਦ ਹੈ।—ਲੇਵੀਆਂ, ਅਧਿਆਇ 13 ਅਤੇ 14.
ਲਾਸ਼ ਨੂੰ ਛੋਹਣ ਤੋਂ ਬਾਅਦ ਨਹਾਉਣਾ।
19ਵੀਂ ਸਦੀ ਦੇ ਅਖ਼ੀਰ ਤਕ ਵੀ ਡਾਕਟਰ ਮੁਰਦਿਆਂ ਦਾ ਓਪਰੇਸ਼ਨ ਕਰਨ ਤੋਂ ਬਾਅਦ ਬਿਨਾਂ ਹੱਥ ਧੋਤਿਆਂ ਜੀਉਂਦੇ ਮਰੀਜ਼ਾਂ ਦਾ ਓਪਰੇਸ਼ਨ ਕਰਦੇ ਸਨ। ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ। ਪਰ ਮੂਸਾ ਦੇ ਕਾਨੂੰਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੋਈ ਵੀ ਵਿਅਕਤੀ ਲਾਸ਼ ਨੂੰ ਛੋਹ ਕੇ ਅਸ਼ੁੱਧ ਹੋ ਜਾਂਦਾ ਸੀ। ਇਸ ਕਾਨੂੰਨ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਇਨ੍ਹਾਂ ਹਾਲਾਤਾਂ ਵਿਚ ਅਸ਼ੁੱਧ ਹੋਏ ਵਿਅਕਤੀ ਨੂੰ ਆਪਣੇ ਆਪ ਨੂੰ ਪਾਣੀ ਨਾਲ ਸ਼ੁੱਧ ਕਰਨਾ ਚਾਹੀਦਾ ਸੀ। ਇੱਦਾਂ ਕਰਨ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਸੀ।—ਗਿਣਤੀ 19:11, 19.
ਮਲ-ਮੂਤਰ ਨੂੰ ਦੱਬਣਾ।
ਹਰ ਸਾਲ 5 ਲੱਖ ਤੋਂ ਜ਼ਿਆਦਾ ਬੱਚੇ ਦਸਤ ਰੋਗ ਕਰਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਇਸ ਲਈ ਮਰਦੇ ਹਨ ਕਿਉਂਕਿ ਖੁੱਲ੍ਹੇ ਵਿਚ ਮਲ-ਮੂਤਰ ਕੀਤਾ ਜਾਂਦਾ ਹੈ। ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਮਲ-ਮੂਤਰ ਲੋਕਾਂ ਦੇ ਘਰਾਂ ਤੋਂ ਦੂਰ ਕੀਤਾ ਜਾਣਾ ਚਾਹੀਦਾ ਸੀ ਤੇ ਇਸ ਨੂੰ ਦੱਬ ਦਿੱਤਾ ਜਾਣਾ ਚਾਹੀਦਾ ਸੀ।—ਬਿਵਸਥਾ ਸਾਰ 23:13.
ਸੁੰਨਤ ਦਾ ਸਮਾਂ।
ਰੱਬ ਨੇ ਕਾਨੂੰਨ ਦਿੱਤਾ ਸੀ ਕਿ ਮੁੰਡੇ ਦੇ ਜਨਮ ਤੋਂ ਬਾਅਦ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਜਾਣੀ ਚਾਹੀਦੀ ਸੀ। (ਲੇਵੀਆਂ 12:3) ਅੱਜ ਦੀਆਂ ਤਕਨੀਕਾਂ ਰਾਹੀਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਨਵਜੰਮੇ ਬੱਚੇ ਦੇ ਜਨਮ ਤੋਂ ਇਕ ਹਫ਼ਤੇ ਬਾਅਦ ਹੀ ਉਸ ਦੇ ਖ਼ੂਨ ਦਾ ਚੰਗੀ ਤਰ੍ਹਾਂ ਜਮਾਅ ਹੋਣਾ ਸ਼ੁਰੂ ਹੁੰਦਾ ਹੈ। ਭਾਵੇਂ ਬਾਈਬਲ ਦੇ ਜ਼ਮਾਨੇ ਵਿਚ ਇਸ ਬਾਰੇ ਪਤਾ ਨਹੀਂ ਸੀ, ਪਰ ਫਿਰ ਵੀ ਬੱਚੇ ਦੀ ਸੁੰਨਤ ਕਰਨ ਲਈ ਇਕ ਹਫ਼ਤਾ ਇੰਤਜ਼ਾਰ ਕੀਤਾ ਜਾਂਦਾ ਸੀ। ਇਸ ਕਾਨੂੰਨ ਕਰਕੇ ਬੱਚਿਆਂ ਦੀਆਂ ਜਾਨਾਂ ਬਚਦੀਆਂ ਸਨ।
ਭਾਵਨਾਵਾਂ ਦਾ ਸਿਹਤ ʼਤੇ ਅਸਰ
ਖੋਜਕਾਰ ਅਤੇ ਵਿਗਿਆਨੀ ਕਹਿੰਦੇ ਹਨ ਕਿ ਚੰਗੀਆਂ ਭਾਵਨਾਵਾਂ, ਜਿਵੇਂ ਖ਼ੁਸ਼ੀ, ਦੂਸਰਿਆਂ ਨੂੰ ਮਾਫ਼ ਕਰਨਾ, ਆਸ ਅਤੇ ਸ਼ੁਕਰਗੁਜ਼ਾਰੀ, ਦਾ ਸਿਹਤ ʼਤੇ ਚੰਗਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।”—ਕਹਾਉਤਾਂ 17:22.
-