-
ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾਪਹਿਰਾਬੁਰਜ—2001 | ਜੂਨ 1
-
-
ਕਰਦੀ ਹੈ। ਪਰਮੇਸ਼ੁਰ ਤੋਂ ਮਾਫ਼ੀ ਮਿਲਣ ਨਾਲ ਅਤੇ ਸੰਗੀ ਵਿਸ਼ਵਾਸੀਆਂ ਦੀ ਸੰਗਤੀ ਕਰਨ ਨਾਲ ਗੁਨਾਹਗਾਰ ਵਿਅਕਤੀ ਫਿਰ ਤੋਂ ਅਧਿਆਤਮਿਕ ਤੌਰ ਤੇ ਤੰਦਰੁਸਤ ਹੋ ਸਕਦਾ ਹੈ। ਜੀ ਹਾਂ, ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਪਛਤਾਵਾ ਕਰਨ ਵਾਲਾ ਵਿਅਕਤੀ “[ਪਰਮੇਸ਼ੁਰ] ਦੀ ਕਿਰਪਾ ਦੇ ਧਨ” ਨੂੰ ਅਨੁਭਵ ਕਰ ਸਕਦਾ ਹੈ।—ਅਫ਼ਸੀਆਂ 1:7.
“ਇੱਕ ਪਾਕ ਮਨ” ਅਤੇ “ਸਥਿਰ ਆਤਮਾ”
ਆਪਣੇ ਗੁਨਾਹ ਦਾ ਇਕਬਾਲ ਕਰਨ ਤੋਂ ਬਾਅਦ ਦਾਊਦ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹੋਏ ਡੂੰਘੀ ਨਿਰਾਸ਼ਾ ਵਿਚ ਨਹੀਂ ਡੁੱਬਿਆ। ਪਾਪਾਂ ਦਾ ਇਕਬਾਲ ਕਰਨ ਬਾਰੇ ਲਿਖੇ ਉਸ ਦੇ ਜ਼ਬੂਰ ਦਿਖਾਉਂਦੇ ਹਨ ਕਿ ਉਸ ਨੂੰ ਕਿੰਨੀ ਰਾਹਤ ਮਿਲੀ ਤੇ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ। ਉਦਾਹਰਣ ਲਈ ਜ਼ਬੂਰ 32 ਦੇਖੋ। ਅਸੀਂ ਇਸ ਦੀ ਪਹਿਲੀ ਆਇਤ ਵਿਚ ਪੜ੍ਹਦੇ ਹਾਂ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ।” ਚਾਹੇ ਇਕ ਵਿਅਕਤੀ ਨੇ ਕਿੰਨਾ ਵੀ ਗੰਭੀਰ ਗੁਨਾਹ ਕਿਉਂ ਨਾ ਕੀਤਾ ਹੋਵੇ, ਪਰ ਜੇ ਉਹ ਦਿਲੋਂ ਤੋਬਾ ਕਰਦਾ ਹੈ, ਤਾਂ ਇਸ ਦਾ ਚੰਗਾ ਨਤੀਜਾ ਨਿਕਲਦਾ ਹੈ। ਦਿਲੋਂ ਤੋਬਾ ਕਰਨ ਦਾ ਇਕ ਤਰੀਕਾ ਹੈ ਆਪਣੇ ਗੁਨਾਹ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਜਿਵੇਂ ਦਾਊਦ ਨੇ ਕੀਤਾ ਸੀ। (2 ਸਮੂਏਲ 12:13) ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਸਾਮ੍ਹਣੇ ਸਹੀ ਸਾਬਤ ਕਰਨ ਜਾਂ ਆਪਣੇ ਗੁਨਾਹ ਦਾ ਕਿਸੇ ਦੂਸਰੇ ਉੱਤੇ ਦੋਸ਼ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਵੀਂ ਆਇਤ ਕਹਿੰਦੀ ਹੈ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।” ਸੱਚੇ ਦਿਲੋਂ ਆਪਣੇ ਗੁਨਾਹ ਦਾ ਇਕਬਾਲ ਕਰਨ ਨਾਲ ਰਾਹਤ ਮਿਲਦੀ ਹੈ ਜਿਸ ਕਰਕੇ ਗੁਨਾਹਗਾਰ ਨੂੰ ਪਿਛਲੀਆਂ ਗ਼ਲਤੀਆਂ ਕਰਕੇ ਹੱਦੋਂ ਵੱਧ ਦੁਖੀ ਹੋਣ ਦੀ ਲੋੜ ਨਹੀਂ ਹੈ।
ਯਹੋਵਾਹ ਤੋਂ ਮਾਫ਼ੀ ਮੰਗਣ ਤੋਂ ਬਾਅਦ ਦਾਊਦ ਨੇ ਬੇਨਤੀ ਕੀਤੀ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।” (ਜ਼ਬੂਰ 51:10) “ਇੱਕ ਪਾਕ ਮਨ” ਅਤੇ ‘ਨਵੀਂ ਆਤਮਾ’ ਲਈ ਬੇਨਤੀ ਕਰ ਕੇ ਦਾਊਦ ਨੇ ਦਿਖਾਇਆ ਕਿ ਉਹ ਆਪਣੇ ਵਿਚਲੇ ਪਾਪੀ ਝੁਕਾਅ ਨੂੰ ਜਾਣਦਾ ਸੀ ਅਤੇ ਕਿ ਉਸ ਨੂੰ ਆਪਣੇ ਮਨ ਨੂੰ ਸਾਫ਼ ਕਰਨ ਲਈ ਪਰਮੇਸ਼ੁਰ ਦੀ ਮਦਦ ਦੀ ਲੋੜ ਸੀ। ਆਪਣੀਆਂ ਦੋਸ਼-ਭਾਵਨਾਵਾਂ ਵਿਚ ਡੁੱਬੇ ਰਹਿਣ ਦੀ ਬਜਾਇ ਉਸ ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਨਵੇਂ ਸਿਰਿਓਂ ਦ੍ਰਿੜ੍ਹ ਇਰਾਦਾ ਕੀਤਾ। ਉਸ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇਹ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ।”—ਜ਼ਬੂਰ 51:15.
ਜਦੋਂ ਦਾਊਦ ਨੇ ਦਿਲੋਂ ਤੋਬਾ ਕੀਤੀ ਤੇ ਯਹੋਵਾਹ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ, ਤਾਂ ਯਹੋਵਾਹ ਦੀ ਕੀ ਪ੍ਰਤਿਕ੍ਰਿਆ ਸੀ? ਉਸ ਨੇ ਦਾਊਦ ਨੂੰ ਬੜੇ ਪਿਆਰ ਨਾਲ ਇਹ ਭਰੋਸਾ ਦਿਵਾਇਆ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰ 32:8) ਇੱਥੇ ਯਹੋਵਾਹ ਭਰੋਸਾ ਦਿੰਦਾ ਹੈ ਕਿ ਉਹ ਤੋਬਾ ਕਰਨ ਵਾਲੇ ਵਿਅਕਤੀਆਂ ਦੀਆਂ ਭਾਵਨਾਵਾਂ ਅਤੇ ਲੋੜਾਂ
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2001 | ਜੂਨ 1
-
-
ਪਾਠਕਾਂ ਵੱਲੋਂ ਸਵਾਲ
ਹਾਲਾਂਕਿ ਯਹੋਵਾਹ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਫਿਰ ਮਸੀਹੀਆਂ ਲਈ ਇਹ ਕਿਉਂ ਜ਼ਰੂਰੀ ਹੈ ਕਿ ਉਹ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾ ਕੇ ਆਪਣੇ ਪਾਪਾਂ ਦਾ ਇਕਬਾਲ ਕਰਨ?
ਦਾਊਦ ਤੇ ਬਥ-ਸ਼ਬਾ ਦੇ ਮਾਮਲੇ ਤੋਂ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਨੇ ਦਾਊਦ ਦੇ ਪਾਪ ਨੂੰ ਮਾਫ਼ ਕਰ ਦਿੱਤਾ ਸੀ। ਭਾਵੇਂ ਕਿ ਦਾਊਦ ਦਾ ਪਾਪ ਗੰਭੀਰ ਸੀ, ਪਰ ਉਸ ਨੇ ਸੱਚੇ ਦਿਲੋਂ ਪਛਤਾਵਾ ਕੀਤਾ ਸੀ। ਜਦੋਂ ਨਾਥਾਨ ਨਬੀ ਦਾਊਦ ਕੋਲ ਪਹੁੰਚਿਆ, ਤਾਂ ਦਾਊਦ ਨੇ ਸਾਫ਼-ਸਾਫ਼ ਆਪਣੇ ਪਾਪਾਂ ਦਾ ਇਕਬਾਲ ਕੀਤਾ: “ਮੈਂ ਯਹੋਵਾਹ ਦਾ ਪਾਪ ਕੀਤਾ।”—2 ਸਮੂਏਲ 12:13.
ਯਹੋਵਾਹ ਪਾਪੀ ਦੀ ਦਿਲੋਂ ਕੀਤੀ ਗਈ ਤੋਬਾ ਨੂੰ ਕਬੂਲ ਕਰ ਕੇ ਉਸ ਨੂੰ ਸਿਰਫ਼ ਮਾਫ਼ ਹੀ ਨਹੀਂ ਕਰਦਾ ਹੈ, ਸਗੋਂ ਉਹ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਮਦਦ ਕਰਨ ਵਾਸਤੇ ਪ੍ਰੇਮਮਈ ਪ੍ਰਬੰਧ ਵੀ ਕਰਦਾ ਹੈ ਤਾਂਕਿ ਉਹ ਅਧਿਆਤਮਿਕ ਤੌਰ ਤੇ ਮੁੜ ਤਰੱਕੀ ਕਰ ਸਕੇ। ਦਾਊਦ ਦੀ ਮਦਦ ਨਾਥਾਨ ਨਬੀ ਦੁਆਰਾ ਕੀਤੀ ਗਈ ਸੀ। ਅੱਜ ਮਸੀਹੀ ਕਲੀਸਿਯਾ ਵਿਚ ਅਧਿਆਤਮਿਕ ਤੌਰ ਤੇ ਸਿਆਣੇ ਆਦਮੀ ਜਾਂ ਬਜ਼ੁਰਗ ਨਿਯੁਕਤ ਕੀਤੇ ਗਏ ਹਨ। ਚੇਲੇ ਯਾਕੂਬ ਨੇ ਕਿਹਾ: “ਕੀ ਤੁਹਾਡੇ ਵਿੱਚ ਕੋਈ [ਅਧਿਆਤਮਿਕ ਤੌਰ ਤੇ] ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।”—ਯਾਕੂਬ 5:14, 15.
ਤਜਰਬੇਕਾਰ ਬਜ਼ੁਰਗ, ਪਸ਼ਚਾਤਾਪੀ ਪਾਪੀ ਦੇ ਦਿਲ ਦੇ ਦਰਦ ਨੂੰ ਹੌਲਾ ਕਰਨ ਵਿਚ ਕਾਫ਼ੀ ਕੁਝ ਕਰ ਸਕਦੇ ਹਨ। ਉਹ ਉਸ ਨਾਲ ਪੇਸ਼ ਆਉਣ ਵੇਲੇ ਯਹੋਵਾਹ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਦੇ ਵੀ ਸਖ਼ਤੀ ਨਾਲ ਪੇਸ਼ ਨਹੀਂ ਆਉਣਗੇ, ਭਾਵੇਂ ਸਖ਼ਤ ਤਾੜਨਾ ਹੀ ਕਿਉਂ ਨਾ ਦੇਣੀ
-