ਗੀਤ 68
ਰਾਜ ਦੇ ਬੀ ਬੀਜੋ
1. ਹਰੇਕ ਨੂੰ ਆਵਾਜ਼ ਦੇਵੇ ਮਾਲਕ
ਆ ਕੇ ਉਹਦਾ ਤੂੰ ਹੱਥ ਵਟਾ
ਉਹ ਰਹਿਬਰ ਬਣ ਕੇ ਸਿਖਾਵੇਗਾ
ਹਰ ਪਲ ਉਹ ਦਿਖਾਵੇਗਾ ਰਾਹ
ਜੇ ਦਿਲ ਦੀ ਜ਼ਮੀਨ ਹੋਵੇਗੀ ਨਰਮ
ਸੱਚਾਈ ਦਾ ਬੀ ਵਧੇਗਾ
ਜੀ-ਜਾਨ ਪੂਰੀ ਲਾ ਵਫ਼ਾਦਾਰੀ ਦੇ ਨਾਲ
ਤੈਅ ਸਮੇਂ ʼਤੇ ਹੋਵੇ ਕੰਮ ਪੂਰਾ
2. ਜੇ ਕੰਮ ਤੂੰ ਕਰੇਂਗਾ ਲਗਨ ਨਾਲ
ਮਿਹਨਤ ਤੇਰੀ ਹੋਵੇ ਸਫ਼ਲ
ਯਹੋਵਾਹ ਦਾ ਰਾਹ ਤੂੰ ਸਿਖਾਵੀਂ
ਉਹ ਸੱਚ ਦੀ ਡਗਰ ʼਤੇ ਚੱਲਣ
ਜਦ ਚਿੰਤਾ, ਗਮਾਂ ਦਾ ਨੇਰ੍ਹਾ ਛਾਵੇ
ਬਣ ਦੋਸਤ ਤੂੰ ਨਿਭਾਵੀਂ ਵਫ਼ਾ
ਰੋਮ-ਰੋਮ ਖ਼ੁਸ਼ੀ ਨਾਲ ਖਿੜ ਉੱਠੇਗਾ ਤੇਰਾ
ਬੀ ਸੱਚਾਈ ਦਾ ਫਲ ਦੇਵੇਗਾ
(ਮੱਤੀ 13:19-23; 22:37 ਵੀ ਦੇਖੋ।)