ਇਕ ਕਿਤਾਬ ਜੋ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਵਿਚ ਮਦਦ ਕਰ ਸਕਦੀ ਹੈ
ਅਮਰੀਕਾ ਦੇ ਲੁਜ਼ੀਆਨਾ ਰਾਜ ਵਿਚ ਰਹਿਣ ਵਾਲੀ ਲੈਸਲੀ ਨਾਂ ਦੀ ਇਕ ਤੀਵੀਂ ਨੂੰ ਪਿਛਲੇ ਸਾਲ ਟੁਲੇਨ ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਫੋਨ ਕੀਤਾ। ਉਸ ਅਧਿਕਾਰੀ ਨੇ ਦੱਸਿਆ ਕਿ ਟੁਲੇਨ ਅਤੇ ਇਕ ਹੋਰ ਯੂਨੀਵਰਸਿਟੀ ਰਲ ਕੇ ਲੁਜ਼ੀਆਨਾ ਵਿਚ ਨਵੇਂ ਵਿਆਹੁਤਾ ਜੋੜਿਆਂ ਉੱਤੇ ਸਰਵੇ ਕਰ ਰਹੀ ਹੈ।
ਉਸ ਸਰਵੇ ਵਿਚ ਹਿੱਸਾ ਲੈਣ ਦੀ ਹਾਮੀ ਭਰਨ ਤੋਂ ਬਾਅਦ ਉਸ ਤੀਵੀਂ ਨੂੰ ਸਵਾਲਾਂ ਦੀ ਇਕ ਲਿਸਟ ਮਿਲੀ ਜਿਨ੍ਹਾਂ ਦੇ ਉਸ ਨੇ ਜਵਾਬ ਭਰ ਕੇ ਘੱਲ ਦਿੱਤੇ ਤੇ ਇਸ ਦੇ ਨਾਲ ਉਸ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਦੀ ਇਕ ਕਾਪੀ ਵੀ ਘੱਲੀ। ਉਸ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਯਹੋਵਾਹ ਦੇ ਗਵਾਹ ਹਨ ਤੇ ਉਨ੍ਹਾਂ ਨੇ ਵਿਆਹੁਤਾ ਜ਼ਿੰਦਗੀ ਵਾਸਤੇ ਤਿਆਰ ਹੋਣ ਲਈ ਇਸ ਕਿਤਾਬ ਦਾ ਅਧਿਐਨ ਕੀਤਾ।
ਕੁਝ ਹਫ਼ਤਿਆਂ ਬਾਅਦ, ਸਰਵੇ ਦੇ ਪ੍ਰਾਜੈਕਟ ਡਾਇਰੈਕਟਰ ਨੇ ਉਸ ਨੂੰ ਚਿੱਠੀ ਵਿਚ ਲਿਖਿਆ: “ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਤੁਹਾਡੇ ਪਤੀ ਵਰਗੇ ਵਿਆਹੁਤਾ ਜੋੜੇ ਸਾਨੂੰ ਸਿਖਾ ਸਕਦੇ ਹਨ ਕਿ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਤੇ ਖ਼ੁਸ਼ੀਆਂ ਭਰਿਆ ਬਣਾਉਣ ਲਈ ਕੀ ਕਰਨ ਦੀ ਲੋੜ ਹੈ। ਤੁਸੀਂ ਦੋਵੇਂ ਵੱਖੋ-ਵੱਖਰੇ ਪਿਛੋਕੜ ਦੇ ਹੋ ਅਤੇ ਇਹ ਚੀਜ਼ ਵਿਆਹੁਤਾ ਜ਼ਿੰਦਗੀ ਨੂੰ ਤਣਾਅ-ਭਰਿਆ ਬਣਾ ਸਕਦੀ ਹੈ। ਪਰ ਜੋ ਕਿਤਾਬ ਤੁਸੀਂ ਮੈਨੂੰ ਘੱਲੀ ਹੈ, ਉਸ ਦੀ ਮਦਦ ਨਾਲ ਤੁਸੀਂ ਆਪਣੇ ਵਿਆਹ ਵਾਸਤੇ ਤਿਆਰੀ ਕੀਤੀ ਤੇ ਹੁਣ ਤੁਸੀਂ ਕਿਸੇ ਵੀ ਮਤਭੇਦ ਨਾਲ ਨਜਿੱਠਣ ਲਈ ਤਿਆਰ ਹੋ। ਤੇ ਵਿਆਹੁਤਾ ਜ਼ਿੰਦਗੀ ਵਿਚ ਧਰਮ ਵੀ ਬਹੁਤ ਹੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਦੋਵੇਂ ਪਰਮੇਸ਼ੁਰ ਦੀ ਮਦਦ ਉੱਤੇ ਪੱਕੀ ਨਿਹਚਾ ਅਤੇ ਭਰੋਸਾ ਰੱਖਦੇ ਹੋ।
“ਜੋ ਕਿਤਾਬ ਤੁਸੀਂ ਮੈਨੂੰ ਘੱਲੀ ਸੀ, ਉਹ ਇਸ ਵੇਲੇ ਮੇਰੇ ਡੈੱਸਕ ਉੱਤੇ ਪਈ ਹੈ ਤੇ ਮੈਂ ਇਸ ਨੂੰ ਆਪਣੇ ਵਿਦਿਆਰਥੀਆਂ ਨੂੰ ਦਿਖਾਉਂਦਾ ਹਾਂ ਜਿਹੜੇ ਮੇਰੇ ਕੋਲ ਵਿਆਹ ਕਰਾਉਣ ਬਾਰੇ ਸਲਾਹ ਲੈਣ ਲਈ ਆਉਂਦੇ ਹਨ। ਮੈਂ ਪਹਿਲਾਂ ਕਦੇ ਇਹ ਕਿਤਾਬ ਨਹੀਂ ਦੇਖੀ ਸੀ ਜੋ ਵਾਕਈ ਬਹੁਤ ਵਧੀਆ ਕਿਤਾਬ ਹੈ।”
ਸਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਵੀ ਇਹ ਕਿਤਾਬ ਫ਼ਾਇਦੇਮੰਦ ਲੱਗੇਗੀ। ਜੇਕਰ ਤੁਸੀਂ ਇਸ ਕਿਤਾਬ ਦੀ ਕਾਪੀ ਲੈਣੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। ਇਸ ਵਿੱਚੋਂ ਤੁਹਾਨੂੰ ਕਈ ਸੁਝਾਅ ਮਿਲਣਗੇ ਜੋ ਵਿਆਹੁਤਾ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸਿਰਜਣਹਾਰ ਦੀ ਇੱਛਾ ਮੁਤਾਬਕ ਇਸ ਨੂੰ ਖ਼ੁਸ਼ੀਆਂ ਭਰਿਆ ਬਣਾਉਣ ਵਿਚ ਤੁਹਾਡੀ ਮਦਦ ਕਰਨਗੇ।
□ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਦੀ ਇਕ ਕਾਪੀ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।