ਬਾਈਬਲ ਕਹਾਣੀਆਂ ਦੀ ਕਿਤਾਬ ਦੇ ਅਧਿਐਨ ਲਈ ਸਵਾਲ
ਪਰਮੇਸ਼ੁਰ ਨੇ ਸਭ ਕੁਝ ਬਣਾਇਆ
1. ਸਾਰੀਆਂ ਚੀਜ਼ਾਂ ਕਿਸ ਨੇ ਬਣਾਈਆਂ ਹਨ? ਇਕ ਮਿਸਾਲ ਦਿਓ।
2. ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਕਿਸ ਨੂੰ ਬਣਾਇਆ?
3. ਪਹਿਲਾ ਫ਼ਰਿਸ਼ਤਾ ਇੰਨਾ ਖ਼ਾਸ ਕਿਉਂ ਸੀ?
4. ਸ਼ੁਰੂ-ਸ਼ੁਰੂ ਵਿਚ ਧਰਤੀ ਦੇਖਣ ਨੂੰ ਕਿਹੋ ਜਿਹੀ ਸੀ? (ਤਸਵੀਰ ਦੇਖੋ।)
5. ਪਰਮੇਸ਼ੁਰ ਨੇ ਧਰਤੀ ਨੂੰ ਪਸ਼ੂਆਂ ਅਤੇ ਲੋਕਾਂ ਦੇ ਰਹਿਣ ਯੋਗ ਬਣਾਉਣਾ ਕਿਵੇਂ ਸ਼ੁਰੂ ਕੀਤਾ?
ਹੋਰ ਸਵਾਲ:
1. ਯਿਰਮਿਯਾਹ 10:12 ਪੜ੍ਹੋ।
ਅਸੀਂ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਬਾਰੇ ਕੀ ਸਿੱਖਦੇ ਹਾਂ? (ਯਸਾ. 40:26; ਰੋਮੀ. 11:33)
2. ਕੁਲੁੱਸੀਆਂ 1:15-17 ਪੜ੍ਹੋ।
ਸ੍ਰਿਸ਼ਟੀ ਵੇਲੇ ਪਰਮੇਸ਼ੁਰ ਨੇ ਯਿਸੂ ਨੂੰ ਕਿਵੇਂ ਵਰਤਿਆ ਅਤੇ ਇਸ ਲਈ ਸਾਨੂੰ ਯਿਸੂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? (ਕੁਲੁ. 1:15-17)
3. ਉਤਪਤ 1:1-10 ਪੜ੍ਹੋ।
(ੳ) ਧਰਤੀ ਕਿਸ ਨੇ ਬਣਾਈ ਹੈ? (ਉਤ. 1:1)
(ਅ) ਪਰਮੇਸ਼ੁਰ ਨੇ ਪਹਿਲੇ ਦਿਨ ਕੀ-ਕੀ ਬਣਾਇਆ? (ਉਤ. 1:3-5)
(ੲ) ਪਰਮੇਸ਼ੁਰ ਨੇ ਦੂਜੇ ਦਿਨ ਕੀ ਬਣਾਇਆ? (ਉਤ. 1:7, 8)
ਇਕ ਸੁੰਦਰ ਬਾਗ਼
1. ਪਰਮੇਸ਼ੁਰ ਨੇ ਸਾਡੇ ਰਹਿਣ ਵਾਸਤੇ ਧਰਤੀ ਨੂੰ ਕਿਸ ਤਰ੍ਹਾਂ ਦੀ ਬਣਾਇਆ?
2. ਦੱਸੋ ਕਿ ਪਰਮੇਸ਼ੁਰ ਨੇ ਕਿਹੜੇ-ਕਿਹੜੇ ਪਸ਼ੂ ਬਣਾਏ। (ਤਸਵੀਰ ਦੇਖੋ।)
3. ਅਦਨ ਦਾ ਬਾਗ਼ ਕਿਹੋ ਜਿਹਾ ਸੀ?
4. ਧਰਤੀ ਲਈ ਪਰਮੇਸ਼ੁਰ ਦੀ ਕੀ ਇੱਛਾ ਸੀ?
ਹੋਰ ਸਵਾਲ:
1. ਉਤਪਤ 1:11-25 ਪੜ੍ਹੋ।
(ੳ) ਤੀਜੇ ਦਿਨ ਪਰਮੇਸ਼ੁਰ ਨੇ ਕੀ-ਕੀ ਬਣਾਇਆ? (ਉਤ. 1:12)
(ਅ) ਚੌਥੇ ਦਿਨ ਪਰਮੇਸ਼ੁਰ ਨੇ ਕੀ-ਕੀ ਬਣਾਇਆ? (ਉਤ. 1:16)
(ੲ) ਪਰਮੇਸ਼ੁਰ ਨੇ ਪੰਜਵੇਂ ਤੇ ਛੇਵੇਂ ਦਿਨ ਕਿਹੜੇ-ਕਿਹੜੇ ਪਸ਼ੂ-ਪੰਛੀ ਬਣਾਏ? (ਉਤ. 1:20, 21, 25)
2. ਉਤਪਤ 2:8, 9 ਪੜ੍ਹੋ।
ਪਰਮੇਸ਼ੁਰ ਨੇ ਬਾਗ਼ ਵਿਚ ਕਿਹੜੇ ਦੋ ਖ਼ਾਸ ਦਰਖ਼ਤ ਲਗਾਏ ਤੇ ਇਨ੍ਹਾਂ ਦਾ ਮਤਲਬ ਕੀ ਸੀ?
ਪਹਿਲਾ ਆਦਮੀ ਤੇ ਔਰਤ
1. ਕਹਾਣੀ ਨੰ. 2 ਤੇ ਨੰ. 3 ਦੀਆਂ ਤਸਵੀਰਾਂ ਵਿਚ ਕੀ ਫ਼ਰਕ ਹੈ?
2. ਪਹਿਲੇ ਆਦਮੀ ਦਾ ਨਾਂ ਕੀ ਸੀ ਅਤੇ ਉਸ ਨੂੰ ਕਿਸ ਨੇ ਬਣਾਇਆ?
3. ਪਰਮੇਸ਼ੁਰ ਨੇ ਆਦਮ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ?
4. ਪਰਮੇਸ਼ੁਰ ਨੇ ਆਦਮ ਨੂੰ ਗੂੜ੍ਹੀ ਨੀਂਦ ਕਿਉਂ ਸੁਲਾ ਦਿੱਤਾ?
5. ਆਦਮ ਤੇ ਹੱਵਾਹ ਨੇ ਕਿੰਨੇ ਚਿਰ ਲਈ ਜੀਣਾ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ?
ਹੋਰ ਸਵਾਲ:
1. ਜ਼ਬੂਰਾਂ ਦੀ ਪੋਥੀ 83:18 ਪੜ੍ਹੋ।
ਪਰਮੇਸ਼ੁਰ ਦਾ ਨਾਂ ਕੀ ਹੈ ਤੇ ਉਸ ਨੂੰ ਅੱਤ ਮਹਾਨ ਕਿਉਂ ਕਿਹਾ ਗਿਆ ਹੈ? (ਯਿਰ. 16:21; ਦਾਨੀ. 4:17)
2. ਉਤਪਤ 1:26-31 ਪੜ੍ਹੋ।
(ੳ) ਪਰਮੇਸ਼ੁਰ ਨੇ ਛੇਵੇਂ ਦਿਨ ਕਿਹੜੀ ਕਮਾਲ ਦੀ ਚੀਜ਼ ਬਣਾਈ ਤੇ ਇਹ ਪਸ਼ੂਆਂ ਤੋਂ ਕਿਸ ਤਰ੍ਹਾਂ ਵੱਖਰੀ ਸੀ? (ਉਤ. 1:26)
(ਅ) ਇਨਸਾਨਾਂ ਅਤੇ ਪਸ਼ੂ-ਪੰਛੀਆਂ ਦੇ ਜ਼ਿੰਦਾ ਰਹਿਣ ਲਈ ਯਹੋਵਾਹ ਨੇ ਉਨ੍ਹਾਂ ਨੂੰ ਕੀ ਦਿੱਤਾ? (ਉਤ. 1:30)
3. ਉਤਪਤ 2:7-25 ਪੜ੍ਹੋ।
(ੳ) ਆਦਮ ਨੇ ਜਾਨਵਰਾਂ ਦੇ ਨਾਂ ਕਿਸ ਤਰ੍ਹਾਂ ਰੱਖੇ? (ਉਤ. 2:19)
(ਅ) ਉਤਪਤ 2:24 ਤੋਂ ਅਸੀਂ ਵਿਆਹ, ਅਲੱਗ ਹੋਣ ਅਤੇ ਤਲਾਕ ਦੇ ਸੰਬੰਧ ਵਿਚ ਯਹੋਵਾਹ ਦੇ ਨਜ਼ਰੀਏ ਬਾਰੇ ਕੀ ਸਿੱਖਦੇ ਹਾਂ? (ਮੱਤੀ 19:4-6, 9)
ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢਿਆ ਗਿਆ
1. ਤਸਵੀਰ ਵਿਚ ਆਦਮ ਤੇ ਹੱਵਾਹ ਨਾਲ ਕੀ ਹੋ ਰਿਹਾ ਹੈ?
2. ਯਹੋਵਾਹ ਨੇ ਉਨ੍ਹਾਂ ਨੂੰ ਕਿਉਂ ਸਜ਼ਾ ਦਿੱਤੀ ਸੀ?
3. ਸੱਪ ਨੇ ਹੱਵਾਹ ਨੂੰ ਕੀ ਕਿਹਾ ਸੀ?
4. ਸੱਪ ਰਾਹੀਂ ਹੱਵਾਹ ਨਾਲ ਗੱਲ ਕਰਨ ਵਾਲਾ ਕੌਣ ਸੀ?
5. ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕਿਉਂ ਕੱਢ ਦਿੱਤਾ ਗਿਆ ਸੀ?
ਹੋਰ ਸਵਾਲ:
1. ਉਤਪਤ 2:16, 17 ਤੇ 3:1-13, 24 ਪੜ੍ਹੋ।
(ੳ) ਸੱਪ ਨੇ ਹੱਵਾਹ ਨੂੰ ਚਲਾਕੀ ਨਾਲ ਕੀ ਪੁੱਛਿਆ ਤਾਂਕਿ ਉਹ ਯਹੋਵਾਹ ਬਾਰੇ ਗ਼ਲਤ ਸੋਚਣ ਲੱਗ ਪਵੇ? (ਉਤ. 3:1-5; 1 ਯੂਹੰ. 5:3)
(ਅ) ਹੱਵਾਹ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਫ਼ਿਲਿ. 4:8; ਯਾਕੂ. 1:14, 15; 1 ਯੂਹੰ. 2:16)
(ੲ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਆਦਮ ਤੇ ਹੱਵਾਹ ਨੇ ਆਪਣੀ ਗ਼ਲਤੀ ਕਬੂਲ ਨਹੀਂ ਕੀਤੀ? (ਉਤ. 3:12, 13)
(ਸ) ਯਹੋਵਾਹ ਨੇ ਅਦਨ ਦੇ ਬਾਗ਼ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਕਿਉਂ ਖੜ੍ਹੇ ਕੀਤਾ ਸੀ? (ਉਤ. 3:24)
2. ਪਰਕਾਸ਼ ਦੀ ਪੋਥੀ 12:9 ਪੜ੍ਹੋ।
ਸ਼ਤਾਨ ਲੋਕਾਂ ਨੂੰ ਪਰਮੇਸ਼ੁਰ ਦੀ ਹਕੂਮਤ ਦੇ ਵਿਰੁੱਧ ਕਰਨ ਵਿਚ ਕਿੰਨਾ ਕੁ ਸਫ਼ਲ ਹੋਇਆ ਹੈ? (1 ਯੂਹੰ. 5:19)
ਦੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ
1. ਅਦਨ ਦੇ ਬਾਗ਼ ਤੋਂ ਬਾਹਰ ਆਦਮ ਤੇ ਹੱਵਾਹ ਦੀ ਜ਼ਿੰਦਗੀ ਕਿਹੋ ਜਿਹੀ ਸੀ?
2. ਆਦਮ ਤੇ ਹੱਵਾਹ ਨੂੰ ਕੀ ਹੋਣ ਲੱਗ ਪਿਆ ਤੇ ਕਿਉਂ?
3. ਆਦਮ ਤੇ ਹੱਵਾਹ ਦੇ ਬੱਚਿਆਂ ਨੇ ਬੁੱਢੇ ਹੋ ਕੇ ਕਿਉਂ ਮਰ ਜਾਣਾ ਸੀ?
4. ਜੇ ਆਦਮ ਤੇ ਹੱਵਾਹ ਨੇ ਯਹੋਵਾਹ ਦੀ ਗੱਲ ਸੁਣੀ ਹੁੰਦੀ, ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਣਾ ਸੀ?
5. ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਕਰਕੇ ਹੱਵਾਹ ਨੂੰ ਕਿਸ ਤਰ੍ਹਾਂ ਦੀ ਪੀੜ ਝੱਲਣੀ ਪਈ?
6. ਆਦਮ ਤੇ ਹੱਵਾਹ ਦੇ ਪਹਿਲੇ ਦੋ ਮੁੰਡਿਆਂ ਦੇ ਕੀ ਨਾਂ ਸਨ?
7. ਤਸਵੀਰ ਵਿਚ ਦੂਸਰੇ ਬੱਚੇ ਕੌਣ ਹਨ?
ਹੋਰ ਸਵਾਲ:
1. ਉਤਪਤ 3:16-23 ਤੇ ਉਤਪਤ 4:1, 2 ਪੜ੍ਹੋ।
(ੳ) ਜਦੋਂ ਯਹੋਵਾਹ ਨੇ ਜ਼ਮੀਨ ਨੂੰ ਸਰਾਪ ਦਿੱਤਾ, ਤਾਂ ਆਦਮ ਦੀ ਜ਼ਿੰਦਗੀ ਉੱਤੇ ਇਸ ਦਾ ਕੀ ਅਸਰ ਪਿਆ? (ਉਤ. 3:17-19; ਰੋਮੀ. 8:20, 22)
(ਅ) ਹੱਵਾਹ ਦੇ ਨਾਂ ਦਾ ਅਰਥ ਹੈ ‘ਜੀਉਂਦੀ,’ ਇਹ ਨਾਂ ਢੁਕਵਾਂ ਕਿਉਂ ਸੀ? (ਉਤ. 3:20)
(ੲ) ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਵੀ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ? (ਉਤ. 3:7, 21)
2. ਪਰਕਾਸ਼ ਦੀ ਪੋਥੀ 21:3, 4 ਪੜ੍ਹੋ।
ਤੁਸੀਂ ਭਵਿੱਖ ਵਿਚ ਕਿਹੜੀਆਂ ਗੱਲਾਂ ਤੋਂ ਛੁਟਕਾਰਾ ਚਾਹੁੰਦੇ ਹੋ?
ਇਕ ਚੰਗਾ ਤੇ ਇਕ ਮਾੜਾ ਪੁੱਤਰ
1. ਵੱਡੇ ਹੋ ਕੇ ਕਇਨ ਤੇ ਹਾਬਲ ਕੀ ਬਣੇ?
2. ਕਇਨ ਤੇ ਹਾਬਲ ਨੇ ਯਹੋਵਾਹ ਅੱਗੇ ਕਿਹੜੀਆਂ ਭੇਟਾਂ ਚੜ੍ਹਾਈਆਂ?
3. ਯਹੋਵਾਹ ਹਾਬਲ ਦੀ ਭੇਟ ਤੋਂ ਖ਼ੁਸ਼ ਕਿਉਂ ਸੀ, ਪਰ ਕਇਨ ਦੀ ਭੇਟ ਤੋਂ ਨਹੀਂ?
4. ਕਇਨ ਕਿਸ ਤਰ੍ਹਾਂ ਦਾ ਬੰਦਾ ਸੀ ਤੇ ਯਹੋਵਾਹ ਨੇ ਉਸ ਨੂੰ ਕਿਸ ਤਰ੍ਹਾਂ ਸੁਧਾਰਨ ਦੀ ਕੋਸ਼ਿਸ਼ ਕੀਤੀ?
5. ਜਦੋਂ ਕਇਨ ਤੇ ਉਸ ਦਾ ਭਰਾ ਖੇਤ ਵਿਚ ਇਕੱਲੇ ਸਨ, ਤਾਂ ਕਇਨ ਨੇ ਕੀ ਕੀਤਾ?
6. ਆਪਣੇ ਭਰਾ ਨੂੰ ਮਾਰਨ ਤੋਂ ਬਾਅਦ ਕਇਨ ਨਾਲ ਕੀ ਹੋਇਆ?
ਹੋਰ ਸਵਾਲ:
1. ਉਤਪਤ 4:2-26 ਪੜ੍ਹੋ।
(ੳ) ਯਹੋਵਾਹ ਨੇ ਕਇਨ ਨੂੰ ਕਿਹੜੀ ਚੇਤਾਵਨੀ ਦਿੱਤੀ? (ਉਤ. 4:7)
(ਅ) ਕਇਨ ਦਾ ਅਸਲੀ ਰੂਪ ਕਿਵੇਂ ਸਾਮ੍ਹਣੇ ਆਇਆ? (ਉਤ. 4:9)
(ੲ) ਯਹੋਵਾਹ ਖ਼ੂਨ ਵਹਾਉਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਉਤ. 4:10; ਯਸਾ. 26:21)
2. ਪਹਿਲਾ ਯੂਹੰਨਾ 3:11, 12 ਪੜ੍ਹੋ।
(ੳ) ਕਇਨ ਨੂੰ ਇੰਨਾ ਗੁੱਸਾ ਕਿਉਂ ਚੜ੍ਹਿਆ ਸੀ ਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (ਉਤ. 4:4, 5; ਕਹਾ. 14:30; 28:22)
(ਅ) ਬਾਈਬਲ ਦੇ ਮੁਤਾਬਕ ਅਸੀਂ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? (ਜ਼ਬੂ. 27:10; ਮੱਤੀ 10:21, 22)
3. ਯੂਹੰਨਾ 11:25 ਪੜ੍ਹੋ।
ਯਹੋਵਾਹ ਸਾਨੂੰ ਉਨ੍ਹਾਂ ਲੋਕਾਂ ਬਾਰੇ ਕੀ ਯਕੀਨ ਦਿਵਾਉਂਦਾ ਹੈ ਜੋ ਸੱਚਾਈ ਦੀ ਖ਼ਾਤਰ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ? (ਯੂਹੰ. 5:24)
ਇਕ ਦਲੇਰ ਆਦਮੀ
1. ਹਨੋਕ ਹੋਰਨਾਂ ਲੋਕਾਂ ਨਾਲੋਂ ਕਿਵੇਂ ਵੱਖਰਾ ਸੀ?
2. ਹਨੋਕ ਦੇ ਜ਼ਮਾਨੇ ਵਿਚ ਲੋਕਾਂ ਨੇ ਇੰਨੇ ਭੈੜੇ ਕੰਮ ਕਿਉਂ ਕੀਤੇ?
3. ਲੋਕ ਕਿਹੜੇ ਭੈੜੇ ਕੰਮ ਕਰ ਰਹੇ ਸਨ? (ਤਸਵੀਰ ਦੇਖੋ।)
4. ਹਨੋਕ ਨੂੰ ਕਿਉਂ ਦਲੇਰ ਬਣਨਾ ਪਿਆ?
5. ਉਸ ਜ਼ਮਾਨੇ ਵਿਚ ਲੋਕਾਂ ਦੀ ਉਮਰ ਕਿੰਨੀ ਕੁ ਲੰਬੀ ਹੁੰਦੀ ਸੀ, ਪਰ ਹਨੋਕ ਕਿੰਨੇ ਸਾਲਾਂ ਤਕ ਜੀਉਂਦਾ ਰਿਹਾ?
6. ਹਨੋਕ ਦੇ ਮਰਨ ਮਗਰੋਂ ਕੀ ਹੋਇਆ?
ਹੋਰ ਸਵਾਲ:
1. ਉਤਪਤ 5:21-24, 27 ਪੜ੍ਹੋ।
(ੳ) ਹਨੋਕ ਦਾ ਪਰਮੇਸ਼ੁਰ ਨਾਲ ਕਿਹੋ ਜਿਹਾ ਰਿਸ਼ਤਾ ਸੀ? (ਉਤ. 5:24)
(ਅ) ਬਾਈਬਲ ਅਨੁਸਾਰ ਸਭ ਤੋਂ ਲੰਬੀ ਉਮਰ ਵਾਲਾ ਇਨਸਾਨ ਕੌਣ ਸੀ? (ਉਤ. 5:27)
2. ਉਤਪਤ 6:5 ਪੜ੍ਹੋ।
ਹਨੋਕ ਦੇ ਮਰਨ ਤੋਂ ਬਾਅਦ ਹਾਲਾਤ ਕਿੰਨੇ ਕੁ ਵਿਗੜ ਗਏ ਸਨ ਅਤੇ ਇਹ ਹਾਲਾਤ ਸਾਡੇ ਜ਼ਮਾਨੇ ਨਾਲ ਕਿਵੇਂ ਮੇਲ ਖਾਂਦੇ ਹਨ? (2 ਤਿਮੋ. 3:13)
3. ਇਬਰਾਨੀਆਂ 11:5 ਪੜ੍ਹੋ।
ਹਨੋਕ ਦਾ ਕਿਹੜਾ ਗੁਣ ‘ਪਰਮੇਸ਼ੁਰ ਦੇ ਮਨ ਨੂੰ ਭਾਇਆ’ ਤੇ ਇਸ ਦਾ ਕੀ ਨਤੀਜਾ ਨਿਕਲਿਆ? (ਉਤ. 5:22)
4. ਯਹੂਦਾਹ 14, 15 ਪੜ੍ਹੋ।
ਲੋਕਾਂ ਨੂੰ ਆਰਮਾਗੇਡਨ ਦੀ ਲੜਾਈ ਬਾਰੇ ਚੇਤਾਵਨੀ ਦਿੰਦੇ ਸਮੇਂ ਅੱਜ ਮਸੀਹੀ ਹਨੋਕ ਵਾਂਗ ਕਿਸ ਤਰ੍ਹਾਂ ਦਲੇਰ ਬਣ ਸਕਦੇ ਹਨ? (2 ਤਿਮੋ. 4:2; ਇਬ. 13:6)
ਧਰਤੀ ਉੱਤੇ ਦੈਂਤ
1. ਪਰਮੇਸ਼ੁਰ ਦੇ ਕੁਝ ਫ਼ਰਿਸ਼ਤਿਆਂ ਨੇ ਸ਼ਤਾਨ ਦੀ ਗੱਲ ਮੰਨ ਕੇ ਕੀ ਕੀਤਾ?
2. ਕੁਝ ਫ਼ਰਿਸ਼ਤੇ ਸਵਰਗ ਨੂੰ ਛੱਡ ਕੇ ਧਰਤੀ ਉੱਤੇ ਕਿਉਂ ਆਏ?
3. ਫ਼ਰਿਸ਼ਤਿਆਂ ਲਈ ਧਰਤੀ ਤੇ ਆ ਕੇ ਮਨੁੱਖੀ ਸਰੀਰ ਧਾਰਨੇ ਕਿਉਂ ਗ਼ਲਤ ਸੀ?
4. ਫ਼ਰਿਸ਼ਤਿਆਂ ਦੇ ਬੱਚਿਆਂ ਅਤੇ ਆਮ ਬੱਚਿਆਂ ਵਿਚ ਕੀ ਫ਼ਰਕ ਸੀ?
5. ਤਸਵੀਰ ਦੇਖ ਕੇ ਦੱਸੋ ਕਿ ਫ਼ਰਿਸ਼ਤਿਆਂ ਦੇ ਬੱਚਿਆਂ ਨੇ ਕੀ ਕੀਤਾ ਜਦੋਂ ਉਹ ਦੈਂਤ ਬਣ ਗਏ?
6. ਹਨੋਕ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕਿਹੜਾ ਚੰਗਾ ਆਦਮੀ ਰਹਿੰਦਾ ਸੀ ਤੇ ਪਰਮੇਸ਼ੁਰ ਉਸ ਨੂੰ ਕਿਉਂ ਪਸੰਦ ਕਰਦਾ ਸੀ?
ਹੋਰ ਸਵਾਲ:
1. ਉਤਪਤ 6:1-8 ਪੜ੍ਹੋ।
ਉਤਪਤ 6:6 ਦੇ ਮੁਤਾਬਕ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਚਾਲ-ਚਲਣ ਤੋਂ ਪਰਮੇਸ਼ੁਰ ਦੁਖੀ ਜਾਂ ਖ਼ੁਸ਼ ਹੋ ਸਕਦਾ ਹੈ? (ਜ਼ਬੂ. 78:40, 41; ਕਹਾ. 27:11)
2. ਯਹੂਦਾਹ 6 ਪੜ੍ਹੋ।
ਸਾਨੂੰ ਉਨ੍ਹਾਂ ਫ਼ਰਿਸ਼ਤਿਆਂ ਬਾਰੇ ਜਾਣ ਕੇ ਕਿਹੜੀ ਚੇਤਾਵਨੀ ਮਿਲਦੀ ਹੈ ਜੋ ਨੂਹ ਦੇ ਜ਼ਮਾਨੇ ਵਿਚ ਸਵਰਗ ਵਿੱਚੋਂ “ਆਪਣੀ ਪਦਵੀ” ਛੱਡ ਕੇ ਧਰਤੀ ਉੱਤੇ ਆਏ ਸਨ? (1 ਕੁਰਿੰ. 3:5-9; 2 ਪਤ. 2:4, 9, 10)
ਨੂਹ ਨੇ ਕਿਸ਼ਤੀ ਬਣਾਈ
1. ਨੂਹ ਦੇ ਪਰਿਵਾਰ ਦੇ ਕਿੰਨੇ ਜੀਅ ਸਨ ਤੇ ਉਸ ਦੇ ਪੁੱਤਰਾਂ ਦੇ ਕੀ ਨਾਂ ਸਨ?
2. ਪਰਮੇਸ਼ੁਰ ਨੇ ਨੂਹ ਤੋਂ ਕਿਹੜਾ ਅਜੀਬ ਕੰਮ ਕਰਵਾਇਆ ਤੇ ਕਿਉਂ?
3. ਲੋਕਾਂ ਨੇ ਕੀ ਕੀਤਾ ਜਦੋਂ ਨੂਹ ਨੇ ਉਨ੍ਹਾਂ ਨੂੰ ਕਿਸ਼ਤੀ ਬਾਰੇ ਦੱਸਿਆ?
4. ਪਰਮੇਸ਼ੁਰ ਨੇ ਨੂਹ ਨੂੰ ਜਾਨਵਰਾਂ ਬਾਰੇ ਕੀ ਕਿਹਾ?
5. ਜਦ ਪਰਮੇਸ਼ੁਰ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ, ਤਾਂ ਨੂਹ ਅਤੇ ਉਸ ਦੇ ਪਰਿਵਾਰ ਨੂੰ ਕੀ ਕਰਨ ਦੀ ਲੋੜ ਸੀ?
ਹੋਰ ਸਵਾਲ:
1. ਉਤਪਤ 6:9-22 ਪੜ੍ਹੋ।
(ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨੂਹ ਪਰਮੇਸ਼ੁਰ ਦਾ ਸੱਚਾ ਸੇਵਕ ਸੀ? (ਉਤ. 6:9, 22)
(ਅ) ਯਹੋਵਾਹ ਜ਼ੁਲਮ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਇਸ ਦਾ ਸਾਡੇ ਮਨੋਰੰਜਨ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਉਤ. 6:11, 12; ਕਹਾ. 3:31)
(ੲ) ਅਸੀਂ ਨੂਹ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਾਂ ਜਦੋਂ ਯਹੋਵਾਹ ਦੀ ਸੰਸਥਾ ਸਾਨੂੰ ਕੁਝ ਕਰਨ ਲਈ ਕਹਿੰਦੀ ਹੈ? (ਉਤ. 6:22; 1 ਯੂਹੰ. 5:3)
2. ਉਤਪਤ 7:1-9 ਪੜ੍ਹੋ।
ਸਾਨੂੰ ਇਸ ਗੱਲ ਤੋਂ ਕਿਵੇਂ ਹੌਸਲਾ ਮਿਲਦਾ ਹੈ ਕਿ ਨੂਹ ਦੇ ਪਾਪੀ ਹੋਣ ਦੇ ਬਾਵਜੂਦ ਯਹੋਵਾਹ ਉਸ ਨੂੰ ਧਰਮੀ ਸਮਝਦਾ ਸੀ? (ਉਤ. 7:1; ਕਹਾ. 10:16; ਯਸਾ. 26:7)
ਵੱਡੀ ਜਲ-ਪਰਲੋ
1. ਜਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਤਾਂ ਲੋਕ ਕਿਸ਼ਤੀ ਅੰਦਰ ਕਿਉਂ ਨਹੀਂ ਵੜ ਸਕੇ?
2. ਯਹੋਵਾਹ ਨੇ ਕਿੰਨੇ ਦਿਨਾਂ ਤੇ ਰਾਤਾਂ ਤਕ ਮੀਂਹ ਵਰ੍ਹਾਇਆ ਤੇ ਮੀਂਹ ਦਾ ਪਾਣੀ ਕਿੰਨੀ ਕੁ ਉਚਾਈ ਤਕ ਪਹੁੰਚ ਗਿਆ ਸੀ?
3. ਜਦ ਸਾਰੀ ਧਰਤੀ ਪਾਣੀ ਨਾਲ ਭਰ ਗਈ, ਤਾਂ ਕਿਸ਼ਤੀ ਨੂੰ ਕੀ ਹੋਇਆ?
4. ਜਲ-ਪਰਲੋ ਵਿਚ ਦੈਂਤਾਂ ਅਤੇ ਉਨ੍ਹਾਂ ਦੇ ਪਿਤਾਵਾਂ ਨੂੰ ਕੀ ਹੋਇਆ?
5. ਪੰਜ ਮਹੀਨਿਆਂ ਮਗਰੋਂ ਕਿਸ਼ਤੀ ਨੂੰ ਕੀ ਹੋਇਆ?
6. ਨੂਹ ਨੇ ਪਹਾੜੀ ਕਾਂ ਨੂੰ ਕਿਸ਼ਤੀ ਤੋਂ ਬਾਹਰ ਕਿਉਂ ਭੇਜਿਆ ਸੀ?
7. ਨੂਹ ਨੂੰ ਕਿੱਦਾਂ ਪਤਾ ਲੱਗਾ ਕਿ ਧਰਤੀ ਤੋਂ ਪਾਣੀ ਸੁੱਕ ਗਿਆ ਸੀ?
8. ਨੂਹ ਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿਚ ਇਕ ਸਾਲ ਤੋਂ ਉੱਪਰ ਕੱਟਿਆ। ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀ ਕਿਹਾ?
ਹੋਰ ਸਵਾਲ:
1. ਉਤਪਤ 7:10-24 ਪੜ੍ਹੋ।
(ੳ) ਜਲ-ਪਰਲੋ ਨੇ ਕਿੰਨੀ ਕੁ ਤਬਾਹੀ ਕੀਤੀ? (ਉਤ. 7:23)
(ਅ) ਧਰਤੀ ਉੱਤੇ ਕਿੰਨੇ ਚਿਰ ਤਕ ਪਾਣੀ ਹੀ ਪਾਣੀ ਰਿਹਾ? (ਉਤ. 7:24)
2. ਉਤਪਤ 8:1-17 ਪੜ੍ਹੋ।
ਉਤਪਤ 8:17 ਅਨੁਸਾਰ ਅਸੀਂ ਕਿਉਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਧਰਤੀ ਦੇ ਸੰਬੰਧ ਵਿਚ ਆਪਣਾ ਮਕਸਦ ਨਹੀਂ ਬਦਲਿਆ? (ਉਤ. 1:22)
3. ਪਹਿਲਾ ਪਤਰਸ 3:19, 20 ਪੜ੍ਹੋ।
(ੳ) ਜਦੋਂ ਬੁਰੇ ਦੂਤ ਵਾਪਸ ਸਵਰਗ ਨੂੰ ਗਏ, ਤਾਂ ਉਨ੍ਹਾਂ ਨੂੰ ਕੀ ਸਜ਼ਾ ਮਿਲੀ? (ਯਹੂ. 6)
(ਅ) ਨੂਹ ਤੇ ਉਸ ਦੇ ਪਰਿਵਾਰ ਬਾਰੇ ਪੜ੍ਹ ਕੇ ਸਾਡਾ ਭਰੋਸਾ ਕਿਵੇਂ ਪੱਕਾ ਹੁੰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾ ਸਕਦਾ ਹੈ? (2 ਪਤ. 2:9)
ਪਹਿਲੀ ਸਤਰੰਗੀ ਪੀਂਘ
1. ਕਿਸ਼ਤੀ ਤੋਂ ਬਾਹਰ ਆ ਕੇ ਸਭ ਤੋਂ ਪਹਿਲਾਂ ਨੂਹ ਨੇ ਕੀ ਕੀਤਾ? (ਤਸਵੀਰ ਦੇਖੋ।)
2. ਜਲ-ਪਰਲੋ ਤੋਂ ਬਾਅਦ ਪਰਮੇਸ਼ੁਰ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਕੀ ਕਰਨ ਲਈ ਕਿਹਾ?
3. ਪਰਮੇਸ਼ੁਰ ਨੇ ਕੀ ਵਾਅਦਾ ਕੀਤਾ?
4. ਜਦੋਂ ਅਸੀਂ ਆਕਾਸ਼ ਵਿਚ ਸਤਰੰਗੀ ਪੀਂਘ ਦੇਖਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਚੇਤੇ ਆਉਣੀ ਚਾਹੀਦੀ ਹੈ?
ਹੋਰ ਸਵਾਲ:
1. ਉਤਪਤ 8:18-22 ਪੜ੍ਹੋ।
(ੳ) ਅਸੀਂ ਅੱਜ ਯਹੋਵਾਹ ਨੂੰ ਕਿਸ ਤਰ੍ਹਾਂ ‘ਸੁਗੰਧ ਸੁੰਘਾ’ ਸਕਦੇ ਹਾਂ? (ਉਤ. 8:21; ਇਬ. 13:15, 16)
(ਅ) ਯਹੋਵਾਹ ਨੇ ਇਨਸਾਨਾਂ ਦੇ ਦਿਲ ਬਾਰੇ ਕੀ ਕਿਹਾ ਸੀ ਅਤੇ ਸਾਨੂੰ ਕਿਹੜੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ? (ਉਤ. 8:21; ਮੱਤੀ 15:18, 19)
2. ਉਤਪਤ 9:9-17 ਪੜ੍ਹੋ।
(ੳ) ਯਹੋਵਾਹ ਨੇ ਧਰਤੀ ਤੇ ਸਾਰੇ ਜੀਆਂ ਨਾਲ ਕਿਹੜਾ ਵਾਅਦਾ ਕੀਤਾ ਸੀ? (ਉਤ. 9:10, 11)
(ਅ) ਸਤਰੰਗੀ ਪੀਂਘ ਬਾਰੇ ਪਰਮੇਸ਼ੁਰ ਦਾ ਵਾਅਦਾ ਕਿੰਨੇ ਚਿਰ ਲਈ ਸੀ? (ਉਤ. 9:16)
ਲੋਕ ਉੱਚਾ ਬੁਰਜ ਬਣਾਉਣ ਲੱਗੇ
1. ਨਿਮਰੋਦ ਕੌਣ ਸੀ ਤੇ ਪਰਮੇਸ਼ੁਰ ਉਸ ਬਾਰੇ ਕੀ ਸੋਚਦਾ ਸੀ?
2. ਤਸਵੀਰ ਵਿਚ ਲੋਕ ਇੱਟਾਂ ਕਿਉਂ ਬਣਾ ਰਹੇ ਹਨ?
3. ਯਹੋਵਾਹ ਬੁਰਜ ਬਣਾਉਣ ਦੇ ਕੰਮ ਤੋਂ ਖ਼ੁਸ਼ ਕਿਉਂ ਨਹੀਂ ਸੀ?
4. ਪਰਮੇਸ਼ੁਰ ਨੇ ਲੋਕਾਂ ਨੂੰ ਬੁਰਜ ਬਣਾਉਣ ਤੋਂ ਕਿਸ ਤਰ੍ਹਾਂ ਰੋਕਿਆ?
5. ਸ਼ਹਿਰ ਦਾ ਨਾਂ ਕੀ ਸੀ ਅਤੇ ਇਸ ਨਾਂ ਦਾ ਕੀ ਅਰਥ ਸੀ?
6. ਜਦੋਂ ਪਰਮੇਸ਼ੁਰ ਨੇ ਲੋਕਾਂ ਦੀ ਭਾਸ਼ਾ ਬਦਲ ਦਿੱਤੀ, ਤਾਂ ਕੀ ਹੋਇਆ?
ਹੋਰ ਸਵਾਲ:
1. ਉਤਪਤ 10:1, 8-10 ਪੜ੍ਹੋ।
ਨਿਮਰੋਦ ਕਿਸ ਤਰ੍ਹਾਂ ਦਾ ਬੰਦਾ ਸੀ ਤੇ ਸਾਨੂੰ ਉਸ ਦੀ ਮਿਸਾਲ ਤੋਂ ਕਿਹੜੀ ਚੇਤਾਵਨੀ ਮਿਲਦੀ ਹੈ? (ਕਹਾ. 3:31)
2. ਉਤਪਤ 11:1-9 ਪੜ੍ਹੋ।
ਲੋਕ ਬੁਰਜ ਕਿਉਂ ਬਣਾ ਰਹੇ ਸਨ ਅਤੇ ਇਹ ਕੰਮ ਪੂਰਾ ਕਿਉਂ ਨਹੀਂ ਹੋ ਸਕਦਾ ਸੀ? (ਉਤ. 11:4; ਕਹਾ. 16:18; ਯੂਹੰ. 5:44)
ਪਰਮੇਸ਼ੁਰ ਦਾ ਦੋਸਤ ਅਬਰਾਹਾਮ
1. ਊਰ ਨਾਂ ਦੇ ਸ਼ਹਿਰ ਵਿਚ ਕਿੱਦਾਂ ਦੇ ਲੋਕ ਰਹਿੰਦੇ ਸਨ?
2. ਤਸਵੀਰ ਵਿਚਲੇ ਆਦਮੀ ਦਾ ਕੀ ਨਾਮ ਹੈ, ਉਸ ਦਾ ਜਨਮ ਕਦੋਂ ਹੋਇਆ ਸੀ ਤੇ ਉਹ ਕਿੱਥੇ ਰਹਿੰਦਾ ਸੀ?
3. ਪਰਮੇਸ਼ੁਰ ਨੇ ਅਬਰਾਹਾਮ ਨੂੰ ਕੀ ਕਰਨ ਲਈ ਕਿਹਾ?
4. ਅਬਰਾਹਾਮ ਨੂੰ ਪਰਮੇਸ਼ੁਰ ਦਾ ਦੋਸਤ ਕਿਉਂ ਕਿਹਾ ਗਿਆ ਹੈ?
5. ਊਰ ਸ਼ਹਿਰ ਨੂੰ ਛੱਡ ਕੇ ਅਬਰਾਹਾਮ ਦੇ ਨਾਲ ਕੌਣ-ਕੌਣ ਗਿਆ?
6. ਪਰਮੇਸ਼ੁਰ ਨੇ ਅਬਰਾਹਾਮ ਨੂੰ ਕੀ ਕਿਹਾ ਜਦੋਂ ਉਹ ਕਨਾਨ ਨਾਂ ਦੇ ਦੇਸ਼ ਪਹੁੰਚਿਆ?
7. ਅਬਰਾਹਾਮ ਜਦ 99 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨਾਲ ਕੀ ਵਾਅਦਾ ਕੀਤਾ?
ਹੋਰ ਸਵਾਲ:
1. ਉਤਪਤ 11:27-32 ਪੜ੍ਹੋ।
(ੳ) ਅਬਰਾਹਾਮ ਦਾ ਲੂਤ ਨਾਲ ਕੀ ਰਿਸ਼ਤਾ ਸੀ? (ਉਤ. 11:27)
(ਅ) ਭਾਵੇਂ ਬਾਈਬਲ ਕਹਿੰਦੀ ਹੈ ਕਿ ਤਾਰਹ ਆਪਣੇ ਪਰਿਵਾਰ ਨਾਲ ਕਨਾਨ ਵੱਲ ਨੂੰ ਨਿਕਲਿਆ ਸੀ, ਪਰ ਸਾਨੂੰ ਕਿਵੇਂ ਪਤਾ ਹੈ ਕਿ ਇੱਦਾਂ ਕਰਨ ਵਿਚ ਅਬਰਾਹਾਮ ਨੇ ਪਹਿਲਾ ਕਦਮ ਚੁੱਕਿਆ ਸੀ? ਉਸ ਨੇ ਇਹ ਕਿਉਂ ਕੀਤਾ? (ਉਤ. 11:31; ਰਸੂ. 7:2-4)
2. ਉਤਪਤ 12:1-7 ਪੜ੍ਹੋ।
ਜਦ ਅਬਰਾਹਾਮ ਕਨਾਨ ਦੇਸ਼ ਪਹੁੰਚਿਆ, ਤਾਂ ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹੇ ਨੇਮ ਵਿਚ ਹੋਰ ਕਿਨ੍ਹਾਂ ਨੂੰ ਸ਼ਾਮਲ ਕੀਤਾ? (ਉਤ. 12:7)
3. ਉਤਪਤ 17:1-8, 15-17 ਪੜ੍ਹੋ।
(ੳ) 99 ਸਾਲਾਂ ਦੀ ਉਮਰ ਤੇ ਅਬਰਾਮ ਦਾ ਨਾਂ ਬਦਲ ਕੇ ਕੀ ਰੱਖਿਆ ਗਿਆ ਅਤੇ ਕਿਉਂ? (ਉਤ. 17:5)
(ਅ) ਯਹੋਵਾਹ ਨੇ ਸਾਰਾਹ ਨੂੰ ਕਿਹੜੀਆਂ ਅਸੀਸਾਂ ਦੇਣ ਦਾ ਵਾਅਦਾ ਕੀਤਾ? (ਉਤ. 17:15, 16)
4. ਉਤਪਤ 18:9-19 ਪੜ੍ਹੋ।
(ੳ) ਉਤਪਤ 18:19 ਵਿਚ ਪਿਤਾਵਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਹਨ? (ਬਿਵ. 6:6, 7; ਅਫ਼. 6:4)
(ਅ) ਸਾਰਾਹ ਨੇ ਕੀ ਕੀਤਾ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਤੋਂ ਕੁਝ ਵੀ ਨਹੀਂ ਛੁਪਾ ਸਕਦੇ? (ਉਤ. 18:12, 15; ਜ਼ਬੂ. 44:21)
ਅਬਰਾਹਾਮ ਦੀ ਨਿਹਚਾ ਪਰਖੀ ਗਈ
1. ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀ ਵਾਅਦਾ ਕੀਤਾ ਸੀ ਤੇ ਉਸ ਨੇ ਇਹ ਵਾਅਦਾ ਕਿੱਦਾਂ ਪੂਰਾ ਕੀਤਾ?
2. ਤਸਵੀਰ ਨੂੰ ਦੇਖ ਕੇ ਦੱਸੋ ਕਿ ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਕਿਵੇਂ ਪਰਖੀ।
3. ਅਬਰਾਹਾਮ ਨੂੰ ਪਤਾ ਨਹੀਂ ਸੀ ਕਿ ਪਰਮੇਸ਼ੁਰ ਉਸ ਦੇ ਪੁੱਤਰ ਦੀ ਬਲੀ ਕਿਉਂ ਲੈਣੀ ਚਾਹੁੰਦਾ ਸੀ। ਪਰ ਫਿਰ ਵੀ ਉਸ ਨੇ ਕੀ ਕੀਤਾ?
4. ਉਦੋਂ ਕੀ ਹੋਇਆ ਜਦੋਂ ਅਬਰਾਹਾਮ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਚਾਕੂ ਕੱਢਿਆ?
5. ਅਬਰਾਹਾਮ ਦੀ ਨਿਹਚਾ ਕਿੰਨੀ ਕੁ ਪੱਕੀ ਸੀ?
6. ਪਰਮੇਸ਼ੁਰ ਨੇ ਅਬਰਾਹਾਮ ਲਈ ਬਲੀ ਚੜ੍ਹਾਉਣ ਦਾ ਕੀ ਪ੍ਰਬੰਧ ਕੀਤਾ ਅਤੇ ਕਿਵੇਂ?
ਹੋਰ ਸਵਾਲ:
1. ਉਤਪਤ 21:1-7 ਪੜ੍ਹੋ।
ਅਬਰਾਹਾਮ ਨੇ ਆਪਣੇ ਪੁੱਤਰ ਦੀ ਸੁੰਨਤ ਅੱਠਵੇਂ ਦਿਨ ਕਿਉਂ ਕੀਤੀ? (ਉਤ. 17:10-12; 21:4)
2. ਉਤਪਤ 22:1-18 ਪੜ੍ਹੋ।
ਇਸਹਾਕ ਆਪਣੇ ਪਿਤਾ ਅਬਰਾਹਾਮ ਦੇ ਅਧੀਨ ਕਿਵੇਂ ਰਿਹਾ ਤੇ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਦੀ ਕਿਹੜੀ ਵੱਡੀ ਘਟਨਾ ਹੋਣੀ ਸੀ? (ਉਤ. 22:7-9; 1 ਕੁਰਿੰ. 5:7; ਫ਼ਿਲਿ. 2:8, 9)
ਲੂਤ ਦੀ ਪਤਨੀ ਨੇ ਪਿੱਛੇ ਦੇਖਿਆ
1. ਲੂਤ ਤੇ ਅਬਰਾਹਾਮ ਜੁਦੇ ਕਿਉਂ ਹੋਏ?
2. ਲੂਤ ਨੇ ਸਦੂਮ ਵਿਚ ਰਹਿਣਾ ਕਿਉਂ ਚੁਣਿਆ?
3. ਸਦੂਮ ਦੇ ਲੋਕ ਕਿਸ ਤਰ੍ਹਾਂ ਦੇ ਸਨ?
4. ਦੋ ਫ਼ਰਿਸ਼ਤਿਆਂ ਨੇ ਲੂਤ ਨੂੰ ਕਿਹੜੀ ਚੇਤਾਵਨੀ ਦਿੱਤੀ?
5. ਲੂਤ ਦੀ ਪਤਨੀ ਲੂਣ ਦਾ ਥੰਮ੍ਹ ਕਿਉਂ ਬਣ ਗਈ?
6. ਲੂਤ ਦੀ ਪਤਨੀ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ?
ਹੋਰ ਸਵਾਲ:
1. ਉਤਪਤ 13:5-13 ਪੜ੍ਹੋ।
ਸਮੱਸਿਆਵਾਂ ਸੁਲਝਾਉਣ ਬਾਰੇ ਅਸੀਂ ਅਬਰਾਹਾਮ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਉਤ. 13:8, 9; ਰੋਮੀ. 12:10; ਫ਼ਿਲਿ. 2:3, 4)
2. ਉਤਪਤ 18:20-33 ਪੜ੍ਹੋ।
ਯਹੋਵਾਹ ਨਾਲ ਅਬਰਾਹਾਮ ਦੀਆਂ ਗੱਲਾਂ ਤੋਂ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਤੇ ਯਿਸੂ ਦੋਵੇਂ ਸਾਰਿਆਂ ਦਾ ਇਨਸਾਫ਼ ਕਰਨਗੇ? (ਉਤ. 18:25, 26; ਮੱਤੀ 25:31-33)
3. ਉਤਪਤ 19:1-29 ਪੜ੍ਹੋ।
(ੳ) ਇਸ ਕਹਾਣੀ ਮੁਤਾਬਕ ਆਦਮੀ ਤੇ ਆਦਮੀ ਵਿਚਕਾਰ ਜਿਨਸੀ ਸੰਬੰਧਾਂ ਬਾਰੇ ਪਰਮੇਸ਼ੁਰ ਦੀ ਕੀ ਸੋਚ ਹੈ? (ਉਤ. 19:5, 13; ਲੇਵੀ. 20:13)
(ਅ) ਪਰਮੇਸ਼ੁਰ ਦੇ ਆਖੇ ਲੱਗਣ ਦੇ ਸੰਬੰਧ ਵਿਚ ਅਸੀਂ ਅਬਰਾਹਾਮ ਤੇ ਲੂਤ ਵਿਚ ਕੀ ਫ਼ਰਕ ਦੇਖਦੇ ਹਾਂ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਉਤ. 19:15, 16, 19, 20; 22:3)
4. ਲੂਕਾ 17:28-32 ਪੜ੍ਹੋ।
ਲੂਤ ਦੀ ਤੀਵੀਂ ਦਾ ਦਿਲ ਕਿਨ੍ਹਾਂ ਚੀਜ਼ਾਂ ਵੱਲ ਸੀ ਤੇ ਉਸ ਦੀ ਮਿਸਾਲ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (ਲੂਕਾ 12:15; 17:31, 32; ਮੱਤੀ 6:19-21, 25)
5. ਦੂਜਾ ਪਤਰਸ 2:6-8 ਪੜ੍ਹੋ।
ਲੂਤ ਵਾਂਗ ਸਾਡਾ ਇਸ ਦੁਸ਼ਟ ਸੰਸਾਰ ਬਾਰੇ ਕੀ ਖ਼ਿਆਲ ਹੋਣਾ ਚਾਹੀਦਾ ਹੈ? (ਹਿਜ਼. 9:4; 1 ਯੂਹੰ. 2:15-17)
ਇਸਹਾਕ ਨੂੰ ਚੰਗੀ ਪਤਨੀ ਮਿਲੀ
1. ਇਸ ਤਸਵੀਰ ਵਿਚ ਇਹ ਆਦਮੀ ਤੇ ਔਰਤ ਕੌਣ ਹਨ?
2. ਅਬਰਾਹਾਮ ਨੇ ਆਪਣੇ ਪੁੱਤਰ ਲਈ ਪਤਨੀ ਲੱਭਣ ਵਾਸਤੇ ਕੀ ਕੀਤਾ ਤੇ ਉਸ ਨੇ ਇੱਦਾਂ ਕਿਉਂ ਕੀਤਾ?
3. ਯਹੋਵਾਹ ਨੇ ਅਬਰਾਹਾਮ ਦੇ ਨੌਕਰ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ?
4. ਰਿਬਕਾਹ ਨੇ ਕੀ ਜਵਾਬ ਦਿੱਤਾ ਜਦੋਂ ਉਸ ਨੂੰ ਇਸਹਾਕ ਨਾਲ ਵਿਆਹ ਕਰਾਉਣ ਬਾਰੇ ਪੁੱਛਿਆ ਗਿਆ?
5. ਇਸਹਾਕ ਫਿਰ ਤੋਂ ਖ਼ੁਸ਼ ਕਿਉਂ ਸੀ?
ਹੋਰ ਸਵਾਲ:
1. ਉਤਪਤ 24:1-67 ਪੜ੍ਹੋ।
(ੳ) ਅਬਰਾਹਾਮ ਦਾ ਨੌਕਰ ਜਦ ਰਿਬਕਾਹ ਨੂੰ ਮਿਲਿਆ, ਤਾਂ ਉਸ ਨੇ ਰਿਬਕਾਹ ਦੇ ਸੁਭਾਅ ਬਾਰੇ ਕੀ ਜਾਣਿਆ? (ਉਤ. 24:17-20; ਕਹਾ. 31:17, 31)
(ਅ) ਅਬਰਾਹਾਮ ਨੇ ਇਸਹਾਕ ਲਈ ਜੋ ਕੀਤਾ, ਉਸ ਤੋਂ ਮਸੀਹੀ ਅੱਜ ਕੀ ਸਿੱਖ ਸਕਦੇ ਹਨ? (ਉਤ. 24:37, 38; 1 ਕੁਰਿੰ. 7:39; 2 ਕੁਰਿੰ. 6:14)
(ੲ) ਇਸਹਾਕ ਵਾਂਗ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਵਿਚਾਰ ਕਰਨ ਲਈ ਸਮਾਂ ਕਿਉਂ ਕੱਢਣਾ ਚਾਹੀਦਾ ਹੈ? (ਉਤ. 24:63; ਜ਼ਬੂ. 77:12; ਫ਼ਿਲਿ. 4:8)
ਵੱਖੋ-ਵੱਖਰੇ ਸੁਭਾਅ ਦੇ ਜੁੜਵਾਂ ਭਰਾ
1. ਏਸਾਓ ਤੇ ਯਾਕੂਬ ਕੌਣ ਸਨ ਤੇ ਉਹ ਇਕ-ਦੂਜੇ ਤੋਂ ਵੱਖਰੇ ਕਿਵੇਂ ਸਨ?
2. ਏਸਾਓ ਤੇ ਯਾਕੂਬ ਦੀ ਉਮਰ ਕਿੰਨੀ ਸੀ ਜਦੋਂ ਉਨ੍ਹਾਂ ਦਾ ਦਾਦਾ ਅਬਰਾਹਾਮ ਮਰਿਆ?
3. ਏਸਾਓ ਨੇ ਕੀ ਕੀਤਾ ਜਿਸ ਕਰਕੇ ਉਸ ਦੇ ਮਾਤਾ-ਪਿਤਾ ਬਹੁਤ ਦੁਖੀ ਹੋਏ?
4. ਏਸਾਓ ਆਪਣੇ ਭਰਾ ਯਾਕੂਬ ਨਾਲ ਗੁੱਸੇ ਕਿਉਂ ਹੋਇਆ?
5. ਇਸਹਾਕ ਨੇ ਆਪਣੇ ਪੁੱਤਰ ਯਾਕੂਬ ਨੂੰ ਵਿਆਹ ਕਰਨ ਬਾਰੇ ਕਿਹੜੀ ਸਲਾਹ ਦਿੱਤੀ ਸੀ?
ਹੋਰ ਸਵਾਲ:
1. ਉਤਪਤ 25:5-11, 20-34 ਪੜ੍ਹੋ।
(ੳ) ਯਹੋਵਾਹ ਨੇ ਰਿਬਕਾਹ ਦੇ ਦੋ ਪੁੱਤਰਾਂ ਬਾਰੇ ਕੀ ਭਵਿੱਖਬਾਣੀ ਕੀਤੀ? (ਉਤ. 25:23)
(ਅ) ਜੇਠੇ ਹੋਣ ਦੇ ਹੱਕ ਬਾਰੇ ਯਾਕੂਬ ਤੇ ਏਸਾਓ ਦੇ ਨਜ਼ਰੀਏ ਵਿਚ ਕੀ ਫ਼ਰਕ ਸੀ? (ਉਤ. 25:31-34)
2. ਉਤਪਤ 26:34, 35; 27:1-46 ਤੇ 28:1-5 ਪੜ੍ਹੋ।
(ੳ) ਕਿੱਦਾਂ ਜ਼ਾਹਰ ਹੋਇਆ ਕਿ ਏਸਾਓ ਨੂੰ ਪਰਮੇਸ਼ੁਰ ਦੀਆਂ ਗੱਲਾਂ ਦੀ ਕੋਈ ਕਦਰ ਨਹੀਂ ਸੀ? (ਉਤ. 26:34, 35; 27:46)
(ਅ) ਇਸਹਾਕ ਨੇ ਯਾਕੂਬ ਨੂੰ ਕੀ ਕਰਨ ਲਈ ਕਿਹਾ ਤਾਂਕਿ ਉਹ ਪਰਮੇਸ਼ੁਰ ਦੀਆਂ ਬਰਕਤਾਂ ਪਾ ਸਕੇ? (ਉਤ. 28:1-4)
3. ਇਬਰਾਨੀਆਂ 12:16, 17 ਪੜ੍ਹੋ।
ਏਸਾਓ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ?
ਯਾਕੂਬ ਹਾਰਾਨ ਨੂੰ ਗਿਆ
1. ਤਸਵੀਰ ਵਿਚਲੀ ਕੁੜੀ ਕੌਣ ਹੈ ਤੇ ਯਾਕੂਬ ਨੇ ਉਸ ਲਈ ਕੀ ਕੀਤਾ?
2. ਰਾਖੇਲ ਨਾਲ ਵਿਆਹ ਕਰਾਉਣ ਲਈ ਯਾਕੂਬ ਕੀ ਕਰਨ ਲਈ ਤਿਆਰ ਸੀ?
3. ਜਦੋਂ ਯਾਕੂਬ ਤੇ ਰਾਖੇਲ ਦੇ ਵਿਆਹ ਦਾ ਸਮਾਂ ਆਇਆ, ਤਾਂ ਲਾਬਾਨ ਨੇ ਕੀ ਕੀਤਾ?
4. ਰਾਖੇਲ ਨੂੰ ਆਪਣੀ ਪਤਨੀ ਬਣਾਉਣ ਲਈ ਯਾਕੂਬ ਕੀ ਕਰਨ ਲਈ ਰਾਜ਼ੀ ਹੋ ਗਿਆ?
ਹੋਰ ਸਵਾਲ:
1. ਉਤਪਤ 29:1-30 ਪੜ੍ਹੋ।
(ੳ) ਭਾਵੇਂ ਲਾਬਾਨ ਨੇ ਯਾਕੂਬ ਨਾਲ ਧੋਖਾ ਕੀਤਾ, ਫਿਰ ਵੀ ਯਾਕੂਬ ਕਿਸ ਤਰ੍ਹਾਂ ਈਮਾਨਦਾਰ ਰਿਹਾ ਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (ਉਤ. 25:27; 29:26-28; ਮੱਤੀ 5:37)
(ਅ) ਯਾਕੂਬ ਦੀ ਮਿਸਾਲ ਤੋਂ ਸਾਨੂੰ ਸੱਚੇ ਤੇ ਝੂਠੇ ਪਿਆਰ ਵਿਚ ਫ਼ਰਕ ਬਾਰੇ ਕੀ ਪਤਾ ਲੱਗਦਾ ਹੈ? (ਉਤ. 29:18, 20, 30; ਸਰੇ. 8:6)
(ੲ) ਕਿਹੜੀਆਂ ਚਾਰ ਔਰਤਾਂ ਯਾਕੂਬ ਦੇ ਪਰਿਵਾਰ ਦਾ ਹਿੱਸਾ ਬਣੀਆਂ ਅਤੇ ਉਸ ਲਈ ਪੁੱਤਰ ਪੈਦਾ ਕੀਤੇ? (ਉਤ. 29:23, 24, 28, 29)
ਯਾਕੂਬ ਦਾ ਵੱਡਾ ਪਰਿਵਾਰ
1. ਯਾਕੂਬ ਦੀ ਪਹਿਲੀ ਪਤਨੀ ਲੇਆਹ ਦੇ ਛੇ ਪੁੱਤਰਾਂ ਦੇ ਕੀ ਨਾਂ ਸਨ?
2. ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਕਿਹੜੇ ਦੋ ਪੁੱਤਰਾਂ ਨੂੰ ਜਨਮ ਦਿੱਤਾ?
3. ਯਾਕੂਬ ਦੇ ਉਨ੍ਹਾਂ ਦੋ ਪੁੱਤਰਾਂ ਦੇ ਨਾਂ ਕੀ ਸਨ ਜਿਨ੍ਹਾਂ ਨੂੰ ਰਾਖੇਲ ਦੀ ਨੌਕਰਾਣੀ ਬਿਲਹਾਹ ਨੇ ਜਨਮ ਦਿੱਤਾ?
4. ਰਾਖੇਲ ਨੇ ਕਿਨ੍ਹਾਂ ਦੋ ਪੁੱਤਰਾਂ ਨੂੰ ਜਨਮ ਦਿੱਤਾ, ਪਰ ਦੂਜੇ ਪੁੱਤਰ ਨੂੰ ਜਨਮ ਦਿੰਦੇ ਸਮੇਂ ਕੀ ਹੋਇਆ ਸੀ?
5. ਤਸਵੀਰ ਦੇਖ ਕੇ ਦੱਸੋ ਕਿ ਯਾਕੂਬ ਦੇ ਕਿੰਨੇ ਪੁੱਤਰ ਸਨ ਤੇ ਇਨ੍ਹਾਂ ਤੋਂ ਕਿਹੜੀ ਕੌਮ ਪੈਦਾ ਹੋਈ ਸੀ।
ਹੋਰ ਸਵਾਲ:
1. ਉਤਪਤ 29:32-35; 30:1-26 ਤੇ ਉਤਪਤ 35:16-19 ਪੜ੍ਹੋ।
ਜਿਵੇਂ ਆਪਾਂ ਯਾਕੂਬ ਦੇ 12 ਪੁੱਤਾਂ ਦੇ ਸੰਬੰਧ ਵਿਚ ਦੇਖਿਆ ਹੈ, ਪੁਰਾਣੇ ਜ਼ਮਾਨੇ ਵਿਚ ਇਬਰਾਨੀ ਮੁੰਡਿਆਂ ਦੇ ਨਾਂ ਕਿੱਦਾਂ ਰੱਖੇ ਜਾਂਦੇ ਸਨ?
2. ਉਤਪਤ 37:35 ਪੜ੍ਹੋ।
ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਾਕੂਬ ਦੀਆਂ ਹੋਰ ਵੀ ਧੀਆਂ ਸਨ ਜਦ ਕਿ ਬਾਈਬਲ ਵਿਚ ਸਿਰਫ਼ ਉਸ ਦੀ ਧੀ ਦੀਨਾਹ ਦਾ ਹੀ ਨਾਂ ਦੱਸਿਆ ਗਿਆ ਹੈ? (ਉਤ. 37:34, 35)
ਦੀਨਾਹ ਮੁਸੀਬਤ ਵਿਚ ਫਸੀ
1. ਅਬਰਾਹਾਮ ਤੇ ਇਸਹਾਕ ਆਪਣੇ ਬੱਚਿਆਂ ਦੇ ਵਿਆਹ ਕਨਾਨ ਦੇ ਲੋਕਾਂ ਨਾਲ ਕਿਉਂ ਨਹੀਂ ਕਰਾਉਣਾ ਚਾਹੁੰਦੇ ਸਨ?
2. ਕੀ ਯਾਕੂਬ ਖ਼ੁਸ਼ ਸੀ ਕਿ ਉਸ ਦੀ ਧੀ ਕਨਾਨੀ ਕੁੜੀਆਂ ਨਾਲ ਦੋਸਤੀ ਕਰ ਰਹੀ ਸੀ?
3. ਤਸਵੀਰ ਵਿਚ ਦੀਨਾਹ ਵੱਲ ਕੌਣ ਦੇਖ ਰਿਹਾ ਹੈ ਤੇ ਉਸ ਨੇ ਕਿਹੜਾ ਭੈੜਾ ਕੰਮ ਕੀਤਾ?
4. ਦੀਨਾਹ ਨਾਲ ਜੋ ਹੋਇਆ, ਉਸ ਬਾਰੇ ਸੁਣ ਕੇ ਉਸ ਦੇ ਭਰਾ ਸ਼ਿਮਓਨ ਤੇ ਲੇਵੀ ਨੇ ਕੀ ਕੀਤਾ?
5. ਕੀ ਯਾਕੂਬ ਸ਼ਿਮਓਨ ਤੇ ਲੇਵੀ ਦੇ ਕੰਮ ਤੋਂ ਖ਼ੁਸ਼ ਸੀ?
6. ਯਾਕੂਬ ਦੇ ਪਰਿਵਾਰ ਵਿਚ ਸਾਰੀਆਂ ਮੁਸੀਬਤਾਂ ਕਿਵੇਂ ਸ਼ੁਰੂ ਹੋਈਆਂ ਸਨ?
ਹੋਰ ਸਵਾਲ:
1. ਉਤਪਤ 34:1-31 ਪੜ੍ਹੋ।
(ੳ) ਦੀਨਾਹ ਆਪਣੇ ਨਾਲ ਹੋਈ ਜ਼ਬਰਦਸਤੀ ਲਈ ਥੋੜ੍ਹੀ-ਬਹੁਤੀ ਜ਼ਿੰਮੇਵਾਰ ਕਿਉਂ ਸੀ? (ਗਲਾ. 6:7)
(ਅ) ਅੱਜ ਬੱਚੇ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਨੇ ਦੀਨਾਹ ਨਾਲ ਹੋਈ ਘਟਨਾ ਤੋਂ ਸਬਕ ਸਿੱਖਿਆ ਹੈ? (ਕਹਾ. 13:20; 1 ਕੁਰਿੰ. 15:33; 1 ਯੂਹੰ. 5:19)
ਯੂਸੁਫ਼ ਦੇ ਭਰਾਵਾਂ ਦੀ ਨਫ਼ਰਤ
1. ਯੂਸੁਫ਼ ਦੇ ਭਰਾ ਉਸ ਤੋਂ ਕਿਉਂ ਈਰਖਾ ਕਰਦੇ ਸਨ ਤੇ ਉਨ੍ਹਾਂ ਨੇ ਯੂਸੁਫ਼ ਨਾਲ ਕੀ ਕੀਤਾ?
2. ਯੂਸੁਫ਼ ਦੇ ਭਰਾ ਉਸ ਨਾਲ ਕੀ ਕਰਨਾ ਚਾਹੁੰਦੇ ਸਨ, ਪਰ ਰਊਬੇਨ ਨੇ ਕੀ ਕੀਤਾ?
3. ਉਦੋਂ ਕੀ ਹੋਇਆ ਜਦੋਂ ਇਸਮਾਏਲੀ ਬੰਦੇ ਉਨ੍ਹਾਂ ਦੇ ਕੋਲੋਂ ਦੀ ਲੰਘੇ ਸਨ?
4. ਯੂਸੁਫ਼ ਦੇ ਭਰਾਵਾਂ ਨੇ ਕੀ ਕੀਤਾ ਤਾਂਕਿ ਉਨ੍ਹਾਂ ਦੇ ਪਿਤਾ ਨੂੰ ਲੱਗੇ ਕਿ ਯੂਸੁਫ਼ ਮਰ ਚੁੱਕਾ ਸੀ?
ਹੋਰ ਸਵਾਲ:
1. ਉਤਪਤ 37:1-35 ਪੜ੍ਹੋ।
(ੳ) ਜੇ ਕਲੀਸਿਯਾ ਵਿਚ ਕੋਈ ਗ਼ਲਤ ਕੰਮ ਕਰ ਰਿਹਾ ਹੈ, ਤਾਂ ਮਸੀਹੀ ਭੈਣ-ਭਰਾ ਯੂਸੁਫ਼ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਨ? (ਉਤ. 37:2; ਲੇਵੀ. 5:1; 1 ਕੁਰਿੰ. 1:11)
(ਅ) ਯੂਸੁਫ਼ ਦੇ ਭਰਾਵਾਂ ਨੇ ਉਸ ਦੇ ਨਾਲ ਧੋਖਾ ਕਿਉਂ ਕੀਤਾ ਸੀ? (ਉਤ. 37:11, 18; ਕਹਾ. 27:4; ਯਾਕੂ. 3:14-16)
(ੲ) ਯਾਕੂਬ ਤੋਂ ਸਾਨੂੰ ਕੁਦਰਤੀ ਜਜ਼ਬਾਤਾਂ ਅਤੇ ਸੋਗ ਕਰਨ ਬਾਰੇ ਕੀ ਪਤਾ ਲੱਗਦਾ? (ਉਤ. 37:35)
ਯੂਸੁਫ਼ ਕੈਦ ਵਿਚ
1. ਯੂਸੁਫ਼ ਕਿੰਨੇ ਸਾਲਾਂ ਦਾ ਸੀ ਜਦੋਂ ਉਸ ਨੂੰ ਮਿਸਰ ਲਿਜਾਇਆ ਗਿਆ ਅਤੇ ਉੱਥੇ ਉਸ ਨਾਲ ਕੀ ਹੋਇਆ?
2. ਯੂਸੁਫ਼ ਨੂੰ ਜੇਲ੍ਹ ਵਿਚ ਕਿਉਂ ਸੁੱਟਿਆ ਗਿਆ ਸੀ?
3. ਯੂਸੁਫ਼ ਨੂੰ ਜੇਲ੍ਹ ਵਿਚ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ?
4. ਜੇਲ੍ਹ ਵਿਚ ਹੁੰਦਿਆਂ ਯੂਸੁਫ਼ ਨੇ ਰਾਜੇ ਦੇ ਸਾਕੀ ਤੇ ਰਸੋਈਏ ਲਈ ਕੀ ਕੀਤਾ ਸੀ?
5. ਸਾਕੀ ਦੇ ਜੇਲ੍ਹ ਵਿੱਚੋਂ ਛੁੱਟਣ ਦੇ ਬਾਅਦ ਕੀ ਹੋਇਆ?
ਹੋਰ ਸਵਾਲ:
1. ਉਤਪਤ 39:1-23 ਪੜ੍ਹੋ।
ਭਾਵੇਂ ਯੂਸੁਫ਼ ਦੇ ਜ਼ਮਾਨੇ ਵਿਚ ਵਿਭਚਾਰ ਸੰਬੰਧੀ ਕੋਈ ਕਾਨੂੰਨ ਨਹੀਂ ਸੀ, ਫਿਰ ਵੀ ਯੂਸੁਫ਼ ਪੋਟੀਫ਼ਰ ਦੀ ਪਤਨੀ ਕੋਲੋਂ ਕਿਉਂ ਭੱਜ ਗਿਆ ਸੀ? (ਉਤ. 2:24; 20:3; 39:9)
2. ਉਤਪਤ 40:1-23 ਪੜ੍ਹੋ।
(ੳ) ਕੁਝ ਸ਼ਬਦਾਂ ਵਿਚ ਸਾਕੀ ਦੇ ਸੁਪਨੇ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਯਹੋਵਾਹ ਨੇ ਯੂਸੁਫ਼ ਨੂੰ ਸੁਪਨੇ ਦਾ ਕੀ ਅਰਥ ਦੱਸਿਆ। (ਉਤ. 40:9-13)
(ਅ) ਰਸੋਈਏ ਦੇ ਸੁਪਨੇ ਅਤੇ ਉਸ ਦੇ ਅਰਥ ਬਾਰੇ ਦੱਸੋ। (ਉਤ. 40:16-19)
(ੲ) ਅੱਜ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਯੂਸੁਫ਼ ਵਰਗਾ ਰਵੱਈਆ ਕਿਵੇਂ ਅਪਣਾਇਆ ਹੈ? (ਉਤ. 40:8; ਜ਼ਬੂ. 36:9; ਯੂਹੰ. 17:17; ਰਸੂ. 17:2, 3)
(ਸ) ਜਨਮ ਦਿਨ ਮਨਾਉਣ ਬਾਰੇ ਸਾਨੂੰ ਉਤਪਤ 40:20, 22 ਤੋਂ ਕੀ ਪਤਾ ਲੱਗਦਾ ਹੈ? (ਉਪ. 7:1; ਮਰ. 6:21-28)
ਫ਼ਿਰਊਨ ਦੇ ਸੁਪਨੇ
1. ਇਕ ਰਾਤ ਫ਼ਿਰਊਨ ਨਾਲ ਕੀ ਹੋਇਆ?
2. ਸਾਕੀ ਨੂੰ ਯੂਸੁਫ਼ ਦਾ ਚੇਤਾ ਕਿਉਂ ਆਇਆ?
3. ਤਸਵੀਰ ਦੇਖ ਕੇ ਦੱਸੋ ਕਿ ਫ਼ਿਰਊਨ ਨੂੰ ਕਿਹੜੇ ਦੋ ਸੁਪਨੇ ਆਏ।
4. ਯੂਸੁਫ਼ ਨੇ ਇਨ੍ਹਾਂ ਸੁਪਨਿਆਂ ਦਾ ਕੀ ਅਰਥ ਦੱਸਿਆ?
5. ਫ਼ਿਰਊਨ ਤੋਂ ਬਾਅਦ ਯੂਸੁਫ਼ ਮਿਸਰ ਵਿਚ ਵੱਡਾ ਆਦਮੀ ਕਿਸ ਤਰ੍ਹਾਂ ਬਣਿਆ?
6. ਯੂਸੁਫ਼ ਦੇ ਭਰਾ ਮਿਸਰ ਨੂੰ ਕਿਉਂ ਆਏ ਤੇ ਉਨ੍ਹਾਂ ਨੇ ਯੂਸੁਫ਼ ਨੂੰ ਕਿਉਂ ਨਹੀਂ ਪਛਾਣਿਆ?
7. ਯੂਸੁਫ਼ ਨੂੰ ਕਿਹੜਾ ਸੁਪਨਾ ਯਾਦ ਆਇਆ ਤੇ ਇਸ ਤੋਂ ਉਸ ਨੂੰ ਕਿਹੜੀ ਗੱਲ ਸਮਝ ਆਈ?
ਹੋਰ ਸਵਾਲ:
1. ਉਤਪਤ 41:1-57 ਪੜ੍ਹੋ।
(ੳ) ਯੂਸੁਫ਼ ਨੇ ਯਹੋਵਾਹ ਦਾ ਨਾਮ ਉੱਚਾ ਕਿਵੇਂ ਕੀਤਾ ਅਤੇ ਅੱਜ ਮਸੀਹੀ ਉਸ ਦੀ ਨਕਲ ਕਿਵੇਂ ਕਰ ਸਕਦੇ ਹਨ? (ਉਤ. 41:16, 25, 28; ਮੱਤੀ 5:16; 1 ਪਤ. 2:12)
(ਅ) ਮਿਸਰ ਵਿਚ ਸੱਤ ਸਾਲਾਂ ਲਈ ਢੇਰ ਸਾਰਾ ਅੰਨ ਹੋਇਆ ਅਤੇ ਫਿਰ ਸੱਤ ਸਾਲਾਂ ਲਈ ਕਾਲ ਪਿਆ। ਇਸ ਤੋਂ ਅੱਜ ਯਹੋਵਾਹ ਦੇ ਲੋਕਾਂ ਅਤੇ ਈਸਾਈ-ਜਗਤ ਦੇ ਲੋਕਾਂ ਦੀ ਹਾਲਤ ਬਾਰੇ ਕੀ ਪਤਾ ਲੱਗਦਾ ਹੈ? (ਉਤ. 41:29, 30; ਆਮੋ. 8:11, 12)
2. ਉਤਪਤ 42:1-8 ਤੇ ਉਤਪਤ 50:20 ਪੜ੍ਹੋ।
ਕਈ ਦੇਸ਼ਾਂ ਵਿਚ ਲੋਕਾਂ ਦਾ ਇੱਜ਼ਤ-ਮਾਣ ਕਰਨ ਲਈ ਉਨ੍ਹਾਂ ਅੱਗੇ ਸਿਰ ਝੁਕਾਇਆ ਜਾਂਦਾ ਹੈ। ਕੀ ਯਹੋਵਾਹ ਦੇ ਗਵਾਹਾਂ ਲਈ ਇੱਦਾਂ ਕਰਨਾ ਠੀਕ ਹੈ? (ਉਤ. 42:6)
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਰਖਿਆ
1. ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਜਾਸੂਸ ਕਿਉਂ ਕਿਹਾ?
2. ਯਾਕੂਬ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਬਿਨਯਾਮੀਨ ਨੂੰ ਮਿਸਰ ਕਿਉਂ ਭੇਜਣਾ ਪਿਆ?
3. ਯੂਸੁਫ਼ ਦਾ ਚਾਂਦੀ ਦਾ ਕੱਪ ਬਿਨਯਾਮੀਨ ਦੀ ਬੋਰੀ ਵਿਚ ਕਿਸ ਤਰ੍ਹਾਂ ਆ ਗਿਆ?
4. ਬਿਨਯਾਮੀਨ ਨੂੰ ਛੁਡਾਉਣ ਦੀ ਖ਼ਾਤਰ ਯਹੂਦਾਹ ਕੀ ਕਰਨ ਲਈ ਤਿਆਰ ਸੀ?
5. ਯੂਸੁਫ਼ ਦੇ ਭਰਾਵਾਂ ਵਿਚ ਕੀ ਬਦਲਾਅ ਆਇਆ?
ਹੋਰ ਸਵਾਲ:
1. ਉਤਪਤ 42:9-38 ਪੜ੍ਹੋ।
ਧਿਆਨ ਦਿਓ ਕਿ ਯੂਸੁਫ਼ ਨੇ ਉਤਪਤ 42:18 ਵਿਚ ਕੀ ਕਿਹਾ। ਅੱਜ ਯਹੋਵਾਹ ਦੀ ਸੰਸਥਾ ਵਿਚ ਜ਼ਿੰਮੇਵਾਰ ਭਰਾ ਇਸ ਤੋਂ ਕੀ ਸਿੱਖ ਸਕਦੇ ਹਨ? (ਨਹ. 5:15; 2 ਕੁਰਿੰ. 7:1, 2)
2. ਉਤਪਤ 43:1-34 ਪੜ੍ਹੋ।
(ੳ) ਭਾਵੇਂ ਰਊਬੇਨ ਜੇਠਾ ਪੁੱਤਰ ਸੀ, ਫਿਰ ਵੀ ਅਸੀਂ ਕਿਵੇਂ ਜਾਣਦੇ ਹਾਂ ਕਿ ਯਹੂਦਾਹ ਆਪਣੇ ਸਾਰੇ ਭਰਾਵਾਂ ਦੇ ਲਈ ਬੋਲਦਾ ਸੀ? (ਉਤ. 43:3, 8, 9; 44:14, 18; 1 ਇਤ. 5:2)
(ਅ) ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਵੇਂ ਪਰਖਿਆ ਤੇ ਕਿਉਂ? (ਉਤ. 43:33, 34)
3. ਉਤਪਤ 44:1-34 ਪੜ੍ਹੋ।
(ੳ) ਯੂਸੁਫ਼ ਨੇ ਆਪਣੇ ਭਰਾਵਾਂ ਨਾਲ ਕਿਹੜੀ ਚਲਾਕੀ ਖੇਡੀ ਤਾਂਕਿ ਉਹ ਉਸ ਨੂੰ ਪਛਾਣ ਨਾ ਸਕਣ? (ਉਤ. 44:5, 15; ਲੇਵੀ. 19:26)
(ਅ) ਯੂਸੁਫ਼ ਦੇ ਭਰਾਵਾਂ ਨੇ ਕਿਵੇਂ ਦਿਖਾਇਆ ਕਿ ਹੁਣ ਉਹ ਆਪਣੇ ਭਰਾ ਤੋਂ ਈਰਖਾ ਨਹੀਂ ਕਰਦੇ ਸਨ? (ਉਤ. 44:13, 33, 34)
ਪਰਿਵਾਰ ਮਿਸਰ ਨੂੰ ਆਇਆ
1. ਉਦੋਂ ਕੀ ਹੋਇਆ ਜਦੋਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਸੀ?
2. ਯੂਸੁਫ਼ ਨੇ ਪਿਆਰ ਨਾਲ ਆਪਣੇ ਭਰਾਵਾਂ ਨੂੰ ਕੀ ਸਮਝਾਇਆ?
3. ਰਾਜੇ ਨੇ ਕੀ ਕਿਹਾ ਜਦੋਂ ਉਸ ਨੇ ਯੂਸੁਫ਼ ਦੇ ਭਰਾਵਾਂ ਬਾਰੇ ਸੁਣਿਆ?
4. ਮਿਸਰ ਆਉਣ ਵੇਲੇ ਯਾਕੂਬ ਦਾ ਪਰਿਵਾਰ ਕਿੱਡਾ ਕੁ ਵੱਡਾ ਸੀ?
5. ਯਾਕੂਬ ਦਾ ਪਰਿਵਾਰ ਕਿਸ ਨਾਂ ਤੋਂ ਜਾਣਿਆ ਜਾਣ ਲੱਗਾ ਤੇ ਕਿਉਂ?
ਹੋਰ ਸਵਾਲ:
1. ਉਤਪਤ 45:1-28 ਪੜ੍ਹੋ।
ਕਦੀ-ਕਦੀ ਲੋਕ ਯਹੋਵਾਹ ਦੇ ਸੇਵਕਾਂ ਨਾਲ ਬੁਰਾ ਸਲੂਕ ਕਰਦੇ ਹਨ। ਪਰ ਇਸ ਕਹਾਣੀ ਤੋਂ ਕਿਵੇਂ ਪਤਾ ਲੱਗਦਾ ਕਿ ਯਹੋਵਾਹ ਬੁਰਾਈ ਨੂੰ ਭਲਾਈ ਵਿਚ ਬਦਲ ਸਕਦਾ ਹੈ? (ਉਤ. 45:5-8; ਯਸਾ. 8:10; ਫ਼ਿਲਿ. 1:12-14)
2. ਉਤਪਤ 46:1-27 ਪੜ੍ਹੋ।
ਮਿਸਰ ਨੂੰ ਜਾਂਦਿਆਂ ਰਾਹ ਵਿਚ ਯਹੋਵਾਹ ਨੇ ਯਾਕੂਬ ਨੂੰ ਕੀ ਭਰੋਸਾ ਦਿੱਤਾ? (ਉਤ. 46:1-4)
ਅੱਯੂਬ ਦੀ ਵਫ਼ਾਦਾਰੀ
1. ਅੱਯੂਬ ਕੌਣ ਸੀ?
2. ਸ਼ਤਾਨ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੀ ਉਹ ਸਫ਼ਲ ਹੋਇਆ?
3. ਯਹੋਵਾਹ ਨੇ ਸ਼ਤਾਨ ਨੂੰ ਕੀ ਕਰਨ ਦੀ ਇਜਾਜ਼ਤ ਦਿੱਤੀ ਸੀ ਤੇ ਕਿਉਂ?
4. ਅੱਯੂਬ ਦੀ ਪਤਨੀ ਨੇ ਉਸ ਨੂੰ ਕੀ ਕਿਹਾ ਅਤੇ ਉਸ ਨੇ ਇੱਦਾਂ ਕਿਉਂ ਕਿਹਾ? (ਤਸਵੀਰ ਦੇਖੋ।)
5. ਦੂਸਰੀ ਤਸਵੀਰ ਦੇਖ ਕੇ ਦੱਸੋ ਕਿ ਯਹੋਵਾਹ ਨੇ ਅੱਯੂਬ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਤੇ ਕਿਉਂ।
6. ਜੇ ਅਸੀਂ ਅੱਯੂਬ ਵਾਂਗ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
ਹੋਰ ਸਵਾਲ:
1. ਅੱਯੂਬ 1:1-22 ਪੜ੍ਹੋ।
ਅੱਜ ਮਸੀਹੀ ਅੱਯੂਬ ਦੀ ਨਕਲ ਕਿਵੇਂ ਕਰ ਸਕਦੇ ਹਨ? (ਅੱਯੂ. 1:1; ਫ਼ਿਲਿ. 2:15; 2 ਪਤ. 3:14)
2. ਅੱਯੂਬ 2:1-13 ਪੜ੍ਹੋ।
ਸ਼ਤਾਨ ਦੇ ਲਿਆਂਦੇ ਦੁੱਖਾਂ ਬਾਰੇ ਅੱਯੂਬ ਤੇ ਉਸ ਦੀ ਪਤਨੀ ਦੇ ਰਵੱਈਏ ਵਿਚ ਕੀ ਫ਼ਰਕ ਸੀ? (ਅੱਯੂ. 2:9, 10; ਕਹਾ. 19:3; ਮੀਕਾ. 7:7; ਮਲਾ. 3:14)
3. ਅੱਯੂਬ 42:10-17 ਪੜ੍ਹੋ।
(ੳ) ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਕਾਰਨ ਅੱਯੂਬ ਤੇ ਯਿਸੂ ਨੂੰ ਮਿਲੀਆਂ ਬਰਕਤਾਂ ਕਿਵੇਂ ਮਿਲਦੀਆਂ-ਜੁਲਦੀਆਂ ਹਨ? (ਅੱਯੂ. 42:12; ਫ਼ਿਲਿ. 2:9-11)
(ਅ) ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਕਾਰਨ ਅੱਯੂਬ ਨੂੰ ਮਿਲੀਆਂ ਬਰਕਤਾਂ ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ? (ਅੱਯੂ. 42:10, 12; ਇਬ. 6:10; ਯਾਕੂ. 1:2-4, 12; 5:11)
ਮਿਸਰ ਦਾ ਇਕ ਭੈੜਾ ਰਾਜਾ
1. ਤਸਵੀਰ ਵਿਚਲਾ ਆਦਮੀ ਕੌਣ ਹੈ ਜਿਸ ਦੇ ਹੱਥ ਵਿਚ ਛਾਂਟਾ ਫੜਿਆ ਹੈ ਤੇ ਉਹ ਕਿਸ ਨੂੰ ਮਾਰ ਰਿਹਾ ਹੈ?
2. ਯੂਸੁਫ਼ ਦੇ ਮਰਨ ਤੋਂ ਬਾਅਦ ਇਸਰਾਏਲੀਆਂ ਨਾਲ ਕੀ ਹੋਇਆ ਸੀ?
3. ਮਿਸਰੀ ਇਸਰਾਏਲੀਆਂ ਤੋਂ ਕਿਉਂ ਡਰਨ ਲੱਗ ਪਏ ਸਨ?
4. ਰਾਜੇ ਨੇ ਦਾਈਆਂ ਨੂੰ ਕੀ ਹੁਕਮ ਦਿੱਤਾ ਸੀ?
ਹੋਰ ਸਵਾਲ:
1. ਕੂਚ 1:6-22 ਪੜ੍ਹੋ।
(ੳ) ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਆਪਣੇ ਵਾਅਦੇ ਨੂੰ ਕਿਵੇਂ ਪੂਰਾ ਕਰਨਾ ਸ਼ੁਰੂ ਕੀਤਾ? (ਕੂਚ 1:7; ਉਤ. 12:2; ਰਸੂ. 7:17)
(ਅ) ਇਬਰਾਨੀ ਦਾਈਆਂ ਨੇ ਕਿਵੇਂ ਦਿਖਾਇਆ ਕਿ ਉਹ ਜ਼ਿੰਦਗੀ ਦੀ ਕਦਰ ਕਰਦੀਆਂ ਸਨ? (ਕੂਚ 1:17; ਉਤ. 9:6)
(ੲ) ਦਾਈਆਂ ਦੀ ਵਫ਼ਾਦਾਰੀ ਕਾਰਨ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ? (ਕੂਚ 1:20, 21; ਕਹਾ. 19:17)
(ਸ) ਸ਼ਤਾਨ ਨੂੰ ਅਬਰਾਹਾਮ ਦੀ ਅੰਸ ਦੇ ਸੰਬੰਧ ਵਿਚ ਯਹੋਵਾਹ ਦੇ ਮਕਸਦ ਬਾਰੇ ਪਤਾ ਸੀ। ਇਸ ਲਈ ਸ਼ਤਾਨ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ? (ਕੂਚ 1:22; ਮੱਤੀ 2:16)
ਮੂਸਾ ਨੂੰ ਬਚਾਇਆ ਗਿਆ
1. ਤਸਵੀਰ ਵਿਚਲਾ ਬੱਚਾ ਕੌਣ ਹੈ ਤੇ ਉਸ ਨੇ ਕਿਸ ਦੀ ਉਂਗਲੀ ਫੜੀ ਹੋਈ ਹੈ?
2. ਮੂਸਾ ਦੀ ਮਾਂ ਨੇ ਉਸ ਦੀ ਜਾਨ ਬਚਾਉਣ ਲਈ ਕੀ ਕੀਤਾ?
3. ਤਸਵੀਰ ਵਿਚ ਛੋਟੀ ਲੜਕੀ ਕੌਣ ਹੈ ਤੇ ਉਸ ਨੇ ਕੀ ਕੀਤਾ ਸੀ?
4. ਜਦੋਂ ਰਾਜੇ ਦੀ ਧੀ ਨੂੰ ਬੱਚਾ ਲੱਭਿਆ, ਤਾਂ ਮਿਰਯਮ ਨੇ ਉਸ ਨੂੰ ਕੀ ਕਿਹਾ?
5. ਰਾਜਕੁਮਾਰੀ ਨੇ ਮੂਸਾ ਦੀ ਮਾਂ ਨੂੰ ਕੀ ਕਿਹਾ ਸੀ?
ਹੋਰ ਸਵਾਲ:
1. ਕੂਚ 2:1-10 ਪੜ੍ਹੋ।
ਮੂਸਾ ਦੀ ਮਾਂ ਕੋਲ ਆਪਣੇ ਬੱਚੇ ਨੂੰ ਸਿੱਖਿਆ ਤੇ ਮੱਤ ਦੇਣ ਦੇ ਕਿਹੜੇ ਮੌਕੇ ਸਨ ਤੇ ਅੱਜ ਮਾਪੇ ਇਸ ਤੋਂ ਕੀ ਸਬਕ ਸਿੱਖਦੇ ਹਨ? (ਕੂਚ 2:9, 10; ਬਿਵ. 6:6-9; ਕਹਾ. 22:6; ਅਫ਼. 6:4; 2 ਤਿਮੋ. 3:15)
ਮੂਸਾ ਕਿਉਂ ਭੱਜਿਆ
1. ਮੂਸਾ ਕਿੱਥੇ ਵੱਡਾ ਹੋਇਆ, ਪਰ ਉਹ ਆਪਣੇ ਮਾਪਿਆਂ ਬਾਰੇ ਕੀ ਜਾਣਦਾ ਸੀ?
2. ਮੂਸਾ ਨੇ 40 ਸਾਲਾਂ ਦੀ ਉਮਰ ਤੇ ਕੀ ਕੀਤਾ?
3. ਮੂਸਾ ਨੇ ਉਸ ਇਸਰਾਏਲੀ ਆਦਮੀ ਨੂੰ ਕੀ ਕਿਹਾ ਜੋ ਲੜ ਰਿਹਾ ਸੀ ਤੇ ਉਸ ਆਦਮੀ ਨੇ ਮੂਸਾ ਨੂੰ ਕੀ ਜਵਾਬ ਦਿੱਤਾ?
4. ਮੂਸਾ ਮਿਸਰ ਦੇਸ਼ ਤੋਂ ਕਿਉਂ ਭੱਜਿਆ ਸੀ?
5. ਮੂਸਾ ਕਿਹੜੀ ਜਗ੍ਹਾ ਨੂੰ ਭੱਜ ਗਿਆ ਸੀ ਅਤੇ ਉਸ ਨੂੰ ਉੱਥੇ ਕੌਣ ਮਿਲਿਆ?
6. ਮਿਸਰ ਤੋਂ ਭੱਜ ਜਾਣ ਤੋਂ ਬਾਅਦ ਮੂਸਾ ਨੇ 40 ਸਾਲਾਂ ਲਈ ਕੀ ਕੀਤਾ ਸੀ?
ਹੋਰ ਸਵਾਲ:
1. ਕੂਚ 2:11-25 ਪੜ੍ਹੋ।
ਮਿਸਰ ਵਿਚ ਪੜ੍ਹਾਈ-ਲਿਖਾਈ ਕਰਨ ਦੇ ਬਾਵਜੂਦ ਵੀ ਮੂਸਾ ਕਿਵੇਂ ਯਹੋਵਾਹ ਅਤੇ ਉਸ ਦੇ ਲੋਕਾਂ ਦਾ ਵਫ਼ਾਦਾਰ ਰਿਹਾ? (ਕੂਚ 2:11, 12; ਇਬ. 11:24)
2. ਰਸੂਲਾਂ ਦੇ ਕਰਤੱਬ 7:22-29 ਪੜ੍ਹੋ।
ਮੂਸਾ ਨੇ ਜਦ ਇਸਰਾਏਲੀਆਂ ਨੂੰ ਆਪਣੇ ਬਲ ਤੇ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੀ ਹੋਇਆ ਅਤੇ ਅਸੀਂ ਇਸ ਤੋਂ ਕਿਹੜਾ ਸਬਕ ਸਿੱਖਦੇ ਹਾਂ? (ਰਸੂ. 7:23-25; 1 ਪਤ. 5:6, 10)
ਬਲਦੀ ਝਾੜੀ
1. ਤਸਵੀਰ ਵਿਚ ਦਿਖਾਏ ਪਹਾੜ ਦਾ ਕੀ ਨਾਂ ਹੈ?
2. ਜਦੋਂ ਮੂਸਾ ਆਪਣੀਆਂ ਭੇਡਾਂ ਲੈ ਕੇ ਪਹਾੜ ਤੇ ਗਿਆ, ਤਾਂ ਉਸ ਨੇ ਉੱਥੇ ਕਿਹੜੀ ਅਜੀਬ ਗੱਲ ਦੇਖੀ?
3. ਝਾੜੀ ਵਿੱਚੋਂ ਇਕ ਆਵਾਜ਼ ਨੇ ਕੀ ਕਿਹਾ ਤੇ ਉਹ ਆਵਾਜ਼ ਕਿਸ ਦੀ ਸੀ?
4. ਮੂਸਾ ਨੇ ਕੀ ਜਵਾਬ ਦਿੱਤਾ ਜਦੋਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ‘ਤੂੰ ਹੀ ਮੇਰੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣਾ ਹੈ’?
5. ਜਦ ਲੋਕਾਂ ਨੇ ਮੂਸਾ ਨੂੰ ਪੁੱਛਿਆ ਕਿ ਉਸ ਨੂੰ ਕਿਸ ਨੇ ਘੱਲਿਆ, ਤਾਂ ਪਰਮੇਸ਼ੁਰ ਨੇ ਮੂਸਾ ਨੂੰ ਕੀ ਕਹਿਣ ਲਈ ਕਿਹਾ?
6. ਮੂਸਾ ਲੋਕਾਂ ਨੂੰ ਇਸ ਗੱਲ ਦਾ ਸਬੂਤ ਕਿਵੇਂ ਦੇ ਸਕਦਾ ਸੀ ਕਿ ਪਰਮੇਸ਼ੁਰ ਨੇ ਹੀ ਉਸ ਨੂੰ ਘੱਲਿਆ ਸੀ?
ਹੋਰ ਸਵਾਲ:
1. ਕੂਚ 3:1-22 ਪੜ੍ਹੋ।
ਮੂਸਾ ਦੀ ਮਿਸਾਲ ਤੋਂ ਅਸੀਂ ਕਿਵੇਂ ਦੇਖ ਸਕਦੇ ਹਾਂ ਕਿ ਕਲੀਸਿਯਾ ਵਿਚ ਮਿਲੀ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਯਹੋਵਾਹ ਸਾਡੀ ਮਦਦ ਕਰੇਗਾ? (ਕੂਚ 3:11, 13; 2 ਕੁਰਿੰ. 3:5, 6)
2. ਕੂਚ 4:1-20 ਪੜ੍ਹੋ।
(ੳ) ਮਿਦਯਾਨ ਵਿਚ 40 ਸਾਲਾਂ ਤਕ ਰਹਿ ਕੇ ਮੂਸਾ ਨੇ ਆਪਣੇ ਵਿਚ ਜੋ ਤਬਦੀਲੀਆਂ ਕੀਤੀਆਂ ਉਨ੍ਹਾਂ ਤੋਂ ਅੱਜ ਕਲੀਸਿਯਾ ਵਿਚ ਸੇਵਾ ਕਰਨ ਦੇ ਚਾਹਵਾਨ ਭਰਾ ਕੀ ਸਿੱਖ ਸਕਦੇ ਹਨ? (ਕੂਚ 2:11, 12; 4:10, 13; ਮੀਕਾ. 6:8; 1 ਤਿਮੋ. 3:1, 6, 10)
(ਅ) ਜੇ ਯਹੋਵਾਹ ਸਾਨੂੰ ਆਪਣੀ ਸੰਸਥਾ ਰਾਹੀਂ ਸੁਧਾਰੇ, ਤਾਂ ਅਸੀਂ ਮੂਸਾ ਦੀ ਮਿਸਾਲ ਤੋਂ ਕੀ ਹੌਸਲਾ ਪਾ ਸਕਦੇ ਹਾਂ? (ਕੂਚ 4:12-14; ਜ਼ਬੂ. 103:14; ਇਬ. 12:4-11)
ਮੂਸਾ ਤੇ ਹਾਰੂਨ ਫ਼ਿਰਊਨ ਨੂੰ ਮਿਲੇ
1. ਇਸਰਾਏਲੀਆਂ ਉੱਤੇ ਮੂਸਾ ਤੇ ਹਾਰੂਨ ਦੇ ਚਮਤਕਾਰਾਂ ਦਾ ਕੀ ਅਸਰ ਪਿਆ?
2. ਮੂਸਾ ਅਤੇ ਹਾਰੂਨ ਨੇ ਰਾਜੇ ਨੂੰ ਕੀ ਕਿਹਾ ਅਤੇ ਉਸ ਨੇ ਕੀ ਉੱਤਰ ਦਿੱਤਾ?
3. ਤਸਵੀਰ ਦੇਖ ਕੇ ਦੱਸੋ ਕਿ ਉਦੋਂ ਕੀ ਹੋਇਆ ਜਦੋਂ ਹਾਰੂਨ ਨੇ ਆਪਣੀ ਲਾਠੀ ਹੇਠਾਂ ਸੁੱਟੀ।
4. ਯਹੋਵਾਹ ਨੇ ਰਾਜੇ ਨੂੰ ਕਿਵੇਂ ਸਬਕ ਸਿਖਾਇਆ, ਪਰ ਫਿਰ ਵੀ ਰਾਜੇ ਨੇ ਕੀ ਨਹੀਂ ਕੀਤਾ?
5. ਦਸਵੀਂ ਬਿਪਤਾ ਤੋਂ ਬਾਅਦ ਕੀ ਹੋਇਆ?
ਹੋਰ ਸਵਾਲ:
1. ਕੂਚ 4:27-31 ਤੇ 5:1-23 ਪੜ੍ਹੋ।
ਫ਼ਿਰਊਨ ਦੇ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਯਹੋਵਾਹ ਨੂੰ ਨਹੀਂ ਜਾਣਦਾ”? (ਕੂਚ 5:2; 1 ਸਮੂ. 2:12; ਰੋਮੀ. 1:21)
2. ਕੂਚ 6:1-13, 26-30 ਪੜ੍ਹੋ।
(ੳ) ਯਹੋਵਾਹ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਆਪਣੀ ਪਛਾਣ ਕਿਵੇਂ ਨਹੀਂ ਕਰਵਾਈ ਸੀ? (ਕੂਚ 3:13, 14; 6:3; ਉਤ. 12:8)
(ਅ) ਮੂਸਾ ਆਪਣੇ ਆਪ ਨੂੰ ਇਹ ਕੰਮ ਪੂਰਾ ਕਰਨ ਦੇ ਕਾਬਲ ਨਹੀਂ ਸਮਝਦਾ ਸੀ, ਪਰ ਫਿਰ ਵੀ ਯਹੋਵਾਹ ਨੇ ਉਸ ਨੂੰ ਘੱਲਿਆ। ਇਸ ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ? (ਕੂਚ 6:12, 30; ਲੂਕਾ 21:13-15)
3. ਕੂਚ 7:1-13 ਪੜ੍ਹੋ।
(ੳ) ਮੂਸਾ ਤੇ ਹਾਰੂਨ ਨੇ ਰਾਜੇ ਨੂੰ ਦਲੇਰੀ ਨਾਲ ਯਹੋਵਾਹ ਦਾ ਬਚਨ ਸੁਣਾ ਕੇ ਯਹੋਵਾਹ ਦੇ ਲੋਕਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ? (ਕੂਚ 7:2, 3, 6; ਰਸੂ. 4:29-31)
(ਅ) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਮਿਸਰ ਦੇ ਦੇਵੀ-ਦੇਵਤਿਆਂ ਨਾਲੋਂ ਕਿਤੇ ਮਹਾਨ ਸੀ? (ਕੂਚ 7:12; 1 ਇਤ. 29:12)
10 ਬਿਪਤਾਵਾਂ
1. ਤਸਵੀਰਾਂ ਦੇਖ ਕੇ ਦੱਸੋ ਕਿ ਯਹੋਵਾਹ ਨੇ ਮਿਸਰ ਉੱਤੇ ਪਹਿਲਾਂ ਕਿਹੜੀਆਂ ਤਿੰਨ ਬਿਪਤਾਵਾਂ ਲਿਆਂਦੀਆਂ?
2. ਪਹਿਲੀਆਂ ਤਿੰਨ ਬਿਪਤਾਵਾਂ ਤੇ ਬਾਕੀ ਦੀਆਂ ਬਿਪਤਾਵਾਂ ਵਿਚ ਕੀ ਫ਼ਰਕ ਸੀ?
3. ਚੌਥੀ, ਪੰਜਵੀਂ ਤੇ ਛੇਵੀਂ ਬਿਪਤਾ ਕਿਹੜੀ ਸੀ?
4. ਸੱਤਵੀਂ, ਅੱਠਵੀਂ ਤੇ ਨੌਵੀਂ ਬਿਪਤਾ ਬਾਰੇ ਦੱਸੋ।
5. ਯਹੋਵਾਹ ਨੇ ਦਸਵੀਂ ਬਿਪਤਾ ਲਿਆਉਣ ਤੋਂ ਪਹਿਲਾਂ ਇਸਰਾਏਲੀਆਂ ਨੂੰ ਕੀ ਕਰਨ ਲਈ ਕਿਹਾ ਸੀ?
6. ਦਸਵੀਂ ਬਿਪਤਾ ਕੀ ਸੀ ਤੇ ਉਸ ਤੋਂ ਬਾਅਦ ਕੀ ਹੋਇਆ?
ਹੋਰ ਸਵਾਲ:
1. ਕੂਚ 7:19–8:23 ਪੜ੍ਹੋ।
(ੳ) ਭਾਵੇਂ ਕਿ ਮਿਸਰ ਦੇ ਜਾਦੂਗਰ ਆਪਣੇ ਜੰਤਰਾਂ-ਮੰਤਰਾਂ ਨਾਲ ਪਹਿਲੀਆਂ ਦੋ ਬਿਪਤਾਵਾਂ ਦੀ ਨਕਲ ਕਰ ਸਕੇ ਸਨ, ਪਰ ਫਿਰ ਤੀਜੀ ਬਿਪਤਾ ਤੋਂ ਬਾਅਦ ਉਨ੍ਹਾਂ ਨੂੰ ਕੀ ਕਬੂਲ ਕਰਨਾ ਪਿਆ? (ਕੂਚ 8:18, 19; ਮੱਤੀ 12:24-28)
(ਅ) ਚੌਥੀ ਬਿਪਤਾ ਦੌਰਾਨ ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਆਪਣੇ ਲੋਕਾਂ ਨੂੰ ਬਚਾ ਸਕਦਾ ਹੈ ਤੇ ਇਹ ਜਾਣ ਕੇ ਆਉਣ ਵਾਲੀ “ਵੱਡੀ ਬਿਪਤਾ” ਦਾ ਸਾਮ੍ਹਣਾ ਕਰਨ ਲਈ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ? (ਕੂਚ 8:22, 23; ਪਰ. 7:13, 14; 2 ਇਤ. 16:9)
2. ਕੂਚ 8:24; 9:3, 6, 10, 11, 14, 16, 23-25 ਤੇ ਕੂਚ 10:13-15, 21-23 ਪੜ੍ਹੋ।
(ੳ) ਰਾਜਾ ਤੇ ਜਾਦੂਗਰ ਕਿਨ੍ਹਾਂ ਦੋ ਗਰੁੱਪਾਂ ਨੂੰ ਦਰਸਾਉਂਦੇ ਹਨ ਅਤੇ ਅੱਜ ਇਹ ਗਰੁੱਪ ਕੀ ਨਹੀਂ ਕਰ ਸਕਦੇ? (ਕੂਚ 8:10, 18, 19; 9:14)
(ਅ) ਕੂਚ 9:16 ਅਨੁਸਾਰ ਯਹੋਵਾਹ ਨੇ ਸ਼ਤਾਨ ਨੂੰ ਅਜੇ ਤਕ ਖ਼ਤਮ ਕਿਉਂ ਨਹੀਂ ਕੀਤਾ? (ਰੋਮੀ. 9:21, 22)
3. ਕੂਚ 12:21-32 ਪੜ੍ਹੋ।
ਪਸਾਹ ਦੇ ਕਾਰਨ ਕਈਆਂ ਲੋਕਾਂ ਦੀਆਂ ਜਾਨਾਂ ਕਿਵੇਂ ਬਚੀਆਂ ਤੇ ਪਸਾਹ ਕਿਸ ਗੱਲ ਦਾ ਸੰਕੇਤ ਸੀ? (ਕੂਚ 12:21-23; ਯੂਹੰ. 1:29; ਰੋਮੀ. 5:18, 19, 21; 1 ਕੁਰਿੰ. 5:7)
ਉਨ੍ਹਾਂ ਨੇ ਲਾਲ ਸਮੁੰਦਰ ਪਾਰ ਕੀਤਾ
1. ਆਦਮੀਆਂ, ਔਰਤਾਂ ਤੇ ਬੱਚਿਆਂ ਸਮੇਤ ਕਿੰਨੇ ਜਣਿਆਂ ਨੇ ਮਿਸਰ ਛੱਡਿਆ ਸੀ ਅਤੇ ਉਨ੍ਹਾਂ ਨਾਲ ਹੋਰ ਕੌਣ ਮਿਸਰ ਛੱਡ ਕੇ ਗਏ ਸਨ?
2. ਇਸਰਾਏਲੀਆਂ ਨੂੰ ਭੇਜਣ ਤੋਂ ਬਾਅਦ ਰਾਜਾ ਕਿਵੇਂ ਮਹਿਸੂਸ ਕਰਨ ਲੱਗਾ ਤੇ ਉਸ ਨੇ ਕੀ ਕੀਤਾ?
3. ਯਹੋਵਾਹ ਨੇ ਮਿਸਰੀਆਂ ਨੂੰ ਆਪਣੇ ਲੋਕਾਂ ਉੱਤੇ ਹਮਲਾ ਕਰਨ ਤੋਂ ਕਿਵੇਂ ਰੋਕਿਆ?
4. ਉਦੋਂ ਕੀ ਹੋਇਆ ਜਦੋਂ ਮੂਸਾ ਨੇ ਆਪਣੀ ਲਾਠੀ ਲਾਲ ਸਮੁੰਦਰ ਉੱਤੇ ਕੀਤੀ ਤੇ ਇਸਰਾਏਲੀਆਂ ਨੇ ਕੀ ਕੀਤਾ?
5. ਉਦੋਂ ਕੀ ਹੋਇਆ ਜਦੋਂ ਮਿਸਰੀ ਇਸਰਾਏਲੀਆਂ ਦੇ ਪਿੱਛੇ-ਪਿੱਛੇ ਸਮੁੰਦਰ ਵਿਚ ਆ ਗਏ?
6. ਇਸਰਾਏਲੀਆਂ ਨੇ ਆਪਣੇ ਬਚਾਅ ਲਈ ਯਹੋਵਾਹ ਦਾ ਸ਼ੁਕਰੀਆ ਕਿਵੇਂ ਕੀਤਾ ਤੇ ਖ਼ੁਸ਼ੀ ਕਿਵੇਂ ਮਨਾਈ?
ਹੋਰ ਸਵਾਲ:
1. ਕੂਚ 12:33-36 ਪੜ੍ਹੋ।
ਯਹੋਵਾਹ ਨੇ ਆਪਣੀ ਪਰਜਾ ਨੂੰ ਮਿਸਰੀਆਂ ਤੋਂ ਮਜ਼ਦੂਰੀ ਕਿਵੇਂ ਦਿਲਾਈ ਜਿਨ੍ਹਾਂ ਨੇ ਉਸ ਦੀ ਪਰਜਾ ਨੂੰ ਕਈ ਸਾਲਾਂ ਤਕ ਗ਼ੁਲਾਮ ਬਣਾਈ ਰੱਖਿਆ ਸੀ? (ਕੂਚ 3:21, 22; 12:35, 36)
2. ਕੂਚ 14:1-31 ਪੜ੍ਹੋ।
ਆਰਮਾਗੇਡਨ ਦਾ ਸਾਮ੍ਹਣਾ ਕਰਨ ਲਈ, ਯਹੋਵਾਹ ਦੇ ਸੇਵਕ ਕੂਚ 14:13, 14 ਵਿਚ ਦਰਜ ਮੂਸਾ ਦੇ ਸ਼ਬਦਾਂ ਤੋਂ ਕੀ ਹੌਸਲਾ ਪਾ ਸਕਦੇ ਹਨ? (2 ਇਤ. 20:17; ਜ਼ਬੂ. 91:8)
3. ਕੂਚ 15:1-8, 20, 21 ਪੜ੍ਹੋ।
(ੳ) ਯਹੋਵਾਹ ਦੇ ਸੇਵਕਾਂ ਨੂੰ ਉਸ ਦੇ ਗੁਣ ਕਿਉਂ ਗਾਉਣੇ ਚਾਹੀਦੇ ਹਨ? (ਕੂਚ 15:1, 2; ਜ਼ਬੂ. 105:2, 3; ਪਰ. 15:3, 4)
(ਅ) ਮਿਰਯਮ ਤੇ ਦੂਸਰੀਆਂ ਔਰਤਾਂ ਨੇ ਲਾਲ ਸਮੁੰਦਰ ਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾ ਕੇ ਮਸੀਹੀ ਔਰਤਾਂ ਲਈ ਕੀ ਮਿਸਾਲ ਕਾਇਮ ਕੀਤੀ? (ਕੂਚ 15:20, 21)
ਇਕ ਨਵੀਂ ਕਿਸਮ ਦਾ ਖਾਣਾ
1. ਤਸਵੀਰ ਵਿਚ ਲੋਕ ਜ਼ਮੀਨ ਤੋਂ ਕੀ ਚੁੱਕ ਰਹੇ ਹਨ ਅਤੇ ਇਸ ਚੀਜ਼ ਦਾ ਕੀ ਨਾਮ ਹੈ?
2. ਮੂਸਾ ਨੇ ਲੋਕਾਂ ਨੂੰ ਮੰਨ ਇਕੱਠਾ ਕਰਨ ਬਾਰੇ ਕੀ ਕਿਹਾ ਸੀ?
3. ਯਹੋਵਾਹ ਨੇ ਲੋਕਾਂ ਨੂੰ ਛੇਵੇਂ ਦਿਨ ਬਾਰੇ ਕੀ ਕਿਹਾ ਤੇ ਕਿਉਂ?
4. ਜਦ ਲੋਕ ਮੰਨ ਨੂੰ ਸੱਤਵੇਂ ਦਿਨ ਤਕ ਬਚਾ ਕੇ ਰੱਖਦੇ ਸਨ, ਤਾਂ ਯਹੋਵਾਹ ਚਮਤਕਾਰ ਰਾਹੀਂ ਮੰਨ ਨੂੰ ਕੀ ਕਰਦਾ ਸੀ?
5. ਯਹੋਵਾਹ ਨੇ ਲੋਕਾਂ ਨੂੰ ਕਿੰਨੇ ਕੁ ਚਿਰ ਲਈ ਮੰਨ ਦਿੱਤਾ ਸੀ?
ਹੋਰ ਸਵਾਲ:
1. ਕੂਚ 16:1-36 ਤੇ ਗਿਣਤੀ 11:7-9 ਪੜ੍ਹੋ।
(ੳ) ਕੂਚ 16:8 ਤੋਂ ਕਲੀਸਿਯਾ ਵਿਚ ਜ਼ਿੰਮੇਵਾਰ ਭਰਾਵਾਂ ਦਾ ਆਦਰ ਕਰਨ ਬਾਰੇ ਅਸੀਂ ਕੀ ਸਿੱਖ ਸਕਦੇ ਹਾਂ? (ਇਬ. 13:17)
(ਅ) ਉਜਾੜ ਵਿਚ ਇਸਰਾਏਲੀਆਂ ਨੂੰ ਕਿਵੇਂ ਯਾਦ ਰਹਿੰਦਾ ਸੀ ਕਿ ਉਹ ਯਹੋਵਾਹ ਦੀ ਮਿਹਰ ਨਾਲ ਹੀ ਜ਼ਿੰਦਾ ਸਨ? (ਕੂਚ 16:14-16, 35; ਬਿਵ. 8:2, 3)
(ੲ) ਯਿਸੂ ਨੇ ਮੰਨ ਦਾ ਕੀ ਅਰਥ ਦੱਸਿਆ ਤੇ ਸਾਨੂੰ ‘ਅਕਾਸ਼ੋਂ ਉੱਤਰੀ ਰੋਟੀ’ ਤੋਂ ਕਿਵੇਂ ਲਾਭ ਹੁੰਦਾ ਹੈ? (ਯੂਹੰ. 6:31-35, 40)
2. ਯਹੋਸ਼ੁਆ 5:10-12 ਪੜ੍ਹੋ।
ਇਸਰਾਏਲੀਆਂ ਨੇ ਕਿੰਨੇ ਸਾਲਾਂ ਤਕ ਮੰਨ ਖਾਧਾ ਸੀ ਅਤੇ ਇਸ ਤੋਂ ਉਨ੍ਹਾਂ ਦੀ ਨਿਹਚਾ ਕਿਵੇਂ ਪਰਖੀ ਗਈ? ਅਸੀਂ ਇਸ ਕਹਾਣੀ ਤੋਂ ਕੀ ਸਬਕ ਸਿੱਖਦੇ ਹਾਂ? (ਕੂਚ 16:35; ਗਿਣ. 11:4-6; 1 ਕੁਰਿੰ. 10:10, 11)
ਯਹੋਵਾਹ ਨੇ ਆਪਣੇ ਹੁਕਮ ਦਿੱਤੇ
1. ਮਿਸਰ ਛੱਡਣ ਤੋਂ ਦੋ ਕੁ ਮਹੀਨਿਆਂ ਬਾਅਦ ਇਸਰਾਏਲੀਆਂ ਨੇ ਕਿੱਥੇ ਡੇਹਰਾ ਲਾਇਆ?
2. ਯਹੋਵਾਹ ਨੇ ਆਪਣੇ ਲੋਕਾਂ ਨੂੰ ਕੀ ਕਰਨ ਲਈ ਕਿਹਾ ਸੀ ਤੇ ਉਨ੍ਹਾਂ ਨੇ ਕੀ ਜਵਾਬ ਦਿੱਤਾ?
3. ਯਹੋਵਾਹ ਨੇ ਮੂਸਾ ਨੂੰ ਪੱਥਰਾਂ ਦੀਆਂ ਦੋ ਫੱਟੀਆਂ ਕਿਉਂ ਦਿੱਤੀਆਂ?
4. ਦਸ ਹੁਕਮਾਂ ਤੋਂ ਇਲਾਵਾ ਯਹੋਵਾਹ ਨੇ ਇਸਰਾਏਲੀਆਂ ਨੂੰ ਹੋਰ ਕਿਹੜੇ ਹੁਕਮ ਦਿੱਤੇ ਸਨ?
5. ਯਿਸੂ ਮਸੀਹ ਨੇ ਕਿਹੜੇ ਦੋ ਹੁਕਮਾਂ ਨੂੰ ਸਭ ਤੋਂ ਅਹਿਮ ਕਿਹਾ ਸੀ?
ਹੋਰ ਸਵਾਲ:
1. ਕੂਚ 19:1-25; 20:1-21; 24:12-18 ਤੇ ਕੂਚ 31:18 ਪੜ੍ਹੋ।
ਕੂਚ 19:8 ਅਨੁਸਾਰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਦਾ ਕੀ ਮਤਲਬ ਹੈ? (ਮੱਤੀ 16:24; 1 ਪਤ. 4:1-3)
2. ਬਿਵਸਥਾ ਸਾਰ 6:4-6; ਲੇਵੀਆਂ 19:18 ਤੇ ਮੱਤੀ 22:36-40 ਪੜ੍ਹੋ।
ਅਸੀਂ ਪਰਮੇਸ਼ੁਰ ਤੇ ਆਪਣੇ ਗੁਆਂਢੀਆਂ ਲਈ ਆਪਣੇ ਪਿਆਰ ਦਾ ਕਿਵੇਂ ਸਬੂਤ ਦੇ ਸਕਦੇ ਹਾਂ? (ਮਰ. 6:34; ਰਸੂ. 4:20; ਰੋਮੀ. 15:2)
ਸੋਨੇ ਦਾ ਵੱਛਾ
1. ਤਸਵੀਰ ਦੇਖ ਕੇ ਦੱਸੋ ਕਿ ਲੋਕ ਇੱਥੇ ਕੀ ਕਰ ਰਹੇ ਹਨ ਅਤੇ ਕਿਉਂ।
2. ਲੋਕਾਂ ਨੂੰ ਦੇਖ ਕੇ ਮੂਸਾ ਨੇ ਕੀ ਕੀਤਾ ਅਤੇ ਯਹੋਵਾਹ ਉਨ੍ਹਾਂ ਨੂੰ ਕਿਉਂ ਗੁੱਸੇ ਹੋਇਆ?
3. ਮੂਸਾ ਨੇ ਕੁਝ ਆਦਮੀਆਂ ਨੂੰ ਕੀ ਕਰਨ ਲਈ ਕਿਹਾ?
4. ਇਸ ਕਹਾਣੀ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?
ਹੋਰ ਸਵਾਲ:
1. ਕੂਚ 32:1-35 ਪੜ੍ਹੋ।
(ੳ) ਇਸ ਕਹਾਣੀ ਵਿਚ ਲੋਕਾਂ ਨੇ ਯਹੋਵਾਹ ਦੀ ਭਗਤੀ ਵਿਚ ਹੋਰਨਾਂ ਧਰਮਾਂ ਦੀਆਂ ਸਿੱਖਿਆਵਾਂ ਮਿਲਾਉਣ ਦੀ ਕੋਸ਼ਿਸ਼ ਕੀਤੀ। ਯਹੋਵਾਹ ਦਾ ਇਸ ਬਾਰੇ ਕੀ ਨਜ਼ਰੀਆ ਸੀ? (ਕੂਚ 32:4-6, 10; 1 ਕੁਰਿੰ. 10:7, 11)
(ਅ) ਸਾਨੂੰ ਨੱਚਣ ਤੇ ਗਾਉਣ ਵਰਗਾ ਮਨੋਰੰਜਨ ਕਰਨ ਲੱਗਿਆਂ ਕਿਸ ਚੇਤਾਵਨੀ ਨੂੰ ਯਾਦ ਰੱਖਣਾ ਚਾਹੀਦਾ ਹੈ? (ਕੂਚ 32:18, 19; ਅਫ਼. 5:15, 16; 1 ਯੂਹੰ. 2:15-17)
(ੲ) ਸੱਚਾਈ ਦੇ ਰਾਹ ਤੇ ਚੱਲਦੇ ਰਹਿਣ ਸੰਬੰਧੀ ਲੇਵੀਆਂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ? (ਕੂਚ 32:25-28; ਜ਼ਬੂ. 18:25)
ਭਗਤੀ ਲਈ ਤੰਬੂ
1. ਤਸਵੀਰ ਵਿਚ ਦਿਖਾਈ ਚੀਜ਼ ਨੂੰ ਕੀ ਕਿਹਾ ਜਾਂਦਾ ਸੀ ਤੇ ਇੱਥੇ ਕੀ ਕੀਤਾ ਜਾਂਦਾ ਸੀ?
2. ਯਹੋਵਾਹ ਨੇ ਮੂਸਾ ਨੂੰ ਇਸ ਤਰ੍ਹਾਂ ਤੰਬੂ ਬਣਾਉਣ ਲਈ ਕਿਉਂ ਕਿਹਾ ਕਿ ਉਸ ਨੂੰ ਆਸਾਨੀ ਨਾਲ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਸਕੇ?
3. ਤੰਬੂ ਦੇ ਅਖ਼ੀਰ ਦੇ ਛੋਟੇ ਜਿਹੇ ਕਮਰੇ ਵਿਚ ਪਿਆ ਡੱਬਾ ਜਾਂ ਸੰਦੂਕ ਕੀ ਸੀ ਤੇ ਇਸ ਵਿਚ ਕੀ ਰੱਖਿਆ ਹੋਇਆ ਸੀ?
4. ਯਹੋਵਾਹ ਨੇ ਕਿਸ ਨੂੰ ਪ੍ਰਧਾਨ ਜਾਜਕ ਬਣਨ ਲਈ ਚੁਣਿਆ ਤੇ ਉਸ ਦੀ ਕੀ ਜ਼ਿੰਮੇਵਾਰੀ ਸੀ?
5. ਤੰਬੂ ਦੇ ਵੱਡੇ ਕਮਰੇ ਵਿਚ ਕਿਹੜੀਆਂ ਤਿੰਨ ਚੀਜ਼ਾਂ ਸਨ?
6. ਡੇਹਰੇ ਦੇ ਵਿਹੜੇ ਵਿਚ ਕਿਹੜੀਆਂ ਦੋ ਚੀਜ਼ਾਂ ਸਨ ਤੇ ਇਹ ਕਿਹੜੇ ਕੰਮ ਲਈ ਵਰਤੀਆਂ ਜਾਂਦੀਆਂ ਸਨ?
ਹੋਰ ਸਵਾਲ:
1. ਕੂਚ 25:8-40; 26:1-37; 27:1-8 ਤੇ ਕੂਚ 28:1 ਪੜ੍ਹੋ।
“ਸਾਖੀ ਦੇ ਸੰਦੂਕ” ਉੱਤੇ ਕਰੂਬੀ ਕਿਸ ਗੱਲ ਨੂੰ ਦਰਸਾਉਂਦੇ ਸਨ? (ਕੂਚ 25:20, 22; ਗਿਣ. 7:89; 2 ਰਾਜ. 19:15)
2. ਕੂਚ 30:1-10, 17-21; 34:1, 2 ਤੇ ਇਬਰਾਨੀਆਂ 9:1-5 ਪੜ੍ਹੋ।
(ੳ) ਯਹੋਵਾਹ ਨੇ ਡੇਹਰੇ ਤੇ ਸੇਵਾ ਕਰਨ ਵਾਲੇ ਜਾਜਕਾਂ ਨੂੰ ਕਿਉਂ ਕਿਹਾ ਕਿ ਉਨ੍ਹਾਂ ਲਈ ਨਹਾਉਣਾ ਜ਼ਰੂਰੀ ਸੀ ਤੇ ਇਹ ਗੱਲ ਅੱਜ ਸਾਡੇ ਉੱਤੇ ਵੀ ਕਿਸ ਤਰ੍ਹਾਂ ਲਾਗੂ ਹੁੰਦੀ ਹੈ? (ਕੂਚ 30:18-21; 40:30, 31; ਇਬ. 10:22)
(ਅ) ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਕਿਵੇਂ ਸਮਝਾਇਆ ਕਿ ਹੁਣ ਡੇਹਰੇ ਅਤੇ ਸ਼ਰਾ ਦੀ ਜ਼ਰੂਰਤ ਨਹੀਂ ਰਹੀ ਸੀ? (ਇਬ. 9:1, 9; 10:1)
12 ਜਾਸੂਸ
1. ਆਮ ਅੰਗੂਰਾਂ ਨਾਲੋਂ ਤਸਵੀਰ ਵਿਚਲੇ ਅੰਗੂਰਾਂ ਵਿਚ ਕੀ ਫ਼ਰਕ ਹੈ ਅਤੇ ਇਹ ਕਿੱਥੋਂ ਲਿਆਂਦੇ ਗਏ ਸਨ?
2. ਮੂਸਾ ਨੇ 12 ਜਾਸੂਸਾਂ ਨੂੰ ਕਨਾਨ ਦੇਸ਼ ਵਿਚ ਕੀ ਕਰਨ ਲਈ ਭੇਜਿਆ ਸੀ?
3. ਵਾਪਸ ਆ ਕੇ 10 ਜਾਸੂਸਾਂ ਨੇ ਮੂਸਾ ਨੂੰ ਕੀ ਕਿਹਾ ਸੀ?
4. ਦੋ ਜਾਸੂਸਾਂ ਨੇ ਯਹੋਵਾਹ ਉੱਤੇ ਭਰੋਸਾ ਕਿਵੇਂ ਰੱਖਿਆ ਤੇ ਉਨ੍ਹਾਂ ਦੇ ਕੀ ਨਾਂ ਸਨ?
5. ਯਹੋਵਾਹ ਦਾ ਗੁੱਸਾ ਲੋਕਾਂ ਤੇ ਕਿਉਂ ਭੜਕਿਆ ਅਤੇ ਉਸ ਨੇ ਮੂਸਾ ਨੂੰ ਕੀ ਕਿਹਾ?
ਹੋਰ ਸਵਾਲ:
1. ਗਿਣਤੀ 13:1-33 ਪੜ੍ਹੋ।
(ੳ) ਕਨਾਨ ਦੇਸ਼ ਦੀ ਸੂਹ ਲੈਣ ਲਈ ਕਿਨ੍ਹਾਂ ਨੂੰ ਚੁਣਿਆ ਗਿਆ ਸੀ ਤੇ ਉਨ੍ਹਾਂ ਕੋਲ ਕੀ ਦਿਖਾਉਣ ਦਾ ਮੌਕਾ ਸੀ? (ਗਿਣ. 13:2, 3, 18-20)
(ਅ) ਯਹੋਸ਼ੁਆ ਤੇ ਕਾਲੇਬ ਦਾ ਨਜ਼ਰੀਆ ਦੂਜੇ ਜਾਸੂਸਾਂ ਨਾਲੋਂ ਕਿਉਂ ਵੱਖਰਾ ਸੀ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਗਿਣ. 13:28-30; ਮੱਤੀ 17:20; 2 ਕੁਰਿੰ. 5:7)
2. ਗਿਣਤੀ 14:1-38 ਪੜ੍ਹੋ।
(ੳ) ਸਾਨੂੰ ਉਨ੍ਹਾਂ ਭਰਾਵਾਂ ਵਿਰੁੱਧ ਕਿਉਂ ਨਹੀਂ ਬੁੜਬੁੜਾਉਣਾ ਚਾਹੀਦਾ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ? (ਗਿਣ. 14:2, 3, 27; ਮੱਤੀ 25:40, 45; 1 ਕੁਰਿੰ. 10:10)
(ਅ) ਗਿਣਤੀ 14:24 ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਆਪਣੇ ਹਰੇਕ ਸੇਵਕ ਦੀ ਪਰਵਾਹ ਕਰਦਾ ਹੈ? (1 ਰਾਜ. 19:18; ਕਹਾ. 15:3)
ਹਾਰੂਨ ਦੀ ਲਾਠੀ ਤੇ ਫੁੱਲ ਉੱਗੇ
1. ਮੂਸਾ ਤੇ ਹਾਰੂਨ ਦੀ ਪਦਵੀ ਬਾਰੇ ਕਿਨ੍ਹਾਂ ਨੇ ਝਗੜਾ ਕੀਤਾ ਤੇ ਉਨ੍ਹਾਂ ਨੇ ਮੂਸਾ ਨੂੰ ਕੀ ਕਿਹਾ?
2. ਮੂਸਾ ਨੇ ਕੋਰਹ ਤੇ ਉਸ ਦੇ 250 ਸਾਥੀਆਂ ਨੂੰ ਕੀ ਕਰਨ ਲਈ ਕਿਹਾ ਸੀ?
3. ਮੂਸਾ ਨੇ ਲੋਕਾਂ ਨੂੰ ਕੀ ਕਿਹਾ ਅਤੇ ਜਿਉਂ ਹੀ ਉਸ ਦੀ ਗੱਲ ਖ਼ਤਮ ਹੋਈ, ਤਾਂ ਕੀ ਹੋਇਆ?
4. ਕੋਰਹ ਤੇ ਉਸ ਦੇ 250 ਸਾਥੀਆਂ ਨਾਲ ਕੀ ਹੋਇਆ ਸੀ?
5. ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਮਰੇ ਹੋਏ ਆਦਮੀਆਂ ਦੇ ਧੂਪਦਾਨਾਂ ਦਾ ਕੀ ਕੀਤਾ ਅਤੇ ਕਿਉਂ?
6. ਯਹੋਵਾਹ ਨੇ ਹਾਰੂਨ ਦੀ ਲਾਠੀ ਉੱਤੇ ਫੁੱਲ ਕਿਉਂ ਉਗਾਏ ਸਨ? (ਤਸਵੀਰ ਦੇਖੋ।)
ਹੋਰ ਸਵਾਲ:
1. ਗਿਣਤੀ 16:1-49 ਪੜ੍ਹੋ।
(ੳ) ਕੋਰਹ ਤੇ ਉਸ ਦੇ ਸਾਥੀਆਂ ਨੇ ਕੀ ਕੀਤਾ ਤੇ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਕਿਉਂ ਸੀ? (ਗਿਣ. 16:9, 10, 18; ਲੇਵੀ. 10:1, 2; ਕਹਾ. 11:2)
(ਅ) ਕੋਰਹ ਤੇ ‘ਮੰਡਲੀ ਦੇ ਢਾਈ ਸੌ ਪਰਧਾਨਾਂ’ ਦੀ ਸੋਚਣੀ ਕਿਉਂ ਗ਼ਲਤ ਸੀ? (ਗਿਣ. 16:1-3; ਕਹਾ. 15:33; ਯਸਾ. 49:7)
2. ਗਿਣਤੀ 17:1-11 ਤੇ 26:10 ਪੜ੍ਹੋ।
(ੳ) ਹਾਰੂਨ ਦੀ ਲਾਠੀ ਤੇ ਫੁੱਲ ਉੱਗਣ ਦਾ ਕੀ ਮਤਲਬ ਸੀ ਤੇ ਯਹੋਵਾਹ ਨੇ ਲਾਠੀ ਨੂੰ ਸੰਦੂਕ ਵਿਚ ਰੱਖਣ ਲਈ ਕਿਉਂ ਕਿਹਾ ਸੀ? (ਗਿਣ. 17:5, 8, 10)
(ਅ) ਹਾਰੂਨ ਦੀ ਲਾਠੀ ਤੇ ਫੁੱਲ ਉੱਗਣ ਦੇ ਚਮਤਕਾਰ ਤੋਂ ਅਸੀਂ ਕਿਹੜਾ ਵਧੀਆ ਸਬਕ ਸਿੱਖ ਸਕਦੇ ਹਾਂ? (ਗਿਣ. 17:10; ਰਸੂ. 20:28; ਫ਼ਿਲਿ. 2:14; ਇਬ. 13:17)
ਚਟਾਨ ਵਿੱਚੋਂ ਪਾਣੀ ਨਿਕਲਿਆ
1. ਉਜਾੜ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਭਾਲ ਕਿਵੇਂ ਕੀਤੀ?
2. ਕਾਦੇਸ਼ ਵਿਚ ਡੇਰਾ ਲਾਉਣ ਸਮੇਂ ਇਸਰਾਏਲੀ ਕਿਉਂ ਬੁੜਬੁੜਾਉਣ ਲੱਗੇ?
3. ਯਹੋਵਾਹ ਨੇ ਆਪਣੇ ਲੋਕਾਂ ਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕਿਵੇਂ ਕੀਤਾ?
4. ਤਸਵੀਰ ਵਿਚ ਆਪਣੇ ਆਪ ਵੱਲ ਇਸ਼ਾਰਾ ਕਰ ਰਿਹਾ ਆਦਮੀ ਕੌਣ ਹੈ ਤੇ ਉਸ ਦਾ ਇਸ ਤਰ੍ਹਾਂ ਕਰਨ ਦਾ ਕੀ ਮਤਲਬ ਸੀ?
5. ਯਹੋਵਾਹ ਮੂਸਾ ਤੇ ਹਾਰੂਨ ਨਾਲ ਕਿਉਂ ਨਾਰਾਜ਼ ਹੋਇਆ ਤੇ ਉਸ ਨੇ ਉਨ੍ਹਾਂ ਨੂੰ ਕੀ ਸਜ਼ਾ ਦਿੱਤੀ?
6. ਹੋਰ ਨਾਮ ਦੇ ਪਹਾੜ ਉੱਤੇ ਕੀ ਹੋਇਆ ਅਤੇ ਇਸਰਾਏਲ ਕੌਮ ਦਾ ਅਗਲਾ ਪ੍ਰਧਾਨ ਜਾਜਕ ਕੌਣ ਬਣਿਆ?
ਹੋਰ ਸਵਾਲ:
1. ਗਿਣਤੀ 20:1-13, 22-29 ਤੇ ਬਿਵਸਥਾ ਸਾਰ 29:5 ਪੜ੍ਹੋ।
(ੳ) ਯਹੋਵਾਹ ਨੇ ਉਜਾੜ ਵਿਚ ਇਸਰਾਏਲੀਆਂ ਦੀ ਜਿਸ ਤਰ੍ਹਾਂ ਦੇਖ-ਭਾਲ ਕੀਤੀ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਬਿਵ. 29:5; ਮੱਤੀ 6:31; ਇਬ. 13:5; ਯਾਕੂ. 1:17)
(ਅ) ਜਦੋਂ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਨਹੀਂ ਕੀਤੀ, ਤਾਂ ਉਸ ਨੂੰ ਕਿੱਦਾਂ ਲੱਗਾ? (ਗਿਣ. 20:12; 1 ਕੁਰਿੰ. 10:12; ਪਰ. 4:11)
(ੲ) ਜਦੋਂ ਯਹੋਵਾਹ ਨੇ ਮੂਸਾ ਨੂੰ ਤਾੜਿਆ, ਤਾਂ ਮੂਸਾ ਦਾ ਰਵੱਈਆ ਕੀ ਸੀ? ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਗਿਣ. 12:3; 20:12, 27, 28; ਬਿਵ. 32:4; ਇਬ. 12:7-11)
ਪਿੱਤਲ ਦਾ ਸੱਪ
1. ਤਸਵੀਰ ਵਿਚ ਡੰਡੇ ਤੇ ਕੀ ਲਿਪਟਿਆ ਹੋਇਆ ਹੈ? ਯਹੋਵਾਹ ਨੇ ਮੂਸਾ ਨੂੰ ਡੰਡੇ ਤੇ ਸੱਪ ਲਪੇਟਣ ਲਈ ਕਿਉਂ ਕਿਹਾ ਸੀ?
2. ਲੋਕਾਂ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਮਦਦ ਲਈ ਸ਼ੁਕਰਗੁਜ਼ਾਰ ਨਹੀਂ ਸਨ?
3. ਜਦ ਯਹੋਵਾਹ ਨੇ ਲੋਕਾਂ ਨੂੰ ਸਜ਼ਾ ਦੇਣ ਲਈ ਜ਼ਹਿਰੀਲੇ ਸੱਪ ਭੇਜੇ, ਤਾਂ ਲੋਕਾਂ ਨੇ ਮੂਸਾ ਨੂੰ ਕੀ ਕਰਨ ਲਈ ਕਿਹਾ?
4. ਯਹੋਵਾਹ ਨੇ ਮੂਸਾ ਨੂੰ ਪਿੱਤਲ ਦਾ ਸੱਪ ਬਣਾਉਣ ਲਈ ਕਿਉਂ ਕਿਹਾ?
5. ਅਸੀਂ ਇਸ ਕਹਾਣੀ ਤੋਂ ਕੀ ਸਿੱਖਦੇ ਹਾਂ?
ਹੋਰ ਸਵਾਲ:
1. ਗਿਣਤੀ 21:4-9 ਪੜ੍ਹੋ।
(ੳ) ਇਸਰਾਏਲ ਕੌਮ ਨੇ ਯਹੋਵਾਹ ਦੇ ਪ੍ਰਬੰਧਾਂ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ। ਸਾਨੂੰ ਇਸ ਤੋਂ ਕਿਹੜੀ ਚੇਤਾਵਨੀ ਮਿਲਦੀ ਹੈ? (ਗਿਣ. 21:5, 6; ਰੋਮੀ. 2:4)
(ਅ) ਸਦੀਆਂ ਬਾਅਦ ਇਸਰਾਏਲੀ ਲੋਕ ਪਿੱਤਲ ਦੇ ਸੱਪ ਦਾ ਕੀ ਕਰਨ ਲੱਗ ਪਏ ਸਨ ਅਤੇ ਇਸ ਸੰਬੰਧ ਵਿਚ ਰਾਜਾ ਹਿਜ਼ਕੀਯਾਹ ਨੇ ਕਿਹੜਾ ਕਦਮ ਚੁੱਕਿਆ? (ਗਿਣ. 21:9; 2 ਰਾਜ. 18:1-4)
2. ਯੂਹੰਨਾ 3:14, 15 ਪੜ੍ਹੋ।
ਡੰਡੇ ਤੇ ਲਿਪਟੇ ਪਿੱਤਲ ਦੇ ਸੱਪ ਨੇ ਸੂਲੀ ਉੱਤੇ ਟੰਗੇ ਗਏ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਦਰਸਾਇਆ? (ਗਲਾ. 3:13; 1 ਪਤ. 2:24)
ਇਕ ਗਧੀ ਨੇ ਗੱਲ ਕੀਤੀ
1. ਬਾਲਾਕ ਕੌਣ ਸੀ ਤੇ ਉਸ ਨੇ ਬਿਲਆਮ ਨੂੰ ਕਿਉਂ ਸੱਦਿਆ?
2. ਬਿਲਆਮ ਦੀ ਗਧੀ ਰਾਹ ਵਿਚ ਕਿਉਂ ਬੈਠ ਗਈ ਸੀ?
3. ਬਿਲਆਮ ਦੀ ਗਧੀ ਨੇ ਉਸ ਨੂੰ ਕੀ ਕਿਹਾ?
4. ਇਕ ਫ਼ਰਿਸ਼ਤੇ ਨੇ ਬਿਲਆਮ ਨੂੰ ਕੀ ਕਿਹਾ?
5. ਬਿਲਆਮ ਨੇ ਜਦ ਇਸਰਾਏਲ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਕੀ ਹੋਇਆ?
ਹੋਰ ਸਵਾਲ:
1. ਗਿਣਤੀ 21:21-35 ਪੜ੍ਹੋ।
ਇਸਰਾਏਲੀ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ ਕਿਉਂ ਹਰਾ ਪਾਏ? (ਗਿਣ. 21:21, 23, 33, 34)
2. ਗਿਣਤੀ 22:1-40 ਪੜ੍ਹੋ।
ਬਿਲਆਮ ਨੇ ਇਸਰਾਏਲ ਨੂੰ ਕਿਉਂ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਗਿਣ. 22:16, 17; ਕਹਾ. 6:16, 18; 2 ਪਤ. 2:15; ਯਹੂ. 11)
3. ਗਿਣਤੀ 23:1-30 ਪੜ੍ਹੋ।
ਭਾਵੇਂ ਬਿਲਆਮ ਇਵੇਂ ਗੱਲਾਂ ਕਰਦਾ ਸੀ ਜਿਵੇਂ ਕਿ ਉਹ ਯਹੋਵਾਹ ਦਾ ਸੇਵਕ ਹੋਵੇ, ਪਰ ਉਸ ਦੇ ਕੰਮਾਂ ਤੋਂ ਕੀ ਜ਼ਾਹਰ ਹੁੰਦਾ ਸੀ? (ਗਿਣ. 23:3, 11-14; 1 ਸਮੂ. 15:22)
4. ਗਿਣਤੀ 24:1-25 ਪੜ੍ਹੋ।
ਇਸ ਕਹਾਣੀ ਤੋਂ ਸਾਨੂੰ ਕਿਵੇਂ ਪੂਰਾ ਯਕੀਨ ਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਕਦੇ ਵੀ ਸਫ਼ਲ ਨਹੀਂ ਹੋਵਾਂਗੇ? (ਗਿਣ. 24:10; ਯਸਾ. 54:17)
ਯਹੋਸ਼ੁਆ ਆਗੂ ਬਣਿਆ
1. ਤਸਵੀਰ ਵਿਚ ਮੂਸਾ ਨਾਲ ਕੌਣ-ਕੌਣ ਖੜ੍ਹਾ ਹੈ?
2. ਯਹੋਵਾਹ ਨੇ ਯਹੋਸ਼ੁਆ ਨੂੰ ਕੀ ਕਿਹਾ?
3. ਮੂਸਾ ਨੀਬੋ ਪਹਾੜ ਦੀ ਚੋਟੀ ਉੱਤੇ ਕਿਉਂ ਗਿਆ ਅਤੇ ਉੱਥੇ ਯਹੋਵਾਹ ਨੇ ਉਸ ਨੂੰ ਕੀ ਕਿਹਾ?
4. ਮੂਸਾ ਕਿੰਨੇ ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ?
5. ਲੋਕ ਕਿਉਂ ਦੁਖੀ ਸਨ, ਪਰ ਉਨ੍ਹਾਂ ਨੂੰ ਕਿਸ ਗੱਲ ਦੀ ਖ਼ੁਸ਼ੀ ਸੀ?
ਹੋਰ ਸਵਾਲ:
1. ਗਿਣਤੀ 27:12-23 ਪੜ੍ਹੋ।
ਯਹੋਵਾਹ ਨੇ ਯਹੋਸ਼ੁਆ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਤੇ ਯਹੋਵਾਹ ਅੱਜ ਆਪਣੇ ਲੋਕਾਂ ਦੀ ਕਿਵੇਂ ਦੇਖ-ਭਾਲ ਕਰਦਾ ਹੈ? (ਗਿਣ. 27:15-19; ਰਸੂ. 20:28; ਇਬ. 13:7)
2. ਬਿਵਸਥਾ ਸਾਰ 3:23-29 ਪੜ੍ਹੋ।
ਯਹੋਵਾਹ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਮੂਸਾ ਤੇ ਹਾਰੂਨ ਨੂੰ ਕਿਉਂ ਨਹੀਂ ਜਾਣ ਦਿੱਤਾ ਤੇ ਅਸੀਂ ਇਸ ਤੋਂ ਕਿਹੜਾ ਸਬਕ ਸਿੱਖਦੇ ਹਾਂ? (ਬਿਵ. 3:25-27; ਗਿਣ. 20:12, 13)
3. ਬਿਵਸਥਾ ਸਾਰ 31:1-8, 14-23 ਪੜ੍ਹੋ।
ਮੂਸਾ ਨੇ ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਜੋ ਗੱਲਾਂ ਕਹੀਆਂ, ਉਨ੍ਹਾਂ ਤੋਂ ਅਸੀਂ ਕਿਵੇਂ ਦੇਖ ਸਕਦੇ ਹਾਂ ਕਿ ਉਸ ਨੇ ਹਲੀਮੀ ਨਾਲ ਯਹੋਵਾਹ ਵੱਲੋਂ ਮਿਲੀ ਤਾੜਨਾ ਨੂੰ ਕਬੂਲ ਕੀਤਾ ਸੀ? (ਬਿਵ. 31:6-8, 23)
4. ਬਿਵਸਥਾ ਸਾਰ 32:45-52 ਪੜ੍ਹੋ।
ਪਰਮੇਸ਼ੁਰ ਦੇ ਬਚਨ ਦਾ ਸਾਡੀ ਜ਼ਿੰਦਗੀ ਤੇ ਕੀ ਅਸਰ ਪੈਣਾ ਚਾਹੀਦਾ ਹੈ? (ਬਿਵ. 32:47; ਲੇਵੀ. 18:5; ਇਬ. 4:12)
5. ਬਿਵਸਥਾ ਸਾਰ 34:1-12 ਪੜ੍ਹੋ।
ਭਾਵੇਂ ਕਿ ਮੂਸਾ ਨੇ ਕਦੇ ਵੀ ਯਹੋਵਾਹ ਨੂੰ ਨਹੀਂ ਦੇਖਿਆ ਸੀ, ਫਿਰ ਵੀ ਬਿਵਸਥਾ ਸਾਰ 34:10 ਤੋਂ ਸਾਨੂੰ ਯਹੋਵਾਹ ਨਾਲ ਉਸ ਦੇ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ? (ਕੂਚ 33:11, 20; ਗਿਣ. 12:8)
ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ
1. ਰਾਹਾਬ ਕਿੱਥੇ ਰਹਿੰਦੀ ਸੀ?
2. ਤਸਵੀਰ ਵਿਚ ਦੋ ਆਦਮੀ ਕੌਣ ਹਨ ਤੇ ਉਹ ਯਰੀਹੋ ਸ਼ਹਿਰ ਵਿਚ ਕੀ ਕਰ ਰਹੇ ਸਨ?
3. ਯਰੀਹੋ ਦੇ ਰਾਜੇ ਦੇ ਆਦਮੀਆਂ ਨੇ ਰਾਹਾਬ ਨੂੰ ਕੀ ਹੁਕਮ ਦਿੱਤਾ ਤੇ ਉਸ ਨੇ ਕੀ ਜਵਾਬ ਦਿੱਤਾ?
4. ਰਾਹਾਬ ਨੇ ਦੋ ਜਾਸੂਸਾਂ ਦੀ ਮਦਦ ਕਿਵੇਂ ਕੀਤੀ ਤੇ ਉਸ ਨੇ ਉਨ੍ਹਾਂ ਤੋਂ ਕੀ ਮੰਗਿਆ?
5. ਦੋ ਜਾਸੂਸਾਂ ਨੇ ਰਾਹਾਬ ਦੇ ਨਾਲ ਕਿਹੜਾ ਵਾਅਦਾ ਕੀਤਾ?
ਹੋਰ ਸਵਾਲ:
1. ਯਹੋਸ਼ੁਆ 2:1-24 ਪੜ੍ਹੋ।
ਜਦੋਂ ਇਸਰਾਏਲੀਆਂ ਨੇ ਯਰੀਹੋ ਉੱਤੇ ਹਮਲਾ ਕੀਤਾ, ਤਾਂ ਕੂਚ 23:27 ਵਿਚ ਦਿੱਤਾ ਯਹੋਵਾਹ ਦਾ ਵਾਅਦਾ ਕਿੱਦਾਂ ਪੂਰਾ ਹੋਇਆ? (ਯਹੋ. 2:9-11)
2. ਇਬਰਾਨੀਆਂ 11:31 ਪੜ੍ਹੋ।
ਰਾਹਾਬ ਦੀ ਮਿਸਾਲ ਤੋਂ ਅਸੀਂ ਨਿਹਚਾ ਬਾਰੇ ਕਿਹੜਾ ਸਬਕ ਸਿੱਖਦੇ ਹਾਂ? (ਰੋਮੀ. 1:17; ਇਬ. 10:39; ਯਾਕੂ. 2:25)
ਇਸਰਾਏਲੀਆਂ ਨੇ ਯਰਦਨ ਨਦੀ ਪਾਰ ਕੀਤੀ
1. ਇਸਰਾਏਲੀਆਂ ਨੂੰ ਯਰਦਨ ਨਦੀ ਪਾਰ ਕਰਾਉਣ ਲਈ ਯਹੋਵਾਹ ਨੇ ਕਿਹੜਾ ਚਮਤਕਾਰ ਕੀਤਾ?
2. ਯਰਦਨ ਨਦੀ ਪਾਰ ਕਰਨ ਲਈ ਇਸਰਾਏਲੀਆਂ ਨੂੰ ਕਿਵੇਂ ਨਿਹਚਾ ਕਰਨੀ ਪਈ?
3. ਯਹੋਵਾਹ ਨੇ ਯਹੋਸ਼ੁਆ ਨੂੰ ਨਦੀ ਦੇ ਵਿਚਕਾਰੋਂ 12 ਵੱਡੇ-ਵੱਡੇ ਪੱਥਰ ਕਿਉਂ ਇਕੱਠੇ ਕਰਨ ਲਈ ਕਿਹਾ ਸੀ?
4. ਯਰਦਨ ਨਦੀ ਵਿੱਚੋਂ ਜਾਜਕਾਂ ਦੇ ਬਾਹਰ ਆਉਂਦਿਆਂ ਹੀ ਕੀ ਹੋਇਆ?
ਹੋਰ ਸਵਾਲ:
1. ਯਹੋਸ਼ੁਆ 3:1-17 ਪੜ੍ਹੋ।
(ੳ) ਇਸ ਕਹਾਣੀ ਅਨੁਸਾਰ ਯਹੋਵਾਹ ਦੀ ਮਦਦ ਤੇ ਬਰਕਤ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਯਹੋ. 3:13, 15; ਕਹਾ. 3:5; ਯਾਕੂ. 2:22, 26)
(ਅ) ਯਰਦਨ ਨਦੀ ਵਿਚ ਕਿੰਨਾ ਕੁ ਪਾਣੀ ਸੀ ਜਦ ਇਸਰਾਏਲੀ ਉਸ ਵਿੱਚੋਂ ਲੰਘ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ ਅਤੇ ਇਸ ਕਾਰਨ ਯਹੋਵਾਹ ਦਾ ਨਾਂ ਕਿੱਦਾਂ ਉੱਚਾ ਹੋਇਆ? (ਯਹੋ. 3:15; 4:18; ਜ਼ਬੂ. 66:5-7)
2. ਯਹੋਸ਼ੁਆ 4:1-18 ਪੜ੍ਹੋ।
ਯਰਦਨ ਨਦੀ ਵਿੱਚੋਂ 12 ਪੱਥਰ ਕੱਢ ਕੇ ਗਿਲਗਾਲ ਵਿਚ ਰੱਖਣ ਦਾ ਕੀ ਮਤਲਬ ਸੀ? (ਯਹੋ. 4:4-7)
ਯਰੀਹੋ ਸ਼ਹਿਰ ਦੀਆਂ ਕੰਧਾਂ
1. ਯਹੋਵਾਹ ਨੇ ਫ਼ੌਜੀਆਂ ਤੇ ਜਾਜਕਾਂ ਨੂੰ ਛੇ ਦਿਨਾਂ ਲਈ ਕੀ ਕਰਨ ਲਈ ਕਿਹਾ?
2. ਸੱਤਵੇਂ ਦਿਨ ਇਨ੍ਹਾਂ ਬੰਦਿਆਂ ਨੇ ਕੀ ਕਰਨਾ ਸੀ?
3. ਤਸਵੀਰ ਵਿਚ ਯਰੀਹੋ ਦੀਆਂ ਕੰਧਾਂ ਨੂੰ ਕੀ ਹੋ ਰਿਹਾ ਹੈ?
4. ਤਾਕੀ ਤੋਂ ਲਾਲ ਡੋਰੀ ਕਿਉਂ ਲਮਕ ਰਹੀ ਹੈ?
5. ਯਹੋਸ਼ੁਆ ਨੇ ਫ਼ੌਜੀਆਂ ਨੂੰ ਸ਼ਹਿਰ ਅਤੇ ਉਸ ਵਿਚ ਰਹਿ ਰਹੇ ਸਭ ਲੋਕਾਂ ਨਾਲ ਕੀ ਕਰਨ ਨੂੰ ਕਿਹਾ, ਪਰ ਚਾਂਦੀ, ਸੋਨੇ, ਪਿੱਤਲ ਅਤੇ ਲੋਹੇ ਦਾ ਕੀ ਕੀਤਾ ਜਾਣਾ ਚਾਹੀਦਾ ਸੀ?
6. ਯਹੋਸ਼ੁਆ ਨੇ ਦੋ ਜਾਸੂਸਾਂ ਨੂੰ ਕੀ ਕਰਨ ਲਈ ਕਿਹਾ?
ਹੋਰ ਸਵਾਲ:
1. ਯਹੋਸ਼ੁਆ 6:1-25 ਪੜ੍ਹੋ।
(ੳ) ਯਰੀਹੋ ਸ਼ਹਿਰ ਦੇ ਦੁਆਲੇ ਇਸਰਾਏਲੀਆਂ ਦਾ ਸੱਤਵੇਂ ਦਿਨ ਚੱਕਰ ਲਾਉਣਾ ਅਤੇ ਅੱਜ ਯਹੋਵਾਹ ਦੇ ਗਵਾਹਾਂ ਦਾ ਪ੍ਰਚਾਰ ਦਾ ਕੰਮ ਕਿਵੇਂ ਮਿਲਦੇ-ਜੁਲਦੇ ਹਨ? (ਯਹੋ. 6:15, 16; ਯਸਾ. 60:22; ਮੱਤੀ 24:14; 1 ਕੁਰਿੰ. 9:16)
(ਅ) ਯਹੋਸ਼ੁਆ 6:26 ਦੀ ਭਵਿੱਖਬਾਣੀ 500 ਸਾਲਾਂ ਬਾਅਦ ਕਿਵੇਂ ਪੂਰੀ ਹੋਈ ਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? (1 ਰਾਜ. 16:34; ਯਸਾ. 55:11)
ਇਸਰਾਏਲ ਵਿਚ ਇਕ ਚੋਰ
1. ਤਸਵੀਰ ਦੇਖ ਕੇ ਦੱਸੋ ਕਿ ਯਰੀਹੋ ਤੋਂ ਚੁਰਾਈਆਂ ਚੀਜ਼ਾਂ ਨੂੰ ਕੌਣ ਲੁਕੋ ਰਿਹਾ ਹੈ। ਉਸ ਦੀ ਮਦਦ ਕੌਣ ਕਰ ਰਹੇ ਹਨ?
2. ਆਕਾਨ ਤੇ ਉਸ ਦੇ ਪਰਿਵਾਰ ਦਾ ਪਾਪ ਇੰਨਾ ਵੱਡਾ ਕਿਉਂ ਸੀ?
3. ਜਦ ਯਹੋਸ਼ੁਆ ਨੇ ਯਹੋਵਾਹ ਨੂੰ ਪੁੱਛਿਆ ਕਿ ਉਹ ਅਈ ਨਾਮ ਦੇ ਸ਼ਹਿਰ ਨਾਲ ਲੜਾਈ ਕਿਉਂ ਹਾਰ ਗਏ, ਤਾਂ ਯਹੋਵਾਹ ਨੇ ਕੀ ਕਿਹਾ?
4. ਆਕਾਨ ਅਤੇ ਉਸ ਦੇ ਪਰਿਵਾਰ ਨੂੰ ਯਹੋਸ਼ੁਆ ਕੋਲ ਲਿਆਉਣ ਤੋਂ ਬਾਅਦ ਉਨ੍ਹਾਂ ਨਾਲ ਕੀ ਹੋਇਆ?
5. ਆਕਾਨ ਨੂੰ ਜੋ ਸਜ਼ਾ ਮਿਲੀ, ਉਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?
ਹੋਰ ਸਵਾਲ:
1. ਯਹੋਸ਼ੁਆ 7:1-26 ਪੜ੍ਹੋ।
(ੳ) ਯਹੋਸ਼ੁਆ ਦੀ ਪ੍ਰਾਰਥਨਾ ਤੋਂ ਸਾਨੂੰ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ? (ਯਹੋ. 7:7-9; ਜ਼ਬੂ. 119:145; 1 ਯੂਹੰ. 5:14)
(ਅ) ਆਕਾਨ ਦੀ ਮਿਸਾਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਅਤੇ ਸਾਨੂੰ ਇਸ ਤੋਂ ਕਿਹੜੀ ਚੇਤਾਵਨੀ ਮਿਲਦੀ ਹੈ? (ਯਹੋ. 7:11, 14, 15; ਕਹਾ. 15:3; 1 ਤਿਮੋ. 5:24; ਇਬ. 4:13)
2. ਯਹੋਸ਼ੁਆ 8:1-29 ਪੜ੍ਹੋ।
ਮਸੀਹੀ ਕਲੀਸਿਯਾ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ? (ਯਹੋ. 7:13; ਲੇਵੀ. 5:1; ਕਹਾ. 28:13)
ਬੁੱਧੀਮਾਨ ਗਿਬਓਨੀ
1. ਗਿਬਓਨ ਸ਼ਹਿਰ ਦੇ ਲੋਕਾਂ ਵਿਚ ਅਤੇ ਲਾਗਲੇ ਕਨਾਨੀ ਸ਼ਹਿਰਾਂ ਦੇ ਲੋਕਾਂ ਵਿਚ ਕੀ ਫ਼ਰਕ ਸੀ?
2. ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਗਿਬਓਨੀ ਲੋਕਾਂ ਨੇ ਕੀ ਕੀਤਾ ਅਤੇ ਕਿਉਂ?
3. ਯਹੋਸ਼ੁਆ ਅਤੇ ਉਸ ਦੇ ਨਾਲ ਦੇ ਇਸਰਾਏਲੀ ਸਰਦਾਰਾਂ ਨੇ ਗਿਬਓਨੀਆਂ ਨਾਲ ਕਿਹੜਾ ਵਾਅਦਾ ਕੀਤਾ, ਪਰ ਤਿੰਨ ਦਿਨਾਂ ਪਿੱਛੋਂ ਇਸਰਾਏਲੀਆਂ ਨੂੰ ਕੀ ਪਤਾ ਲੱਗਾ?
4. ਜਦ ਦੂਜੇ ਸ਼ਹਿਰਾਂ ਦੇ ਰਾਜਿਆਂ ਨੇ ਸੁਣਿਆ ਕਿ ਗਿਬਓਨੀਆਂ ਨੇ ਇਸਰਾਏਲ ਨਾਲ ਸੁਲ੍ਹਾ ਕਰ ਲਈ ਹੈ, ਤਾਂ ਕੀ ਹੋਇਆ?
ਹੋਰ ਸਵਾਲ:
1. ਯਹੋਸ਼ੁਆ 9:1-27 ਪੜ੍ਹੋ।
(ੳ) ਭਾਵੇਂ ਯਹੋਵਾਹ ਨੇ ਇਸਰਾਏਲੀਆਂ ਨੂੰ “ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ” ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਗਿਬਓਨੀਆਂ ਦੀਆਂ ਜਾਨਾਂ ਬਚਾ ਕੇ ਕਿਹੜੇ ਗੁਣ ਪ੍ਰਗਟ ਕੀਤੇ? (ਯਹੋ. 9:22, 24; ਮੱਤੀ 9:13; ਰਸੂ. 10:34, 35; 2 ਪਤ. 3:9)
(ਅ) ਗਿਬਓਨੀਆਂ ਨਾਲ ਖਾਧੀ ਸੌਂਹ ਪੂਰੀ ਕਰ ਕੇ ਯਹੋਸ਼ੁਆ ਨੇ ਅੱਜ ਮਸੀਹੀਆਂ ਲਈ ਕਿਵੇਂ ਇਕ ਵਧੀਆ ਮਿਸਾਲ ਕਾਇਮ ਕੀਤੀ? (ਯਹੋ. 9:18, 19; ਮੱਤੀ 5:37; ਅਫ਼. 4:25)
2. ਯਹੋਸ਼ੁਆ 10:1-5 ਪੜ੍ਹੋ।
ਅੱਜ ਵੱਡੀ ਭੀੜ ਗਿਬਓਨੀਆਂ ਦੀ ਕਿਵੇਂ ਨਕਲ ਕਰਦੀ ਹੈ ਅਤੇ ਇਸ ਕਰਕੇ ਕੌਣ ਉਨ੍ਹਾਂ ਨੂੰ ਸਤਾਉਂਦਾ ਹੈ? (ਯਹੋ. 10:4; ਜ਼ਕ. 8:23; ਮੱਤੀ 25:35-40; ਪਰ. 12:17)
ਸੂਰਜ ਠਹਿਰ ਗਿਆ
1. ਤਸਵੀਰ ਦੇਖ ਕੇ ਦੱਸੋ ਕਿ ਯਹੋਸ਼ੁਆ ਕੀ ਕਹਿ ਰਿਹਾ ਹੈ ਤੇ ਕਿਉਂ ਕਹਿ ਰਿਹਾ ਹੈ?
2. ਯਹੋਵਾਹ ਨੇ ਯਹੋਸ਼ੁਆ ਅਤੇ ਉਸ ਦੇ ਸਾਰੇ ਫ਼ੌਜੀਆਂ ਦੀ ਕਿਵੇਂ ਮਦਦ ਕੀਤੀ?
3. ਯਹੋਸ਼ੁਆ ਨੇ ਕਿੰਨੇ ਦੁਸ਼ਮਣ ਰਾਜਿਆਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਹਰਾਉਣ ਵਿਚ ਉਸ ਨੂੰ ਕਿੰਨਾ ਚਿਰ ਲੱਗਾ?
4. ਯਹੋਸ਼ੁਆ ਨੇ ਕਨਾਨ ਦੇਸ਼ ਨੂੰ ਕਿਉਂ ਵੰਡਿਆ?
5. ਜਦ ਯਹੋਸ਼ੁਆ ਮਰਿਆ, ਤਾਂ ਉਹ ਕਿੰਨੇ ਸਾਲਾਂ ਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਲੋਕ ਕੀ ਕਰਨ ਲੱਗ ਪਏ?
ਹੋਰ ਸਵਾਲ:
1. ਯਹੋਸ਼ੁਆ 10:6-15 ਪੜ੍ਹੋ।
ਇਹ ਜਾਣ ਕੇ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਨੇ ਇਸਰਾਏਲ ਲਈ ਸੂਰਜ ਤੇ ਚੰਦ ਠਹਿਰਾ ਦਿੱਤੇ ਸਨ? (ਯਹੋ. 10:8, 10, 12, 13; ਜ਼ਬੂ. 18:3; ਕਹਾ. 18:10)
2. ਯਹੋਸ਼ੁਆ 12:7-24 ਪੜ੍ਹੋ।
ਕਨਾਨ ਵਿਚ 31 ਰਾਜਿਆਂ ਨੂੰ ਅਸਲ ਵਿਚ ਕਿਸ ਨੇ ਹਰਾਇਆ ਸੀ ਤੇ ਅੱਜ ਸਾਡੇ ਲਈ ਇਹ ਗੱਲ ਸਮਝਣੀ ਕਿਉਂ ਜ਼ਰੂਰੀ ਹੈ? (ਯਹੋ. 12:7; 24:11-13; ਬਿਵ. 31:8; ਲੂਕਾ 21:9, 25-28)
3. ਯਹੋਸ਼ੁਆ 14:1-5 ਪੜ੍ਹੋ।
ਇਸਰਾਏਲ ਦੇ ਗੋਤਾਂ ਵਿਚ ਜ਼ਮੀਨ ਕਿਵੇਂ ਵੰਡੀ ਗਈ ਸੀ ਤੇ ਇਸ ਤੋਂ ਸਾਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਚੀਜ਼ਾਂ ਬਾਰੇ ਕੀ ਪਤਾ ਲੱਗਦਾ ਹੈ? (ਯਹੋ. 14:2; ਯਸਾ. 65:21; ਹਿਜ਼. 47:21-23; 1 ਕੁਰਿੰ. 14:33)
4. ਨਿਆਈਆਂ 2:8-13 ਪੜ੍ਹੋ।
ਯਹੋਸ਼ੁਆ ਵਾਂਗ ਅੱਜ ਕੌਣ ਸਾਨੂੰ ਸੱਚਾਈ ਦੇ ਰਾਹ ਤੇ ਚੱਲਣ ਦੀ ਸਿੱਖਿਆ ਦੇ ਰਿਹਾ ਹੈ? (ਨਿਆ. 2:8, 10, 11; ਮੱਤੀ 24:45-47; 2 ਥੱਸ. 2:3-6; ਤੀਤੁ. 1:7-9; ਪਰ. 1:1; 2:1, 2)
ਦੋ ਬਹਾਦਰ ਔਰਤਾਂ
1. ਕੁਝ ਨਿਆਈਆਂ ਦੇ ਨਾਂ ਦੱਸੋ ਤੇ ਸਮਝਾਓ ਕਿ ਉਹ ਕੀ ਕਰਦੇ ਸਨ?
2. ਦਬੋਰਾਹ ਨੂੰ ਕੀ ਬਣਨ ਦਾ ਮਾਣ ਹਾਸਲ ਸੀ ਤੇ ਉਹ ਕੀ ਕਰਦੀ ਸੀ?
3. ਜਦੋਂ ਰਾਜਾ ਯਾਬੀਨ ਅਤੇ ਸੀਸਰਾ ਨੇ ਇਸਰਾਏਲ ਨਾਲ ਲੜਾਈ ਕਰਨ ਦੀ ਧਮਕੀ ਦਿੱਤੀ, ਤਾਂ ਦਬੋਰਾਹ ਨੇ ਬਾਰਾਕ ਨੂੰ ਯਹੋਵਾਹ ਦਾ ਕਿਹੜਾ ਸੰਦੇਸ਼ ਦਿੱਤਾ ਅਤੇ ਜਿੱਤ ਦਾ ਸਿਹਰਾ ਕਿਸ ਨੂੰ ਦਿੱਤਾ ਗਿਆ?
4. ਯਾਏਲ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਬਹਾਦਰ ਔਰਤ ਸੀ?
5. ਰਾਜਾ ਯਾਬੀਨ ਦੇ ਮਰਨ ਤੋਂ ਬਾਅਦ ਕੀ ਹੋਇਆ?
ਹੋਰ ਸਵਾਲ:
1. ਨਿਆਈਆਂ 2:14-22 ਪੜ੍ਹੋ।
ਇਸਰਾਏਲੀਆਂ ਨੇ ਯਹੋਵਾਹ ਦਾ ਕ੍ਰੋਧ ਕਿਸ ਤਰ੍ਹਾਂ ਭੜਕਾਇਆ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਨਿਆ. 2:20; ਕਹਾ. 3:1, 2; ਹਿਜ਼. 18:21-23)
2. ਨਿਆਈਆਂ 4:1-24 ਪੜ੍ਹੋ।
ਮਸੀਹੀ ਔਰਤਾਂ ਦਬੋਰਾਹ ਤੇ ਯਾਏਲ ਦੀਆਂ ਮਿਸਾਲਾਂ ਤੋਂ ਨਿਹਚਾ ਅਤੇ ਬਹਾਦਰੀ ਬਾਰੇ ਕਿਹੜਾ ਸਬਕ ਸਿੱਖ ਸਕਦੀਆਂ ਹਨ? (ਨਿਆ. 4:4, 8, 9, 14, 21, 22; ਕਹਾ. 31:30; 1 ਕੁਰਿੰ. 16:13)
3. ਨਿਆਈਆਂ 5:1-31 ਪੜ੍ਹੋ।
ਦਬੋਰਾਹ ਤੇ ਬਾਰਾਕ ਦੀ ਜਿੱਤ ਦੇ ਗੀਤ ਨੂੰ ਆਰਮਾਗੇਡਨ ਦੇ ਯੁੱਧ ਸੰਬੰਧੀ ਇਕ ਪ੍ਰਾਰਥਨਾ ਕਿਉਂ ਸਮਝਿਆ ਜਾ ਸਕਦਾ ਹੈ? (ਨਿਆ. 5:3, 31; 1 ਇਤ. 16:8-10; ਪਰ. 7:9, 10; 16:16; 19:19-21)
ਰੂਥ ਅਤੇ ਨਾਓਮੀ
1. ਨਾਓਮੀ ਮੋਆਬ ਦੇਸ਼ ਕਿਉਂ ਆਈ ਸੀ?
2. ਰੂਥ ਅਤੇ ਆਰਪਾਹ ਕੌਣ ਸਨ?
3. ਜਦੋਂ ਨਾਓਮੀ ਨੇ ਰੂਥ ਤੇ ਆਰਪਾਹ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਕਿਹਾ, ਤਾਂ ਉਨ੍ਹਾਂ ਨੇ ਕੀ ਕੀਤਾ?
4. ਬੋਅਜ਼ ਕੌਣ ਸੀ ਤੇ ਉਸ ਨੇ ਨਾਓਮੀ ਤੇ ਰੂਥ ਦੀ ਕਿਵੇਂ ਮਦਦ ਕੀਤੀ?
5. ਬੋਅਜ਼ ਤੇ ਰੂਥ ਦੇ ਪੁੱਤਰ ਦਾ ਕੀ ਨਾਂ ਸੀ ਤੇ ਸਾਨੂੰ ਉਸ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?
ਹੋਰ ਸਵਾਲ:
1. ਰੂਥ 1:1-17 ਪੜ੍ਹੋ।
(ੳ) ਰੂਥ ਦੇ ਕਿਨ੍ਹਾਂ ਸ਼ਬਦਾਂ ਤੋਂ ਉਸ ਦੇ ਸੱਚੇ ਪਿਆਰ ਦਾ ਪਤਾ ਲੱਗਦਾ ਹੈ? (ਰੂਥ 1:16, 17)
(ਅ) ਅੱਜ ਧਰਤੀ ਉੱਤੇ ਮਸਹ ਕੀਤੇ ਹੋਏ ਭਰਾਵਾਂ ਪ੍ਰਤੀ ‘ਹੋਰ ਭੇਡਾਂ’ ਰੂਥ ਵਰਗਾ ਰਵੱਈਆ ਕਿਵੇਂ ਰੱਖਦੀਆਂ ਹਨ? (ਯੂਹੰ. 10:16; ਜ਼ਕ. 8:23)
2. ਰੂਥ 2:1-23 ਪੜ੍ਹੋ।
ਜਵਾਨ ਭੈਣਾਂ ਰੂਥ ਦੀ ਵਧੀਆ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ? (ਰੂਥ 2:17, 18; ਕਹਾ. 23:22; 31:15)
3. ਰੂਥ 3:5-13 ਪੜ੍ਹੋ।
(ੳ) ਬੋਅਜ਼ ਨੂੰ ਇਹ ਗੱਲ ਕਿਵੇਂ ਲੱਗੀ ਕਿ ਰੂਥ ਕਿਸੇ ਨੌਜਵਾਨ ਨਾਲ ਵਿਆਹ ਕਰਾਉਣ ਦੀ ਬਜਾਇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਸੀ?
(ਅ) ਅਸੀਂ ਸੱਚੇ ਪਿਆਰ ਬਾਰੇ ਰੂਥ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਰੂਥ 3:10; 1 ਕੁਰਿੰ. 13:4, 5)
4. ਰੂਥ 4:7-17 ਪੜ੍ਹੋ।
ਅੱਜ ਮਸੀਹੀ ਭਰਾ ਬੋਅਜ਼ ਵਾਂਗ ਕਿਵੇਂ ਬਣ ਸਕਦੇ ਹਨ? (ਰੂਥ 4:9, 10; 1 ਤਿਮੋ. 3:1, 12, 13; 5:8)
ਗਿਦਾਊਨ ਅਤੇ ਉਸ ਦੇ 300 ਆਦਮੀ
1. ਇਸਰਾਏਲੀ ਕਿਸ ਤਰ੍ਹਾਂ ਦੀ ਮੁਸੀਬਤ ਵਿਚ ਸਨ ਤੇ ਕਿਉਂ?
2. ਯਹੋਵਾਹ ਨੇ ਗਿਦਾਊਨ ਨੂੰ ਕਿਉਂ ਕਿਹਾ ਸੀ ਕਿ ਉਸ ਦੀ ਸੈਨਾ ਵਿਚ ਜ਼ਿਆਦਾ ਆਦਮੀ ਸਨ?
3. ਡਰਪੋਕ ਆਦਮੀਆਂ ਨੂੰ ਘਰ ਭੇਜਣ ਤੋਂ ਬਾਅਦ ਗਿਦਾਊਨ ਕੋਲ ਕਿੰਨੇ ਬੰਦੇ ਰਹਿ ਗਏ ਸਨ?
4. ਤਸਵੀਰ ਦੇਖ ਕੇ ਦੱਸੋ ਕਿ ਯਹੋਵਾਹ ਨੇ ਕਿਵੇਂ ਗਿਦਾਊਨ ਦੀ ਸੈਨਾ ਦੀ ਗਿਣਤੀ ਘਟਾ ਕੇ ਸਿਰਫ਼ 300 ਰਹਿਣ ਦਿੱਤੀ ਸੀ।
5. ਗਿਦਾਊਨ ਨੇ ਆਪਣੇ 300 ਬੰਦੇ ਕਿੱਦਾਂ ਤਿਆਰ ਕੀਤੇ ਤੇ ਇਸਰਾਏਲੀ ਕਿੱਦਾਂ ਯੁੱਧ ਜਿੱਤੇ ਸਨ?
ਹੋਰ ਸਵਾਲ:
1. ਨਿਆਈਆਂ 6:36-40 ਪੜ੍ਹੋ।
(ੳ) ਗਿਦਾਊਨ ਨੇ ਕਿਵੇਂ ਪਤਾ ਲਗਾਇਆ ਕਿ ਯਹੋਵਾਹ ਦੀ ਇੱਛਾ ਕੀ ਸੀ?
(ਅ) ਅੱਜ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਯਹੋਵਾਹ ਦੀ ਇੱਛਾ ਕੀ ਹੈ? (ਕਹਾ. 2:3-6; ਮੱਤੀ 7:7-11; 2 ਤਿਮੋ. 3:16, 17)
2. ਨਿਆਈਆਂ 7:1-25 ਪੜ੍ਹੋ।
(ੳ) ਬੇਧਿਆਨੇ ਬੰਦਿਆਂ ਦੀ ਤੁਲਨਾ ਵਿਚ ਅਸੀਂ 300 ਚੁਕੰਨੇ ਬੰਦਿਆਂ ਤੋਂ ਕੀ ਸਿੱਖ ਸਕਦੇ ਹਾਂ? (ਨਿਆ. 7:3, 6; ਰੋਮੀ. 13:11, 12; ਅਫ਼. 5:15-17)
(ਅ) ਜਿਵੇਂ ਗਿਦਾਊਨ ਦੇ ਬੰਦਿਆਂ ਨੇ ਉਸ ਵੱਲ ਦੇਖ ਕੇ ਸਭ ਕੁਝ ਸਿੱਖਿਆ ਸੀ, ਉਸੇ ਤਰ੍ਹਾਂ ਅਸੀਂ ਮਹਾਨ ਗਿਦਾਊਨ ਯਿਸੂ ਮਸੀਹ ਵੱਲ ਦੇਖ ਕੇ ਕੀ ਸਿੱਖ ਸਕਦੇ ਹਾਂ? (ਨਿਆ. 7:17; ਮੱਤੀ 11:29, 30; 28:19, 20; 1 ਪਤ. 2:21)
(ੲ) ਯਹੋਵਾਹ ਦੀ ਸੰਸਥਾ ਵਿਚ ਸਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰਾ ਕਰਨ ਵਿਚ ਨਿਆਈਆਂ 7:21 ਸਾਡੀ ਮਦਦ ਕਿਵੇਂ ਕਰਦਾ ਹੈ? (1 ਕੁਰਿੰ. 4:2; 12:14-18; ਯਾਕੂ. 4:10)
3. ਨਿਆਈਆਂ 8:1-3 ਪੜ੍ਹੋ।
ਗਿਦਾਊਨ ਨੇ ਇਫ਼ਰਾਈਮ ਦੇ ਲੋਕਾਂ ਨਾਲ ਸੋਹਣੇ ਢੰਗ ਨਾਲ ਝਗੜਾ ਨਿਪਟਾਇਆ। ਜਦ ਸਾਡਾ ਕਿਸੇ ਨਾਲ ਮਤਭੇਦ ਹੋ ਜਾਂਦਾ ਹੈ, ਤਾਂ ਇਸ ਨੂੰ ਸੁਲਝਾਉਣ ਲਈ ਅਸੀਂ ਗਿਦਾਊਨ ਤੋਂ ਕੀ ਸਿੱਖ ਸਕਦੇ ਹਾਂ? (ਕਹਾ. 15:1; ਮੱਤੀ 5:23, 24; ਲੂਕਾ 9:48)
ਯਿਫ਼ਤਾਹ ਦਾ ਵਾਅਦਾ
1. ਯਿਫ਼ਤਾਹ ਕੌਣ ਸੀ ਤੇ ਉਹ ਕਿਸ ਸਮੇਂ ਵਿਚ ਰਹਿੰਦਾ ਸੀ?
2. ਯਿਫ਼ਤਾਹ ਨੇ ਯਹੋਵਾਹ ਨਾਲ ਕੀ ਵਾਅਦਾ ਕੀਤਾ ਸੀ?
3. ਅੰਮੋਨੀਆਂ ਉੱਤੇ ਜਿੱਤ ਹਾਸਲ ਕਰਨ ਤੋਂ ਬਾਅਦ ਯਿਫ਼ਤਾਹ ਘਰ ਆ ਕੇ ਕਿਉਂ ਉਦਾਸ ਹੋ ਗਿਆ?
4. ਜਦੋਂ ਯਿਫ਼ਤਾਹ ਦੀ ਧੀ ਨੂੰ ਆਪਣੇ ਪਿਤਾ ਦੇ ਵਾਅਦੇ ਦਾ ਪਤਾ ਲੱਗਾ, ਤਾਂ ਉਸ ਨੇ ਕੀ ਕਿਹਾ?
5. ਲੋਕ ਯਿਫ਼ਤਾਹ ਦੀ ਧੀ ਨੂੰ ਕਿਉਂ ਪਿਆਰ ਕਰਦੇ ਸਨ?
ਹੋਰ ਸਵਾਲ:
1. ਨਿਆਈਆਂ 10:6-18 ਪੜ੍ਹੋ।
ਯਹੋਵਾਹ ਪ੍ਰਤੀ ਇਸਰਾਏਲੀਆਂ ਦੀ ਬੇਵਫ਼ਾਈ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (ਨਿਆ. 10:6, 15, 16; ਰੋਮੀ. 15:4; ਪਰ. 2:10)
2. ਨਿਆਈਆਂ 11:1-11, 29-40 ਪੜ੍ਹੋ।
(ੳ) ਅਸੀਂ ਕਿੱਦਾਂ ਜਾਣਦੇ ਹਾਂ ਕਿ ਜਦੋਂ ਯਿਫ਼ਤਾਹ ਨੇ ਆਪਣੀ ਧੀ “ਹੋਮ ਦੀ ਬਲੀ” ਦੇ ਤੌਰ ਤੇ ਚੜ੍ਹਾਈ, ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੀ ਅੱਗ ਵਿਚ ਬਲੀ ਚੜ੍ਹਾਈ ਗਈ ਸੀ? (ਨਿਆ. 11:31; ਲੇਵੀ. 16:24; ਬਿਵ. 18:10, 12)
(ਅ) ਯਿਫ਼ਤਾਹ ਨੇ ਆਪਣੀ ਧੀ ਦਾ ਬਲੀਦਾਨ ਕਿਸ ਤਰ੍ਹਾਂ ਦਿੱਤਾ ਸੀ?
(ੲ) ਯਹੋਵਾਹ ਅੱਗੇ ਸੁੱਖੀ ਸੁੱਖਣਾ ਨੂੰ ਪੂਰਾ ਕਰਨ ਸੰਬੰਧੀ ਅਸੀਂ ਯਿਫ਼ਤਾਹ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ? (ਨਿਆ. 11:35, 39; ਉਪ. 5:4, 5; ਮੱਤੀ 16:24)
(ਸ) ਫੁਲ-ਟਾਈਮ ਸੇਵਾ ਕਰਨ ਦੇ ਸੰਬੰਧ ਵਿਚ ਮਸੀਹੀ ਨੌਜਵਾਨਾਂ ਲਈ ਯਿਫ਼ਤਾਹ ਦੀ ਧੀ ਵਧੀਆ ਮਿਸਾਲ ਕਿਉਂ ਹੈ? (ਨਿਆ. 11:36; ਮੱਤੀ 6:33; ਫ਼ਿਲਿ. 3:8)
ਸਭ ਤੋਂ ਤਾਕਤਵਰ ਆਦਮੀ
1. ਸਭ ਤੋਂ ਤਾਕਤਵਰ ਆਦਮੀ ਦਾ ਨਾਂ ਕੀ ਸੀ ਤੇ ਇਹ ਤਾਕਤ ਉਸ ਨੂੰ ਕਿਸ ਨੇ ਦਿੱਤੀ ਸੀ?
2. ਜਿਸ ਤਰ੍ਹਾਂ ਤੁਸੀਂ ਤਸਵੀਰ ਵਿਚ ਦੇਖਦੇ ਹੋ, ਇਕ ਵਾਰ ਸਮਸੂਨ ਨੇ ਇਕ ਵੱਡੇ ਸਾਰੇ ਸ਼ੇਰ ਨਾਲ ਕੀ ਕੀਤਾ ਸੀ?
3. ਤਸਵੀਰ ਵਿਚ ਸਮਸੂਨ ਦਲੀਲਾਹ ਨੂੰ ਕਿਹੜਾ ਰਾਜ਼ ਦੱਸ ਰਿਹਾ ਹੈ ਤੇ ਇਹ ਰਾਜ਼ ਫਲਿਸਤੀਆਂ ਦੁਆਰਾ ਉਸ ਦੇ ਫੜੇ ਜਾਣ ਦਾ ਕਾਰਨ ਕਿਵੇਂ ਬਣਿਆ?
4. ਸਮਸੂਨ ਨੇ ਆਪਣੀ ਮੌਤ ਦੇ ਦਿਨ 3,000 ਫਲਿਸਤੀਆਂ ਨੂੰ ਕਿਵੇਂ ਮਾਰਿਆ ਸੀ?
ਹੋਰ ਸਵਾਲ:
1. ਨਿਆਈਆਂ 13:1-14 ਪੜ੍ਹੋ।
ਬੱਚਿਆਂ ਦੀ ਪਰਵਰਿਸ਼ ਦੇ ਮਾਮਲੇ ਵਿਚ ਮਾਨੋਆਹ ਤੇ ਉਸ ਦੀ ਪਤਨੀ ਮਾਪਿਆਂ ਲਈ ਇਕ ਵਧੀਆ ਮਿਸਾਲ ਕਿਵੇਂ ਹਨ? (ਨਿਆ. 13:8; ਜ਼ਬੂ. 127:3; ਅਫ਼. 6:4)
2. ਨਿਆਈਆਂ 14:5-9 ਤੇ 15:9-16 ਪੜ੍ਹੋ।
(ੳ) ਸਮਸੂਨ ਨੇ ਇਕ ਸ਼ੇਰ ਨੂੰ ਮਾਰਿਆ, ਨਵੇਂ ਰੱਸਿਆਂ ਨੂੰ ਤੋੜਿਆ ਅਤੇ ਖੋਤੇ ਦੇ ਜਬਾੜੇ ਦੀ ਹੱਡੀ ਨਾਲ 1,000 ਮਨੁੱਖਾਂ ਨੂੰ ਮਾਰਿਆ। ਇਨ੍ਹਾਂ ਕੰਮਾਂ ਤੋਂ ਅਸੀਂ ਯਹੋਵਾਹ ਦੀ ਸ਼ਕਤੀ ਬਾਰੇ ਕੀ ਸਿੱਖਦੇ ਹਾਂ?
(ਅ) ਅੱਜ ਪਰਮੇਸ਼ੁਰ ਆਪਣੀ ਸ਼ਕਤੀ ਰਾਹੀਂ ਸਾਡੀ ਕਿਵੇਂ ਮਦਦ ਕਰਦਾ ਹੈ? (ਨਿਆ. 14:6; 15:14; ਜ਼ਕ. 4:6; ਰਸੂ. 4:31)
3. ਨਿਆਈਆਂ 16:18-31 ਪੜ੍ਹੋ।
ਬੁਰੀ ਸੰਗਤ ਦਾ ਸਮਸੂਨ ਉੱਤੇ ਕੀ ਅਸਰ ਪਿਆ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਨਿਆ. 16:18, 19; 1 ਕੁਰਿੰ. 15:33)
ਛੋਟੇ ਮੁੰਡੇ ਨੇ ਪਰਮੇਸ਼ੁਰ ਦੀ ਸੇਵਾ ਕੀਤੀ
1. ਤਸਵੀਰ ਵਿਚਲੇ ਛੋਟੇ ਮੁੰਡੇ ਦਾ ਨਾਂ ਕੀ ਹੈ ਤੇ ਬਾਕੀ ਲੋਕ ਕੌਣ ਹਨ?
2. ਇਕ ਦਿਨ ਹੰਨਾਹ ਨੇ ਯਹੋਵਾਹ ਦੇ ਡੇਹਰੇ ਤੇ ਜਾ ਕੇ ਕੀ ਪ੍ਰਾਰਥਨਾ ਕੀਤੀ? ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਕੀ ਜਵਾਬ ਦਿੱਤਾ?
3. ਸਮੂਏਲ ਦੀ ਕਿੰਨੀ ਕੁ ਉਮਰ ਸੀ ਜਦੋਂ ਉਸ ਨੂੰ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਨ ਲਈ ਲਿਆਂਦਾ ਗਿਆ ਅਤੇ ਉਸ ਦੀ ਮਾਂ ਹਰ ਸਾਲ ਉਸ ਲਈ ਕੀ ਲਿਆਉਂਦੀ ਸੀ?
4. ਏਲੀ ਦੇ ਪੁੱਤਰਾਂ ਦੇ ਕੀ ਨਾਂ ਸਨ ਤੇ ਉਹ ਕਿੱਦਾਂ ਦੇ ਆਦਮੀ ਸਨ?
5. ਯਹੋਵਾਹ ਨੇ ਸਮੂਏਲ ਨੂੰ ਕਿਵੇਂ ਆਵਾਜ਼ ਮਾਰੀ ਤੇ ਉਸ ਨੂੰ ਕੀ ਦੱਸਿਆ?
6. ਸਮੂਏਲ ਵੱਡਾ ਹੋ ਕੇ ਕੀ ਬਣਿਆ ਅਤੇ ਜਦੋਂ ਉਹ ਬੁੱਢਾ ਹੋ ਗਿਆ, ਤਾਂ ਉਸ ਨਾਲ ਕੀ ਹੋਇਆ?
ਹੋਰ ਸਵਾਲ:
(ੳ) ਯਹੋਵਾਹ ਦੀ ਭਗਤੀ ਨੂੰ ਪਹਿਲ ਦੇ ਕੇ ਅਲਕਾਨਾਹ ਨੇ ਪਰਿਵਾਰ ਦੇ ਮੁਖੀਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ? (1 ਸਮੂ. 1:3, 21; ਮੱਤੀ 6:33; ਫ਼ਿਲਿ. 1:10)
(ਅ) ਕਿਸੇ ਗੁੰਝਲਦਾਰ ਸਮੱਸਿਆ ਦਾ ਸਾਮ੍ਹਣਾ ਕਰਨ ਸੰਬੰਧੀ ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (1 ਸਮੂ. 1:10, 11; ਜ਼ਬੂ. 55:22; ਰੋਮੀ. 12:12)
ਏਲੀ ਨੇ ਯਹੋਵਾਹ ਨਾਲੋਂ ਆਪਣੇ ਪੁੱਤਰਾਂ ਦਾ ਜ਼ਿਆਦਾ ਆਦਰ ਕਿਵੇਂ ਕੀਤਾ ਤੇ ਇਹ ਸਾਡੇ ਲਈ ਇਕ ਚੇਤਾਵਨੀ ਕਿਵੇਂ ਹੈ? (1 ਸਮੂ. 2:22-24, 27, 29; ਬਿਵ. 21:18-21; ਮੱਤੀ 10:36, 37)
ਜੰਗ ਦੇ ਮੈਦਾਨ ਤੋਂ ਏਲੀ ਨੂੰ ਕਿਹੜੀਆਂ ਚਾਰ ਬੁਰੀਆਂ ਖ਼ਬਰਾਂ ਮਿਲੀਆਂ ਤੇ ਇਹ ਖ਼ਬਰਾਂ ਸੁਣ ਕੇ ਏਲੀ ਨੂੰ ਕੀ ਹੋਇਆ?
ਇਸਰਾਏਲੀਆਂ ਨੇ ਯਹੋਵਾਹ ਨੂੰ ਕਿੱਦਾਂ ਨਿਰਾਸ਼ ਕੀਤਾ ਅਤੇ ਅੱਜ ਅਸੀਂ ਉਸ ਦੇ ਰਾਜ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ? (1 ਸਮੂ. 8:5, 7; ਯੂਹੰ. 17:16; ਯਾਕੂ. 4:4)
ਇਸਰਾਏਲ ਦਾ ਪਹਿਲਾ ਰਾਜਾ—ਸ਼ਾਊਲ
1. ਤਸਵੀਰ ਵਿਚ ਸਮੂਏਲ ਕੀ ਕਰ ਰਿਹਾ ਹੈ ਅਤੇ ਕਿਉਂ?
2. ਯਹੋਵਾਹ ਸ਼ਾਊਲ ਨੂੰ ਕਿਉਂ ਪਸੰਦ ਕਰਦਾ ਸੀ ਤੇ ਉਹ ਕਿੱਦਾਂ ਦਾ ਬੰਦਾ ਸੀ?
3. ਸ਼ਾਊਲ ਦੇ ਪੁੱਤਰ ਦਾ ਕੀ ਨਾਂ ਸੀ ਤੇ ਉਸ ਨੇ ਕੀ ਕੀਤਾ?
4. ਸਮੂਏਲ ਦਾ ਇੰਤਜ਼ਾਰ ਕਰਨ ਦੀ ਬਜਾਇ ਸ਼ਾਊਲ ਨੇ ਖ਼ੁਦ ਬਲੀ ਕਿਉਂ ਚੜ੍ਹਾਈ ਸੀ?
5. ਸ਼ਾਊਲ ਦੀ ਕਹਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਹੋਰ ਸਵਾਲ:
1. ਪਹਿਲਾ ਸਮੂਏਲ 9:15-21 ਤੇ ਪਹਿਲਾ ਸਮੂਏਲ 10:17-27 ਪੜ੍ਹੋ।
ਜਦੋਂ ਕੁਝ ਬੰਦਿਆਂ ਨੇ ਸ਼ਾਊਲ ਦੀ ਨਿੰਦਿਆ ਕੀਤੀ, ਤਾਂ ਉਸ ਦੇ ਹਲੀਮ ਸੁਭਾਅ ਨੇ ਉਸ ਨੂੰ ਗੁੱਸੇ ਹੋਣ ਤੋਂ ਕਿਵੇਂ ਰੋਕਿਆ? (1 ਸਮੂ. 9:21; 10:21, 22, 27; ਕਹਾ. 17:27)
ਸ਼ਾਊਲ ਨੇ ਗਿਲਗਾਲ ਵਿਚ ਕਿਹੜਾ ਪਾਪ ਕੀਤਾ? (1 ਸਮੂ. 10:8; 13:8, 9, 13)
(ੳ) ਅਮਾਲੇਕੀਆਂ ਦੇ ਰਾਜਾ ਅਗਾਗ ਦੇ ਸੰਬੰਧ ਵਿਚ ਸ਼ਾਊਲ ਨੇ ਕਿਹੜਾ ਗੰਭੀਰ ਪਾਪ ਕੀਤਾ? (1 ਸਮੂ. 15:2, 3, 8, 9, 22)
(ਅ) ਸ਼ਾਊਲ ਨੇ ਆਪਣੇ ਕੰਮਾਂ ਨੂੰ ਸਹੀ ਠਹਿਰਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਅਤੇ ਉਸ ਨੇ ਹੋਰਨਾਂ ਤੇ ਦੋਸ਼ ਕਿਵੇਂ ਲਾਇਆ? (1 ਸਮੂ. 15:24)
(ੲ) ਅੱਜ ਜਦੋਂ ਸਾਨੂੰ ਕੋਈ ਸਲਾਹ ਦਿੰਦਾ ਹੈ, ਤਾਂ ਸਾਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ? (1 ਸਮੂ. 15:19-21; ਜ਼ਬੂ. 141:5; ਕਹਾ. 9:8, 9; 11:2)
ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ
1. ਤਸਵੀਰ ਵਿਚਲੇ ਮੁੰਡੇ ਦਾ ਕੀ ਨਾਂ ਹੈ ਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਬਹਾਦਰ ਸੀ?
2. ਦਾਊਦ ਕਿੱਥੇ ਰਹਿੰਦਾ ਸੀ ਅਤੇ ਉਸ ਦੇ ਪਿਤਾ ਤੇ ਦਾਦੇ ਦਾ ਕੀ ਨਾਂ ਸੀ?
3. ਯਹੋਵਾਹ ਨੇ ਸਮੂਏਲ ਨੂੰ ਬੈਤਲਹਮ ਵਿਚ ਯੱਸੀ ਦੇ ਘਰ ਜਾਣ ਲਈ ਕਿਉਂ ਕਿਹਾ ਸੀ?
4. ਉਦੋਂ ਕੀ ਹੋਇਆ ਜਦੋਂ ਯੱਸੀ ਨੇ ਆਪਣੇ ਸੱਤ ਪੁੱਤਰ ਸਮੂਏਲ ਸਾਮ੍ਹਣੇ ਲਿਆਂਦੇ?
5. ਜਦੋਂ ਦਾਊਦ ਨੂੰ ਸਮੂਏਲ ਦੇ ਅੱਗੇ ਲਿਆਂਦਾ ਗਿਆ, ਤਾਂ ਯਹੋਵਾਹ ਨੇ ਸਮੂਏਲ ਨੂੰ ਕੀ ਕਿਹਾ?
ਹੋਰ ਸਵਾਲ:
1. ਪਹਿਲਾ ਸਮੂਏਲ 17:34, 35 ਪੜ੍ਹੋ।
ਇਨ੍ਹਾਂ ਘਟਨਾਵਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਦਾਊਦ ਬਹਾਦਰ ਸੀ ਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦਾ ਸੀ? (1 ਸਮੂ. 17:37)
(ੳ) ਪਹਿਲਾ ਸਮੂਏਲ 16:7 ਵਿਚ ਦਰਜ ਯਹੋਵਾਹ ਦੇ ਸ਼ਬਦਾਂ ਤੋਂ ਸਾਨੂੰ ਕਿਸੇ ਦਾ ਬਾਹਰੀ ਰੂਪ ਦੇਖ ਕੇ ਉਸ ਦੀ ਤਰਫ਼ਦਾਰੀ ਨਾ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ? (ਰਸੂ. 10:34, 35; 1 ਤਿਮੋ. 2:4)
(ਅ) ਸ਼ਾਊਲ ਦੀ ਮਿਸਾਲ ਕਿੱਦਾਂ ਦਿਖਾਉਂਦੀ ਹੈ ਕਿ ਜਦੋਂ ਯਹੋਵਾਹ ਕਿਸੇ ਤੋਂ ਆਪਣੀ ਸ਼ਕਤੀ ਹਟਾ ਲੈਂਦਾ ਹੈ, ਤਾਂ ਉਸ ਦੇ ਅੰਦਰ ਪਾਪ ਕਰਨ ਦੀ ਇੱਛਾ ਪੈਦਾ ਹੋ ਸਕਦੀ ਹੈ? (1 ਸਮੂ. 16:14; ਮੱਤੀ 12:43-45; ਗਲਾ. 5:16)
ਦਾਊਦ ਅਤੇ ਗੋਲਿਅਥ
1. ਗੋਲਿਅਥ ਨੇ ਇਸਰਾਏਲੀ ਫ਼ੌਜ ਨੂੰ ਕਿਵੇਂ ਲਲਕਾਰਿਆ?
2. ਗੋਲਿਅਥ ਕਿੰਨਾ ਕੁ ਲੰਬਾ ਸੀ ਅਤੇ ਰਾਜਾ ਸ਼ਾਊਲ ਨੇ ਗੋਲਿਅਥ ਨੂੰ ਮਾਰਨ ਵਾਲੇ ਨੂੰ ਕਿਹੜਾ ਇਨਾਮ ਦੇਣ ਦਾ ਵਾਅਦਾ ਕੀਤਾ?
3. ਸ਼ਾਊਲ ਨੇ ਜਦ ਦਾਊਦ ਨੂੰ ਕਿਹਾ ਕਿ ਉਹ ਗੋਲਿਅਥ ਨਾਲ ਨਹੀਂ ਲੜ ਸਕਦਾ ਕਿਉਂਕਿ ਉਹ ਅਜੇ ਮੁੰਡਾ ਹੀ ਸੀ, ਤਾਂ ਦਾਊਦ ਨੇ ਕੀ ਜਵਾਬ ਦਿੱਤਾ?
4. ਗੋਲਿਅਥ ਨੂੰ ਜਵਾਬ ਦਿੰਦੇ ਸਮੇਂ ਦਾਊਦ ਨੇ ਯਹੋਵਾਹ ਉੱਤੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ?
5. ਦਾਊਦ ਨੇ ਗੋਲਿਅਥ ਨੂੰ ਕਿਸ ਚੀਜ਼ ਨਾਲ ਮਾਰਿਆ ਤੇ ਇਸ ਤੋਂ ਬਾਅਦ ਫਲਿਸਤੀਆਂ ਦਾ ਕੀ ਹੋਇਆ?
ਹੋਰ ਸਵਾਲ:
(ੳ) ਦਾਊਦ ਇੰਨਾ ਨਿਡਰ ਕਿਉਂ ਸੀ ਤੇ ਅਸੀਂ ਉਸ ਵਾਂਗ ਦਲੇਰ ਕਿਵੇਂ ਬਣ ਸਕਦੇ ਹਾਂ? (1 ਸਮੂ. 17:37, 45; ਅਫ਼. 6:10, 11)
(ਅ) ਮਸੀਹੀਆਂ ਨੂੰ ਖੇਡਦੇ ਸਮੇਂ ਜਾਂ ਮਨੋਰੰਜਨ ਕਰਦੇ ਸਮੇਂ ਗੋਲਿਅਥ ਵਾਂਗ ਮੁਕਾਬਲੇ ਦੀ ਭਾਵਨਾ ਕਿਉਂ ਨਹੀਂ ਰੱਖਣੀ ਚਾਹੀਦੀ? (1 ਸਮੂ. 17:8; ਗਲਾ. 5:26; 1 ਤਿਮੋ. 4:8)
(ੲ) ਦਾਊਦ ਦੇ ਲਫ਼ਜ਼ਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੀ ਮਦਦ ਕਰੇਗਾ? (1 ਸਮੂ. 17:45-47; 2 ਇਤ. 20:15)
(ਸ) ਇਸ ਕਹਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਇਹ ਸਿਰਫ਼ ਦੋ ਦੁਸ਼ਮਣ ਫ਼ੌਜਾਂ ਵਿਚਕਾਰ ਲੜਾਈ ਨਹੀਂ ਸੀ, ਬਲਕਿ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਦੇਵਤਿਆਂ ਵਿਚਕਾਰ ਲੜਾਈ ਸੀ? (1 ਸਮੂ. 17:43, 46, 47)
(ਹ) ਮਸਹ ਕੀਤੇ ਹੋਏ ਮਸੀਹੀ ਦਾਊਦ ਵਾਂਗ ਯਹੋਵਾਹ ਤੇ ਭਰੋਸਾ ਕਿਵੇਂ ਰੱਖਦੇ ਹਨ? (1 ਸਮੂ. 17:37; ਯਿਰ. 1:17-19; ਪਰ. 12:17)
ਦਾਊਦ ਨੂੰ ਕਿਉਂ ਭੱਜਣਾ ਪਿਆ
1. ਸ਼ਾਊਲ ਦਾਊਦ ਨਾਲ ਕਿਉਂ ਈਰਖਾ ਕਰਦਾ ਸੀ, ਪਰ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਸੁਭਾਅ ਉਸ ਤੋਂ ਕਿਵੇਂ ਵੱਖਰਾ ਸੀ?
2. ਇਕ ਦਿਨ ਜਦੋਂ ਦਾਊਦ ਸ਼ਾਊਲ ਲਈ ਵੀਣਾ ਵਜਾ ਰਿਹਾ ਸੀ, ਤਾਂ ਕੀ ਹੋਇਆ?
3. ਸ਼ਾਊਲ ਕਿਸ ਸ਼ਰਤ ਤੇ ਦਾਊਦ ਨਾਲ ਆਪਣੀ ਧੀ ਦਾ ਵਿਆਹ ਕਰਨ ਲਈ ਤਿਆਰ ਸੀ? ਸ਼ਾਊਲ ਨੇ ਇਹ ਸ਼ਰਤ ਕਿਉਂ ਰੱਖੀ?
4. ਤਸਵੀਰ ਦੇਖ ਕੇ ਦੱਸੋ ਕਿ ਤੀਜੀ ਵਾਰ ਦਾਊਦ ਨਾਲ ਕੀ ਹੋਇਆ ਜਦੋਂ ਉਸ ਨੇ ਸ਼ਾਊਲ ਲਈ ਵੀਣਾ ਵਜਾਈ।
5. ਮੀਕਲ ਨੇ ਦਾਊਦ ਦੀ ਜਾਨ ਕਿਵੇਂ ਬਚਾਈ ਤੇ ਅੱਗੋਂ ਦਾਊਦ ਨੂੰ ਸੱਤਾਂ ਸਾਲਾਂ ਲਈ ਕੀ ਕਰਨਾ ਪਿਆ?
ਹੋਰ ਸਵਾਲ:
(ੳ) ਦਾਊਦ ਤੇ ਯੋਨਾਥਾਨ ਦੇ ਗੂੜ੍ਹੇ ਪਿਆਰ ਨੇ ਕਿਵੇਂ ਦਿਖਾਇਆ ਕਿ ‘ਹੋਰ ਭੇਡਾਂ’ ਅਤੇ “ਛੋਟੇ ਝੁੰਡ” ਵਿਚਕਾਰ ਵੀ ਇਸੇ ਤਰ੍ਹਾਂ ਦਾ ਪਿਆਰ ਹੋਵੇਗਾ? (1 ਸਮੂ. 18:1; ਯੂਹੰ. 10:16; ਲੂਕਾ 12:32; ਜ਼ਕ. 8:23)
(ਅ) ਭਾਵੇਂ ਕਿ ਯੋਨਾਥਾਨ ਨੇ ਸ਼ਾਊਲ ਦੀ ਥਾਂ ਰਾਜਾ ਬਣਨਾ ਸੀ, ਫਿਰ ਵੀ ਪਹਿਲਾ ਸਮੂਏਲ 18:4 ਅਨੁਸਾਰ ਉਸ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਦੇ ਚੁਣੇ ਹੋਏ ਰਾਜੇ ਦੇ ਅਧੀਨ ਸੀ?
(ੲ) ਸ਼ਾਊਲ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਈਰਖਾ ਕਾਰਨ ਸਾਡੇ ਤੋਂ ਵੱਡਾ ਪਾਪ ਹੋ ਸਕਦਾ ਹੈ ਤੇ ਇਸ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (1 ਸਮੂ. 18:7-9, 25; ਯਾਕੂ. 3:14-16)
ਸ਼ਾਊਲ ਨਾਲ ਗੱਲ ਕਰਨ ਵੇਲੇ ਯੋਨਾਥਾਨ ਨੇ ਆਪਣੀ ਜਾਨ ਕਿਵੇਂ ਖ਼ਤਰੇ ਵਿਚ ਪਾਈ? (1 ਸਮੂ. 19:1, 4-6; ਕਹਾ. 16:14)
ਅਬੀਗੈਲ ਅਤੇ ਦਾਊਦ
1. ਉਸ ਔਰਤ ਦਾ ਕੀ ਨਾਂ ਹੈ ਜੋ ਤਸਵੀਰ ਵਿਚ ਦਾਊਦ ਨੂੰ ਮਿਲਣ ਆ ਰਹੀ ਹੈ ਤੇ ਉਹ ਕਿਹੋ ਜਿਹੀ ਔਰਤ ਹੈ?
2. ਨਾਬਾਲ ਕੌਣ ਸੀ?
3. ਦਾਊਦ ਨੇ ਆਪਣੇ ਕੁਝ ਆਦਮੀਆਂ ਨੂੰ ਨਾਬਾਲ ਕੋਲ ਕਿਉਂ ਭੇਜਿਆ?
4. ਨਾਬਾਲ ਨੇ ਦਾਊਦ ਦੇ ਆਦਮੀਆਂ ਨੂੰ ਕੀ ਕਿਹਾ ਤੇ ਫਿਰ ਦਾਊਦ ਕੀ ਕਰਨ ਲੱਗਾ ਸੀ?
5. ਅਬੀਗੈਲ ਨੇ ਕਿਵੇਂ ਦਿਖਾਇਆ ਕਿ ਉਹ ਸਮਝਦਾਰ ਔਰਤ ਸੀ?
ਹੋਰ ਸਵਾਲ:
ਦਾਊਦ ਦੇ ਪਰਿਵਾਰ ਦੀ ਮਿਸਾਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਮਸੀਹੀ ਭਾਈਚਾਰੇ ਵਿਚ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ? (ਕਹਾ. 17:17; 1 ਥੱਸ. 5:14)
(ੳ) ਨਾਬਾਲ ਨੂੰ ਨਿਕੰਮਾ ਕਿਉਂ ਕਿਹਾ ਗਿਆ ਹੈ? (1 ਸਮੂ. 25:2-5, 10, 14, 21, 25)
(ਅ) ਪਤਨੀਆਂ ਅਬੀਗੈਲ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ? (1 ਸਮੂ. 25:32, 33; ਕਹਾ. 31:26; ਅਫ਼. 5:24)
(ੲ) ਅਬੀਗੈਲ ਨੇ ਦਾਊਦ ਨੂੰ ਕਿਹੜੇ ਦੋ ਬੁਰੇ ਕੰਮ ਕਰਨ ਤੋਂ ਰੋਕਿਆ? (1 ਸਮੂ. 25:31, 33; ਰੋਮੀ. 12:19; ਅਫ਼. 4:26)
(ਸ) ਦਾਊਦ ਨੇ ਅਬੀਗੈਲ ਦੀ ਗੱਲ ਸੁਣੀ ਸੀ। ਇਸ ਮਿਸਾਲ ਤੋਂ ਭਰਾਵਾਂ ਨੂੰ ਔਰਤਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਣ ਵਿਚ ਕਿਵੇਂ ਮਦਦ ਮਿਲਦੀ ਹੈ? (ਰਸੂ. 21:8, 9; ਰੋਮੀ. 2:11; 1 ਪਤ. 3:7)
ਦਾਊਦ ਰਾਜਾ ਬਣ ਗਿਆ
1. ਜਦੋਂ ਸ਼ਾਊਲ ਸੁੱਤਾ ਪਿਆ ਸੀ, ਤਾਂ ਦਾਊਦ ਤੇ ਅਬੀਸ਼ਈ ਨੇ ਕੀ ਕੀਤਾ?
2. ਦਾਊਦ ਨੇ ਸ਼ਾਊਲ ਤੋਂ ਕਿਹੜੇ ਸਵਾਲ ਪੁੱਛੇ?
3. ਸ਼ਾਊਲ ਨੂੰ ਛੱਡ ਕੇ ਦਾਊਦ ਕਿੱਥੇ ਚਲਾ ਗਿਆ?
4. ਦਾਊਦ ਕਿਸ ਗੱਲੋਂ ਬਹੁਤ ਉਦਾਸ ਹੋ ਗਿਆ ਜਿਸ ਕਰਕੇ ਉਸ ਨੇ ਇਕ ਵਧੀਆ ਗੀਤ ਲਿਖਿਆ?
5. ਦਾਊਦ ਕਿੰਨੀ ਉਮਰ ਦਾ ਸੀ ਜਦੋਂ ਉਸ ਨੂੰ ਹਬਰੋਨ ਵਿਚ ਰਾਜਾ ਬਣਾਇਆ ਗਿਆ ਤੇ ਉਸ ਦੇ ਕੁਝ ਪੁੱਤਰਾਂ ਦੇ ਕੀ ਨਾਂ ਸਨ?
6. ਬਾਅਦ ਵਿਚ ਦਾਊਦ ਨੇ ਕਿੱਥੇ ਰਾਜ ਕੀਤਾ?
ਹੋਰ ਸਵਾਲ:
(ੳ) 1 ਸਮੂਏਲ 26:11 ਵਿਚ ਦਰਜ ਦਾਊਦ ਦੇ ਸ਼ਬਦਾਂ ਅਨੁਸਾਰ ਸਾਨੂੰ ਯਹੋਵਾਹ ਦੇ ਪ੍ਰਬੰਧਾਂ ਬਾਰੇ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ? (ਜ਼ਬੂ. 37:7; ਰੋਮੀ. 13:2)
(ਅ) ਕਦੀ-ਕਦੀ ਅਸੀਂ ਦੂਸਰਿਆਂ ਦਾ ਭਲਾ ਕਰਦੇ ਹਾਂ, ਪਰ ਉਹ ਸਾਡੀ ਕੋਈ ਕਦਰ ਨਹੀਂ ਪਾਉਂਦੇ। ਪਹਿਲਾ ਸਮੂਏਲ 26:23 ਦੇ ਸ਼ਬਦਾਂ ਤੋਂ ਸਾਨੂੰ ਦਾਊਦ ਵਰਗਾ ਨਜ਼ਰੀਆ ਰੱਖਣ ਵਿਚ ਕਿਵੇਂ ਮਦਦ ਮਿਲਦੀ ਹੈ? (1 ਰਾਜ. 8:32; ਜ਼ਬੂ. 18:20)
2. ਦੂਜਾ ਸਮੂਏਲ 1:26 ਪੜ੍ਹੋ।
ਦਾਊਦ ਤੇ ਯੋਨਾਥਾਨ ਵਾਂਗ ਅੱਜ ਮਸੀਹੀ ਇਕ-ਦੂਜੇ ਲਈ “ਗੂੜ੍ਹਾ ਪ੍ਰੇਮ” ਕਿਵੇਂ ਪੈਦਾ ਕਰ ਸਕਦੇ ਹਨ? (1 ਪਤ. 4:8; ਕੁਲੁ. 3:14; 1 ਯੂਹੰ. 4:12)
3. ਦੂਜਾ ਸਮੂਏਲ 5:1-10 ਪੜ੍ਹੋ।
(ੳ) ਦਾਊਦ ਨੇ ਕਿੰਨੇ ਸਾਲ ਰਾਜ ਕੀਤਾ ਤੇ ਇਸ ਸਮੇਂ ਨੂੰ ਕਿਵੇਂ ਵੰਡਿਆ ਗਿਆ ਹੈ? (2 ਸਮੂ. 5:4, 5)
(ਅ) ਦਾਊਦ ਨੂੰ ਕਿਸ ਨੇ ਮਹਾਨ ਬਣਾਇਆ ਅਤੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (2 ਸਮੂ. 5:10; 1 ਸਮੂ. 16:13; 1 ਕੁਰਿੰ. 1:31; ਫ਼ਿਲਿ. 4:13)
ਦਾਊਦ ਦੇ ਘਰ ਮੁਸੀਬਤਾਂ
1. ਯਹੋਵਾਹ ਦੀ ਮਦਦ ਨਾਲ ਕਨਾਨ ਦੇਸ਼ ਦਾ ਕੀ ਹੋਇਆ?
2. ਇਕ ਸ਼ਾਮ ਜਦ ਦਾਊਦ ਆਪਣੇ ਮਹਿਲ ਦੀ ਛੱਤ ਉੱਤੇ ਸੀ, ਤਾਂ ਕੀ ਹੋਇਆ?
3. ਯਹੋਵਾਹ ਦਾਊਦ ਨਾਲ ਨਾਰਾਜ਼ ਕਿਉਂ ਸੀ?
4. ਤਸਵੀਰ ਦੇਖ ਕੇ ਦੱਸੋ ਕਿ ਯਹੋਵਾਹ ਨੇ ਦਾਊਦ ਨੂੰ ਉਸ ਦੇ ਪਾਪਾਂ ਬਾਰੇ ਦੱਸਣ ਲਈ ਕਿਸ ਨੂੰ ਘੱਲਿਆ। ਉਸ ਬੰਦੇ ਨੇ ਦਾਊਦ ਉੱਤੇ ਆਉਣ ਵਾਲੀਆਂ ਮੁਸੀਬਤਾਂ ਬਾਰੇ ਕੀ ਕਿਹਾ?
5. ਦਾਊਦ ਉੱਤੇ ਕਿਹੜੀਆਂ ਮੁਸੀਬਤਾਂ ਆਈਆਂ?
6. ਦਾਊਦ ਦੇ ਮਰਨ ਤੋਂ ਬਾਅਦ ਕੌਣ ਇਸਰਾਏਲ ਦਾ ਰਾਜਾ ਬਣਿਆ?
ਹੋਰ ਸਵਾਲ:
1. 2 ਸਮੂਏਲ 11:1-27 ਪੜ੍ਹੋ।
(ੳ) ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਸਾਡੀ ਰਾਖੀ ਕਿਵੇਂ ਹੁੰਦੀ ਹੈ?
(ਅ) ਦਾਊਦ ਪਾਪ ਦੇ ਫੰਧੇ ਵਿਚ ਕਿਵੇਂ ਫਸਿਆ ਸੀ ਅਤੇ ਇਹ ਯਹੋਵਾਹ ਦੇ ਸੇਵਕਾਂ ਲਈ ਇਕ ਚੇਤਾਵਨੀ ਕਿਵੇਂ ਹੈ? (2 ਸਮੂ. 11:2; ਮੱਤੀ 5:27-29; 1 ਕੁਰਿੰ. 10:12; ਯਾਕੂ. 1:14, 15)
2. 2 ਸਮੂਏਲ 12:1-18 ਪੜ੍ਹੋ।
(ੳ) ਨਾਥਾਨ ਨੇ ਜਿਸ ਤਰੀਕੇ ਨਾਲ ਦਾਊਦ ਨੂੰ ਤਾੜਨਾ ਦਿੱਤੀ, ਉਸ ਤੋਂ ਕਲੀਸਿਯਾ ਦੇ ਬਜ਼ੁਰਗ ਅਤੇ ਮਾਪੇ ਕੀ ਸਿੱਖ ਸਕਦੇ ਹਨ? (2 ਸਮੂ. 12:1-4; ਕਹਾ. 12:18; ਮੱਤੀ 13:34)
(ਅ) ਯਹੋਵਾਹ ਨੇ ਦਾਊਦ ਉੱਤੇ ਦਇਆ ਕਿਉਂ ਕੀਤੀ ਸੀ? (2 ਸਮੂ. 12:13; ਜ਼ਬੂ. 32:5; 2 ਕੁਰਿੰ. 7:9, 10)
ਬੁੱਧੀਮਾਨ ਰਾਜਾ ਸੁਲੇਮਾਨ
1. ਯਹੋਵਾਹ ਨੇ ਸੁਲੇਮਾਨ ਨੂੰ ਕੀ ਪੁੱਛਿਆ ਤੇ ਉਸ ਨੇ ਕੀ ਜਵਾਬ ਦਿੱਤਾ?
2. ਯਹੋਵਾਹ ਸੁਲੇਮਾਨ ਦੀ ਮੰਗ ਸੁਣ ਕੇ ਖ਼ੁਸ਼ ਹੋਇਆ, ਇਸ ਲਈ ਉਸ ਨੇ ਸੁਲੇਮਾਨ ਨੂੰ ਕੀ ਦੇਣ ਦਾ ਵਾਅਦਾ ਕੀਤਾ?
3. ਦੋ ਔਰਤਾਂ ਸੁਲੇਮਾਨ ਅੱਗੇ ਕਿਹੜੀ ਗੰਭੀਰ ਸਮੱਸਿਆ ਲੈ ਕੇ ਆਈਆਂ?
4. ਤਸਵੀਰ ਦੇਖ ਕੇ ਦੱਸੋ ਕਿ ਸੁਲੇਮਾਨ ਨੇ ਇਹ ਸਮੱਸਿਆ ਕਿਵੇਂ ਹੱਲ ਕੀਤੀ।
5. ਸੁਲੇਮਾਨ ਦਾ ਰਾਜ ਕਿਸ ਤਰ੍ਹਾਂ ਦਾ ਸੀ ਤੇ ਕਿਉਂ?
ਹੋਰ ਸਵਾਲ:
1. 1 ਰਾਜਿਆਂ 3:3-28 ਪੜ੍ਹੋ।
(ੳ) ਪਹਿਲਾ ਰਾਜਿਆਂ 3:7 ਵਿਚ ਸੁਲੇਮਾਨ ਦੇ ਦਿਲੋਂ ਕਹੇ ਸ਼ਬਦਾਂ ਤੋਂ ਅੱਜ ਪਰਮੇਸ਼ੁਰ ਦੀ ਸੰਸਥਾ ਵਿਚ ਜ਼ਿੰਮੇਵਾਰ ਭਰਾ ਕੀ ਸਿੱਖ ਸਕਦੇ ਹਨ? (ਜ਼ਬੂ. 119:105; ਕਹਾ. 3:5, 6)
(ਅ) ਸੁਲੇਮਾਨ ਦੀ ਪ੍ਰਾਰਥਨਾ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕਿਹੜੀਆਂ ਚੀਜ਼ਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ? (1 ਰਾਜ. 3:9, 11; ਕਹਾ. 30:8, 9; 1 ਯੂਹੰ. 5:14)
(ੲ) ਸੁਲੇਮਾਨ ਨੇ ਜਿਸ ਤਰ੍ਹਾਂ ਦੋ ਔਰਤਾਂ ਦੇ ਝਗੜੇ ਨੂੰ ਨਿਪਟਾਇਆ, ਉਸ ਤੋਂ ਅਸੀਂ ਮਹਾਨ ਸੁਲੇਮਾਨ ਯਿਸੂ ਮਸੀਹ ਦੀ ਹਕੂਮਤ ਬਾਰੇ ਕੀ ਯਕੀਨ ਰੱਖ ਸਕਦੇ ਹਾਂ? (1 ਰਾਜ. 3:28; ਯਸਾ. 9:6, 7; 11:2-4)
2. 1 ਰਾਜਿਆਂ 4:29-34 ਪੜ੍ਹੋ।
(ੳ) ਆਗਿਆਕਾਰ ਮਨ ਲਈ ਕੀਤੀ ਸੁਲੇਮਾਨ ਦੀ ਪ੍ਰਾਰਥਨਾ ਦਾ ਯਹੋਵਾਹ ਨੇ ਕੀ ਜਵਾਬ ਦਿੱਤਾ? (1 ਰਾਜ. 4:29)
(ਅ) ਸੁਲੇਮਾਨ ਦੀ ਬੁੱਧੀ ਸੁਣਨ ਲਈ ਲੋਕਾਂ ਨੇ ਕਈ ਜਤਨ ਕੀਤੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਬਾਈਬਲ ਦਾ ਅਧਿਐਨ ਕਰਨ ਸੰਬੰਧੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ? (1 ਰਾਜ. 4:29, 34; ਯੂਹੰ. 17:3; 2 ਤਿਮੋ. 3:16)
ਸੁਲੇਮਾਨ ਨੇ ਹੈਕਲ ਬਣਾਈ
1. ਸੁਲੇਮਾਨ ਨੂੰ ਹੈਕਲ ਬਣਾਉਣ ਲਈ ਕਿੰਨਾ ਚਿਰ ਲੱਗਾ ਅਤੇ ਇਸ ਤੇ ਇੰਨਾ ਜ਼ਿਆਦਾ ਪੈਸਾ ਕਿਉਂ ਖ਼ਰਚ ਹੋਇਆ?
2. ਹੈਕਲ ਵਿਚ ਕਿੰਨੇ ਖ਼ਾਸ ਕਮਰੇ ਸਨ ਤੇ ਅੰਦਰਲੇ ਕਮਰੇ ਵਿਚ ਕੀ ਰੱਖਿਆ ਗਿਆ ਸੀ?
3. ਹੈਕਲ ਦੇ ਤਿਆਰ ਹੋਣ ਤੋਂ ਬਾਅਦ ਸੁਲੇਮਾਨ ਨੇ ਪ੍ਰਾਰਥਨਾ ਵਿਚ ਕੀ ਕਿਹਾ?
4. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੇ ਸੁਲੇਮਾਨ ਦੀ ਪ੍ਰਾਰਥਨਾ ਸੁਣੀ ਸੀ?
5. ਸੁਲੇਮਾਨ ਦੀਆਂ ਪਤਨੀਆਂ ਨੇ ਉਸ ਤੋਂ ਕੀ ਕਰਵਾਇਆ ਤੇ ਸੁਲੇਮਾਨ ਨਾਲ ਕੀ ਹੋਇਆ?
6. ਯਹੋਵਾਹ ਸੁਲੇਮਾਨ ਨਾਲ ਨਾਰਾਜ਼ ਕਿਉਂ ਹੋਇਆ ਤੇ ਯਹੋਵਾਹ ਨੇ ਉਸ ਨੂੰ ਕੀ ਕਿਹਾ?
ਹੋਰ ਸਵਾਲ:
1. 1 ਇਤਹਾਸ 28:9, 10 ਪੜ੍ਹੋ।
ਪਹਿਲਾ ਇਤਹਾਸ 28:9, 10 ਵਿਚ ਦਾਊਦ ਦੇ ਸ਼ਬਦਾਂ ਅਨੁਸਾਰ ਸਾਨੂੰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? (ਜ਼ਬੂ. 19:14; ਫ਼ਿਲਿ. 4:8, 9)
2. 2 ਇਤਹਾਸ 6:12-21, 32-42 ਪੜ੍ਹੋ।
(ੳ) ਸੁਲੇਮਾਨ ਨੇ ਕਿਵੇਂ ਦਿਖਾਇਆ ਕਿ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੀ ਬਣਾਈ ਕੋਈ ਵੀ ਇਮਾਰਤ ਵਿਚ ਨਹੀਂ ਵੱਸਦਾ? (2 ਇਤ. 6:18; ਰਸੂ. 17:24, 25)
(ਅ) ਦੂਜਾ ਇਤਹਾਸ 6:32, 33 ਵਿਚ ਦਰਜ ਸੁਲੇਮਾਨ ਦੇ ਲਫ਼ਜ਼ਾਂ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? (ਰਸੂ. 10:34, 35; ਗਲਾ. 2:6)
3. 2 ਇਤਹਾਸ 7:1-5 ਪੜ੍ਹੋ।
ਜਿਵੇਂ ਇਸਰਾਏਲੀ ਯਹੋਵਾਹ ਦਾ ਪਰਤਾਪ ਦੇਖ ਕੇ ਉਸ ਦੀ ਵਡਿਆਈ ਕਰਨ ਲੱਗ ਪਏ ਸਨ, ਉਸੇ ਤਰ੍ਹਾਂ ਜਦੋਂ ਅਸੀਂ ਯਹੋਵਾਹ ਦੇ ਲੋਕਾਂ ਉੱਤੇ ਉਸ ਦੀ ਬਰਕਤ ਦੇਖਦੇ ਹਾਂ, ਤਾਂ ਇਸ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ? (2 ਇਤ. 7:3; ਜ਼ਬੂ. 22:22; 34:1; 96:2)
4. 1 ਰਾਜਿਆਂ 11:9-13 ਪੜ੍ਹੋ।
ਸੁਲੇਮਾਨ ਦੀ ਜ਼ਿੰਦਗੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅੰਤ ਤਕ ਵਫ਼ਾਦਾਰ ਰਹਿਣਾ ਕਿੰਨਾ ਜ਼ਰੂਰੀ ਹੈ? (1 ਰਾਜ. 11:4, 9; ਮੱਤੀ 10:22; ਪਰ. 2:10)
ਰਾਜ ਵੰਡਿਆ ਗਿਆ
1. ਤਸਵੀਰ ਵਿਚਲੇ ਦੋ ਆਦਮੀਆਂ ਦੇ ਕੀ ਨਾਂ ਹਨ ਤੇ ਉਹ ਕੌਣ ਹਨ?
2. ਅਹੀਯਾਹ ਆਪਣੇ ਚੋਗੇ ਨਾਲ ਕੀ ਕਰਦਾ ਹੈ ਅਤੇ ਇੱਦਾਂ ਕਰਨ ਦਾ ਕੀ ਮਤਲਬ ਸੀ?
3. ਸੁਲੇਮਾਨ ਨੇ ਯਾਰਾਬੁਆਮ ਨਾਲ ਕੀ ਕਰਨ ਦੀ ਕੋਸ਼ਿਸ਼ ਕੀਤੀ?
4. ਲੋਕਾਂ ਨੇ ਯਾਰਾਬੁਆਮ ਨੂੰ ਦਸ ਗੋਤਾਂ ਦਾ ਰਾਜਾ ਕਿਉਂ ਬਣਾਇਆ?
5. ਯਾਰਾਬੁਆਮ ਨੇ ਸੋਨੇ ਦੇ ਦੋ ਵੱਛੇ ਕਿਉਂ ਬਣਾਏ ਅਤੇ ਇਸ ਤੋਂ ਜਲਦੀ ਬਾਅਦ ਦੇਸ਼ ਦਾ ਕੀ ਹੋਇਆ?
6. ਦੋ-ਗੋਤੀ ਰਾਜ ਅਤੇ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦਾ ਕੀ ਬਣਿਆ?
ਹੋਰ ਸਵਾਲ:
1. 1 ਰਾਜਿਆਂ 11:26-43 ਪੜ੍ਹੋ।
ਯਾਰਾਬੁਆਮ ਕਿਹੋ ਜਿਹਾ ਬੰਦਾ ਸੀ ਅਤੇ ਯਹੋਵਾਹ ਨੇ ਉਸ ਨਾਲ ਕੀ ਵਾਅਦਾ ਕੀਤਾ ਜੇ ਉਹ ਯਹੋਵਾਹ ਦੇ ਹੁਕਮਾਂ ਨੂੰ ਮੰਨਦਾ? (1 ਰਾਜ. 11:28, 38)
2. 1 ਰਾਜਿਆਂ 12:1-33 ਪੜ੍ਹੋ।
(ੳ) ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਨ ਦੇ ਸੰਬੰਧ ਵਿਚ ਰਹਬੁਆਮ ਦੀ ਬੁਰੀ ਮਿਸਾਲ ਤੋਂ ਮਾਤਾ-ਪਿਤਾ ਅਤੇ ਕਲੀਸਿਯਾ ਦੇ ਬਜ਼ੁਰਗ ਕੀ ਸਿੱਖ ਸਕਦੇ ਹਨ? (1 ਰਾਜ. 12:13; ਉਪ. 7:7; 1 ਪਤ. 5:2, 3)
(ਅ) ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਵੇਲੇ ਅੱਜ ਨੌਜਵਾਨ ਕਿਸ ਦੀ ਸੇਧ ਲੈ ਸਕਦੇ ਹਨ? (1 ਰਾਜ. 12:6, 7; ਕਹਾ. 1:8, 9; 2 ਤਿਮੋ. 3:16, 17; ਇਬ. 13:7)
(ੲ) ਯਾਰਾਬੁਆਮ ਨੇ ਕਿਹੜੀ ਗੱਲ ਕਰਕੇ ਦੋ ਥਾਵਾਂ ਤੇ ਵੱਛੇ ਦੀ ਪੂਜਾ ਸ਼ੁਰੂ ਕਰਵਾਈ ਅਤੇ ਇਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਯਹੋਵਾਹ ਤੇ ਭਰੋਸਾ ਨਹੀਂ ਰਿਹਾ ਸੀ? (1 ਰਾਜ. 11:37; 12:26-28)
(ਸ) ਦਸ-ਗੋਤੀ ਰਾਜ ਨੂੰ ਕਿਸ ਨੇ ਯਹੋਵਾਹ ਦੀ ਭਗਤੀ ਕਰਨ ਤੋਂ ਰੋਕਿਆ? (1 ਰਾਜ. 12:32, 33)
ਇਕ ਭੈੜੀ ਰਾਣੀ ਈਜ਼ਬਲ
1. ਈਜ਼ਬਲ ਕੌਣ ਸੀ?
2. ਇਕ ਦਿਨ ਰਾਜਾ ਅਹਾਬ ਉਦਾਸ ਕਿਉਂ ਸੀ?
3. ਈਜ਼ਬਲ ਨੇ ਆਪਣੇ ਪਤੀ ਅਹਾਬ ਨੂੰ ਨਾਬੋਥ ਦਾ ਅੰਗੂਰੀ ਬਾਗ਼ ਦਿਵਾਉਣ ਲਈ ਕੀ ਕੀਤਾ?
4. ਈਜ਼ਬਲ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਕਿਸ ਨੂੰ ਭੇਜਿਆ?
5. ਤਸਵੀਰ ਦੇਖ ਕੇ ਦੱਸੋ ਕਿ ਜਦ ਯੇਹੂ ਈਜ਼ਬਲ ਦੇ ਮਹਿਲ ਪਹੁੰਚਿਆ, ਤਾਂ ਕੀ ਹੋਇਆ।
ਹੋਰ ਸਵਾਲ:
1. 1 ਰਾਜਿਆਂ 16:29-33 ਤੇ 18:3, 4 ਪੜ੍ਹੋ।
ਰਾਜਾ ਅਹਾਬ ਦੇ ਸਮੇਂ ਦੌਰਾਨ ਇਸਰਾਏਲ ਦੇ ਹਾਲਾਤ ਕਿੰਨੇ ਕੁ ਖ਼ਰਾਬ ਸਨ? (1 ਰਾਜ. 14:9)
2. 1 ਰਾਜਿਆਂ 21:1-16 ਪੜ੍ਹੋ।
(ੳ) ਨਾਬੋਥ ਬਹਾਦਰ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਸੀ? (1 ਰਾਜ. 21:1-3; ਲੇਵੀ. 25:23-28)
(ਅ) ਅਹਾਬ ਦੀ ਮਿਸਾਲ ਤੋਂ ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਰਨ ਬਾਰੇ ਕੀ ਸਿੱਖ ਸਕਦੇ ਹਾਂ? (1 ਰਾਜ. 21:4; ਰੋਮੀ. 5:3-5)
3. 2 ਰਾਜਿਆਂ 9:30-37 ਪੜ੍ਹੋ।
ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਯੇਹੂ ਦੇ ਜੋਸ਼ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (2 ਰਾਜ. 9:4-10; 2 ਕੁਰਿੰ. 9:1, 2; 2 ਤਿਮੋ. 4:2)
ਯਹੋਸ਼ਾਫਾਟ ਦਾ ਯਹੋਵਾਹ ਤੇ ਭਰੋਸਾ
1. ਯਹੋਸ਼ਾਫਾਟ ਕੌਣ ਸੀ ਅਤੇ ਉਹ ਕਿਸ ਸਮੇਂ ਵਿਚ ਰਹਿੰਦਾ ਸੀ?
2. ਇਸਰਾਏਲੀ ਕਿਉਂ ਡਰ ਗਏ ਸਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਕੀ ਕੀਤਾ?
3. ਯਹੋਵਾਹ ਨੇ ਯਹੋਸ਼ਾਫਾਟ ਦੀ ਪ੍ਰਾਰਥਨਾ ਦਾ ਕੀ ਜਵਾਬ ਦਿੱਤਾ?
4. ਲੜਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਹੋਵਾਹ ਨੇ ਕੀ ਕੀਤਾ?
5. ਯਹੋਸ਼ਾਫਾਟ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਹੋਰ ਸਵਾਲ:
1. 2 ਇਤਹਾਸ 20:1-30 ਪੜ੍ਹੋ।
(ੳ) ਯਹੋਸ਼ਾਫਾਟ ਨੇ ਕਿਵੇਂ ਦਿਖਾਇਆ ਕਿ ਖ਼ਤਰਨਾਕ ਹਾਲਾਤ ਪੈਦਾ ਹੋਣ ਤੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਕੀ ਕਰਨਾ ਚਾਹੀਦਾ ਹੈ? (2 ਇਤ. 20:12; ਜ਼ਬੂ. 25:15; 62:1)
(ਅ) ਯਹੋਵਾਹ ਨੇ ਆਪਣੇ ਲੋਕਾਂ ਨਾਲ ਗੱਲ ਕਰਨ ਲਈ ਹਮੇਸ਼ਾ ਕਿਸੇ-ਨ-ਕਿਸੇ ਨੂੰ ਇਸਤੇਮਾਲ ਕੀਤਾ ਹੈ, ਅੱਜ ਉਹ ਕਿਸ ਨੂੰ ਇਸਤੇਮਾਲ ਕਰਦਾ ਹੈ? (2 ਇਤ. 20:14, 15; ਮੱਤੀ 24:45-47; ਯੂਹੰ. 15:15)
(ੲ) ਜਦ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਸ਼ੁਰੂ ਹੋਵੇਗਾ, ਉਦੋਂ ਸਾਡੀ ਹਾਲਤ ਯਹੋਸ਼ਾਫਾਟ ਦੀ ਹਾਲਤ ਵਰਗੀ ਕਿਵੇਂ ਹੋਵੇਗੀ? (2 ਇਤ. 20:15, 17; 32:8; ਪਰ. 16:14, 16)
(ਸ) ਲੇਵੀਆਂ ਦੀ ਤਰ੍ਹਾਂ ਅੱਜ ਪਾਇਨੀਅਰ ਤੇ ਮਿਸ਼ਨਰੀ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਵਿਚ ਕਿਵੇਂ ਹਿੱਸਾ ਲੈਂਦੇ ਹਨ? (2 ਇਤ. 20:19, 21; ਰੋਮੀ. 10:13-15; 2 ਤਿਮੋ. 4:2)
ਦੋ ਮੁੰਡੇ ਫਿਰ ਤੋਂ ਜੀ ਉੱਠੇ
1. ਤਸਵੀਰ ਵਿਚਲੇ ਤਿੰਨ ਜਣੇ ਕੌਣ ਹਨ ਅਤੇ ਮੁੰਡੇ ਨੂੰ ਕੀ ਹੋਇਆ ਸੀ?
2. ਏਲੀਯਾਹ ਨੇ ਮੁੰਡੇ ਲਈ ਕੀ ਪ੍ਰਾਰਥਨਾ ਕੀਤੀ ਤੇ ਫਿਰ ਕੀ ਹੋਇਆ?
3. ਏਲੀਯਾਹ ਨਾਲ ਕੰਮ ਕਰਨ ਵਾਲੇ ਦਾ ਕੀ ਨਾਂ ਸੀ?
4. ਅਲੀਸ਼ਾ ਨੂੰ ਸ਼ੂਨੇਮ ਦੀ ਔਰਤ ਦੇ ਘਰ ਕਿਉਂ ਬੁਲਾਇਆ ਗਿਆ ਸੀ?
5. ਅਲੀਸ਼ਾ ਨੇ ਕੀ ਕੀਤਾ ਤੇ ਮਰੇ ਹੋਏ ਮੁੰਡੇ ਨੂੰ ਕੀ ਹੋਇਆ?
6. ਜਿਵੇਂ ਏਲੀਯਾਹ ਅਤੇ ਅਲੀਸ਼ਾ ਨੇ ਦਿਖਾਇਆ ਯਹੋਵਾਹ ਕੋਲ ਕੀ ਕਰਨ ਦੀ ਤਾਕਤ ਹੈ?
ਹੋਰ ਸਵਾਲ:
1. 1 ਰਾਜਿਆਂ 17:8-24 ਪੜ੍ਹੋ।
(ੳ) ਏਲੀਯਾਹ ਦੀ ਆਗਿਆਕਾਰੀ ਅਤੇ ਨਿਹਚਾ ਕਿਵੇਂ ਪਰਖੀ ਗਈ? (1 ਰਾਜ. 17:9; 19:1-4, 10)
(ਅ) ਸਾਰਫਥ ਦੀ ਵਿਧਵਾ ਦੀ ਨਿਹਚਾ ਕਿਉਂ ਬੇਮਿਸਾਲ ਸੀ? (1 ਰਾਜ. 17:12-16; ਲੂਕਾ 4:25, 26)
(ੲ) ਸਾਰਫਥ ਦੀ ਵਿਧਵਾ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮੱਤੀ 10:41, 42 ਵਿਚ ਯਿਸੂ ਦੇ ਕਹੇ ਸ਼ਬਦ ਸਹੀ ਹਨ? (1 ਰਾਜ. 17:10-12, 17, 23, 24)
2. 2 ਰਾਜਿਆਂ 4:8-37 ਪੜ੍ਹੋ।
(ੳ) ਪਰਾਹੁਣਚਾਰੀ ਬਾਰੇ ਸ਼ੂਨੇਮ ਦੀ ਔਰਤ ਤੋਂ ਅਸੀਂ ਕੀ ਸਿੱਖਦੇ ਹਾਂ? (2 ਰਾਜ. 4:8; ਲੂਕਾ 6:38; ਰੋਮੀ. 12:13; 1 ਯੂਹੰ. 3:17)
(ਅ) ਅੱਜ ਅਸੀਂ ਪਰਮੇਸ਼ੁਰ ਦੇ ਸੇਵਕਾਂ ਦੀ ਕਿਨ੍ਹਾਂ ਤਰੀਕਿਆਂ ਨਾਲ ਭਲਾਈ ਕਰ ਸਕਦੇ ਹਾਂ? (ਰਸੂ. 20:35; 28:1, 2; ਗਲਾ. 6:9, 10; ਇਬ. 6:10)
ਇਕ ਕੁੜੀ ਨੇ ਸੈਨਾਪਤੀ ਦੀ ਮਦਦ ਕੀਤੀ
1. ਤਸਵੀਰ ਵਿਚ ਕੁੜੀ ਔਰਤ ਨੂੰ ਕੀ ਕਹਿ ਰਹੀ ਹੈ?
2. ਤਸਵੀਰ ਵਿਚਲੀ ਔਰਤ ਕੌਣ ਹੈ ਅਤੇ ਕੁੜੀ ਉਸ ਦੇ ਘਰ ਕਿਵੇਂ ਆਈ?
3. ਅਲੀਸ਼ਾ ਨੇ ਆਪਣੇ ਨੌਕਰ ਰਾਹੀਂ ਨਅਮਾਨ ਨੂੰ ਕੀ ਕਰਨ ਲਈ ਕਿਹਾ ਅਤੇ ਨਅਮਾਨ ਕਿਉਂ ਗੁੱਸੇ ਹੋਇਆ?
4. ਨਅਮਾਨ ਨੇ ਜਦ ਆਪਣੇ ਸੇਵਕਾਂ ਦੀ ਗੱਲ ਮੰਨੀ ਤਾਂ ਕੀ ਹੋਇਆ?
5. ਅਲੀਸ਼ਾ ਨੇ ਨਅਮਾਨ ਕੋਲੋਂ ਤੋਹਫ਼ਾ ਕਿਉਂ ਨਹੀਂ ਲਿਆ, ਪਰ ਗੇਹਾਜੀ ਨੇ ਕੀ ਕੀਤਾ?
6. ਗੇਹਾਜੀ ਨਾਲ ਕੀ ਹੋਇਆ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
ਹੋਰ ਸਵਾਲ:
1. 2 ਰਾਜਿਆਂ 5:1-27 ਪੜ੍ਹੋ।
(ੳ) ਇਸਰਾਏਲੀ ਕੁੜੀ ਦੀ ਮਿਸਾਲ ਅੱਜ ਬੱਚਿਆਂ ਨੂੰ ਕੀ ਕਰਨ ਦਾ ਹੌਸਲਾ ਦਿੰਦੀ ਹੈ? (2 ਰਾਜ. 5:3; ਜ਼ਬੂ. 8:2; 148:12, 13)
(ਅ) ਜਦ ਸਾਨੂੰ ਬਾਈਬਲ ਵਿੱਚੋਂ ਸਲਾਹ ਦਿੱਤੀ ਜਾਂਦੀ ਹੈ, ਤਾਂ ਸਾਡੇ ਲਈ ਨਅਮਾਨ ਦੀ ਮਿਸਾਲ ਨੂੰ ਯਾਦ ਰੱਖਣਾ ਚੰਗੀ ਗੱਲ ਕਿਉਂ ਹੈ? (2 ਰਾਜ. 5:15; ਇਬ. 12:5, 6; ਯਾਕੂ. 4:6)
(ੲ) ਅਲੀਸ਼ਾ ਦੀ ਤੁਲਨਾ ਗੇਹਾਜੀ ਨਾਲ ਕਰ ਕੇ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? (2 ਰਾਜ. 5:9, 10, 14-16, 20; ਮੱਤੀ 10:8; ਰਸੂ. 5:1-5)
ਯੂਨਾਹ ਅਤੇ ਵੱਡੀ ਮੱਛੀ
1. ਯੂਨਾਹ ਕੌਣ ਸੀ ਅਤੇ ਯਹੋਵਾਹ ਨੇ ਉਸ ਨੂੰ ਕੀ ਕਰਨ ਲਈ ਕਿਹਾ?
2. ਯੂਨਾਹ ਨੇ ਨੀਨਵਾਹ ਜਾਣ ਦੀ ਬਜਾਇ ਕੀ ਕੀਤਾ?
3. ਤੂਫ਼ਾਨ ਨੂੰ ਰੋਕਣ ਲਈ ਯੂਨਾਹ ਨੇ ਜਹਾਜ਼ੀਆਂ ਨੂੰ ਕੀ ਕਰਨ ਲਈ ਕਿਹਾ?
4. ਤਸਵੀਰ ਦੇਖ ਕੇ ਦੱਸੋ ਕਿ ਜਦ ਯੂਨਾਹ ਪਾਣੀ ਵਿਚ ਸੀ, ਤਾਂ ਉਸ ਨਾਲ ਕੀ ਹੋਇਆ।
5. ਯੂਨਾਹ ਵੱਡੀ ਮੱਛੀ ਦੇ ਢਿੱਡ ਵਿਚ ਕਿੰਨੀ ਦੇਰ ਰਿਹਾ ਤੇ ਉੱਥੇ ਉਸ ਨੇ ਕੀ ਕੀਤਾ?
6. ਮੱਛੀ ਦੇ ਢਿੱਡ ਵਿੱਚੋਂ ਬਾਹਰ ਆ ਕੇ ਯੂਨਾਹ ਨੇ ਕੀ ਕੀਤਾ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?
ਹੋਰ ਸਵਾਲ:
1. ਯੂਨਾਹ 1:1-17 ਪੜ੍ਹੋ।
ਨੀਨਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਬਾਰੇ ਯੂਨਾਹ ਸ਼ਾਇਦ ਕਿਵੇਂ ਸੋਚਦਾ ਸੀ? (ਯੂਨਾ. 1:2, 3; ਕਹਾ. 3:7; ਉਪ. 8:12)
2. ਯੂਨਾਹ 2:1, 2, 10 ਪੜ੍ਹੋ।
ਯੂਨਾਹ ਦੇ ਤਜਰਬੇ ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? (ਜ਼ਬੂ. 22:24; 34:6; 1 ਯੂਹੰ. 5:14)
3. ਯੂਨਾਹ 3:1-10 ਪੜ੍ਹੋ।
(ੳ) ਇਸ ਗੱਲ ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ ਕਿ ਭਾਵੇਂ ਯੂਨਾਹ ਨੇ ਪਹਿਲਾਂ ਨੀਨਵਾਹ ਵਿਚ ਪ੍ਰਚਾਰ ਕਰਨ ਬਾਰੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਪਰ ਫਿਰ ਵੀ ਯਹੋਵਾਹ ਉਸ ਨੂੰ ਆਪਣੇ ਕੰਮ ਲਈ ਵਰਤਦਾ ਰਿਹਾ? (ਜ਼ਬੂ. 103:14; 1 ਪਤ. 5:10)
(ਅ) ਨੀਨਵਾਹ ਵਿਚ ਯੂਨਾਹ ਦੇ ਤਜਰਬੇ ਤੋਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਪ੍ਰਤੀ ਪਹਿਲਾਂ ਤੋਂ ਰਾਇ ਕਾਇਮ ਕਰਨ ਬਾਰੇ ਕੀ ਸਿੱਖਦੇ ਹਾਂ? (ਯੂਨਾ. 3:6-9; ਰਸੂ. 13:48)
ਸੁੰਦਰ ਧਰਤੀ—ਪਰਮੇਸ਼ੁਰ ਦਾ ਵਾਅਦਾ
1. ਯਸਾਯਾਹ ਕੌਣ ਸੀ, ਉਹ ਕਿਹੜੇ ਸਮੇਂ ਵਿਚ ਰਹਿੰਦਾ ਸੀ ਅਤੇ ਯਹੋਵਾਹ ਨੇ ਉਸ ਨੂੰ ਸੁਪਨੇ ਵਿਚ ਕੀ ਦਿਖਾਇਆ?
2. ਇਹ ਤਸਵੀਰ ਤੁਹਾਨੂੰ ਕਿਹੜੀ ਗੱਲ ਦੀ ਯਾਦ ਦਿਲਾਉਂਦੀ ਹੈ?
3. ਯਹੋਵਾਹ ਨੇ ਯਸਾਯਾਹ ਨੂੰ ਕੀ ਲਿਖਣ ਲਈ ਕਿਹਾ ਸੀ?
4. ਆਦਮ ਤੇ ਹੱਵਾਹ ਨੂੰ ਅਦਨ ਦੇ ਸੋਹਣੇ ਬਾਗ਼ ਵਿੱਚੋਂ ਕਿਉਂ ਕੱਢ ਦਿੱਤਾ ਗਿਆ ਸੀ?
5. ਯਹੋਵਾਹ ਉਨ੍ਹਾਂ ਲੋਕਾਂ ਨਾਲ ਕੀ ਵਾਅਦਾ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ?
ਹੋਰ ਸਵਾਲ:
1. ਯਸਾਯਾਹ 11:6-9 ਪੜ੍ਹੋ।
(ੳ) ਨਵੀਂ ਦੁਨੀਆਂ ਵਿਚ ਲੋਕਾਂ ਅਤੇ ਜਾਨਵਰਾਂ ਵਿਚਕਾਰ ਜੋ ਸ਼ਾਂਤੀ ਹੋਵੇਗੀ, ਉਸ ਬਾਰੇ ਪਰਮੇਸ਼ੁਰ ਦਾ ਬਚਨ ਕੀ ਦੱਸਦਾ ਹੈ? (ਜ਼ਬੂ. 148:10, 13; ਯਸਾ. 65:25; ਹਿਜ਼. 34:25)
(ਅ) ਅੱਜ ਯਹੋਵਾਹ ਦੇ ਲੋਕਾਂ ਵਿਚ ਯਸਾਯਾਹ ਦੇ ਸ਼ਬਦਾਂ ਦੀ ਕਿਹੜੀ ਪੂਰਤੀ ਹੋ ਰਹੀ ਹੈ? (ਰੋਮੀ. 12:2; ਅਫ਼. 4:23, 24)
(ੲ) ਅੱਜ ਅਤੇ ਨਵੀਂ ਦੁਨੀਆਂ ਵਿਚ ਲੋਕਾਂ ਦੇ ਸੁਭਾਅ ਨੂੰ ਬਦਲਣ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ? (ਯਸਾ. 48:17, 18; ਗਲਾ. 5:22, 23; ਫ਼ਿਲਿ. 4:7)
2. ਪਰਕਾਸ਼ ਦੀ ਪੋਥੀ 21:3, 4 ਪੜ੍ਹੋ।
(ੳ) ਬਾਈਬਲ ਕਿਵੇਂ ਸੰਕੇਤ ਕਰਦੀ ਹੈ ਕਿ ਪਰਮੇਸ਼ੁਰ ਦਾ ਮਨੁੱਖਾਂ ਨਾਲ ਵਸਣ ਦਾ ਮਤਲਬ ਹੈ ਕਿ ਉਹ ਧਰਤੀ ਉੱਤੇ ਆ ਕੇ ਨਹੀਂ ਰਹੇਗਾ ਬਲਕਿ ਸਵਰਗ ਤੋਂ ਲੋਕਾਂ ਦੀ ਦੇਖ-ਭਾਲ ਕਰੇਗਾ? (ਲੇਵੀ. 26:11, 12; 2 ਇਤ. 6:18; ਯਸਾ. 66:1; ਪਰ. 21:2, 3, 22-24)
(ਅ) ਕਿਹੋ ਜਿਹੇ ਹੰਝੂ ਅਤੇ ਦੁੱਖ ਨਹੀਂ ਰਹਿਣਗੇ? (ਲੂਕਾ 8:49-52; ਰੋਮੀ. 8:21, 22; ਪਰ. 21:4)
ਪਰਮੇਸ਼ੁਰ ਨੇ ਹਿਜ਼ਕੀਯਾਹ ਦੀ ਮਦਦ ਕੀਤੀ
1. ਤਸਵੀਰ ਵਿਚਲਾ ਆਦਮੀ ਕੌਣ ਹੈ ਅਤੇ ਉਹ ਕਿਹੜੀ ਵੱਡੀ ਮੁਸੀਬਤ ਵਿਚ ਹੈ?
2. ਪਰਮੇਸ਼ੁਰ ਅੱਗੇ ਹਿਜ਼ਕੀਯਾਹ ਨੇ ਕਿਹੜੀਆਂ ਚਿੱਠੀਆਂ ਰੱਖੀਆਂ ਅਤੇ ਉਸ ਨੇ ਕਿਸ ਬਾਰੇ ਪ੍ਰਾਰਥਨਾ ਕੀਤੀ?
3. ਹਿਜ਼ਕੀਯਾਹ ਕਿਹੋ ਜਿਹਾ ਰਾਜਾ ਸੀ ਅਤੇ ਯਹੋਵਾਹ ਨੇ ਉਸ ਨੂੰ ਯਸਾਯਾਹ ਨਬੀ ਰਾਹੀਂ ਕੀ ਸੰਦੇਸ਼ ਭੇਜਿਆ?
4. ਤਸਵੀਰ ਦੇਖ ਕੇ ਦੱਸੋ ਕਿ ਯਹੋਵਾਹ ਦੇ ਦੂਤ ਨੇ ਅੱਸ਼ੂਰੀਆਂ ਨਾਲ ਕੀ ਕੀਤਾ।
5. ਹਾਲਾਂਕਿ ਦੋ-ਗੋਤੀ ਰਾਜ ਵਿਚ ਕੁਝ ਸਮੇਂ ਲਈ ਸ਼ਾਂਤੀ ਸੀ, ਪਰ ਹਿਜ਼ਕੀਯਾਹ ਦੇ ਮਰਨ ਤੋਂ ਬਾਅਦ ਕੀ ਹੋਇਆ?
ਹੋਰ ਸਵਾਲ:
1. ਦੂਜਾ ਰਾਜਿਆਂ 18:1-36 ਪੜ੍ਹੋ।
(ੳ) ਅੱਸ਼ੂਰ ਦੇ ਰਬਸ਼ਾਕੇਹ ਨੇ ਇਸਰਾਏਲੀਆਂ ਦੀ ਨਿਹਚਾ ਕਮਜ਼ੋਰ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ? (2 ਰਾਜ. 18:19, 21; ਕੂਚ 5:2; ਜ਼ਬੂ. 64:3)
(ਅ) ਵਿਰੋਧੀਆਂ ਦਾ ਸਾਮ੍ਹਣਾ ਕਰਦੇ ਵੇਲੇ ਯਹੋਵਾਹ ਦੇ ਗਵਾਹ ਹਿਜ਼ਕੀਯਾਹ ਦੀ ਮਿਸਾਲ ਨੂੰ ਕਿਵੇਂ ਧਿਆਨ ਵਿਚ ਰੱਖਦੇ ਹਨ? (2 ਰਾਜ. 18:36; ਜ਼ਬੂ. 39:1; ਕਹਾ. 26:4; 2 ਤਿਮੋ. 2:24)
2. ਦੂਜਾ ਰਾਜਿਆਂ 19:1-37 ਪੜ੍ਹੋ।
(ੳ) ਅੱਜ ਯਹੋਵਾਹ ਦੇ ਲੋਕ ਮੁਸੀਬਤਾਂ ਸਮੇਂ ਹਿਜ਼ਕੀਯਾਹ ਦੀ ਰੀਸ ਕਿਵੇਂ ਕਰਦੇ ਹਨ? (2 ਰਾਜ. 19:1, 2; ਕਹਾ. 3:5, 6; ਇਬ. 10:24, 25; ਯਾਕੂ. 5:14, 15)
(ਅ) ਰਾਜਾ ਸਨਹੇਰੀਬ ਤਿੰਨ ਵਾਰ ਕਿਵੇਂ ਹਾਰਿਆ ਅਤੇ ਉਹ ਕਿਸ ਨੂੰ ਦਰਸਾਉਂਦਾ ਹੈ? (2 ਰਾਜ. 19:32, 35, 37; ਪਰ. 20:2, 3)
3. ਦੂਜਾ ਰਾਜਿਆਂ 21:1-6, 16 ਪੜ੍ਹੋ।
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਰੂਸ਼ਲਮ ਉੱਤੇ ਰਾਜ ਕਰਨ ਵਾਲਾ ਸਭ ਤੋਂ ਭੈੜਾ ਰਾਜਾ ਮਨੱਸ਼ਹ ਸੀ? (2 ਇਤ. 33:4-6, 9)
ਇਸਰਾਏਲ ਦਾ ਅਖ਼ੀਰਲਾ ਚੰਗਾ ਰਾਜਾ
1. ਯੋਸੀਯਾਹ ਕਿੰਨੀ ਉਮਰ ਦਾ ਸੀ ਜਦ ਉਹ ਰਾਜਾ ਬਣਿਆ ਅਤੇ ਸੱਤ ਸਾਲ ਰਾਜ ਕਰਨ ਤੋਂ ਬਾਅਦ ਉਹ ਕੀ ਕਰਨ ਲੱਗ ਪਿਆ?
2. ਪਹਿਲੀ ਤਸਵੀਰ ਵਿਚ ਤੁਸੀਂ ਯੋਸੀਯਾਹ ਨੂੰ ਕੀ ਕਰਦਿਆਂ ਦੇਖਦੇ ਹੋ?
3. ਜਦ ਆਦਮੀ ਹੈਕਲ ਦੀ ਮੁਰੰਮਤ ਕਰ ਰਹੇ ਸਨ, ਤਾਂ ਪ੍ਰਧਾਨ ਜਾਜਕ ਨੂੰ ਕੀ ਲੱਭਿਆ?
4. ਯੋਸੀਯਾਹ ਨੇ ਆਪਣੇ ਕੱਪੜੇ ਕਿਉਂ ਪਾੜੇ?
5. ਹੁਲਦਾਹ ਨਬੀਆ ਨੇ ਯੋਸੀਯਾਹ ਨੂੰ ਯਹੋਵਾਹ ਦਾ ਕੀ ਸੁਨੇਹਾ ਘੱਲਿਆ?
ਹੋਰ ਸਵਾਲ:
1. ਦੂਜਾ ਇਤਹਾਸ 34:1-28 ਪੜ੍ਹੋ।
(ੳ) ਜਿਨ੍ਹਾਂ ਨੇ ਬਚਪਨ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ, ਉਨ੍ਹਾਂ ਲਈ ਯੋਸੀਯਾਹ ਕਿਵੇਂ ਇਕ ਚੰਗੀ ਮਿਸਾਲ ਹੈ? (2 ਇਤ. 33:21-25; 34:1, 2; ਜ਼ਬੂ. 27:10)
(ਅ) ਯੋਸੀਯਾਹ ਨੇ ਆਪਣੇ ਰਾਜ ਦੇ 8ਵੇਂ, 12ਵੇਂ ਅਤੇ 18ਵੇਂ ਸਾਲ ਦੌਰਾਨ ਯਹੋਵਾਹ ਦੀ ਭਗਤੀ ਨੂੰ ਅੱਗੇ ਵਧਾਉਣ ਲਈ ਕਿਹੜੇ ਅਹਿਮ ਕਦਮ ਚੁੱਕੇ? (2 ਇਤ. 34:3, 8)
(ੲ) ਰਾਜਾ ਯੋਸੀਯਾਹ ਅਤੇ ਪ੍ਰਧਾਨ ਜਾਜਕ ਹਿਲਕੀਯਾਹ ਦੀ ਮਿਸਾਲ ਤੋਂ ਅਸੀਂ ਆਪਣੀਆਂ ਭਗਤੀ ਦੀਆਂ ਥਾਵਾਂ ਨੂੰ ਸਹੀ ਹਾਲਤ ਵਿਚ ਰੱਖਣ ਸੰਬੰਧੀ ਕਿਹੜੇ ਸਬਕ ਸਿੱਖਦੇ ਹਾਂ? (2 ਇਤ. 34:9-13; ਕਹਾ. 11:14; 1 ਕੁਰਿੰ. 10:31)
ਇਕ ਨਿਡਰ ਆਦਮੀ
1. ਤਸਵੀਰ ਵਿਚਲਾ ਆਦਮੀ ਕੌਣ ਹੈ?
2. ਨਬੀ ਬਣਨ ਬਾਰੇ ਯਿਰਮਿਯਾਹ ਕੀ ਸੋਚਦਾ ਸੀ, ਪਰ ਯਹੋਵਾਹ ਨੇ ਉਸ ਨੂੰ ਕੀ ਕਿਹਾ?
3. ਯਿਰਮਿਯਾਹ ਲੋਕਾਂ ਨੂੰ ਕਿਹੜਾ ਸੰਦੇਸ਼ ਦਿੰਦਾ ਰਿਹਾ?
4. ਜਾਜਕਾਂ ਨੇ ਯਿਰਮਿਯਾਹ ਨੂੰ ਕਿਵੇਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਵੇਂ ਦਿਖਾਇਆ ਕਿ ਉਹ ਉਨ੍ਹਾਂ ਤੋਂ ਡਰਦਾ ਨਹੀਂ ਸੀ?
5. ਜਦੋਂ ਇਸਰਾਏਲੀਆਂ ਨੇ ਆਪਣੇ ਬੁਰੇ ਕੰਮਾਂ ਨੂੰ ਨਹੀਂ ਛੱਡਿਆ, ਤਾਂ ਉਨ੍ਹਾਂ ਨਾਲ ਕੀ ਹੋਇਆ?
ਹੋਰ ਸਵਾਲ:
1. ਯਿਰਮਿਯਾਹ 1:1-8 ਪੜ੍ਹੋ।
(ੳ) ਜਿਵੇਂ ਯਿਰਮਿਯਾਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ, ਇਨਸਾਨ ਨੂੰ ਯਹੋਵਾਹ ਦੀ ਸੇਵਾ ਦੇ ਲਾਇਕ ਕੌਣ ਬਣਾਉਂਦਾ ਹੈ? (2 ਕੁਰਿੰ. 3:5, 6)
(ਅ) ਯਿਰਮਿਯਾਹ ਦੀ ਮਿਸਾਲ ਤੋਂ ਅੱਜ ਮਸੀਹੀ ਨੌਜਵਾਨਾਂ ਨੂੰ ਕੀ ਹੌਸਲਾ ਮਿਲਦਾ ਹੈ? (ਉਪ. 12:1; 1 ਤਿਮੋ. 4:12)
2. ਯਿਰਮਿਯਾਹ 10:1-5 ਪੜ੍ਹੋ।
ਨਯਿਰਮਿਯਾਹ ਨੇ ਕਿਹੜੀ ਉਦਾਹਰਣ ਦੇ ਕੇ ਸਮਝਾਇਆ ਕਿ ਮੂਰਤੀਆਂ ਉੱਤੇ ਭਰੋਸਾ ਰੱਖਣਾ ਵਿਅਰਥ ਹੈ? (ਯਿਰ. 10:5; ਯਸਾ. 46:7; ਹਬ. 2:19)
3. ਯਿਰਮਿਯਾਹ 26:1-16 ਪੜ੍ਹੋ।
(ੳ) ਅੱਜ ਲੋਕਾਂ ਨੂੰ ਚੇਤਾਵਨੀ ਦਿੰਦੇ ਸਮੇਂ ਮਸਹ ਕੀਤੇ ਹੋਏ ਮਸੀਹੀ, ਯਿਰਮਿਯਾਹ ਨੂੰ ਦਿੱਤੇ ਯਹੋਵਾਹ ਦੇ ਇਸ ਹੁਕਮ ਨੂੰ ਕਿਵੇਂ ਧਿਆਨ ਵਿਚ ਰੱਖਦੇ ਹਨ ਕਿ “ਇੱਕ ਗੱਲ ਵੀ ਨਾ ਘਟਾਈਂ”? (ਯਿਰ. 26:2; ਬਿਵ. 4:2; ਰਸੂ. 20:27)
(ਅ) ਕੌਮਾਂ ਨੂੰ ਯਹੋਵਾਹ ਦੀ ਚੇਤਾਵਨੀ ਦੇਣ ਸੰਬੰਧੀ ਯਿਰਮਿਯਾਹ ਨੇ ਯਹੋਵਾਹ ਦੇ ਸੇਵਕਾਂ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ? (ਯਿਰ. 26:8, 12, 14, 15; 2 ਤਿਮੋ. 4:1-5)
4. ਦੂਜਾ ਰਾਜਿਆਂ 24:1-17 ਪੜ੍ਹੋ।
ਯਹੋਵਾਹ ਦੇ ਵਫ਼ਾਦਾਰ ਨਾ ਰਹਿਣ ਕਰਕੇ ਉਸ ਦੇ ਲੋਕਾਂ ਨੂੰ ਕਿਹੜੇ ਬੁਰੇ ਨਤੀਜੇ ਭੁਗਤਣੇ ਪਏ? (2 ਰਾਜ. 24:2-4, 14)
ਬਾਬਲ ਵਿਚ ਚਾਰ ਮੁੰਡੇ
1. ਤਸਵੀਰ ਵਿਚਲੇ ਚਾਰ ਮੁੰਡੇ ਕੌਣ ਹਨ ਅਤੇ ਉਹ ਬਾਬਲ ਵਿਚ ਕਿਉਂ ਸਨ?
2. ਨਬੂਕਦਨੱਸਰ ਨੇ ਚਾਰ ਮੁੰਡਿਆਂ ਲਈ ਕਿਹੜਾ ਪ੍ਰਬੰਧ ਕੀਤਾ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਕੀ ਹੁਕਮ ਦਿੱਤਾ?
3. ਦਾਨੀਏਲ ਨੇ ਆਪਣੇ ਲਈ ਅਤੇ ਆਪਣੇ ਦੋਸਤਾਂ ਲਈ ਖਾਣ-ਪੀਣ ਦੇ ਮਾਮਲੇ ਵਿਚ ਕਿਹੜੀ ਬੇਨਤੀ ਕੀਤੀ?
4. ਦਸ ਦਿਨ ਸਬਜ਼ੀਆਂ ਖਾਣ ਤੋਂ ਬਾਅਦ ਦਾਨੀਏਲ ਅਤੇ ਉਸ ਦੇ ਤਿੰਨ ਦੋਸਤ ਦੂਸਰੇ ਮੁੰਡਿਆਂ ਤੋਂ ਕਿਵੇਂ ਵੱਖਰੇ ਨਜ਼ਰ ਆਏ?
5. ਦਾਨੀਏਲ ਅਤੇ ਉਸ ਦੇ ਤਿੰਨ ਦੋਸਤ ਰਾਜੇ ਦੇ ਮਹਿਲ ਵਿਚ ਕਿਉਂ ਸਨ ਅਤੇ ਉਹ ਗਿਆਨੀਆਂ ਅਤੇ ਜਾਜਕਾਂ ਤੋਂ ਕਿਸ ਗੱਲ ਵਿਚ ਬਿਹਤਰ ਸਨ?
ਹੋਰ ਸਵਾਲ:
1. ਦਾਨੀਏਲ 1:1-21 ਪੜ੍ਹੋ।
(ੳ) ਜੇ ਅਸੀਂ ਪਰਤਾਵਿਆਂ ਤੋਂ ਬਚਣਾ ਜਾਂ ਕਮਜ਼ੋਰੀਆਂ ਤੇ ਕਾਬੂ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿੰਨੀ ਕੁ ਮਿਹਨਤ ਕਰਨ ਦੀ ਲੋੜ ਹੈ? (ਦਾਨੀ. 1:8; ਉਤ. 39:7, 10; ਗਲਾ. 6:9)
(ਅ) ਅੱਜ ਨੌਜਵਾਨਾਂ ਉੱਤੇ ਕਿਹੜੀਆਂ ਗੱਲਾਂ ਦਾ ਦਬਾਅ ਆ ਸਕਦਾ ਹੈ ਜੋ ਲੋਕਾਂ ਦੇ ਹਿਸਾਬ ਨਾਲ ‘ਸੁਆਦਲੀਆਂ’ ਹਨ? (ਦਾਨੀ. 1:8; ਕਹਾ. 20:1; 2 ਕੁਰਿੰ. 6:17-7:1)
(ੲ) ਪੜ੍ਹਾਈ-ਲਿਖਾਈ ਬਾਰੇ ਅਸੀਂ ਚਾਰ ਇਬਰਾਨੀ ਨੌਜਵਾਨਾਂ ਦੀ ਕਹਾਣੀ ਤੋਂ ਕਿਹੜਾ ਸਬਕ ਸਿੱਖਦੇ ਹਾਂ? (ਦਾਨੀ. 1:20; ਯਸਾ. 54:13; 1 ਕੁਰਿੰ. 3:18-20)
ਯਰੂਸ਼ਲਮ ਦਾ ਨਾਸ਼
1. ਤਸਵੀਰ ਵਿਚ ਯਰੂਸ਼ਲਮ ਅਤੇ ਇਸਰਾਏਲੀਆਂ ਨਾਲ ਕੀ ਹੋ ਰਿਹਾ ਹੈ?
2. ਹਿਜ਼ਕੀਏਲ ਕੌਣ ਸੀ ਅਤੇ ਯਹੋਵਾਹ ਨੇ ਉਸ ਨੂੰ ਕਿਹੜੇ ਬੁਰੇ ਕੰਮ ਹੁੰਦੇ ਦਿਖਾਏ?
3. ਇਸਰਾਏਲੀ ਯਹੋਵਾਹ ਦਾ ਕੋਈ ਆਦਰ ਨਹੀਂ ਕਰਦੇ ਸਨ, ਇਸ ਲਈ ਯਹੋਵਾਹ ਨੇ ਕੀ ਕਿਹਾ?
4. ਜਦ ਇਸਰਾਏਲੀਆਂ ਨੇ ਰਾਜਾ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕੀਤੀ, ਤਾਂ ਉਸ ਨੇ ਕੀ ਕੀਤਾ?
5. ਯਹੋਵਾਹ ਨੇ ਇਸਰਾਏਲੀਆਂ ਦਾ ਨਾਸ਼ ਕਿਉਂ ਹੋਣ ਦਿੱਤਾ?
6. ਇਸਰਾਏਲੀਆਂ ਦਾ ਦੇਸ਼ ਖਾਲੀ ਕਿਵੇਂ ਹੋਇਆ ਅਤੇ ਕਿੰਨੇ ਚਿਰ ਲਈ?
ਹੋਰ ਸਵਾਲ:
1. ਦੂਜਾ ਰਾਜਿਆਂ 25:1-26 ਪੜ੍ਹੋ।
(ੳ) ਸਿਦਕੀਯਾਹ ਕੌਣ ਸੀ, ਉਸ ਨਾਲ ਕੀ ਹੋਇਆ ਅਤੇ ਇਸ ਨਾਲ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (2 ਰਾਜ. 25:5-7; ਹਿਜ਼. 12:13-15)
(ਅ) ਯਹੋਵਾਹ ਨੇ ਇਸਰਾਏਲ ਵਿਚ ਹੁੰਦੇ ਬੁਰੇ ਕੰਮਾਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ? (2 ਰਾਜ. 25:9, 11, 12, 18, 19; 2 ਇਤ. 36:14, 17)
2. ਹਿਜ਼ਕੀਏਲ 8:1-18 ਪੜ੍ਹੋ।
ਈਸਾਈ-ਜਗਤ ਨੇ ਸੂਰਜ ਦੀ ਪੂਜਾ ਕਰਨ ਵਾਲੇ ਇਸਰਾਏਲੀਆਂ ਦੀ ਕਿਵੇਂ ਰੀਸ ਕੀਤੀ ਹੈ? (ਹਿਜ਼. 8:16; ਯਸਾ. 5:20, 21; ਯੂਹੰ. 3:19-21; 2 ਤਿਮੋ. 4:3)
ਉਨ੍ਹਾਂ ਨੇ ਮੱਥਾ ਨਾ ਟੇਕਿਆ
1. ਬਾਬਲ ਦੇ ਰਾਜਾ ਨਬੂਕਦਨੱਸਰ ਨੇ ਲੋਕਾਂ ਨੂੰ ਕੀ ਹੁਕਮ ਦਿੱਤਾ ਸੀ?
2. ਦਾਨੀਏਲ ਦੇ ਤਿੰਨ ਦੋਸਤਾਂ ਨੇ ਸੋਨੇ ਦੀ ਮੂਰਤ ਅੱਗੇ ਕਿਉਂ ਨਹੀਂ ਮੱਥਾ ਟੇਕਿਆ?
3. ਜਦ ਨਬੂਕਦਨੱਸਰ ਨੇ ਤਿੰਨਾਂ ਇਬਰਾਨੀਆਂ ਨੂੰ ਮੂਰਤ ਅੱਗੇ ਮੱਥਾ ਟੇਕਣ ਦਾ ਇਕ ਹੋਰ ਮੌਕਾ ਦਿੱਤਾ, ਤਾਂ ਉਨ੍ਹਾਂ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਸਨ?
4. ਨਬੂਕਦਨੱਸਰ ਨੇ ਆਪਣੇ ਆਦਮੀਆਂ ਨੂੰ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਨਾਲ ਕੀ ਕਰਨ ਨੂੰ ਕਿਹਾ?
5. ਨਬੂਕਦਨੱਸਰ ਨੇ ਭੱਠੀ ਵਿਚ ਕੀ ਦੇਖਿਆ?
6. ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਦੇ ਪਰਮੇਸ਼ੁਰ ਦੀ ਵਡਿਆਈ ਕਿਉਂ ਕੀਤੀ ਅਤੇ ਇਨ੍ਹਾਂ ਮੁੰਡਿਆਂ ਨੇ ਸਾਡੇ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?
ਹੋਰ ਸਵਾਲ:
1. ਦਾਨੀਏਲ 3:1-30 ਪੜ੍ਹੋ।
(ੳ) ਜਦੋਂ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ਪਰਖੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਤਿੰਨ ਇਬਰਾਨੀਆਂ ਦੀ ਕਿਵੇਂ ਰੀਸ ਕਰਨੀ ਚਾਹੀਦੀ ਹੈ? (ਦਾਨੀ. 3:17, 18; ਮੱਤੀ 10:28; ਰੋਮੀ. 14:7, 8)
(ਅ) ਯਹੋਵਾਹ ਪਰਮੇਸ਼ੁਰ ਨੇ ਨਬੂਕਦਨੱਸਰ ਨੂੰ ਕਿਹੜਾ ਸਬਕ ਸਿਖਾਇਆ? (ਦਾਨੀ. 3:28, 29; 4:34, 35)
ਕੰਧ ਉੱਤੇ ਲਿਖਾਈ
1. ਉਦੋਂ ਕੀ ਹੋਇਆ ਜਦ ਬਾਬਲ ਦੇ ਰਾਜੇ ਨੇ ਇਕ ਵੱਡੇ ਜਸ਼ਨ ਦੌਰਾਨ ਯਹੋਵਾਹ ਦੀ ਹੈਕਲ ਤੋਂ ਲਿਆਂਦੇ ਭਾਂਡੇ ਵਰਤੇ?
2. ਬੇਲਸ਼ੱਸਰ ਨੇ ਆਪਣੇ ਗਿਆਨੀਆਂ ਨੂੰ ਕੀ ਕਰਨ ਲਈ ਕਿਹਾ ਅਤੇ ਉਹ ਕੀ ਨਹੀਂ ਕਰ ਪਾਏ?
3. ਰਾਜੇ ਦੀ ਮਾਂ ਨੇ ਉਸ ਨੂੰ ਕੀ ਕਰਨ ਲਈ ਕਿਹਾ?
4. ਦਾਨੀਏਲ ਅਨੁਸਾਰ ਪਰਮੇਸ਼ੁਰ ਨੇ ਕੰਧ ਉੱਤੇ ਸ਼ਬਦ ਕਿਉਂ ਲਿਖਾਏ?
5. ਦਾਨੀਏਲ ਨੇ ਕੰਧ ਉੱਤੇ ਲਿਖੇ ਸ਼ਬਦਾਂ ਦਾ ਕੀ ਅਰਥ ਦੱਸਿਆ?
6. ਦਾਨੀਏਲ ਜਦ ਅਜੇ ਗੱਲ ਕਰ ਹੀ ਰਿਹਾ ਸੀ, ਤਾਂ ਕੀ ਹੋਇਆ?
ਹੋਰ ਸਵਾਲ:
1. ਦਾਨੀਏਲ 5:1-31 ਪੜ੍ਹੋ।
(ੳ) ਪਰਮੇਸ਼ੁਰ ਦਾ ਡਰ ਰੱਖਣ ਦੀ ਤੁਲਨਾ ਉਸ ਡਰ ਨਾਲ ਕਰੋ ਜੋ ਬੇਲਸ਼ੱਸਰ ਨੂੰ ਕੰਧ ਉੱਤੇ ਲਿਖੇ ਸ਼ਬਦ ਦੇਖ ਕੇ ਲੱਗਾ ਸੀ। (ਦਾਨੀ. 5:6, 7; ਜ਼ਬੂ. 19:9; ਰੋਮੀ. 8:35-39)
(ਅ) ਦਾਨੀਏਲ ਨੇ ਬੇਲਸ਼ੱਸਰ ਅਤੇ ਉਹ ਦੇ ਮਹਿਮਾਨਾਂ ਨਾਲ ਗੱਲ ਕਰ ਕੇ ਕਿਵੇਂ ਹਿੰਮਤ ਦਿਖਾਈ? (ਦਾਨੀ. 5:17, 18, 22, 26-28; ਰਸੂ. 4:29)
(ੲ) ਦਾਨੀਏਲ ਦੇ 5ਵੇਂ ਅਧਿਆਇ ਵਿਚ ਯਹੋਵਾਹ ਦੇ ਰਾਜ ਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ? (ਦਾਨੀ. 4:17, 25; 5:21)
ਦਾਨੀਏਲ ਸ਼ੇਰਾਂ ਦੇ ਘੁਰੇ ਵਿਚ
1. ਦਾਰਾ ਕੌਣ ਸੀ ਅਤੇ ਉਹ ਦਾਨੀਏਲ ਬਾਰੇ ਕੀ ਸੋਚਦਾ ਸੀ?
2. ਕੁਝ ਈਰਖਾਲੂ ਬੰਦਿਆਂ ਨੇ ਦਾਰਾ ਕੋਲੋਂ ਕੀ ਕਰਵਾਇਆ?
3. ਦਾਨੀਏਲ ਨੂੰ ਜਦ ਨਵੇਂ ਕਾਨੂੰਨ ਬਾਰੇ ਪਤਾ ਲੱਗਾ, ਤਾਂ ਉਸ ਨੇ ਕੀ ਕੀਤਾ?
4. ਦਾਰਾ ਸਾਰੀ ਰਾਤ ਕਿਉਂ ਨਹੀਂ ਸੌਂ ਪਾਇਆ ਅਤੇ ਸਵੇਰਾ ਹੁੰਦਿਆਂ ਹੀ ਉਸ ਨੇ ਕੀ ਕੀਤਾ?
5. ਦਾਨੀਏਲ ਨੇ ਦਾਰਾ ਨੂੰ ਕੀ ਜਵਾਬ ਦਿੱਤਾ?
6. ਉਨ੍ਹਾਂ ਬੁਰੇ ਬੰਦਿਆਂ ਨਾਲ ਕੀ ਹੋਇਆ ਜਿਨ੍ਹਾਂ ਨੇ ਦਾਨੀਏਲ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਦਾਰਾ ਨੇ ਸਾਰੇ ਲੋਕਾਂ ਨੂੰ ਚਿੱਠੀ ਵਿਚ ਕੀ ਲਿਖਿਆ?
ਹੋਰ ਸਵਾਲ:
1. ਦਾਨੀਏਲ 6:1-27 ਪੜ੍ਹੋ।
(ੳ) ਦਾਨੀਏਲ ਖ਼ਿਲਾਫ਼ ਘੜੀ ਸਕੀਮ ਸਾਨੂੰ ਕਿਵੇਂ ਯਾਦ ਦਿਲਾਉਂਦੀ ਹੈ ਕਿ ਅੱਜ ਵੀ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ? (ਦਾਨੀ. 6:7; ਜ਼ਬੂ. 94:20; ਯਸਾ. 10:1; ਰੋਮੀ. 8:31)
(ਅ) “ਹਕੂਮਤਾਂ” ਦੇ ਅਧੀਨ ਰਹਿਣ ਦੇ ਮਾਮਲੇ ਵਿਚ ਅੱਜ ਪਰਮੇਸ਼ੁਰ ਦੇ ਲੋਕ ਦਾਨੀਏਲ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਨ? (ਦਾਨੀ. 6:5, 10; ਰੋਮੀ. 13:1; ਰਸੂ. 5:29)
(ੲ) ਅਸੀਂ ਦਾਨੀਏਲ ਦੀ ਤਰ੍ਹਾਂ ਯਹੋਵਾਹ ਦੀ ਸੇਵਾ ਕਿਵੇਂ “ਸਦਾ ਕਰਦੇ” ਰਹਿ ਸਕਦੇ ਹਾਂ? (ਦਾਨੀ. 6:16, 20; ਫ਼ਿਲਿ. 3:16; ਪਰ. 7:15)
ਬਾਬਲ ਤੋਂ ਆਜ਼ਾਦੀ
1. ਦੱਸੋ ਕਿ ਤਸਵੀਰ ਵਿਚ ਇਸਰਾਏਲੀ ਕੀ ਕਰ ਰਹੇ ਹਨ।
2. ਯਹੋਵਾਹ ਨੇ ਯਸਾਯਾਹ ਰਾਹੀਂ ਜੋ ਭਵਿੱਖਬਾਣੀ ਲਿਖਵਾਈ ਸੀ, ਉਹ ਖੋਰਸ ਰਾਹੀਂ ਕਿਵੇਂ ਪੂਰੀ ਹੋਈ?
3. ਖੋਰਸ ਨੇ ਉਨ੍ਹਾਂ ਇਸਰਾਏਲੀਆਂ ਨੂੰ ਕੀ ਕਰਨ ਲਈ ਕਿਹਾ ਜੋ ਯਰੂਸ਼ਲਮ ਨਹੀਂ ਜਾ ਸਕਦੇ ਸਨ?
4. ਖੋਰਸ ਨੇ ਲੋਕਾਂ ਨੂੰ ਯਰੂਸ਼ਲਮ ਲਿਜਾਣ ਲਈ ਕੀ ਦਿੱਤਾ?
5. ਇਸਰਾਏਲੀਆਂ ਨੂੰ ਯਰੂਸ਼ਲਮ ਜਾਣ ਲਈ ਕਿੰਨਾ ਚਿਰ ਲੱਗਾ?
6. ਯਰੂਸ਼ਲਮ ਨੂੰ ਵਿਰਾਨ ਪਏ ਨੂੰ ਕਿੰਨਾ ਚਿਰ ਹੋ ਗਿਆ ਸੀ?
ਹੋਰ ਸਵਾਲ:
1. ਯਸਾਯਾਹ 44:28 ਤੇ ਯਸਾਯਾਹ 45:1-4 ਪੜ੍ਹੋ।
(ੳ) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਖੋਰਸ ਸੰਬੰਧੀ ਭਵਿੱਖਬਾਣੀ ਪੂਰੀ ਹੋ ਕੇ ਹੀ ਰਹੇਗੀ? (ਯਸਾ. 55:10, 11; ਰੋਮੀ. 4:17)
(ਅ) ਖੋਰਸ ਬਾਰੇ ਯਸਾਯਾਹ ਨੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? (ਯਸਾ. 42:9; 45:21; 46:10, 11; 2 ਪਤ. 1:20)
2. ਅਜ਼ਰਾ 1:1-11 ਪੜ੍ਹੋ।
ਜਿਹੜੇ ਲੋਕ ਯਰੂਸ਼ਲਮ ਨੂੰ ਵਾਪਸ ਨਹੀਂ ਜਾ ਪਾਏ ਸਨ, ਉਨ੍ਹਾਂ ਦੀ ਮਿਸਾਲ ਤੇ ਚੱਲਦੇ ਹੋਏ ਅਸੀਂ ਅੱਜ ਉਨ੍ਹਾਂ ਦੇ ਕਿਵੇਂ “ਹੱਥ ਤਕੜੇ” ਕਰ ਸਕਦੇ ਹਾਂ ਜੋ ਪੂਰੇ ਸਮੇਂ ਦੀ ਸੇਵਕਾਈ ਕਰ ਸਕਦੇ ਹਨ? (ਅਜ਼. 1:4, 6; ਰੋਮੀ. 12:13; ਕੁਲੁ. 4:12)
ਪਰਮੇਸ਼ੁਰ ਤੇ ਭਰੋਸਾ ਰੱਖਣਾ
1. ਕਿੰਨੇ ਕੁ ਲੋਕ ਬਾਬਲ ਤੋਂ ਯਰੂਸ਼ਲਮ ਨੂੰ ਗਏ ਅਤੇ ਉਨ੍ਹਾਂ ਨੇ ਉੱਥੇ ਜਾ ਕੇ ਕੀ ਦੇਖਿਆ?
2. ਯਰੂਸ਼ਲਮ ਪਹੁੰਚ ਕੇ ਇਸਰਾਏਲੀਆਂ ਨੇ ਕੀ ਬਣਾਉਣਾ ਸ਼ੁਰੂ ਕੀਤਾ, ਪਰ ਉਨ੍ਹਾਂ ਦੇ ਦੁਸ਼ਮਣਾਂ ਨੇ ਕੀ ਕੀਤਾ?
3. ਹੱਜਈ ਅਤੇ ਜ਼ਕਰਯਾਹ ਕੌਣ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਕੀ ਦੱਸਿਆ?
4. ਤਤਨਈ ਨੇ ਫ਼ਾਰਸ ਦੇ ਰਾਜੇ ਨੂੰ ਚਿੱਠੀ ਕਿਉਂ ਲਿਖੀ ਅਤੇ ਉਸ ਦਾ ਜਵਾਬ ਕੀ ਆਇਆ?
5. ਅਜ਼ਰਾ ਨੂੰ ਜਦ ਪਤਾ ਲੱਗਾ ਕਿ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਵਾਲੀ ਹੈ, ਤਾਂ ਉਸ ਨੇ ਕੀ ਕੀਤਾ?
6. ਤਸਵੀਰ ਵਿਚ ਅਜ਼ਰਾ ਪ੍ਰਾਰਥਨਾ ਕਿਉਂ ਕਰ ਰਿਹਾ ਹੈ, ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
ਹੋਰ ਸਵਾਲ:
1. ਅਜ਼ਰਾ 3:1-13 ਪੜ੍ਹੋ।
ਜੇ ਅਸੀਂ ਕਦੇ ਆਪਣੇ-ਆਪ ਨੂੰ ਅਜਿਹੀ ਜਗ੍ਹਾ ਤੇ ਪਾਈਏ ਜਿੱਥੇ ਕੋਈ ਕਲੀਸਿਯਾ ਨਹੀਂ ਹੈ, ਤਾਂ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ? (ਅਜ਼. 3:3, 6; ਰਸੂ. 17:16, 17; ਇਬ. 13:15)
2. ਅਜ਼ਰਾ 4:1-7 ਪੜ੍ਹੋ।
ਜ਼ਰੁੱਬਾਬਲ ਨੇ ਯਹੋਵਾਹ ਦੇ ਲੋਕਾਂ ਲਈ ਦੂਜੇ ਧਰਮਾਂ ਨਾਲ ਭਗਤੀ ਦੀ ਸਾਂਝ ਨਾ ਪਾਉਣ ਬਾਰੇ ਕਿਹੜੀ ਮਿਸਾਲ ਕਾਇਮ ਕੀਤੀ? (ਕੂਚ. 34:12; 1 ਕੁਰਿੰ. 15:33; 2 ਕੁਰਿੰ. 6:14-17)
3. ਅਜ਼ਰਾ 5:1-5, 17 ਤੇ 6:1-22 ਪੜ੍ਹੋ।
(ੳ) ਇਸਰਾਏਲੀਆਂ ਦੇ ਦੁਸ਼ਮਣ ਉਨ੍ਹਾਂ ਨੂੰ ਹੈਕਲ ਬਣਾਉਣ ਤੋਂ ਕਿਉਂ ਨਾ ਰੋਕ ਪਾਏ? (ਅਜ਼. 5:5; ਯਸਾ. 54:17)
(ਅ) ਵਿਰੋਧਤਾ ਦਾ ਸਾਮ੍ਹਣਾ ਕਰਨ ਲਈ ਯਹੂਦੀ ਬਜ਼ੁਰਗਾਂ ਦੀ ਮਿਸਾਲ ਅੱਜ ਮਸੀਹੀ ਬਜ਼ੁਰਗਾਂ ਨੂੰ ਯਹੋਵਾਹ ਦਾ ਨਿਰਦੇਸ਼ਨ ਭਾਲਣ ਲਈ ਕਿਵੇਂ ਉਤਸ਼ਾਹਿਤ ਕਰਦੀ ਹੈ? (ਅਜ਼. 6:14; ਜ਼ਬੂ. 32:8; ਰੋਮੀ. 8:31; ਯਾਕੂ. 1:5)
4. ਅਜ਼ਰਾ 8:21-23, 28-36 ਪੜ੍ਹੋ।
ਕੋਈ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਅਜ਼ਰਾ ਦੀ ਮਿਸਾਲ ਤੋਂ ਕਿਹੜਾ ਸਬਕ ਸਿੱਖਣਾ ਚਾਹੀਦਾ ਹੈ? (ਅਜ਼. 8:23; ਜ਼ਬੂ. 127:1; ਕਹਾ. 10:22; ਯਾਕੂ. 4:13-15)
ਮਾਰਦਕਈ ਅਤੇ ਅਸਤਰ
1. ਮਾਰਦਕਈ ਅਤੇ ਅਸਤਰ ਕੌਣ ਸਨ?
2. ਰਾਜਾ ਅਹਸ਼ਵੇਰੋਸ਼ ਨੇ ਆਪਣੇ ਲਈ ਨਵੀਂ ਪਤਨੀ ਕਿਉਂ ਚੁਣੀ ਸੀ ਅਤੇ ਉਸ ਨੇ ਕਿਸ ਨੂੰ ਚੁਣਿਆ?
3. ਹਾਮਾਨ ਕੌਣ ਸੀ ਤੇ ਉਹ ਕਿਸ ਗੱਲੋਂ ਗੁੱਸੇ ਸੀ?
4. ਕਿਹੜਾ ਕਾਨੂੰਨ ਬਣਾਇਆ ਗਿਆ ਅਤੇ ਮਾਰਦਕਈ ਦਾ ਸੰਦੇਸ਼ ਮਿਲਣ ਤੇ ਅਸਤਰ ਨੇ ਕੀ ਕੀਤਾ?
5. ਹਾਮਾਨ ਤੇ ਮਾਰਦਕਈ ਨਾਲ ਕੀ ਹੋਇਆ?
6. ਇਸਰਾਏਲੀਆਂ ਦਾ ਉਨ੍ਹਾਂ ਦੇ ਦੁਸ਼ਮਣਾਂ ਤੋਂ ਕਿਵੇਂ ਬਚਾਅ ਹੋਇਆ?
ਹੋਰ ਸਵਾਲ:
1. ਅਸਤਰ 2:12-18 ਪੜ੍ਹੋ।
ਅਸਤਰ ਨੇ ਕਿਵੇਂ ਦਿਖਾਇਆ ਕਿ ‘ਕੋਮਲ ਅਤੇ ਗੰਭੀਰ ਸੁਭਾਅ’ ਵਾਲੇ ਬਣਨ ਦੇ ਲਾਭ ਹੁੰਦੇ ਹਨ? (ਅਸ. 2:15; 1 ਪਤ. 3:1-5)
2. ਅਸਤਰ 4:1-17 ਪੜ੍ਹੋ।
ਜਿਵੇਂ ਅਸਤਰ ਨੂੰ ਯਹੋਵਾਹ ਦੇ ਭਗਤਾਂ ਨੂੰ ਬਚਾਉਣ ਦਾ ਮੌਕਾ ਦਿੱਤਾ ਗਿਆ ਸੀ, ਉਸੇ ਤਰ੍ਹਾਂ ਅੱਜ ਸਾਨੂੰ ਯਹੋਵਾਹ ਪ੍ਰਤੀ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਦੇਣ ਦਾ ਕਿਹੜਾ ਮੌਕਾ ਦਿੱਤਾ ਗਿਆ ਹੈ? (ਅਸ. 4:13, 14; ਮੱਤੀ 5:14-16; 24:14)
3. ਅਸਤਰ 7:1-6 ਪੜ੍ਹੋ।
ਵਿਰੋਧ ਆਉਣ ਤੇ ਅਸੀਂ ਅਸਤਰ ਦੀ ਮਿਸਾਲ ਦੀ ਕਿਵੇਂ ਰੀਸ ਕਰ ਸਕਦੇ ਹਾਂ? (ਅਸ. 7:4; ਮੱਤੀ 10:16-22; 1 ਪਤ. 2:12)
ਯਰੂਸ਼ਲਮ ਦੀਆਂ ਕੰਧਾਂ
1. ਯਰੂਸ਼ਲਮ ਦੇ ਦੁਆਲੇ ਕੰਧਾਂ ਨਾ ਹੋਣ ਕਰਕੇ ਇਸਰਾਏਲੀਆਂ ਨੇ ਕਿਵੇਂ ਮਹਿਸੂਸ ਕੀਤਾ?
2. ਨਹਮਯਾਹ ਕੌਣ ਸੀ?
3. ਨਹਮਯਾਹ ਕੀ ਕੰਮ ਕਰਦਾ ਸੀ ਅਤੇ ਇਹ ਕੰਮ ਇੰਨਾ ਅਹਿਮ ਕਿਉਂ ਸੀ?
4. ਨਹਮਯਾਹ ਕਿਹੜੀ ਖ਼ਬਰ ਸੁਣ ਕੇ ਉਦਾਸ ਹੋ ਗਿਆ ਸੀ ਅਤੇ ਉਸ ਨੇ ਕੀ ਕੀਤਾ?
5. ਰਾਜਾ ਅਰਤਹਸ਼ਸ਼ਤਾ ਨੇ ਉਸ ਦੀ ਕਿਵੇਂ ਮਦਦ ਕੀਤੀ?
6. ਨਹਮਯਾਹ ਨੇ ਇਸਰਾਏਲੀਆਂ ਨੂੰ ਕੰਧਾਂ ਬਣਾਉਣ ਦਾ ਕੰਮ ਕਿਵੇਂ ਕਰਨ ਲਈ ਕਿਹਾ ਤਾਂਕਿ ਉਨ੍ਹਾਂ ਦੇ ਦੁਸ਼ਮਣ ਕੰਮ ਨੂੰ ਰੋਕ ਨਾ ਸਕਣ?
ਹੋਰ ਸਵਾਲ:
1. ਨਹਮਯਾਹ 1:4-6 ਤੇ ਨਹਮਯਾਹ 2:1-20 ਪੜ੍ਹੋ।
ਨਹਮਯਾਹ ਨੇ ਯਹੋਵਾਹ ਦੀ ਸੇਧ ਲੈਣ ਲਈ ਕੀ ਕੀਤਾ? (ਨਹ. 2:4, 5; ਰੋਮੀ. 12:12; 1 ਪਤ. 4:7)
2. ਨਹਮਯਾਹ 3:3-5 ਪੜ੍ਹੋ।
ਤਕੋਈਆਂ ਅਤੇ “ਪਤ ਵੰਤਿਆਂ” ਦੇ ਵੱਖੋ-ਵੱਖਰੇ ਰਵੱਈਏ ਤੋਂ ਬਜ਼ੁਰਗ ਅਤੇ ਸਹਾਇਕ ਸੇਵਕ ਕੀ ਸਿੱਖ ਸਕਦੇ ਹਨ? (ਨਹ. 3:5, 27; 2 ਥੱਸ. 3:7-10; 1 ਪਤ. 5:5)
3. ਨਹਮਯਾਹ 4:1-23 ਪੜ੍ਹੋ।
(ੳ) ਵਿਰੋਧ ਦੇ ਬਾਵਜੂਦ ਇਸਰਾਏਲੀਆਂ ਨੂੰ ਕੰਧਾਂ ਬਣਾਉਣ ਦਾ ਕੰਮ ਕਰਦੇ ਰਹਿਣ ਲਈ ਹਿੰਮਤ ਕਿੱਥੋਂ ਮਿਲੀ? (ਨਹ. 4:6, 8, 9; ਜ਼ਬੂ. 50:15; ਯਸਾ. 65:13, 14)
(ਅ) ਇਸਰਾਏਲੀਆਂ ਦੀ ਮਿਸਾਲ ਤੋਂ ਅੱਜ ਸਾਨੂੰ ਕਿਹੜਾ ਹੌਸਲਾ ਮਿਲਦਾ ਹੈ?
4. ਨਹਮਯਾਹ 6:15 ਪੜ੍ਹੋ।
ਯਰੂਸ਼ਲਮ ਦੀਆਂ ਕੰਧਾਂ ਦੋ ਮਹੀਨਿਆਂ ਦੇ ਅੰਦਰ-ਅੰਦਰ ਪੂਰੀਆਂ ਹੋਣ ਤੋਂ ਸਾਨੂੰ ਨਿਹਚਾ ਰੱਖਣ ਬਾਰੇ ਕੀ ਪਤਾ ਲੱਗਦਾ ਹੈ? (ਜ਼ਬੂ. 56:3, 4; ਮੱਤੀ 17:20; 19:26)
ਫ਼ਰਿਸ਼ਤੇ ਨੇ ਮਰਿਯਮ ਨਾਲ ਗੱਲ ਕੀਤੀ
1. ਤਸਵੀਰ ਵਿਚਲੀ ਔਰਤ ਕੌਣ ਹੈ?
2. ਜਿਬਰਾਏਲ ਨੇ ਮਰਿਯਮ ਨੂੰ ਕੀ ਦੱਸਿਆ?
3. ਜਿਬਰਾਏਲ ਨੇ ਮਰਿਯਮ ਨੂੰ ਕਿਵੇਂ ਸਮਝਾਇਆ ਕਿ ਭਾਵੇਂ ਉਹ ਵਿਆਹੀ ਨਹੀਂ ਸੀ, ਪਰ ਉਸ ਦੇ ਬੱਚਾ ਹੋਵੇਗਾ?
4. ਜਦ ਮਰਿਯਮ ਆਪਣੀ ਰਿਸ਼ਤੇਦਾਰਨੀ ਇਲੀਸਬਤ ਨੂੰ ਮਿਲਣ ਗਈ, ਤਾਂ ਕੀ ਹੋਇਆ?
5. ਯੂਸੁਫ਼ ਨੂੰ ਜਦ ਪਤਾ ਲੱਗਾ ਕਿ ਮਰਿਯਮ ਮਾਂ ਬਣਨ ਵਾਲੀ ਹੈ, ਤਾਂ ਉਹ ਕੀ ਨਹੀਂ ਕਰਨਾ ਚਾਹੁੰਦਾ ਸੀ, ਪਰ ਬਾਅਦ ਵਿਚ ਉਸ ਨੇ ਆਪਣਾ ਇਰਾਦਾ ਕਿਉਂ ਬਦਲ ਲਿਆ?
ਹੋਰ ਸਵਾਲ:
1. ਲੂਕਾ 1:26-56 ਪੜ੍ਹੋ।
(ੳ) ਲੂਕਾ 1:35 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਜਦ ਮਰਿਯਮ ਦੀ ਕੁੱਖ ਵਿਚ ਪਰਮੇਸ਼ੁਰ ਦੇ ਪੁੱਤਰ ਦੀ ਜਾਨ ਪਾਈ ਗਈ ਸੀ, ਤਾਂ ਉਸ ਬੱਚੇ ਉੱਤੇ ਆਦਮ ਦੇ ਪਾਪ ਦਾ ਕੋਈ ਅਸਰ ਨਹੀਂ ਪਿਆ? (ਹੱਜ. 2:11-13; ਯੂਹੰ. 6:69; ਇਬ. 7:26; 10:5)
(ਅ) ਯਿਸੂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦੀ ਮਹਿਮਾ ਕਿਵੇਂ ਕੀਤੀ ਗਈ ਸੀ? (ਲੂਕਾ 1:41-43)
(ੲ) ਮਰਿਯਮ ਨੇ ਉਨ੍ਹਾਂ ਸਾਰਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਖ਼ਾਸ ਸਨਮਾਨ ਦਿੱਤੇ ਜਾਂਦੇ ਹਨ? (ਲੂਕਾ 1:38, 46-49; 17:10; ਕਹਾ. 11:2)
2. ਮੱਤੀ 1:18-25 ਪੜ੍ਹੋ।
ਭਾਵੇਂ ਯਿਸੂ ਦਾ ਨਾਮ ਇੰਮਾਨੂਏਲ ਨਹੀਂ ਰੱਖਿਆ ਗਿਆ ਸੀ, ਪਰ ਸਾਨੂੰ ਉਸ ਦੀ ਜ਼ਿੰਦਗੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਇਸ ਨਾਮ ਤੇ ਖਰਾ ਉੱਤਰਿਆ ਸੀ? (ਮੱਤੀ 1:22, 23; ਯੂਹੰ. 14:8-10; ਇਬ. 1:1-3)
ਯਿਸੂ ਤਬੇਲੇ ਵਿਚ ਪੈਦਾ ਹੋਇਆ
1. ਤਸਵੀਰ ਵਿਚਲਾ ਬੱਚਾ ਕੌਣ ਹੈ ਅਤੇ ਮਰਿਯਮ ਉਸ ਨੂੰ ਕਿਸ ਚੀਜ਼ ਵਿਚ ਰੱਖ ਰਹੀ ਹੈ?
2. ਯਿਸੂ ਦਾ ਜਨਮ ਤਬੇਲੇ ਵਿਚ ਕਿਉਂ ਹੋਇਆ ਸੀ?
3. ਤਸਵੀਰ ਵਿਚ ਤਬੇਲੇ ਅੰਦਰ ਆ ਰਹੇ ਬੰਦੇ ਕੌਣ ਹਨ ਅਤੇ ਉਨ੍ਹਾਂ ਨੂੰ ਫ਼ਰਿਸ਼ਤੇ ਨੇ ਕੀ ਦੱਸਿਆ ਸੀ?
4. ਯਿਸੂ ਇਕ ਖ਼ਾਸ ਬੱਚਾ ਕਿਉਂ ਸੀ?
5. ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਜਾ ਸਕਦਾ ਸੀ?
ਹੋਰ ਸਵਾਲ:
1. ਲੂਕਾ 2:1-20 ਪੜ੍ਹੋ।
(ੳ) ਯਿਸੂ ਦੇ ਜਨਮ ਬਾਰੇ ਕਿਹੜੀ ਭਵਿੱਖਬਾਣੀ ਕੈਸਰ ਔਗੂਸਤੁਸ ਦੇ ਰਾਹੀਂ ਪੂਰੀ ਹੋਈ? (ਲੂਕਾ 2:1-4; ਮੀਕਾ. 5:2)
(ਅ) ਅਸੀਂ ਉਨ੍ਹਾਂ ਲੋਕਾਂ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ “ਪਰਸਿੰਨ ਹੈ”? (ਲੂਕਾ 2:14; ਮੱਤੀ 16:24; ਯੂਹੰ. 17:3; ਰਸੂ. 3:19; ਇਬ. 11:6)
(ੲ) ਜੇ ਯਹੂਦਿਯਾ ਦੇ ਚਰਵਾਹਿਆਂ ਨੂੰ ਉਨ੍ਹਾਂ ਦੇ ਮੁਕਤੀਦਾਤਾ ਯਿਸੂ ਦੇ ਜਨਮ ਦੀ ਇੰਨੀ ਖ਼ੁਸ਼ੀ ਸੀ, ਤਾਂ ਅੱਜ ਸਾਨੂੰ ਉਨ੍ਹਾਂ ਤੋਂ ਵੀ ਜ਼ਿਆਦਾ ਖ਼ੁਸ਼ੀ ਕਿਉਂ ਹੋਣੀ ਚਾਹੀਦੀ ਹੈ? (ਲੂਕਾ 2:10, 11; ਅਫ਼. 3:8, 9; ਪਰ. 11:15; 14:6)
ਤਾਰੇ ਨੇ ਰਾਹ ਦਿਖਾਇਆ
1. ਤਸਵੀਰ ਵਿਚ ਇਹ ਬੰਦੇ ਕੌਣ ਹਨ ਅਤੇ ਉਹ ਚਮਕੀਲੇ ਤਾਰੇ ਵੱਲ ਇਸ਼ਾਰਾ ਕਿਉਂ ਕਰ ਰਹੇ ਹਨ?
2. ਹੇਰੋਦੇਸ ਨੂੰ ਕਿਸ ਗੱਲ ਤੇ ਗੁੱਸਾ ਆਇਆ ਅਤੇ ਉਸ ਨੇ ਕੀ ਕੀਤਾ?
3. ਇਹ ਤਾਰਾ ਉਨ੍ਹਾਂ ਨੂੰ ਕਿੱਥੇ ਲੈ ਗਿਆ, ਪਰ ਉਹ ਵਾਪਸ ਆਪਣੇ ਦੇਸ਼ ਉਸੇ ਰਸਤੇ ਕਿਉਂ ਨਹੀਂ ਗਏ ਜਿੱਥੋਂ ਦੀ ਆਏ ਸਨ?
4. ਹੇਰੋਦੇਸ ਨੇ ਕੀ ਹੁਕਮ ਦਿੱਤਾ ਅਤੇ ਕਿਉਂ?
5. ਯਹੋਵਾਹ ਨੇ ਯੂਸੁਫ਼ ਨੂੰ ਕੀ ਕਰਨ ਲਈ ਕਿਹਾ?
6. ਇਸ ਤਾਰੇ ਨੂੰ ਕਿਸ ਨੇ ਚਮਕਾਇਆ ਸੀ ਅਤੇ ਕਿਉਂ?
ਹੋਰ ਸਵਾਲ:
1. ਮੱਤੀ 2:1-23 ਪੜ੍ਹੋ।
ਜਦ ਜੋਤਸ਼ੀ ਯਿਸੂ ਨੂੰ ਮਿਲਣ ਆਏ, ਤਾਂ ਉਹ ਕਿੱਥੇ ਰਹਿ ਰਿਹਾ ਸੀ ਅਤੇ ਉਹ ਕਿੰਨੇ ਸਾਲਾਂ ਦਾ ਸੀ? (ਮੱਤੀ 2:1, 11,16)
ਹੈਕਲ ਵਿਚ ਨੌਜਵਾਨ ਯਿਸੂ
1. ਤਸਵੀਰ ਵਿਚ ਯਿਸੂ ਦੀ ਉਮਰ ਕਿੰਨੀ ਹੈ ਅਤੇ ਉਹ ਕਿੱਥੇ ਹੈ?
2. ਯੂਸੁਫ਼ ਆਪਣੇ ਪਰਿਵਾਰ ਨੂੰ ਹਰ ਸਾਲ ਕਿੱਥੇ ਲੈ ਕੇ ਜਾਂਦਾ ਸੀ?
3. ਯੂਸੁਫ਼ ਤੇ ਮਰਿਯਮ ਨੂੰ ਘਰ ਵਾਪਸ ਆਉਂਦੇ ਹੋਏ ਰਾਹ ਵਿੱਚੋਂ ਹੀ ਯਰੂਸ਼ਲਮ ਨੂੰ ਕਿਉਂ ਮੁੜਨਾ ਪਿਆ?
4. ਯੂਸੁਫ਼ ਤੇ ਮਰਿਯਮ ਨੂੰ ਯਿਸੂ ਕਿੱਥੇ ਲੱਭਿਆ ਸੀ ਅਤੇ ਉੱਥੇ ਸਭ ਲੋਕ ਹੈਰਾਨ ਕਿਉਂ ਸਨ?
5. ਯਿਸੂ ਨੇ ਆਪਣੀ ਮਾਂ ਨੂੰ ਕੀ ਕਿਹਾ?
6. ਪਰਮੇਸ਼ੁਰ ਬਾਰੇ ਸਿੱਖਿਆ ਲੈਣ ਸੰਬੰਧੀ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਹੋਰ ਸਵਾਲ:
1. ਲੂਕਾ 2:41-52 ਪੜ੍ਹੋ।
(ੳ) ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਸਿਰਫ਼ ਆਦਮੀਆਂ ਦਾ ਤਿਉਹਾਰਾਂ ਤੇ ਜਾਣਾ ਜ਼ਰੂਰੀ ਸੀ, ਪਰ ਯੂਸੁਫ਼ ਅਤੇ ਮਰਿਯਮ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਤਿਉਹਾਰਾਂ ਤੇ ਹਾਜ਼ਰ ਹੋ ਕੇ ਮਾਪਿਆਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ? (ਲੂਕਾ 2:41; ਬਿਵ. 16:16; 31:12; ਕਹਾ. 22:6)
(ਅ) ਮਾਪਿਆਂ ਦਾ ਕਹਿਣਾ ਮੰਨ ਕੇ ਯਿਸੂ ਨੇ ਬੱਚਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ? (ਲੂਕਾ 2:51; ਬਿਵ. 5:16; ਕਹਾ. 23:22; ਕੁਲੁ. 3:20)
2. ਮੱਤੀ 13:53-56 ਪੜ੍ਹੋ।
ਯਿਸੂ ਦੇ ਕਿਹੜੇ ਚਾਰ ਭਰਾਵਾਂ ਦੇ ਨਾਂ ਬਾਈਬਲ ਵਿਚ ਦਿੱਤੇ ਗਏ ਹਨ ਅਤੇ ਬਾਅਦ ਵਿਚ ਉਨ੍ਹਾਂ ਵਿੱਚੋਂ ਦੋਹਾਂ ਨੂੰ ਮਸੀਹੀ ਕਲੀਸਿਯਾ ਵਿਚ ਕਿਵੇਂ ਵਰਤਿਆ ਗਿਆ ਸੀ? (ਮੱਤੀ 13:55; ਰਸੂ. 12:17; 15:6, 13; 21:18; ਗਲਾ. 1:19; ਯਾਕੂ. 1:1; ਯਹੂ. 1)
ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ
1. ਤਸਵੀਰ ਵਿਚਲੇ ਦੋ ਆਦਮੀ ਕੌਣ ਹਨ?
2. ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ?
3. ਯੂਹੰਨਾ ਕਿਨ੍ਹਾਂ ਨੂੰ ਬਪਤਿਸਮਾ ਦਿੰਦਾ ਹੁੰਦਾ ਸੀ?
4. ਯਿਸੂ ਨੇ ਯੂਹੰਨਾ ਕੋਲੋਂ ਕਿਸ ਖ਼ਾਸ ਕਾਰਨ ਲਈ ਬਪਤਿਸਮਾ ਲਿਆ ਸੀ?
5. ਪਰਮੇਸ਼ੁਰ ਨੇ ਕਿਵੇਂ ਦਿਖਾਇਆ ਕਿ ਉਹ ਯਿਸੂ ਦੇ ਬਪਤਿਸਮੇ ਤੋਂ ਖ਼ੁਸ਼ ਸੀ?
6. ਯਿਸੂ ਜਦ 40 ਦਿਨਾਂ ਲਈ ਸੁੰਨਸਾਨ ਜਗ੍ਹਾ ਤੇ ਗਿਆ, ਤਾਂ ਕੀ ਹੋਇਆ?
7. ਯਿਸੂ ਦੇ ਪਹਿਲੇ ਕੁਝ ਚੇਲਿਆਂ ਦੇ ਕੀ ਨਾਮ ਸਨ ਅਤੇ ਉਸ ਦਾ ਪਹਿਲਾ ਚਮਤਕਾਰ ਕੀ ਸੀ?
ਹੋਰ ਸਵਾਲ:
1. ਮੱਤੀ 3:13-17 ਪੜ੍ਹੋ।
ਬਪਤਿਸਮਾ ਲੈ ਕੇ ਯਿਸੂ ਨੇ ਆਪਣੇ ਚੇਲਿਆਂ ਲਈ ਕਿਹੜਾ ਨਮੂਨਾ ਛੱਡਿਆ? (ਜ਼ਬੂ. 40:7, 8; ਮੱਤੀ 28:19, 20; ਲੂਕਾ 3:21, 22)
2. ਮੱਤੀ 4:1-11 ਪੜ੍ਹੋ।
ਯਿਸੂ ਪਰਮੇਸ਼ੁਰ ਦੇ ਬਚਨ ਨੂੰ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰਦਾ ਸੀ। ਇਸ ਤੋਂ ਅਸੀਂ ਅੱਜ ਬਾਈਬਲ ਦੀ ਸਟੱਡੀ ਕਰਨ ਬਾਰੇ ਕੀ ਸਿੱਖ ਸਕਦੇ ਹਾਂ? (ਮੱਤੀ 4:5-7; 2 ਪਤ. 3:17, 18; 1 ਯੂਹੰ. 4:1)
3. ਯੂਹੰਨਾ 1:29-51 ਪੜ੍ਹੋ।
ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਚੇਲਿਆਂ ਨੂੰ ਕਿਸ ਦੀ ਸਿੱਖਿਆ ਤੇ ਚੱਲਣ ਲਈ ਕਿਹਾ ਅਤੇ ਅੱਜ ਅਸੀਂ ਉਸ ਦੀ ਨਕਲ ਕਿਵੇਂ ਕਰ ਸਕਦੇ ਹਾਂ? (ਯੂਹੰ. 1:29, 35, 36; 3:30; ਮੱਤੀ 23:10)
4. ਯੂਹੰਨਾ 2:1-12 ਪੜ੍ਹੋ।
ਯਿਸੂ ਦੇ ਪਹਿਲੇ ਚਮਤਕਾਰ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਕੋਈ ਚੰਗੀ ਚੀਜ਼ ਰੋਕ ਕੇ ਨਹੀਂ ਰੱਖਦਾ? (ਯੂਹੰ. 2:9, 10; ਜ਼ਬੂ. 84:11; ਯਾਕੂ. 1:17)
ਯਿਸੂ ਨੇ ਹੈਕਲ ਨੂੰ ਸਾਫ਼ ਕੀਤਾ
1. ਹੈਕਲ ਵਿਚ ਜਾਨਵਰਾਂ ਨੂੰ ਕਿਉਂ ਵੇਚਿਆ ਜਾ ਰਿਹਾ ਸੀ?
2. ਯਿਸੂ ਨੂੰ ਗੁੱਸਾ ਕਿਉਂ ਆਇਆ ਸੀ?
3. ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ, ਯਿਸੂ ਨੇ ਕੀ ਕੀਤਾ ਅਤੇ ਉਸ ਨੇ ਘੁੱਗੀਆਂ ਵੇਚਣ ਵਾਲਿਆਂ ਨੂੰ ਕੀ ਕਿਹਾ?
4. ਜਦ ਯਿਸੂ ਦੇ ਚੇਲਿਆਂ ਨੇ ਉਸ ਨੂੰ ਇਹ ਕਰਦੇ ਦੇਖਿਆ, ਤਾਂ ਉਨ੍ਹਾਂ ਨੂੰ ਕਿਹੜੀ ਗੱਲ ਯਾਦ ਆਈ?
5. ਯਿਸੂ ਕਿਸ ਇਲਾਕੇ ਰਾਹੀਂ ਗਲੀਲ ਨੂੰ ਗਿਆ?
ਹੋਰ ਸਵਾਲ:
1. ਯੂਹੰਨਾ 2:13-25 ਪੜ੍ਹੋ।
ਹੈਕਲ ਵਿਚ ਲੋਕਾਂ ਨੂੰ ਪੈਸੇ ਕਮਾਉਂਦੇ ਦੇਖ ਕੇ ਯਿਸੂ ਨੇ ਜੋ ਕੀਤਾ ਸੀ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਕਿੰਗਡਮ ਹਾਲ ਵਿਚ ਕਾਰੋਬਾਰ ਕਰਨ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? (ਯੂਹੰ. 2:15, 16; 1 ਕੁਰਿੰ. 10:24, 31-33)
ਖੂਹ ਤੇ ਔਰਤ ਨਾਲ ਮੁਲਾਕਾਤ
1. ਯਿਸੂ ਸਾਮਰਿਯਾ ਲਾਗੇ ਇਕ ਖੂਹ ਤੇ ਕਿਉਂ ਰੁਕਿਆ ਸੀ ਅਤੇ ਉਹ ਤਸਵੀਰ ਵਿਚ ਇਸ ਔਰਤ ਨਾਲ ਕੀ ਗੱਲ ਕਰ ਰਿਹਾ ਹੈ?
2. ਜਦ ਯਿਸੂ ਨੇ ਔਰਤ ਨਾਲ ਗੱਲ ਕੀਤੀ, ਤਾਂ ਉਹ ਹੈਰਾਨ ਕਿਉਂ ਹੋਈ? ਯਿਸੂ ਨੇ ਉਸ ਨੂੰ ਕੀ ਕਿਹਾ ਅਤੇ ਕਿਉਂ?
3. ਔਰਤ ਦੇ ਖ਼ਿਆਲ ਵਿਚ ਯਿਸੂ ਕਿਸ ਪਾਣੀ ਦੀ ਗੱਲ ਕਰ ਰਿਹਾ ਸੀ, ਪਰ ਅਸਲ ਵਿਚ ਇਹ ਪਾਣੀ ਕੀ ਸੀ?
4. ਯਿਸੂ ਦੀਆਂ ਗੱਲਾਂ ਸੁਣ ਕੇ ਔਰਤ ਇੰਨੀ ਹੈਰਾਨ ਕਿਉਂ ਹੋਈ ਅਤੇ ਯਿਸੂ ਨੂੰ ਇਹ ਗੱਲਾਂ ਕਿਵੇਂ ਪਤਾ ਲੱਗੀਆਂ?
5. ਖੂਹ ਤੇ ਇਸ ਔਰਤ ਨਾਲ ਯਿਸੂ ਦੀ ਮੁਲਾਕਾਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਹੋਰ ਸਵਾਲ:
1. ਯੂਹੰਨਾ 4:5-43 ਪੜ੍ਹੋ।
(ੳ) ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਸਾਨੂੰ ਵੱਖਰੀ ਜਾਤ ਜਾਂ ਪਿਛੋਕੜ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਯੂਹੰ. 4:9; 1 ਕੁਰਿੰ. 9:22; 1 ਤਿਮੋ. 2:3, 4; ਤੀਤੁ. 2:11)
(ਅ) ਯਿਸੂ ਦੇ ਚੇਲੇ ਬਣਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਯੂਹੰ. 4:14; ਯਸਾ. 58:11; 2 ਕੁਰਿੰ. 4:16)
(ੲ) ਅਸੀਂ ਉਸ ਸਾਮਰੀ ਔਰਤ ਵਾਂਗ ਕਿਵੇਂ ਬਣ ਸਕਦੇ ਹਾਂ ਜੋ ਦੂਸਰਿਆਂ ਨੂੰ ਯਿਸੂ ਦੀਆਂ ਗੱਲਾਂ ਦੱਸਣ ਲਈ ਉਤਾਵਲੀ ਸੀ? (ਯੂਹੰ. 4:7, 28; ਮੱਤੀ 6:33; ਲੂਕਾ 10:40-42)
ਯਿਸੂ ਨੇ ਪਹਾੜ ਉੱਤੇ ਸਿੱਖਿਆ ਦਿੱਤੀ
1. ਤਸਵੀਰ ਦੇਖ ਕੇ ਦੱਸੋ ਕਿ ਯਿਸੂ ਕਿੱਥੇ ਬੈਠ ਕੇ ਸਿੱਖਿਆ ਦੇ ਰਿਹਾ ਹੈ ਅਤੇ ਉਸ ਦੇ ਨੇੜੇ ਬੈਠੇ ਲੋਕ ਕੌਣ ਹਨ।
2. ਯਿਸੂ ਦੇ 12 ਰਸੂਲਾਂ ਦੇ ਨਾਂ ਕੀ ਹਨ?
3. ਯਿਸੂ ਕਿਸ ਰਾਜ ਬਾਰੇ ਪ੍ਰਚਾਰ ਕਰ ਰਿਹਾ ਸੀ?
4. ਯਿਸੂ ਨੇ ਲੋਕਾਂ ਨੂੰ ਕਿਸ ਚੀਜ਼ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ?
5. ਯਿਸੂ ਨੇ ਲੋਕਾਂ ਨੂੰ ਇਕ-ਦੂਜੇ ਨਾਲ ਕਿੱਦਾਂ ਦਾ ਸਲੂਕ ਕਰਨ ਬਾਰੇ ਸਿੱਖਿਆ ਦਿੱਤੀ?
ਹੋਰ ਸਵਾਲ:
1. ਮੱਤੀ 5:1-12 ਪੜ੍ਹੋ।
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਬਾਰੇ ਸਿੱਖਣਾ ਚਾਹੁੰਦੇ ਹਾਂ? (ਮੱਤੀ 5:3; ਰੋਮੀ. 10:13-15; 1 ਤਿਮੋ. 4:13, 15, 16)
2. ਮੱਤੀ 5:21-26 ਪੜ੍ਹੋ।
ਮੱਤੀ 5:23, 24 ਤੋਂ ਕਿਵੇਂ ਦੇਖਿਆ ਜਾ ਸਕਦਾ ਹੈ ਕਿ ਭੈਣਾਂ-ਭਰਾਵਾਂ ਨਾਲ ਸਾਡੇ ਰਿਸ਼ਤੇ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਤੇ ਅਸਰ ਪੈਂਦਾ ਹੈ? (ਮੱਤੀ 6:14, 15; ਜ਼ਬੂ. 133:1; ਕੁਲੁ. 3:13; 1 ਯੂਹੰ. 4:20)
3. ਮੱਤੀ 6:1-8 ਪੜ੍ਹੋ।
ਕਿਹੜੀਆਂ ਕੁਝ ਗੱਲਾਂ ਹਨ ਜਿਨ੍ਹਾਂ ਕਰਕੇ ਮਸੀਹੀਆਂ ਨੂੰ ਆਪਣੇ ਆਪ ਨੂੰ ਜ਼ਿਆਦਾ ਧਰਮੀ ਨਹੀਂ ਸਮਝਣਾ ਚਾਹੀਦਾ? (ਲੂਕਾ 18:11, 12; 1 ਕੁਰਿੰ. 4:6, 7; 2 ਕੁਰਿੰ. 9:7)
4. ਮੱਤੀ 6:25-34 ਪੜ੍ਹੋ।
ਯਿਸੂ ਨੇ ਕਿਵੇਂ ਸਿਖਾਇਆ ਕਿ ਸਾਨੂੰ ਆਪਣੀਆਂ ਰੋਜ਼ ਦੀਆਂ ਲੋੜਾਂ ਲਈ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਹੈ? (ਕੂਚ 16:4; ਜ਼ਬੂ. 37:25; ਫ਼ਿਲਿ. 4:6)
5. ਮੱਤੀ 7:1-11 ਪੜ੍ਹੋ।
ਮੱਤੀ 7:5 ਵਿਚ ਦਿੱਤੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (ਕਹਾ. 26:12; ਰੋਮੀ. 2:1; 14:10; ਯਾਕੂ. 4:11, 12)
ਯਿਸੂ ਨੇ ਕੁੜੀ ਨੂੰ ਜ਼ਿੰਦਾ ਕੀਤਾ
1. ਤਸਵੀਰ ਵਿਚ ਇਸ ਕੁੜੀ ਦਾ ਪਿਤਾ ਕੌਣ ਹੈ ਅਤੇ ਉਹ ਤੇ ਉਸ ਦੀ ਪਤਨੀ ਪਹਿਲਾਂ ਇੰਨੇ ਉਦਾਸ ਕਿਉਂ ਸਨ?
2. ਜਦ ਜੈਰੁਸ ਯਿਸੂ ਨੂੰ ਮਿਲਿਆ, ਤਾਂ ਉਸ ਨੇ ਕੀ ਕੀਤਾ?
3. ਯਿਸੂ ਜਦ ਜੈਰੁਸ ਦੇ ਘਰ ਜਾ ਰਿਹਾ ਸੀ, ਤਾਂ ਰਾਹ ਵਿਚ ਕੀ ਹੋਇਆ ਅਤੇ ਜੈਰੁਸ ਨੂੰ ਕੀ ਸੁਨੇਹਾ ਆਇਆ?
4. ਜੈਰੁਸ ਦੇ ਘਰ ਇਕੱਠੇ ਹੋਏ ਲੋਕ ਯਿਸੂ ਤੇ ਕਿਉਂ ਹੱਸੇ?
5. ਆਪਣੇ ਤਿੰਨ ਰਸੂਲਾਂ ਅਤੇ ਕੁੜੀ ਦੇ ਮਾਤਾ-ਪਿਤਾ ਨੂੰ ਕੁੜੀ ਕੋਲ ਲਿਜਾਣ ਤੋਂ ਬਾਅਦ ਯਿਸੂ ਨੇ ਕੀ ਕੀਤਾ?
6. ਯਿਸੂ ਨੇ ਹੋਰ ਕਿਸ ਨੂੰ ਜ਼ਿੰਦਾ ਕੀਤਾ ਸੀ ਅਤੇ ਸਾਨੂੰ ਇਸ ਤੋਂ ਕੀ ਪਤਾ ਲੱਗਦਾ ਹੈ?
ਹੋਰ ਸਵਾਲ:
1. ਲੂਕਾ 8:40-56 ਪੜ੍ਹੋ।
ਯਿਸੂ ਉਸ ਔਰਤ ਨਾਲ ਕਿਵੇਂ ਦਇਆ ਅਤੇ ਸਮਝਦਾਰੀ ਨਾਲ ਪੇਸ਼ ਆਇਆ ਜਿਸ ਨੂੰ ਲਹੂ ਆਉਂਦਾ ਸੀ ਅਤੇ ਅੱਜ ਕਲੀਸਿਯਾ ਦੇ ਬਜ਼ੁਰਗ ਇਸ ਤੋਂ ਕੀ ਸਿੱਖ ਸਕਦੇ ਹਨ? (ਲੂਕਾ 8:43, 44, 47, 48; ਲੇਵੀ. 15:25-27; ਮੱਤੀ 9:12, 13; ਕੁਲੁ. 3:12-14)
2. ਲੂਕਾ 7:11-17 ਪੜ੍ਹੋ।
ਨਾਇਨ ਸ਼ਹਿਰ ਵਿਚ ਰਹਿਣ ਵਾਲੀ ਵਿਧਵਾ ਨੂੰ ਯਿਸੂ ਨੇ ਜੋ ਕਿਹਾ ਸੀ, ਉਸ ਤੋਂ ਉਹ ਸਭ ਕਿਵੇਂ ਦਿਲਾਸਾ ਪਾ ਸਕਦੇ ਹਨ ਜਿਨ੍ਹਾਂ ਦੇ ਅਜ਼ੀਜ਼ ਮੌਤ ਦੀ ਨੀਂਦ ਸੌਂ ਗਏ ਹਨ? (ਲੂਕਾ 7:13; 2 ਕੁਰਿੰ. 1:3, 4; ਇਬ. 4:15)
3. ਯੂਹੰਨਾ 11:17-44 ਪੜ੍ਹੋ।
ਯਿਸੂ ਨੇ ਕਿਵੇਂ ਦਿਖਾਇਆ ਕਿ ਆਪਣੇ ਕਿਸੇ ਅਜ਼ੀਜ਼ ਦੀ ਮੌਤ ਤੇ ਰੋਣਾ ਗ਼ਲਤ ਨਹੀਂ ਹੈ? (ਯੂਹੰ. 11:33-36, 38; 2 ਸਮੂ. 18:33; 19:1-4)
ਯਿਸੂ ਨੇ ਬਹੁਤਿਆਂ ਨੂੰ ਖੁਆਇਆ
1. ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲ ਕੀ ਹੋਇਆ ਅਤੇ ਇਸ ਦਾ ਯਿਸੂ ਤੇ ਕੀ ਅਸਰ ਪਿਆ?
2. ਯਿਸੂ ਨੇ ਸਾਰੀ ਭੀੜ ਨੂੰ ਕਿਵੇਂ ਖਾਣਾ ਖੁਆਇਆ ਅਤੇ ਸਾਰਿਆਂ ਦੇ ਖਾਣ ਪਿੱਛੋਂ ਕਿੰਨਾ ਕੁ ਖਾਣਾ ਬਚਿਆ?
3. ਰਾਤ ਵੇਲੇ ਯਿਸੂ ਦੇ ਚੇਲੇ ਕਿਉਂ ਡਰ ਗਏ ਸਨ ਅਤੇ ਪਤਰਸ ਨੇ ਕੀ ਕੀਤਾ?
4. ਹਜ਼ਾਰਾਂ ਹੀ ਲੋਕਾਂ ਨੂੰ ਯਿਸੂ ਨੇ ਇਕ ਵਾਰ ਫਿਰ ਖਾਣਾ ਕਿਵੇਂ ਖੁਆਇਆ?
5. ਯਿਸੂ ਜਦ ਪਰਮੇਸ਼ੁਰ ਦੇ ਰਾਜੇ ਵਜੋਂ ਧਰਤੀ ਤੇ ਰਾਜ ਕਰੇਗਾ, ਤਾਂ ਉਦੋਂ ਕਿਹੋ ਜਿਹਾ ਸਮਾਂ ਹੋਵੇਗਾ?
ਹੋਰ ਸਵਾਲ:
1. ਮੱਤੀ 14:1-32 ਪੜ੍ਹੋ।
(ੳ) ਮੱਤੀ 14:23-32 ਤੋਂ ਸਾਨੂੰ ਪਤਰਸ ਦੇ ਸੁਭਾਅ ਬਾਰੇ ਕੀ ਪਤਾ ਲੱਗਦਾ ਹੈ?
(ਅ) ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਤਰਸ ਦੇ ਕਾਹਲੇ ਸੁਭਾਅ ਵਿਚ ਬਦਲਾਅ ਆ ਗਿਆ ਸੀ? (ਮੱਤੀ 14:27-30; ਯੂਹੰ. 18:10; 21:7; ਰਸੂ. 2:14, 37-40; 1 ਪਤ. 5:6, 10)
2. ਮੱਤੀ 15:29-38 ਪੜ੍ਹੋ।
ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਦੀ ਕਦਰ ਕਰਦਾ ਸੀ? (ਮੱਤੀ 15:37; ਯੂਹੰ. 6:12; ਕੁਲੁ. 3:15)
3. ਯੂਹੰਨਾ 6:1-21 ਪੜ੍ਹੋ।
ਹਕੂਮਤਾਂ ਦੇ ਅਧੀਨ ਰਹਿਣ ਦੇ ਮਾਮਲੇ ਵਿਚ ਅੱਜ ਮਸੀਹੀ ਯਿਸੂ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਨ? (ਯੂਹੰ. 6:15; ਮੱਤੀ 22:21; ਰੋਮੀ. 12:2; 13:1-4)
ਛੋਟੇ ਬੱਚਿਆਂ ਨਾਲ ਪਿਆਰ
1. ਲੰਬਾ ਸਫ਼ਰ ਤੈਅ ਕਰਦੇ ਸਮੇਂ ਰਾਹ ਵਿਚ ਚੇਲੇ ਕਿਸ ਗੱਲ ਤੇ ਬਹਿਸ ਕਰ ਰਹੇ ਸਨ?
2. ਯਿਸੂ ਨੇ ਇਕ ਬੱਚੇ ਨੂੰ ਸਾਰੇ ਚੇਲਿਆਂ ਦੇ ਵਿਚਕਾਰ ਖੜ੍ਹੇ ਹੋਣ ਲਈ ਕਿਉਂ ਕਿਹਾ?
3. ਚੇਲਿਆਂ ਨੂੰ ਬੱਚਿਆਂ ਵਰਗੇ ਕਿਵੇਂ ਹੋਣਾ ਚਾਹੀਦਾ ਸੀ?
4. ਕੁਝ ਮਹੀਨਿਆਂ ਬਾਅਦ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਬੱਚਿਆਂ ਨੂੰ ਪਿਆਰ ਕਰਦਾ ਸੀ?
ਹੋਰ ਸਵਾਲ:
1. ਮੱਤੀ 18:1-4 ਪੜ੍ਹੋ।
ਯਿਸੂ ਸਿੱਖਿਆ ਦੇਣ ਲਈ ਦ੍ਰਿਸ਼ਟਾਂਤ ਕਿਉਂ ਵਰਤਦਾ ਸੀ? (ਮੱਤੀ 13:34, 36; ਮਰ. 4:33, 34)
2. ਮੱਤੀ 19:13-15 ਪੜ੍ਹੋ।
ਜੇ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਬੱਚਿਆਂ ਵਰਗੇ ਕਿਹੜੇ ਗੁਣ ਆਪਣੇ ਵਿਚ ਪੈਦਾ ਕਰਨੇ ਚਾਹੀਦੇ ਹਨ? (ਜ਼ਬੂ. 25:9; 138:6; 1 ਕੁਰਿੰ. 14:20)
3. ਮਰਕੁਸ 9:33-37 ਪੜ੍ਹੋ।
ਵੱਡੇ ਬਣਨ ਬਾਰੇ ਯਿਸੂ ਨੇ ਕਿਹੜੀ ਚੇਤਾਵਨੀ ਦਿੱਤੀ? (ਮਰ. 9:35; ਮੱਤੀ 20:25, 26; ਗਲਾ. 6:3; ਫ਼ਿਲਿ. 2:5-8)
4. ਮਰਕੁਸ 10:13-16 ਪੜ੍ਹੋ।
ਲੋਕ ਯਿਸੂ ਕੋਲ ਆਉਣਾ ਕਿਉਂ ਪਸੰਦ ਕਰਦੇ ਸਨ ਅਤੇ ਬਜ਼ੁਰਗ ਇਸ ਤੋਂ ਕੀ ਸਿੱਖ ਸਕਦੇ ਹਨ? (ਮਰ. 6:30-34; ਫ਼ਿਲਿ. 2:1-4; 1 ਤਿਮੋ. 4:12)
ਯਿਸੂ ਦਾ ਸਿੱਖਿਆ ਦੇਣ ਦਾ ਢੰਗ
1. ਯਿਸੂ ਨੂੰ ਇਕ ਬੰਦੇ ਨੇ ਕਿਹੜਾ ਸਵਾਲ ਕੀਤਾ ਅਤੇ ਕਿਉਂ?
2. ਕਈ ਵਾਰ ਯਿਸੂ ਕਿਵੇਂ ਸਿੱਖਿਆ ਦਿੰਦਾ ਸੀ ਅਤੇ ਅਸੀਂ ਯਹੂਦੀਆਂ ਅਤੇ ਸਾਮਰੀਆਂ ਬਾਰੇ ਕੀ ਸਿੱਖ ਚੁੱਕੇ ਹਾਂ?
3. ਯਿਸੂ ਦੀ ਕਹਾਣੀ ਵਿਚ ਯਰੀਹੋ ਸ਼ਹਿਰ ਨੂੰ ਜਾ ਰਹੇ ਬੰਦੇ ਨਾਲ ਕੀ ਹੋਇਆ?
4. ਉਦੋਂ ਕੀ ਹੋਇਆ ਜਦ ਯਹੂਦੀ ਜਾਜਕ ਅਤੇ ਲੇਵੀ ਉਸੇ ਰਸਤੇ ਲੰਘੇ?
5. ਤਸਵੀਰ ਵਿਚ ਜ਼ਖ਼ਮੀ ਯਹੂਦੀ ਦੀ ਮਦਦ ਕੌਣ ਕਰ ਰਿਹਾ ਹੈ?
6. ਕਹਾਣੀ ਦੱਸਣ ਤੋਂ ਬਾਅਦ ਯਿਸੂ ਨੇ ਬੰਦੇ ਨੂੰ ਕੀ ਸਵਾਲ ਕੀਤਾ ਅਤੇ ਉਸ ਨੇ ਕੀ ਜਵਾਬ ਦਿੱਤਾ?
ਹੋਰ ਸਵਾਲ:
1. ਲੂਕਾ 10:25-37 ਪੜ੍ਹੋ।
(ੳ) ਯਿਸੂ ਨੇ ਉਸ ਬੰਦੇ ਦੇ ਸਵਾਲ ਦਾ ਜਵਾਬ ਕਿਵੇਂ ਦਿੱਤਾ ਜੋ ਪਰਮੇਸ਼ੁਰ ਦੇ ਹੁਕਮਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ? (ਲੂਕਾ 10:26; ਮੱਤੀ 16:13-16)
(ਅ) ਆਪਣੇ ਸੁਣਨ ਵਾਲਿਆਂ ਦੇ ਦਿਲਾਂ ਵਿੱਚੋਂ ਪੱਖਪਾਤ ਦੀ ਭਾਵਨਾ ਮਿਟਾਉਣ ਲਈ ਯਿਸੂ ਨੇ ਦ੍ਰਿਸ਼ਟਾਂਤਾਂ ਦੀ ਕਿਵੇਂ ਵਰਤੋਂ ਕੀਤੀ ਸੀ? (ਲੂਕਾ 10:36, 37; 18:9-14; ਤੀਤੁ. 1:9)
ਯਿਸੂ ਨੇ ਬੀਮਾਰਾਂ ਨੂੰ ਚੰਗਾ ਕੀਤਾ
1. ਕਈ ਥਾਵਾਂ ਤੇ ਸਫ਼ਰ ਕਰਦਿਆਂ ਯਿਸੂ ਕੀ ਕਰਦਾ ਹੁੰਦਾ ਸੀ?
2. ਯਰੂਸ਼ਲਮ ਨੂੰ ਜਾਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਦੱਸਿਆ?
3. ਤਸਵੀਰ ਵਿਚ ਇਹ ਲੋਕ ਕੌਣ ਹਨ ਅਤੇ ਯਿਸੂ ਨੇ ਇਸ ਔਰਤ ਲਈ ਕੀ ਕੀਤਾ ਸੀ?
4. ਯਿਸੂ ਦੇ ਜਵਾਬ ਤੋਂ ਧਾਰਮਿਕ ਆਗੂ ਕਿਉਂ ਸ਼ਰਮਿੰਦਾ ਹੋਏ?
5. ਜਦ ਯਿਸੂ ਅਤੇ ਉਸ ਦੇ ਚੇਲੇ ਯਰੀਹੋ ਸ਼ਹਿਰ ਦੇ ਨੇੜੇ ਪਹੁੰਚੇ, ਤਾਂ ਯਿਸੂ ਨੇ ਦੋ ਅੰਨ੍ਹੇ ਬੰਦਿਆਂ ਲਈ ਕੀ ਕੀਤਾ?
6. ਯਿਸੂ ਚਮਤਕਾਰ ਕਿਉਂ ਕਰਦਾ ਸੀ?
ਹੋਰ ਸਵਾਲ:
1. ਮੱਤੀ 15:30, 31 ਪੜ੍ਹੋ।
ਯਿਸੂ ਦੇ ਚਮਤਕਾਰਾਂ ਤੋਂ ਅਸੀਂ ਯਹੋਵਾਹ ਦੀ ਸ਼ਕਤੀ ਬਾਰੇ ਕੀ ਸਿੱਖਦੇ ਹਾਂ ਅਤੇ ਇਸ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨਵੇਂ ਸੰਸਾਰ ਬਾਰੇ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ? (ਜ਼ਬੂ. 37:29; ਯਸਾ. 33:24)
2. ਲੂਕਾ 13:10-17 ਪੜ੍ਹੋ।
ਯਿਸੂ ਨੇ ਬਹੁਤ ਸਾਰੇ ਚਮਤਕਾਰ ਸਬਤ ਦੇ ਦਿਨ ਕੀਤੇ ਸਨ। ਇਨ੍ਹਾਂ ਤੋਂ ਅਸੀਂ ਉਸ ਸਮੇਂ ਬਾਰੇ ਕੀ ਸਿੱਖ ਸਕਦੇ ਹਾਂ ਜਦ ਯਿਸੂ ਹਜ਼ਾਰ ਸਾਲਾਂ ਲਈ ਰਾਜ ਕਰੇਗਾ? (ਲੂਕਾ 13:10-13; ਜ਼ਬੂ. 46:9; ਮੱਤੀ 12:8; ਕੁਲੁ. 2:16, 17; ਪਰ. 21:1-4)
3. ਮੱਤੀ 20:29-34 ਪੜ੍ਹੋ।
ਇਸ ਹਵਾਲੇ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਬਿਵ. 15:7; ਯਾਕੂ. 2:15, 16; 1 ਯੂਹੰ. 3:17)
ਯਿਸੂ ਰਾਜੇ ਦੇ ਤੌਰ ਤੇ ਆਇਆ
1. ਯਿਸੂ ਜਦ ਯਰੂਸ਼ਲਮ ਲਾਗੇ ਇਕ ਛੋਟੇ ਜਿਹੇ ਪਿੰਡ ਨੂੰ ਗਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ?
2. ਤਸਵੀਰ ਦੇਖ ਕੇ ਦੱਸੋ ਕਿ ਜਦ ਯਿਸੂ ਯਰੂਸ਼ਲਮ ਦੇ ਨੇੜੇ ਪਹੁੰਚਿਆ, ਤਾਂ ਕੀ ਹੋਇਆ।
3. ਨਿਆਣਿਆਂ ਨੇ ਜਦ ਯਿਸੂ ਨੂੰ ਅੰਨ੍ਹਿਆਂ ਤੇ ਲੰਗੜਿਆਂ ਨੂੰ ਠੀਕ ਕਰਦੇ ਦੇਖਿਆ, ਤਾਂ ਉਨ੍ਹਾਂ ਨੇ ਕੀ ਕੀਤਾ?
4. ਗੁੱਸੇ ਵਿਚ ਆਏ ਧਾਰਮਿਕ ਆਗੂਆਂ ਨੂੰ ਯਿਸੂ ਨੇ ਕੀ ਕਿਹਾ?
5. ਅਸੀਂ ਉਨ੍ਹਾਂ ਨਿਆਣਿਆਂ ਵਾਂਗ ਕਿਵੇਂ ਬਣ ਸਕਦੇ ਹਾਂ ਜਿਨ੍ਹਾਂ ਨੇ ਯਿਸੂ ਦੀ ਮਹਿਮਾ ਕੀਤੀ ਸੀ?
6. ਚੇਲੇ ਕੀ ਜਾਣਨਾ ਚਾਹੁੰਦੇ ਸਨ?
ਹੋਰ ਸਵਾਲ:
1. ਮੱਤੀ 21:1-17 ਪੜ੍ਹੋ।
(ੳ) ਰਾਜੇ ਦੇ ਤੌਰ ਤੇ ਯਰੂਸ਼ਲਮ ਵਿਚ ਆਉਣ ਦੇ ਯਿਸੂ ਦੇ ਤਰੀਕੇ ਅਤੇ ਉਸ ਸਮੇਂ ਦੇ ਰੋਮੀ ਸੈਨਾਪਤੀਆਂ ਵਿਚ ਕੀ ਫ਼ਰਕ ਸੀ? (ਮੱਤੀ 21:4, 5; ਜ਼ਕ. 9:9; ਫ਼ਿਲਿ. 2:5-8; ਕੁਲੁ. 2:15)
(ਅ) ਬੱਚੇ ਉਨ੍ਹਾਂ ਇਸਰਾਏਲੀ ਮੁੰਡਿਆਂ ਤੋਂ ਕੀ ਸਿੱਖ ਸਕਦੇ ਹਨ ਜਿਨ੍ਹਾਂ ਨੇ ਯਿਸੂ ਨੂੰ ਹੈਕਲ ਵਿਚ ਆਉਂਦਿਆਂ ਦੇਖ ਕੇ ਜ਼ਬੂਰ 118 ਵਿੱਚੋਂ ਹਵਾਲਾ ਦਿੱਤਾ ਸੀ? (ਮੱਤੀ 21:9, 15; ਜ਼ਬੂ. 118:25, 26; 2 ਤਿਮੋ. 3:15; 2 ਪਤ. 3:18)
2. ਯੂਹੰਨਾ 12:12-16 ਪੜ੍ਹੋ।
ਯਿਸੂ ਦੀ ਮਹਿਮਾ ਕਰਨ ਵਾਲਿਆਂ ਨੇ ਹੱਥਾਂ ਵਿਚ ਖਜੂਰਾਂ ਦੀਆਂ ਟਹਿਣੀਆਂ ਕਿਉਂ ਲਈਆਂ ਹੋਈਆਂ ਸੀ? (ਯੂਹੰ. 12:13; ਫ਼ਿਲਿ. 2:10; ਪਰ. 7:9, 10)
ਜ਼ੈਤੂਨ ਦੇ ਪਹਾੜ ਉੱਤੇ
1. ਤਸਵੀਰ ਵਿਚ ਯਿਸੂ ਕੌਣ ਹੈ ਅਤੇ ਉਸ ਨਾਲ ਕੌਣ ਬੈਠੇ ਹਨ?
2. ਧਾਰਮਿਕ ਆਗੂਆਂ ਨੇ ਹੈਕਲ ਵਿਚ ਯਿਸੂ ਨਾਲ ਕੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਯਿਸੂ ਨੇ ਉਨ੍ਹਾਂ ਨੂੰ ਕੀ ਕਿਹਾ?
3. ਯਿਸੂ ਦੇ ਚੇਲਿਆਂ ਨੇ ਉਸ ਨੂੰ ਕੀ ਪੁੱਛਿਆ?
4. ਯਿਸੂ ਨੇ ਆਪਣੇ ਚੇਲਿਆਂ ਨੂੰ ਉਨ੍ਹਾਂ ਕੁਝ ਗੱਲਾਂ ਬਾਰੇ ਕਿਉਂ ਦੱਸਿਆ ਜੋ ਉਸ ਦੇ ਸਵਰਗ ਵਿਚ ਰਾਜਾ ਬਣਨ ਵੇਲੇ ਧਰਤੀ ਉੱਤੇ ਹੋਣੀਆਂ ਸੀ?
5. ਦੁਨੀਆਂ ਵਿੱਚੋਂ ਸਾਰੀ ਬੁਰਾਈ ਖ਼ਤਮ ਕਰਨ ਤੋਂ ਪਹਿਲਾਂ ਧਰਤੀ ਉੱਤੇ ਹੋਣ ਵਾਲੀਆਂ ਕਿਹੜੀਆਂ ਗੱਲਾਂ ਬਾਰੇ ਯਿਸੂ ਨੇ ਦੱਸਿਆ?
ਹੋਰ ਸਵਾਲ:
1. ਮੱਤੀ 23:1-39 ਪੜ੍ਹੋ।
(ੳ) ਭਾਵੇਂ ਅਸੀਂ ਬਾਈਬਲ ਤੋਂ ਦੇਖ ਸਕਦੇ ਹਾਂ ਕਿ ਦੁਨੀਆਂ ਵਿਚ ਕਿਸੇ ਦੇ ਉੱਚੇ ਅਹੁਦੇ ਕਰਕੇ ਉਸ ਦਾ ਆਦਰ ਕਰਨਾ ਗ਼ਲਤ ਨਹੀਂ, ਪਰ ਕਲੀਸਿਯਾ ਵਿਚ ਕਿਸੇ ਨੂੰ ਸੁਆਮੀ ਜਾਂ ਗੁਰੂ ਕਹਿਣ ਬਾਰੇ ਸਾਨੂੰ ਮੱਤੀ 23:8-11 ਤੋਂ ਕਿਹੜੀ ਚੇਤਾਵਨੀ ਮਿਲਦੀ ਹੈ? (ਰਸੂ. 26:25; ਰੋਮੀ. 13:7; 1 ਪਤ. 2:13, 14)
(ਅ) ਲੋਕਾਂ ਨੂੰ ਮਸੀਹੀ ਬਣਨ ਤੋਂ ਰੋਕਣ ਲਈ ਫ਼ਰੀਸੀ ਕੀ ਕਰਦੇ ਸਨ ਅਤੇ ਉਨ੍ਹਾਂ ਦੀ ਤਰ੍ਹਾਂ ਅੱਜ ਦੇ ਧਾਰਮਿਕ ਆਗੂ ਕੀ ਕਰਦੇ ਹਨ? (ਮੱਤੀ 23:13; ਲੂਕਾ 11:52; ਯੂਹੰ. 9:22; 12:42; 1 ਥੱਸ. 2:16)
2. ਮੱਤੀ 24:1-14 ਪੜ੍ਹੋ।
(ੳ) ਮੱਤੀ 24:13 ਮੁਤਾਬਕ ਅੰਤ ਤਕ ਸਹਿਣਾ ਕਿਉਂ ਜ਼ਰੂਰੀ ਹੈ?
(ਅ) ਮੱਤੀ 24:13 ਵਿਚ ਪਾਏ ਜਾਂਦੇ “ਅੰਤ ਤੋੜੀ” ਸ਼ਬਦਾਂ ਦਾ ਕੀ ਮਤਲਬ ਹੈ? (ਮੱਤੀ 16:27; ਰੋਮੀ. 14:10-12; 2 ਕੁਰਿੰ. 5:10)
3. ਮਰਕੁਸ 13:3-10 ਪੜ੍ਹੋ।
ਮਰਕੁਸ 13:10 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਰੋਮੀ. 13:11, 12; 1 ਕੁਰਿੰ. 7:29-31; 2 ਤਿਮੋ. 4:2)
ਇਕ ਚੁਬਾਰੇ ਵਿਚ
1. ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਯਿਸੂ ਤੇ ਉਸ ਦੇ 12 ਚੇਲੇ ਚੁਬਾਰੇ ਵਿਚ ਕਿਉਂ ਆਏ ਸਨ?
2. ਕਮਰੇ ਤੋਂ ਬਾਹਰ ਕੌਣ ਜਾ ਰਿਹਾ ਹੈ ਅਤੇ ਉਹ ਕੀ ਕਰਨ ਜਾ ਰਿਹਾ ਹੈ?
3. ਪਸਾਹ ਦਾ ਭੋਜਨ ਖਾਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨਾਲ ਇਕ ਹੋਰ ਭੋਜਨ ਖਾਣ ਦੀ ਕਿਹੜੀ ਰਸਮ ਸ਼ੁਰੂ ਕੀਤੀ?
4. ਪਸਾਹ ਦਾ ਤਿਉਹਾਰ ਇਸਰਾਏਲੀਆਂ ਨੂੰ ਕਿਸ ਗੱਲ ਦੀ ਯਾਦ ਦਿਲਾਉਂਦਾ ਸੀ ਅਤੇ ਖ਼ਾਸ ਭੋਜਨ ਨੇ ਯਿਸੂ ਦੇ ਚੇਲਿਆਂ ਨੂੰ ਕਿਸ ਗੱਲ ਦੀ ਯਾਦ ਦਿਲਾਉਣੀ ਸੀ?
5. ਪ੍ਰਭੂ ਦਾ ਆਖ਼ਰੀ ਭੋਜਨ ਖਾਣ ਪਿੱਛੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ ਅਤੇ ਉਨ੍ਹਾਂ ਨੇ ਕੀ ਕੀਤਾ?
ਹੋਰ ਸਵਾਲ:
1. ਮੱਤੀ 26:14-30 ਪੜ੍ਹੋ।
(ੳ) ਮੱਤੀ 26:15 ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੂਦਾ ਨੇ ਜਾਣ-ਬੁੱਝ ਕੇ ਯਿਸੂ ਨੂੰ ਧੋਖਾ ਦਿੱਤਾ ਸੀ?
(ਅ) ਯਿਸੂ ਦੇ ਵਹਾਏ ਗਏ ਲਹੂ ਦੇ ਕਿਹੜੇ ਦੋ ਫ਼ਾਇਦੇ ਹੁੰਦੇ ਹਨ? (ਮੱਤੀ 26:27, 28; ਯਿਰ. 31:31-33; ਅਫ਼. 1:7; ਇਬ. 9:19, 20)
2. ਲੂਕਾ 22:1-39 ਪੜ੍ਹੋ।
ਇਸ ਦਾ ਕੀ ਮਤਲਬ ਹੈ ਕਿ ਸ਼ਤਾਨ ਯਹੂਦਾ ਵਿਚ ਸਮਾਇਆ? (ਲੂਕਾ 22:3; ਯੂਹੰ. 13:2; ਰਸੂ. 1:24, 25)
3. ਯੂਹੰਨਾ 13:1-20 ਪੜ੍ਹੋ।
(ੳ) ਯੂਹੰਨਾ 13:2 ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀ ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਨੂੰ ਫੜਵਾਉਣ ਦਾ ਜ਼ਿੰਮੇਵਾਰ ਯਹੂਦਾ ਸੀ ਅਤੇ ਇਸ ਤੋਂ ਪਰਮੇਸ਼ੁਰ ਦੇ ਸੇਵਕ ਕੀ ਸਿੱਖ ਸਕਦੇ ਹਨ? (ਉਤ. 4:7; 2 ਕੁਰਿੰ. 2:11; ਗਲਾ. 6:1; ਯਾਕੂ. 1:13, 14)
(ਅ) ਆਪਣੀ ਮਿਸਾਲ ਰਾਹੀਂ ਯਿਸੂ ਨੇ ਕਿਹੜਾ ਜ਼ਰੂਰੀ ਸਬਕ ਸਿਖਾਇਆ ਸੀ? (ਯੂਹੰ. 13:15; ਮੱਤੀ 23:11; 1 ਪਤ. 2:21)
4. ਯੂਹੰਨਾ 17:1-26 ਪੜ੍ਹੋ।
ਯਿਸੂ ਨੇ ਜਦ ਆਪਣੇ ਚੇਲਿਆਂ ਦੇ “ਇੱਕ ਹੋਣ” ਲਈ ਪ੍ਰਾਰਥਨਾ ਕੀਤੀ, ਤਾਂ ਉਸ ਦਾ ਕੀ ਮਤਲਬ ਸੀ? (ਯੂਹੰ. 17:11, 21-23; ਰੋਮੀ. 13:8; 14:19; ਕੁਲੁ. 3:14)
ਗਥਸਮਨੀ ਦੇ ਬਾਗ਼ ਵਿਚ
1. ਚੁਬਾਰੇ ਤੋਂ ਉੱਤਰ ਕੇ ਯਿਸੂ ਤੇ ਉਸ ਦੇ ਚੇਲੇ ਕਿੱਥੇ ਗਏ ਅਤੇ ਯਿਸੂ ਨੇ ਉਨ੍ਹਾਂ ਨੂੰ ਕੀ ਕਰਨ ਲਈ ਕਿਹਾ?
2. ਜਦ ਯਿਸੂ ਵਾਪਸ ਚੇਲਿਆਂ ਕੋਲ ਆਇਆ, ਤਾਂ ਉਸ ਨੇ ਕੀ ਦੇਖਿਆ ਅਤੇ ਇੱਦਾਂ ਕਿੰਨੀ ਵਾਰੀ ਹੋਇਆ?
3. ਬਾਗ਼ ਵਿਚ ਕੌਣ ਆਏ ਸਨ ਅਤੇ ਤਸਵੀਰ ਵਿਚ ਯਹੂਦਾ ਇਸਕਰਿਯੋਤੀ ਕੀ ਕਰ ਰਿਹਾ ਹੈ?
4. ਯਹੂਦਾ ਨੇ ਯਿਸੂ ਨੂੰ ਕਿਉਂ ਚੁੰਮਿਆ ਸੀ ਅਤੇ ਪਤਰਸ ਨੇ ਕੀ ਕੀਤਾ?
5. ਯਿਸੂ ਨੇ ਪਤਰਸ ਨੂੰ ਕੀ ਕਿਹਾ ਅਤੇ ਉਸ ਨੇ ਪਰਮੇਸ਼ੁਰ ਕੋਲੋਂ ਦੂਤਾਂ ਦੀ ਮਦਦ ਕਿਉਂ ਨਹੀਂ ਮੰਗੀ?
ਹੋਰ ਸਵਾਲ:
1. ਮੱਤੀ 26:36-56 ਪੜ੍ਹੋ।
(ੳ) ਯਿਸੂ ਨੇ ਜਿਸ ਢੰਗ ਨਾਲ ਆਪਣੇ ਚੇਲਿਆਂ ਨੂੰ ਤਾੜਿਆ ਬਜ਼ੁਰਗ ਉਸ ਤੋਂ ਕੀ ਸਿੱਖ ਸਕਦੇ ਹਨ? (ਮੱਤੀ 20:25-28; 26:40, 41; ਗਲਾ. 5:17; ਅਫ਼. 4:29, 31, 32)
(ਅ) ਕਿਸੇ ਤੇ ਹਥਿਆਰ ਚੁੱਕਣ ਬਾਰੇ ਯਿਸੂ ਦਾ ਕੀ ਵਿਚਾਰ ਸੀ? (ਮੱਤੀ 26:52; ਲੂਕਾ 6:27, 28; ਯੂਹੰ. 18:36)
2. ਲੂਕਾ 22:39-53 ਪੜ੍ਹੋ।
ਜਦ ਇਕ ਦੂਤ ਨੇ ਆ ਕੇ ਯਿਸੂ ਨੂੰ ਗਥਸਮਨੀ ਦੇ ਬਾਗ਼ ਵਿਚ ਹੌਸਲਾ ਦਿੱਤਾ, ਤਾਂ ਕੀ ਇਸ ਦਾ ਇਹ ਮਤਲਬ ਸੀ ਕਿ ਯਿਸੂ ਦੀ ਨਿਹਚਾ ਕਮਜ਼ੋਰ ਸੀ? ਸਮਝਾਓ। (ਲੂਕਾ 22:41-43; ਯਸਾ. 49:8; ਮੱਤੀ 4:10, 11; ਇਬ. 5:7)
3. ਯੂਹੰਨਾ 18:1-12 ਪੜ੍ਹੋ।
ਯਿਸੂ ਨੇ ਆਪਣੇ ਵਿਰੋਧੀਆਂ ਤੋਂ ਆਪਣੇ ਚੇਲਿਆਂ ਦੀ ਕਿਵੇਂ ਰੱਖਿਆ ਕੀਤੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਯੂਹੰ. 10:11, 12; 18:1, 6-9; ਇਬ. 13:6; ਯਾਕੂ. 2:25)
ਯਿਸੂ ਮਾਰ ਦਿੱਤਾ ਗਿਆ
1. ਯਿਸੂ ਦੀ ਮੌਤ ਲਈ ਕੌਣ ਜ਼ਿੰਮੇਵਾਰ ਸੀ?
2. ਜਦ ਧਾਰਮਿਕ ਆਗੂ ਯਿਸੂ ਨੂੰ ਫੜ ਕੇ ਲੈ ਗਏ, ਤਾਂ ਉਸ ਦੇ ਚੇਲਿਆਂ ਨੇ ਕੀ ਕੀਤਾ?
3. ਪ੍ਰਧਾਨ ਜਾਜਕ ਕਯਾਫ਼ਾ ਦੇ ਘਰ ਕੀ ਹੋਇਆ?
4. ਪਤਰਸ ਵਿਹੜੇ ਵਿੱਚੋਂ ਬਾਹਰ ਆ ਕੇ ਭੁੱਬਾਂ ਮਾਰ ਕੇ ਕਿਉਂ ਰੋਇਆ?
5. ਜਦ ਯਿਸੂ ਨੂੰ ਵਾਪਸ ਪਿਲਾਤੁਸ ਕੋਲ ਲਿਆਂਦਾ ਗਿਆ, ਤਾਂ ਜਾਜਕ ਚਿਲਾ ਕੇ ਕੀ ਕਹਿਣ ਲੱਗੇ?
6. ਸ਼ੁੱਕਰਵਾਰ ਦੁਪਹਿਰ ਨੂੰ ਯਿਸੂ ਨਾਲ ਕੀ ਹੋਇਆ ਅਤੇ ਉਸ ਦੇ ਨੇੜੇ ਹੀ ਸੂਲੀ ਤੇ ਚੜ੍ਹੇ ਅਪਰਾਧੀ ਨਾਲ ਉਸ ਨੇ ਕੀ ਵਾਅਦਾ ਕੀਤਾ?
7. ਯਿਸੂ ਨੇ ਜਿਸ ਨਵੀਂ ਦੁਨੀਆਂ ਬਾਰੇ ਗੱਲ ਕੀਤੀ ਸੀ, ਉਹ ਕਿੱਥੇ ਹੋਵੇਗੀ?
ਹੋਰ ਸਵਾਲ:
1. ਮੱਤੀ 26:57-75 ਪੜ੍ਹੋ।
ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੂਦੀ ਮਹਾਸਭਾ ਦੇ ਮੈਂਬਰਾਂ ਦੇ ਦਿਲ ਬਹੁਤ ਬੁਰੇ ਸਨ? (ਮੱਤੀ 26:59, 67, 68)
2. ਮੱਤੀ 27:1-50 ਪੜ੍ਹੋ।
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੂਦਾ ਨੇ ਦਿਲੋਂ ਪਛਤਾਵਾ ਨਹੀਂ ਕੀਤਾ ਸੀ? (ਮੱਤੀ 27:3, 4; ਮਰ. 3:29; 14:21; 2 ਕੁਰਿੰ. 7:10, 11)
3. ਲੂਕਾ 22:54-71 ਪੜ੍ਹੋ।
ਜਿਸ ਰਾਤ ਯਿਸੂ ਨੂੰ ਧੋਖੇ ਨਾਲ ਫੜਵਾਇਆ ਗਿਆ ਸੀ, ਉਸ ਰਾਤ ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ ਸੀ। ਸਾਨੂੰ ਇਸ ਤੋਂ ਕਿਹੜੀ ਚੇਤਾਵਨੀ ਮਿਲਦੀ ਹੈ? (ਲੂਕਾ 22:60-62; ਮੱਤੀ 26:31-35; 1 ਕੁਰਿੰ. 10:12)
4. ਲੂਕਾ 23:1-49 ਪੜ੍ਹੋ।
ਯਿਸੂ ਆਪਣੇ ਨਾਲ ਬੇਇਨਸਾਫ਼ੀ ਕਰਨ ਵਾਲਿਆਂ ਬਾਰੇ ਕੀ ਸੋਚਦਾ ਸੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? (ਲੂਕਾ 23:33, 34; ਰੋਮੀ. 12:17-19; 1 ਪਤ. 2:23)
5. ਯੂਹੰਨਾ 18:12-40 ਪੜ੍ਹੋ।
ਪਤਰਸ ਨੇ ਲੋਕਾਂ ਦੇ ਡਰ ਦੇ ਮਾਰੇ ਯਿਸੂ ਦਾ ਇਨਕਾਰ ਕੀਤਾ ਸੀ, ਪਰ ਬਾਅਦ ਵਿਚ ਉਹ ਇਕ ਬਹੁਤ ਹੀ ਵਧੀਆ ਰਸੂਲ ਬਣਿਆ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ। (ਯੂਹੰ. 18:25-27; 1 ਕੁਰਿੰ. 4:2; 1 ਪਤ. 3:14, 15; 5:8, 9)
6. ਯੂਹੰਨਾ 19:1-30 ਪੜ੍ਹੋ।
(ੳ) ਧਨ-ਦੌਲਤ ਬਾਰੇ ਯਿਸੂ ਦਾ ਕੀ ਨਜ਼ਰੀਆ ਸੀ? (ਯੂਹੰ. 2:1, 2, 9, 10; 19:23, 24; ਮੱਤੀ 6:31, 32; 8:20)
(ਅ) ਯਿਸੂ ਦੇ ਅਖ਼ੀਰਲੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਅੰਤ ਤਕ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ? (ਯੂਹੰ. 16:33; 19:30; 2 ਪਤ. 3:14; 1 ਯੂਹੰ. 5:4)
ਯਿਸੂ ਨੂੰ ਜ਼ਿੰਦਾ ਕੀਤਾ ਗਿਆ
1. ਤਸਵੀਰ ਵਿਚ ਔਰਤ ਤੇ ਦੋ ਬੰਦੇ ਕੌਣ ਹਨ ਅਤੇ ਉਹ ਕਿੱਥੇ ਖੜ੍ਹੇ ਹਨ?
2. ਪਿਲਾਤੁਸ ਨੇ ਜਾਜਕਾਂ ਨੂੰ ਯਿਸੂ ਦੀ ਕਬਰ ਦੀ ਰਾਖੀ ਕਰਨ ਲਈ ਸਿਪਾਹੀ ਭੇਜਣ ਲਈ ਕਿਉਂ ਕਿਹਾ?
3. ਯਿਸੂ ਦੇ ਮਰਨ ਤੋਂ ਤਿੰਨ ਦਿਨ ਬਾਅਦ ਸਵੇਰੇ-ਸਵੇਰੇ ਇਕ ਫ਼ਰਿਸ਼ਤੇ ਨੇ ਕੀ ਕੀਤਾ ਅਤੇ ਫਿਰ ਜਾਜਕਾਂ ਨੇ ਕੀ ਕੀਤਾ?
4. ਜਦ ਕੁਝ ਔਰਤਾਂ ਯਿਸੂ ਦੀ ਕਬਰ ਤੇ ਗਈਆਂ, ਤਾਂ ਉਹ ਕਿਉਂ ਹੈਰਾਨ ਹੋਈਆਂ?
5. ਪਤਰਸ ਅਤੇ ਯੂਹੰਨਾ ਯਿਸੂ ਦੀ ਕਬਰ ਤੇ ਕਿਉਂ ਗਏ ਅਤੇ ਉਨ੍ਹਾਂ ਨੇ ਉੱਥੇ ਜਾ ਕੇ ਕੀ ਦੇਖਿਆ?
6. ਯਿਸੂ ਦੀ ਲਾਸ਼ ਨੂੰ ਕੀ ਹੋਇਆ, ਪਰ ਉਸ ਨੇ ਆਪਣੇ ਚੇਲਿਆਂ ਨੂੰ ਕਿਵੇਂ ਦਿਖਾਇਆ ਕਿ ਉਹ ਜ਼ਿੰਦਾ ਹੈ?
ਹੋਰ ਸਵਾਲ:
1. ਮੱਤੀ 27:62-66 ਤੇ 28:1-15 ਪੜ੍ਹੋ।
ਜਦ ਯਿਸੂ ਨੂੰ ਜੀ ਉਠਾਇਆ ਗਿਆ ਸੀ, ਤਾਂ ਪ੍ਰਧਾਨ ਜਾਜਕਾਂ, ਫ਼ਰੀਸੀਆਂ ਅਤੇ ਹੋਰ ਬਜ਼ੁਰਗਾਂ ਨੇ ਪਰਮੇਸ਼ੁਰ ਵਿਰੁੱਧ ਕਿਵੇਂ ਪਾਪ ਕੀਤਾ? (ਮੱਤੀ 12:24, 31, 32; 28:11-15)
2. ਲੂਕਾ 24:1-12 ਪੜ੍ਹੋ।
ਅਸੀਂ ਯਿਸੂ ਦੇ ਜੀ ਉਠਾਏ ਜਾਣ ਦੇ ਬਿਰਤਾਂਤ ਤੋਂ ਕਿਵੇਂ ਦੇਖ ਸਕਦੇ ਹਾਂ ਕਿ ਯਹੋਵਾਹ ਔਰਤਾਂ ਨੂੰ ਭਰੋਸੇਯੋਗ ਗਵਾਹ ਸਮਝਦਾ ਹੈ? (ਲੂਕਾ 24:4, 9, 10; ਮੱਤੀ 28:1-7)
3. ਯੂਹੰਨਾ 20:1-12 ਪੜ੍ਹੋ।
ਯੂਹੰਨਾ 20:8, 9 ਦੇ ਸ਼ਬਦਾਂ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਜਦ ਸਾਨੂੰ ਕਿਸੇ ਭਵਿੱਖਬਾਣੀ ਦੀ ਪੂਰਤੀ ਦੀ ਸਮਝ ਨਹੀਂ ਆਉਂਦੀ, ਤਾਂ ਸਾਨੂੰ ਧੀਰਜ ਰੱਖਣ ਦੀ ਲੋੜ ਹੈ? (ਕਹਾ. 4:18; ਮੱਤੀ 17:22, 23; ਲੂਕਾ 24:5-8; ਯੂਹੰ. 16:12)
ਬੰਦ ਕਮਰਾ
1. ਮਰਿਯਮ ਨੇ ਉਸ ਬੰਦੇ ਨੂੰ ਕੀ ਪੁੱਛਿਆ ਜਿਸ ਨੂੰ ਉਹ ਮਾਲੀ ਸਮਝਦੀ ਸੀ, ਪਰ ਫਿਰ ਉਸ ਨੂੰ ਕਿਵੇਂ ਪਤਾ ਲੱਗਾ ਕਿ ਉਹ ਬੰਦਾ ਅਸਲ ਵਿਚ ਯਿਸੂ ਸੀ?
2. ਇੰਮਊਸ ਸ਼ਹਿਰ ਨੂੰ ਜਾਂਦਿਆਂ ਰਾਹ ਵਿਚ ਯਿਸੂ ਦੇ ਦੋ ਚੇਲਿਆਂ ਨਾਲ ਕੀ ਹੋਇਆ?
3. ਉਦੋਂ ਕੀ ਹੋਇਆ ਜਦ ਦੋ ਚੇਲਿਆਂ ਨੇ ਜਾ ਕੇ ਰਸੂਲਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਯਿਸੂ ਨੂੰ ਦੇਖਿਆ ਸੀ?
4. ਯਿਸੂ ਨੇ ਆਪਣੇ ਚੇਲਿਆਂ ਨੂੰ ਕਿੰਨੀ ਵਾਰੀ ਦਰਸ਼ਣ ਦਿੱਤੇ?
5. ਜਦ ਥੋਮਾ ਨੂੰ ਪਤਾ ਲੱਗਾ ਕਿ ਚੇਲਿਆਂ ਨੇ ਯਿਸੂ ਨੂੰ ਦੇਖਿਆ ਹੈ, ਤਾਂ ਉਸ ਨੇ ਕੀ ਕਿਹਾ ਤੇ ਫਿਰ ਅੱਠ ਦਿਨਾਂ ਬਾਅਦ ਕੀ ਹੋਇਆ?
ਹੋਰ ਸਵਾਲ:
1. ਯੂਹੰਨਾ 20:11-29 ਪੜ੍ਹੋ।
ਯੂਹੰਨਾ 20:23 ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦਾਂ ਤੋਂ ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਨਸਾਨ ਇਕ-ਦੂਜੇ ਦੇ ਪਾਪ ਮਾਫ਼ ਕਰ ਸਕਦੇ ਹਨ? ਸਮਝਾਓ। (ਜ਼ਬੂ. 49:2, 7; ਯਸਾ. 55:7; 1 ਤਿਮੋ. 2:5, 6; 1 ਯੂਹੰ. 2:1, 2)
2. ਲੂਕਾ 24:13-43 ਪੜ੍ਹੋ।
ਅਸੀਂ ਆਪਣੇ ਦਿਲ ਨੂੰ ਬਾਈਬਲ ਦੀਆਂ ਸਿੱਖਿਆਵਾਂ ਸਵੀਕਾਰ ਕਰਨ ਲਈ ਕਿਵੇਂ ਤਿਆਰ ਕਰ ਸਕਦੇ ਹਾਂ? (ਲੂਕਾ 24:32, 33; ਅਜ਼. 7:10; ਮੱਤੀ 5:3; ਰਸੂ. 16:14; ਇਬ. 5:11-14)
ਸਵਰਗ ਨੂੰ ਵਾਪਸ
1. ਯਿਸੂ ਨੇ ਇਕ ਮੌਕੇ ਤੇ ਕਿੰਨੇ ਕੁ ਜਣਿਆਂ ਨੂੰ ਦਰਸ਼ਣ ਦਿੱਤਾ ਅਤੇ ਉਸ ਨੇ ਉਨ੍ਹਾਂ ਨਾਲ ਕਿਸ ਚੀਜ਼ ਬਾਰੇ ਗੱਲ ਕੀਤੀ?
2. ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਜਦ ਯਿਸੂ ਹਜ਼ਾਰ ਸਾਲਾਂ ਲਈ ਰਾਜ ਕਰੇਗਾ, ਤਾਂ ਧਰਤੀ ਤੇ ਰਹਿਣ ਵਾਲਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?
3. ਯਿਸੂ ਕਿੰਨੇ ਕੁ ਦਿਨਾਂ ਲਈ ਆਪਣੇ ਚੇਲਿਆਂ ਨੂੰ ਦਰਸ਼ਣ ਦਿੰਦਾ ਰਿਹਾ, ਪਰ ਫਿਰ ਕੀ ਕਰਨ ਦਾ ਸਮਾਂ ਆ ਪਹੁੰਚਿਆ ਸੀ?
4. ਸਵਰਗ ਨੂੰ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ?
5. ਤਸਵੀਰ ਦੇਖ ਕੇ ਦੱਸੋ ਕੀ ਹੋ ਰਿਹਾ ਹੈ ਅਤੇ ਫਿਰ ਯਿਸੂ ਅੱਖਾਂ ਤੋਂ ਓਹਲੇ ਕਿਵੇਂ ਹੋ ਗਿਆ।
ਹੋਰ ਸਵਾਲ:
1. ਪਹਿਲਾ ਕੁਰਿੰਥੀਆਂ 15:3-8 ਪੜ੍ਹੋ।
ਪੌਲੁਸ ਰਸੂਲ ਇੰਨੇ ਭਰੋਸੇ ਨਾਲ ਕਿਉਂ ਕਹਿ ਸਕਿਆ ਕਿ ਯਿਸੂ ਜੀ ਉਠਾਇਆ ਗਿਆ ਸੀ ਅਤੇ ਅੱਜ ਮਸੀਹੀ ਪੂਰੇ ਭਰੋਸੇ ਨਾਲ ਕਿਹੜੀਆਂ ਗੱਲਾਂ ਕਹਿ ਸਕਦੇ ਹਨ? (1 ਕੁਰਿੰ. 15:4, 7, 8; ਯਸਾ. 2:2, 3; ਮੱਤੀ 24:14; 2 ਤਿਮੋ. 3:1-5)
2. ਰਸੂਲਾਂ ਦੇ ਕਰਤੱਬ 1:1-11 ਪੜ੍ਹੋ।
ਜਿਵੇਂ ਰਸੂਲਾਂ ਦੇ ਕਰਤੱਬ 1:8 ਵਿਚ ਦੱਸਿਆ ਗਿਆ ਹੈ, ਪ੍ਰਚਾਰ ਦਾ ਕੰਮ ਕਿਸ ਹੱਦ ਤਕ ਕੀਤਾ ਗਿਆ ਸੀ? (ਰਸੂ. 6:7; 9:31; 11:19-21; ਕੁਲੁ. 1:23)
ਯਰੂਸ਼ਲਮ ਵਿਚ ਉਡੀਕ
1. ਤਸਵੀਰ ਦੇਖ ਕੇ ਦੱਸੋ ਕਿ ਯਿਸੂ ਦੇ ਉਨ੍ਹਾਂ ਚੇਲਿਆਂ ਨਾਲ ਕੀ ਹੋਇਆ ਜੋ ਯਰੂਸ਼ਲਮ ਵਿਚ ਇੰਤਜ਼ਾਰ ਕਰ ਰਹੇ ਸਨ।
2. ਯਰੂਸ਼ਲਮ ਵਿਚ ਤਿਉਹਾਰ ਮਨਾਉਣ ਆਏ ਲੋਕ ਕੀ ਦੇਖ ਕੇ ਹੈਰਾਨ ਰਹਿ ਗਏ?
3. ਪਤਰਸ ਨੇ ਲੋਕਾਂ ਨੂੰ ਕਿਹੜੀ ਗੱਲ ਸਮਝਾਈ?
4. ਪਤਰਸ ਦੀ ਗੱਲ ਸੁਣ ਕੇ ਲੋਕਾਂ ਨੇ ਕਿਵੇਂ ਮਹਿਸੂਸ ਕੀਤਾ ਅਤੇ ਪਤਰਸ ਨੇ ਉਨ੍ਹਾਂ ਨੂੰ ਕੀ ਕਰਨ ਲਈ ਕਿਹਾ?
5. ਪੰਤੇਕੁਸਤ 33 ਈ. ਦੇ ਦਿਨ ਤੇ ਕਿੰਨੇ ਲੋਕਾਂ ਨੇ ਬਪਤਿਸਮਾ ਲਿਆ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 2:1-47 ਪੜ੍ਹੋ।
(ੳ) ਰਸੂਲਾਂ ਦੇ ਕਰਤੱਬ 2:23, 36 ਵਿਚ ਪਤਰਸ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪੂਰੀ ਯਹੂਦੀ ਕੌਮ ਯਿਸੂ ਦੀ ਮੌਤ ਲਈ ਜ਼ਿੰਮੇਵਾਰ ਸੀ? (1 ਥੱਸ. 2:14, 15)
(ਅ) ਪਤਰਸ ਨੇ ਬਾਈਬਲ ਦੀ ਮਦਦ ਨਾਲ ਗੱਲਾਂ ਨੂੰ ਸਮਝਾਉਣ ਵਿਚ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ? (ਰਸੂ. 2:16, 17, 29, 31, 36, 39; ਕੁਲੁ. 4:6)
(ੲ) ਯਿਸੂ ਨੇ ਪਤਰਸ ਨੂੰ ਤਿੰਨ ਜ਼ਿੰਮੇਵਾਰੀਆਂ ਸੌਂਪੀਆਂ ਸਨ ਜਿਨ੍ਹਾਂ ਵਿੱਚੋਂ ਇਕ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦੇਵੇ। ਪਤਰਸ ਨੇ ਇਹ ਜ਼ਿੰਮੇਵਾਰੀ ਕਿਵੇਂ ਨਿਭਾਈ? (ਰਸੂ. 2:14, 22-24, 37, 38; ਮੱਤੀ 16:19)
ਜੇਲ੍ਹੋਂ ਛੁਡਾਏ ਗਏ
1. ਇਕ ਦਿਨ ਦੁਪਹਿਰ ਨੂੰ ਜਦ ਪਤਰਸ ਅਤੇ ਯੂਹੰਨਾ ਹੈਕਲ ਨੂੰ ਜਾ ਰਹੇ ਸਨ, ਤਾਂ ਉਨ੍ਹਾਂ ਨਾਲ ਕੀ ਹੋਇਆ?
2. ਪਤਰਸ ਨੇ ਲੰਗੜੇ ਆਦਮੀ ਨੂੰ ਕੀ ਕਿਹਾ ਅਤੇ ਉਸ ਨੂੰ ਪੈਸੇ ਨਾਲੋਂ ਵੀ ਕੀਮਤੀ ਕਿਹੜੀ ਚੀਜ਼ ਦਿੱਤੀ?
3. ਧਾਰਮਿਕ ਆਗੂ ਗੁੱਸੇ ਕਿਉਂ ਹੋਏ ਅਤੇ ਉਨ੍ਹਾਂ ਨੇ ਪਤਰਸ ਤੇ ਯੂਹੰਨਾ ਨਾਲ ਕੀ ਕੀਤਾ?
4. ਪਤਰਸ ਨੇ ਧਾਰਮਿਕ ਆਗੂਆਂ ਨੂੰ ਕੀ ਕਿਹਾ ਅਤੇ ਆਗੂਆਂ ਨੇ ਉਨ੍ਹਾਂ ਨੂੰ ਕਿਹੜੀ ਚੇਤਾਵਨੀ ਦਿੱਤੀ?
5. ਧਾਰਮਿਕ ਆਗੂ ਸੜ-ਭੁੱਜ ਕਿਉਂ ਗਏ ਸਨ ਅਤੇ ਉਦੋਂ ਕੀ ਹੋਇਆ ਜਦ ਚੇਲਿਆਂ ਨੂੰ ਦੂਸਰੀ ਵਾਰ ਜੇਲ੍ਹ ਅੰਦਰ ਬੰਦ ਕੀਤਾ ਗਿਆ?
6. ਚੇਲਿਆਂ ਨੂੰ ਜਦ ਮਹਾਸਭਾ ਵਿਚ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਧਾਰਮਿਕ ਆਗੂਆਂ ਨੂੰ ਕੀ ਕਿਹਾ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 3:1-10 ਪੜ੍ਹੋ।
ਭਾਵੇਂ ਅੱਜ ਅਸੀਂ ਚਮਤਕਾਰ ਤਾਂ ਨਹੀਂ ਕਰ ਸਕਦੇ, ਪਰ ਰਸੂਲਾਂ ਦੇ ਕਰਤੱਬ 3:6 ਵਿਚ ਦਰਜ ਪਤਰਸ ਦੇ ਸ਼ਬਦ ਸਾਨੂੰ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਦੀ ਕਦਰ ਕਰਨੀ ਕਿਵੇਂ ਸਿਖਾਉਂਦੇ ਹਨ? (ਯੂਹੰ. 17:3; 2 ਕੁਰਿੰ. 5:18-20; ਫ਼ਿਲਿ. 3:8)
2. ਰਸੂਲਾਂ ਦੇ ਕਰਤੱਬ 4:1-31 ਪੜ੍ਹੋ।
ਜਦ ਸਾਨੂੰ ਪ੍ਰਚਾਰ ਵਿਚ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੀ ਪੈੜ ਤੇ ਕਿਵੇਂ ਚੱਲ ਸਕਦੇ ਹਾਂ? (ਰਸੂ. 4:29, 31; ਅਫ਼. 6:18-20; 1 ਥੱਸ. 2:2)
3. ਰਸੂਲਾਂ ਦੇ ਕਰਤੱਬ 5:17-42 ਪੜ੍ਹੋ।
ਅੱਜ ਅਤੇ ਪੁਰਾਣੇ ਸਮਿਆਂ ਵਿਚ ਕਈ ਲੋਕਾਂ ਨੇ ਪ੍ਰਚਾਰ ਦੇ ਕੰਮ ਪ੍ਰਤੀ ਚੰਗਾ ਰਵੱਈਆ ਕਿਵੇਂ ਦਿਖਾਇਆ ਹੈ? (ਰਸੂ. 5:34-39)
ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ
1. ਇਸਤੀਫ਼ਾਨ ਕੌਣ ਸੀ ਅਤੇ ਪਰਮੇਸ਼ੁਰ ਨੇ ਉਸ ਰਾਹੀਂ ਕੀ ਕੀਤਾ?
2. ਇਸਤੀਫ਼ਾਨ ਦੀ ਕਿਹੜੀ ਗੱਲ ਤੇ ਧਾਰਮਿਕ ਆਗੂਆਂ ਨੂੰ ਗੁੱਸਾ ਆਇਆ?
3. ਇਸਤੀਫ਼ਾਨ ਨੂੰ ਘੜੀਸ ਕੇ ਸ਼ਹਿਰ ਦੇ ਬਾਹਰ ਲੈ ਜਾ ਕੇ ਧਾਰਮਿਕ ਆਗੂਆਂ ਨੇ ਉਸ ਨਾਲ ਕੀ ਕੀਤਾ?
4. ਤਸਵੀਰ ਵਿਚ ਪਿੱਛੇ ਚੋਗਿਆਂ ਕੋਲ ਖੜ੍ਹੇ ਆਦਮੀ ਦਾ ਨਾਂ ਕੀ ਹੈ?
5. ਮਰਨ ਤੋਂ ਪਹਿਲਾਂ ਇਸਤੀਫ਼ਾਨ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਕੀ ਕਿਹਾ?
6. ਜਦੋਂ ਕੋਈ ਸਾਡੇ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਹੈ, ਤਾਂ ਉਦੋਂ ਅਸੀਂ ਇਸਤੀਫ਼ਾਨ ਦੀ ਤਰ੍ਹਾਂ ਕੀ ਕਰ ਸਕਦੇ ਹਾਂ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 6:8-15 ਪੜ੍ਹੋ।
ਧਾਰਮਿਕ ਆਗੂਆਂ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕਿੱਦਾਂ ਕੋਸ਼ਿਸ਼ ਕੀਤੀ ਹੈ? (ਰਸੂ. 6:9, 11, 13)
2. ਰਸੂਲਾਂ ਦੇ ਕਰਤੱਬ 7:1-60 ਪੜ੍ਹੋ।
(ੳ) ਮਹਾਸਭਾ ਸਾਮ੍ਹਣੇ ਇਸਤੀਫ਼ਾਨ ਕਿਵੇਂ ਵਧੀਆ ਢੰਗ ਨਾਲ ਗਵਾਹੀ ਦੇ ਸਕਿਆ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਰਸੂ. 7:51-53; ਰੋਮੀ. 15:4; 2 ਤਿਮੋ. 3:14-17; 1 ਪਤ. 3:15)
(ਅ) ਸਾਨੂੰ ਉਨ੍ਹਾਂ ਪ੍ਰਤੀ ਕੀ ਰਵੱਈਆ ਰੱਖਣਾ ਚਾਹੀਦਾ ਹੈ ਜੋ ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਕਰਦੇ ਹਨ? (ਰਸੂ. 7:58-60; ਮੱਤੀ 5:44; ਲੂਕਾ 23:33, 34)
ਦੰਮਿਸਕ ਨੂੰ ਜਾਂਦੇ ਵਕਤ
1. ਇਸਤੀਫ਼ਾਨ ਦੀ ਮੌਤ ਤੋਂ ਬਾਅਦ ਸੌਲੁਸ ਕੀ ਕਰਨ ਲੱਗ ਪਿਆ?
2. ਦੰਮਿਸਕ ਨੂੰ ਜਾਂਦੇ ਵਕਤ ਸੌਲੁਸ ਨਾਲ ਕੀ ਹੋਇਆ?
3. ਯਿਸੂ ਨੇ ਸੌਲੁਸ ਨੂੰ ਕੀ ਕਰਨ ਲਈ ਕਿਹਾ?
4. ਯਿਸੂ ਨੇ ਹਨਾਨਿਯਾਹ ਨੂੰ ਕੀ ਕਰਨ ਲਈ ਕਿਹਾ ਅਤੇ ਸੌਲੁਸ ਦੀਆਂ ਅੱਖਾਂ ਦੀ ਰੌਸ਼ਨੀ ਕਿਵੇਂ ਵਾਪਸ ਆਈ?
5. ਲੋਕ ਸੌਲੁਸ ਨੂੰ ਕਿਹੜੇ ਨਾਮ ਤੋਂ ਜਾਣਨ ਲੱਗੇ ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹੜਾ ਕੰਮ ਸੌਂਪਿਆ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 8:1-4 ਪੜ੍ਹੋ।
ਪਹਿਲੀ ਸਦੀ ਦੇ ਮਸੀਹੀ ਸਤਾਹਟਾਂ ਦੇ ਬਾਵਜੂਦ ਵੀ ਹੋਰਨਾਂ ਥਾਵਾਂ ਤੇ ਪ੍ਰਚਾਰ ਕਿਵੇਂ ਕਰ ਸਕੇ ਅਤੇ ਕੀ ਅੱਜ ਵੀ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ? (ਰਸੂ. 8:4; ਯਸਾ. 54:17)
2. ਰਸੂਲਾਂ ਦੇ ਕਰਤੱਬ 9:1-20 ਪੜ੍ਹੋ।
ਯਿਸੂ ਨੇ ਸੌਲੁਸ ਨੂੰ ਕਿਨ੍ਹਾਂ-ਕਿਨ੍ਹਾਂ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ? (ਰਸੂ. 9:15; 13:5; 26:1; 27:24; ਰੋਮੀ. 11:13)
3. ਰਸੂਲਾਂ ਦੇ ਕਰਤੱਬ 22:6-16 ਪੜ੍ਹੋ।
ਅਸੀਂ ਹਨਾਨਿਯਾਹ ਵਰਗੇ ਕਿਵੇਂ ਬਣ ਸਕਦੇ ਹਾਂ ਅਤੇ ਇਹ ਇੰਨਾ ਜ਼ਰੂਰੀ ਕਿਉਂ ਹੈ? (ਰਸੂ. 22:12; 1 ਤਿਮੋ. 3:7; 1 ਪਤ. 1:14-16; 2:12)
4. ਰਸੂਲਾਂ ਦੇ ਕਰਤੱਬ 26:8-20 ਪੜ੍ਹੋ।
ਜੇ ਕਿਸੇ ਦਾ ਪਤੀ ਜਾਂ ਪਤਨੀ ਸੱਚਾਈ ਵਿਚ ਨਹੀਂ ਹੈ, ਤਾਂ ਉਸ ਨੂੰ ਸੌਲੁਸ ਦੀ ਮਿਸਾਲ ਤੋਂ ਕਿਵੇਂ ਹੌਸਲਾ ਮਿਲਦਾ ਹੈ? (ਰਸੂ. 26:11; 1 ਤਿਮੋ. 1:14-16; 2 ਤਿਮੋ. 4:2; 1 ਪਤ. 3:1-3)
ਪਤਰਸ ਕੁਰਨੇਲਿਯੁਸ ਨੂੰ ਮਿਲਣ ਗਿਆ
1. ਤਸਵੀਰ ਵਿਚ ਪਤਰਸ ਨੂੰ ਕੌਣ ਮੱਥਾ ਟੇਕ ਰਿਹਾ ਹੈ?
2. ਇਕ ਫ਼ਰਿਸ਼ਤੇ ਨੇ ਕੁਰਨੇਲਿਯੁਸ ਨੂੰ ਕੀ ਕਿਹਾ?
3. ਜਦ ਪਤਰਸ ਯਾੱਪਾ ਸ਼ਹਿਰ ਵਿਚ ਸ਼ਮਊਨ ਦੇ ਘਰ ਦੇ ਕੋਠੇ ਤੇ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਕੀ ਦਿਖਾਇਆ?
4. ਪਤਰਸ ਨੇ ਕੁਰਨੇਲਿਯੁਸ ਨੂੰ ਕਿਉਂ ਕਿਹਾ ਕਿ ਉਹ ਉਸ ਨੂੰ ਮੱਥਾ ਨਾ ਟੇਕੇ?
5. ਪਤਰਸ ਦੇ ਨਾਲ ਆਏ ਯਹੂਦੀ ਦੋਸਤ ਕਿਉਂ ਹੈਰਾਨ ਰਹਿ ਗਏ?
6. ਪਤਰਸ ਦੀ ਕੁਰਨੇਲਿਯੁਸ ਨਾਲ ਹੋਈ ਮੁਲਾਕਾਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 10:1-48 ਪੜ੍ਹੋ।
ਰਸੂਲਾਂ ਦੇ ਕਰਤੱਬ 10:42 ਵਿਚ ਪਤਰਸ ਦੇ ਸ਼ਬਦਾਂ ਤੋਂ ਪ੍ਰਚਾਰ ਦੇ ਕੰਮ ਬਾਰੇ ਕੀ ਪਤਾ ਲੱਗਦਾ ਹੈ? (ਮੱਤੀ 28:19; ਮਰ. 13:10; ਰਸੂ. 1:8)
2. ਰਸੂਲਾਂ ਦੇ ਕਰਤੱਬ 11:1-18 ਪੜ੍ਹੋ।
ਜਦ ਪਤਰਸ ਨੂੰ ਪਤਾ ਲੱਗਾ ਕਿ ਯਹੋਵਾਹ ਪਰਾਈਆਂ ਕੌਮਾਂ ਦੇ ਲੋਕਾਂ ਤਕ ਵੀ ਖ਼ੁਸ਼ੀ ਖ਼ਬਰੀ ਪਹੁੰਚਾਉਣੀ ਚਾਹੁੰਦਾ ਹੈ, ਤਾਂ ਉਸ ਦਾ ਕਿਹੋ ਜਿਹਾ ਰਵੱਈਆ ਸੀ ਅਤੇ ਅਸੀਂ ਉਸ ਦੀ ਨਕਲ ਕਿਵੇਂ ਕਰ ਸਕਦੇ ਹਾਂ? (ਰਸੂ. 11:17, 18; 2 ਕੁਰਿੰ. 10:5; ਅਫ਼. 5:17)
ਤਿਮੋਥਿਉਸ ਨੇ ਪੌਲੁਸ ਨਾਲ ਪ੍ਰਚਾਰ ਕੀਤਾ
1. ਤਸਵੀਰ ਵਿਚਲਾ ਨੌਜਵਾਨ ਕੌਣ ਹੈ, ਉਹ ਕਿੱਥੇ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਮਾਂ ਦਾ ਤੇ ਨਾਨੀ ਦਾ ਕੀ ਨਾਮ ਸੀ?
2. ਤਿਮੋਥਿਉਸ ਨੇ ਪੌਲੁਸ ਨੂੰ ਕੀ ਜਵਾਬ ਦਿੱਤਾ ਜਦ ਉਸ ਨੇ ਤਿਮੋਥਿਉਸ ਨੂੰ ਦੂਰ-ਦੁਰੇਡੇ ਇਲਾਕਿਆਂ ਵਿਚ ਲੋਕਾਂ ਤਕ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾਉਣ ਦੀ ਗੱਲ ਕੀਤੀ?
3. ਕਿਸ ਸ਼ਹਿਰ ਵਿਚ ਸਭ ਤੋਂ ਪਹਿਲਾਂ ਯਿਸੂ ਦੇ ਚੇਲੇ ਮਸੀਹੀ ਸੱਦੇ ਜਾਣ ਲੱਗੇ ਸਨ?
4. ਲੁਸਤ੍ਰਾ ਤੋਂ ਬਾਅਦ ਪੌਲੁਸ, ਸੀਲਾਸ ਅਤੇ ਤਿਮੋਥਿਉਸ ਹੋਰ ਕਿਹੜੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਗਏ?
5. ਤਿਮੋਥਿਉਸ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ ਅਤੇ ਅੱਜ ਨੌਜਵਾਨ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਨ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 9:19-30 ਪੜ੍ਹੋ।
ਪੌਲੁਸ ਨੇ ਪ੍ਰਚਾਰ ਦੇ ਕੰਮ ਵਿਚ ਵਿਰੋਧ ਦਾ ਸਾਮ੍ਹਣਾ ਕਰਦਿਆਂ ਕਿਵੇਂ ਸਮਝਦਾਰੀ ਦਿਖਾਈ? (ਰਸੂ. 9:22-25, 29, 30; ਮੱਤੀ 10:16)
2. ਰਸੂਲਾਂ ਦੇ ਕਰਤੱਬ 11:19-26 ਪੜ੍ਹੋ।
ਰਸੂਲਾਂ ਦੇ ਕਰਤੱਬ 11:19-21, 26 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਯਹੋਵਾਹ ਹੀ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ?
3. ਰਸੂਲਾਂ ਦੇ ਕਰਤੱਬ 13:13-16, 42-52 ਪੜ੍ਹੋ।
ਰਸੂਲਾਂ ਦੇ ਕਰਤੱਬ 13:51, 52 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਦੇ ਚੇਲੇ ਵਿਰੋਧ ਦੇ ਕਾਰਨ ਪ੍ਰਚਾਰ ਦੇ ਕੰਮ ਵਿਚ ਢਿੱਲੇ ਨਹੀਂ ਪਏ? (ਮੱਤੀ 10:14; ਰਸੂ. 18:6; 1 ਪਤ. 4:14)
4. ਰਸੂਲਾਂ ਦੇ ਕਰਤੱਬ 14:1-6, 19-28 ਪੜ੍ਹੋ।
“ਓਹਨਾਂ ਨੂੰ ਪ੍ਰਭੁ ਦੇ ਹੱਥ ਸੌਂਪ ਦਿੱਤਾ” ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਿਹੜੀ ਚਿੰਤਾ ਤੋਂ ਮੁਕਤ ਹੁੰਦੇ ਹਾਂ ਜਦ ਅਸੀਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਂਦੇ ਹਾਂ? (ਰਸੂ. 14:21-23; 20:32; ਯੂਹੰ. 6:44)
5. ਰਸੂਲਾਂ ਦੇ ਕਰਤੱਬ 16:1-5 ਪੜ੍ਹੋ।
ਤਿਮੋਥਿਉਸ ਨੇ ਰਜ਼ਾਮੰਦੀ ਨਾਲ ਸੁੰਨਤ ਕਰਾ ਕੇ ਕਿਵੇਂ ਦਿਖਾਇਆ ਕਿ ਸਾਨੂੰ ਸੱਭੋ ਕੁਝ ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਕਰਨਾ ਚਾਹੀਦਾ ਹੈ? (ਰਸੂ. 16:3; 1 ਕੁਰਿੰ. 9:23; 1 ਥੱਸ. 2:8)
6. ਰਸੂਲਾਂ ਦੇ ਕਰਤੱਬ 18:1-11, 18-22 ਪੜ੍ਹੋ।
ਰਸੂਲਾਂ ਦੇ ਕਰਤੱਬ 18:9, 10 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਪ੍ਰਚਾਰ ਦੇ ਕੰਮ ਵਿਚ ਆਪਣੇ ਲੋਕਾਂ ਨੂੰ ਨਿਰਦੇਸ਼ਨ ਦੇ ਰਿਹਾ ਹੈ ਅਤੇ ਇਸ ਤੋਂ ਅੱਜ ਸਾਨੂੰ ਕੀ ਹੌਸਲਾ ਮਿਲਦਾ ਹੈ? (ਮੱਤੀ 28:20)
ਮੁੰਡਾ ਜੋ ਸੌਂ ਗਿਆ
1. ਤਸਵੀਰ ਵਿਚ ਲੰਮਾ ਪਿਆ ਮੁੰਡਾ ਕੌਣ ਹੈ ਅਤੇ ਉਸ ਨੂੰ ਕੀ ਹੋਇਆ ਸੀ?
2. ਪੌਲੁਸ ਨੇ ਮੁੰਡੇ ਨੂੰ ਮਰਿਆ ਦੇਖ ਕੇ ਕੀ ਕੀਤਾ?
3. ਪੌਲੁਸ, ਤਿਮੋਥਿਉਸ ਅਤੇ ਉਨ੍ਹਾਂ ਨਾਲ ਆਏ ਕੁਝ ਬੰਦੇ ਕਿੱਥੇ ਜਾ ਰਹੇ ਸਨ ਅਤੇ ਜਦ ਉਹ ਮਿਲੇਤੁਸ ਪਹੁੰਚੇ, ਤਾਂ ਕੀ ਹੋਇਆ?
4. ਆਗਬੁਸ ਨਬੀ ਨੇ ਪੌਲੁਸ ਨੂੰ ਕਿਹੜੀ ਚੇਤਾਵਨੀ ਦਿੱਤੀ ਅਤੇ ਉਸ ਦੀ ਗੱਲ ਪੂਰੀ ਕਿਵੇਂ ਹੋਈ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 20:7-38 ਪੜ੍ਹੋ।
(ੳ) ਰਸੂਲਾਂ ਦੇ ਕਰਤੱਬ 20:26, 27 ਵਿਚ ਦਰਜ ਪੌਲੁਸ ਦੇ ਸ਼ਬਦਾਂ ਮੁਤਾਬਕ ਅਸੀਂ “ਸਭਨਾਂ ਦੇ ਲਹੂ ਤੋਂ ਬੇਦੋਸ਼” ਕਿਵੇਂ ਰਹਿ ਸਕਦੇ ਹਾਂ? (ਹਿਜ਼. 33:8; ਰਸੂ. 18:6, 7)
(ਅ) ਸਿੱਖਿਆ ਦਿੰਦੇ ਸਮੇਂ ਬਜ਼ੁਰਗਾਂ ਨੂੰ “ਨਿਹਚਾ ਜੋਗ ਬਚਨ ਨੂੰ” ਕਿਉਂ ‘ਫੜੀ ਰੱਖਣਾ’ ਚਾਹੀਦਾ ਹੈ? (ਰਸੂ. 20:17, 29, 30; ਤੀਤੁ. 1:7-9; 2 ਤਿਮੋ. 1:13)
2. ਰਸੂਲਾਂ ਦੇ ਕਰਤੱਬ 26:24-32 ਪੜ੍ਹੋ।
ਪੌਲੁਸ ਰੋਮ ਦਾ ਰਹਿਣ ਵਾਲਾ ਸੀ। ਉਸ ਨੇ ਇਸ ਗੱਲ ਦਾ ਕਿਵੇਂ ਫ਼ਾਇਦਾ ਉਠਾਇਆ ਤਾਂਕਿ ਉਹ ਪ੍ਰਚਾਰ ਦਾ ਕੰਮ ਪੂਰਾ ਕਰ ਸਕੇ? (ਰਸੂ. 9:15; 16:37, 38; 25:11, 12; 26:32; ਲੂਕਾ 21:12, 13)
ਟਾਪੂ ਉੱਤੇ ਜਹਾਜ਼ ਤਬਾਹ ਹੋਇਆ
1. ਕ੍ਰੀਟ ਟਾਪੂ ਪਾਰ ਕਰਨ ਤੋਂ ਬਾਅਦ ਉਸ ਜਹਾਜ਼ ਨੂੰ ਕੀ ਹੋਇਆ ਜਿਸ ਵਿਚ ਪੌਲੁਸ ਸੀ?
2. ਜਹਾਜ਼ ਤੇ ਸਵਾਰ ਲੋਕਾਂ ਨੂੰ ਪੌਲੁਸ ਨੇ ਕੀ ਕਿਹਾ?
3. ਜਹਾਜ਼ ਦੇ ਟੋਟੇ-ਟੋਟੇ ਕਿਵੇਂ ਹੋ ਗਏ?
4. ਕੈਦੀ ਜਿਸ ਅਫ਼ਸਰ ਦੀ ਨਿਗਰਾਨੀ ਹੇਠ ਸਨ, ਉਸ ਨੇ ਉਨ੍ਹਾਂ ਨੂੰ ਕੀ ਕਿਹਾ ਅਤੇ ਕਿੰਨੇ ਕੁ ਲੋਕ ਕਿਨਾਰੇ ਤਕ ਪਹੁੰਚ ਪਾਏ?
5. ਉਸ ਟਾਪੂ ਦਾ ਕੀ ਨਾਮ ਸੀ ਜਿੱਥੇ ਉਹ ਪਹੁੰਚੇ ਅਤੇ ਮੌਸਮ ਠੀਕ ਹੋਣ ਤੇ ਪੌਲੁਸ ਨਾਲ ਕੀ ਹੋਇਆ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 27:1-44 ਪੜ੍ਹੋ।
ਜਦੋਂ ਅਸੀਂ ਪੌਲੁਸ ਦੇ ਸਫ਼ਰ ਬਾਰੇ ਬਾਈਬਲ ਵਿਚ ਪੜ੍ਹਦੇ ਹਾਂ, ਤਾਂ ਸਾਡਾ ਭਰੋਸਾ ਬਾਈਬਲ ਤੇ ਕਿਵੇਂ ਵਧਦਾ ਹੈ? (ਰਸੂ. 27:16-19, 27-32; ਲੂਕਾ 1:3; 2 ਤਿਮੋ. 3:16, 17)
2. ਰਸੂਲਾਂ ਦੇ ਕਰਤੱਬ 28:1-14 ਪੜ੍ਹੋ।
ਮਾਲਟਾ ਟਾਪੂ ਦੇ ਵਾਸੀਆਂ ਨੇ ਪੌਲੁਸ ਅਤੇ ਉਸ ਦੇ ਨਾਲ ਸਫ਼ਰ ਕਰਨ ਵਾਲਿਆਂ ਦੀ ਬਹੁਤ ਮਦਦ ਕੀਤੀ ਸੀ, ਭਾਵੇਂ ਉਹ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। ਤਾਂ ਫਿਰ ਸਾਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਰਸੂ. 28:1, 2; ਇਬ. 13:1, 2; 1 ਪਤ. 4:9)
ਪੌਲੁਸ ਰੋਮ ਵਿਚ
1. ਪੌਲੁਸ ਜਦ ਰੋਮ ਵਿਚ ਕੈਦ ਸੀ, ਤਾਂ ਉਸ ਨੇ ਕਿਨ੍ਹਾਂ ਨੂੰ ਪ੍ਰਚਾਰ ਕੀਤਾ?
2. ਤਸਵੀਰ ਵਿਚ ਪੌਲੁਸ ਨੂੰ ਮਿਲਣ ਆਇਆ ਬੰਦਾ ਕੌਣ ਹੈ ਅਤੇ ਉਹ ਪੌਲੁਸ ਲਈ ਕੀ ਕਰ ਰਿਹਾ ਹੈ?
3. ਇਪਾਫ਼ਰੋਦੀਤੁਸ ਕੌਣ ਸੀ ਅਤੇ ਫਿਲਿੱਪੈ ਨੂੰ ਵਾਪਸ ਜਾਂਦੇ ਵਕਤ ਉਹ ਆਪਣੇ ਨਾਲ ਕੀ ਲੈ ਕੇ ਗਿਆ?
4. ਪੌਲੁਸ ਨੇ ਫਿਲੇਮੋਨ ਨੂੰ ਚਿੱਠੀ ਕਿਉਂ ਲਿਖੀ ਸੀ?
5. ਕੈਦ ਤੋਂ ਰਿਹਾ ਹੋ ਕੇ ਪੌਲੁਸ ਨੇ ਕੀ ਕੀਤਾ ਅਤੇ ਬਾਅਦ ਵਿਚ ਉਸ ਨਾਲ ਕੀ ਹੋਇਆ?
6. ਯਹੋਵਾਹ ਨੇ ਬਾਈਬਲ ਦੀਆਂ ਆਖ਼ਰੀ ਪੋਥੀਆਂ ਕਿਸ ਕੋਲੋਂ ਲਿਖਵਾਈਆਂ ਅਤੇ ਪਰਕਾਸ਼ ਦੀ ਪੋਥੀ ਵਿਚ ਕੀ ਕੁਝ ਦੱਸਿਆ ਗਿਆ ਹੈ?
ਹੋਰ ਸਵਾਲ:
1. ਰਸੂਲਾਂ ਦੇ ਕਰਤੱਬ 28:16-31 ਤੇ ਫ਼ਿਲਿੱਪੀਆਂ 1:13 ਪੜ੍ਹੋ।
ਜਦ ਪੌਲੁਸ ਜੇਲ੍ਹ ਵਿਚ ਬੰਦ ਸੀ, ਤਾਂ ਉਸ ਨੇ ਕੀ ਕੀਤਾ ਅਤੇ ਉਸ ਦੀ ਪੱਕੀ ਨਿਹਚਾ ਦਾ ਭੈਣਾਂ-ਭਰਾਵਾਂ ਤੇ ਕੀ ਅਸਰ ਪਿਆ? (ਰਸੂ. 28:23, 30; ਫ਼ਿਲਿ. 1:14)
2. ਫ਼ਿਲਿੱਪੀਆਂ 2:19-30 ਪੜ੍ਹੋ।
ਪੌਲੁਸ ਨੇ ਇਪਾਫ਼ਰੋਦੀਤੁਸ ਤੇ ਤਿਮੋਥਿਉਸ ਬਾਰੇ ਕੀ ਕਿਹਾ ਅਤੇ ਅਸੀਂ ਪੌਲੁਸ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਾਂ? (ਫ਼ਿਲਿ. 2:20, 22, 25, 29, 30; 1 ਕੁਰਿੰ. 16:18; 1 ਥੱਸ. 5:12, 13)
3. ਫਿਲੇਮੋਨ 1-25 ਪੜ੍ਹੋ।
(ੳ) ਕਿਸ ਹੱਕ ਨਾਲ ਪੌਲੁਸ ਨੇ ਫਿਲੇਮੋਨ ਨੂੰ ਸਹੀ ਕੰਮ ਕਰਨ ਲਈ ਕਿਹਾ ਸੀ ਅਤੇ ਇਸ ਤੋਂ ਬਜ਼ੁਰਗ ਕਿਹੜਾ ਸਬਕ ਸਿੱਖ ਸਕਦੇ ਹਨ? (ਫਿਲੇ. 9; 2 ਕੁਰਿੰ. 8:8; ਗਲਾ. 5:13)
(ਅ) ਦੂਜਿਆਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਣ ਬਾਰੇ ਅਸੀਂ ਫਿਲੇਮੋਨ 13, 14 ਵਿਚ ਪੌਲੁਸ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ? (1 ਕੁਰਿੰ. 8:7, 13; 10:31-33)
4. 2 ਤਿਮੋਥਿਉਸ 4:7-9 ਪੜ੍ਹੋ।
ਪੌਲੁਸ ਦੀ ਤਰ੍ਹਾਂ ਅਸੀਂ ਕਿਵੇਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ ਜੇ ਅਸੀਂ ਅੰਤ ਤੋੜੀ ਵਫ਼ਾਦਾਰ ਰਹਾਂਗੇ? (ਮੱਤੀ 24:13; ਇਬ. 6:10)
ਸਾਰੀ ਬੁਰਾਈ ਖ਼ਤਮ ਕੀਤੀ ਜਾਵੇਗੀ
1. ਬਾਈਬਲ ਸਵਰਗ ਵਿਚ ਘੋੜੇ ਹੋਣ ਦਾ ਜ਼ਿਕਰ ਕਿਉਂ ਕਰਦੀ ਹੈ?
2. ਬੁਰੇ ਲੋਕਾਂ ਨਾਲ ਜਿਹੜੀ ਲੜਾਈ ਪਰਮੇਸ਼ੁਰ ਲੜੇਗਾ, ਉਸ ਲੜਾਈ ਦਾ ਨਾਮ ਕੀ ਹੈ ਅਤੇ ਇਹ ਉਹ ਕਿਉਂ ਲੜੇਗਾ?
3. ਇਸ ਲੜਾਈ ਵਿਚ ਸਭ ਤੋਂ ਅੱਗੇ ਕੌਣ ਹੋਵੇਗਾ, ਉਸ ਨੇ ਤਾਜ ਕਿਉਂ ਪਹਿਨਿਆ ਹੈ ਅਤੇ ਉਸ ਦੇ ਹੱਥ ਵਿਚ ਤਲਵਾਰ ਹੋਣ ਦਾ ਕੀ ਮਤਲਬ ਹੈ?
4. ਜਦੋਂ ਅਸੀਂ ਕਹਾਣੀ 10, 15 ਤੇ 33 ਪੜ੍ਹਦੇ ਹਾਂ, ਤਾਂ ਸਾਨੂੰ ਇਹ ਗੱਲ ਕਿਉਂ ਅਜੀਬ ਨਹੀਂ ਲੱਗਦੀ ਕਿ ਪਰਮੇਸ਼ੁਰ ਬੁਰੇ ਲੋਕਾਂ ਦਾ ਖ਼ਾਤਮਾ ਕਰੇਗਾ?
5. ਕਹਾਣੀ 36 ਅਤੇ 76 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਉਸ ਦੀ ਭਗਤੀ ਕਰਨ ਦਾ ਦਿਖਾਵਾ ਕਰਦੇ ਹਨ?
ਹੋਰ ਸਵਾਲ:
1. ਪਰਕਾਸ਼ ਦੀ ਪੋਥੀ 19:11-16 ਪੜ੍ਹੋ।
(ੳ) ਸਾਨੂੰ ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਘੋੜੇ ਤੇ ਸਵਾਰ ਯਿਸੂ ਹੀ ਹੈ? (ਪਰ. 1:5; 3:14; 19:11; ਯਸਾ. 11:4)
(ਅ) ਯਿਸੂ ਦੇ ਕੱਪੜਿਆਂ ਤੇ ਛਿੜਕੇ ਹੋਏ ਲਹੂ ਤੋਂ ਅਸੀਂ ਕਿਵੇਂ ਜਾਣਦੇ ਹਾਂ ਕਿ ਲੜਾਈ ਉਹੀ ਜਿੱਤੇਗਾ ਅਤੇ ਉਹ ਦੁਸ਼ਟਤਾ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ? (ਪਰ. 14:18-20; 19:13)
(ੲ) ਚਿੱਟੇ ਘੋੜਿਆਂ ਤੇ ਸਵਾਰ ਹੋ ਕੇ ਯਿਸੂ ਨਾਲ ਇਸ ਲੜਾਈ ਵਿਚ ਹੋਰ ਕੌਣ ਹਿੱਸਾ ਲੈਣਗੇ? (ਪਰ. 12:7; 19:14; ਮੱਤੀ 25:31, 32)
ਵਾਹ! ਸੋਹਣੀ ਧਰਤੀ
1. ਬਾਈਬਲ ਮੁਤਾਬਕ ਭਵਿੱਖ ਵਿਚ ਧਰਤੀ ਉੱਤੇ ਕਿਹੋ ਜਿਹੇ ਹਾਲਾਤ ਹੋਣਗੇ?
2. ਪਰਮੇਸ਼ੁਰ ਆਪਣੇ ਲੋਕਾਂ ਨਾਲ ਕਿਹੜਾ ਵਾਅਦਾ ਕਰਦਾ ਹੈ?
3. ਇਹ ਸਭ ਵਾਅਦੇ ਯਿਸੂ ਕਦੋਂ ਪੂਰੇ ਕਰੇਗਾ?
4. ਧਰਤੀ ਤੇ ਰਹਿੰਦਿਆਂ ਯਿਸੂ ਨੇ ਜੋ ਕੁਝ ਕੀਤਾ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਰਾਜਾ ਹੋਵੇਗਾ?
5. ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਲੋਕ ਧਰਤੀ ਤੇ ਰਹਿ ਰਹੇ ਲੋਕਾਂ ਲਈ ਕੀ ਕਰਨਗੇ?
ਹੋਰ ਸਵਾਲ:
1. ਪਰਕਾਸ਼ ਦੀ ਪੋਥੀ 5:9, 10 ਪੜ੍ਹੋ।
ਅਸੀਂ ਇਹ ਗੱਲ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ ਕਿ ਸਵਰਗੋਂ ਧਰਤੀ ਤੇ ਰਾਜ ਕਰਨ ਵਾਲੇ ਸਾਡੇ ਦੁੱਖ-ਦਰਦ ਸਮਝਣਗੇ? (ਅਫ਼. 4:20-24; 1 ਪਤ. 1:7; 3:8; 5:6-10)
2. ਪਰਕਾਸ਼ ਦੀ ਪੋਥੀ 14:1-3 ਪੜ੍ਹੋ।
ਇਸ ਦਾ ਕੀ ਮਤਲਬ ਹੈ ਕਿ 1,44,000 ਜਣਿਆਂ ਦੇ ਮੱਥੇ ਉੱਤੇ ਪਿਤਾ ਤੇ ਲੇਲੇ ਦਾ ਨਾਮ ਲਿਖਿਆ ਹੋਇਆ ਹੈ? (1 ਕੁਰਿੰ. 3:23; 2 ਤਿਮੋ. 2:19; ਪਰ. 3:12)
ਅਸੀਂ ਹਮੇਸ਼ਾ ਲਈ ਜੀਉਂਦੇ ਕਿਵੇਂ ਰਹਿ ਸਕਦੇ ਹਾਂ
1. ਜੇ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪਵੇਗਾ?
2. ਤਸਵੀਰ ਦੇਖ ਕੇ ਦੱਸੋ ਕਿ ਅਸੀਂ ਯਹੋਵਾਹ ਅਤੇ ਯਿਸੂ ਮਸੀਹ ਬਾਰੇ ਕਿਵੇਂ ਸਿੱਖ ਸਕਦੇ ਹਾਂ।
3. ਤਸਵੀਰ ਵਿਚ ਤੁਸੀਂ ਹੋਰ ਕਿਹੜੀ ਕਿਤਾਬ ਦੇਖ ਸਕਦੇ ਹੋ ਅਤੇ ਸਾਨੂੰ ਇਹ ਕਿਤਾਬ ਹਰ ਰੋਜ਼ ਕਿਉਂ ਪੜ੍ਹਨੀ ਚਾਹੀਦੀ ਹੈ?
4. ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਯਹੋਵਾਹ ਅਤੇ ਯਿਸੂ ਬਾਰੇ ਸਿੱਖਣ ਤੋਂ ਇਲਾਵਾ ਹੋਰ ਕੀ ਕਰਨਾ ਪਵੇਗਾ?
5. ਕਹਾਣੀ 69 ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?
6. ਕਹਾਣੀ 55 ਵਿਚ ਅਸੀਂ ਸਮੂਏਲ ਬਾਰੇ ਕੀ ਸਿੱਖਦੇ ਹਾਂ?
7. ਅਸੀਂ ਯਿਸੂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ ਅਤੇ ਜੇ ਅਸੀਂ ਇੱਦਾਂ ਕਰਾਂਗੇ, ਤਾਂ ਭਵਿੱਖ ਵਿਚ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
ਹੋਰ ਸਵਾਲ:
1. ਯੂਹੰਨਾ 17:3 ਪੜ੍ਹੋ।
ਸਾਨੂੰ ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ? (ਮੱਤੀ 7:21; ਯਾਕੂ. 2:18-20; 1 ਯੂਹੰ. 2:17)
2. ਜ਼ਬੂਰਾਂ ਦੀ ਪੋਥੀ 145:1-21 ਪੜ੍ਹੋ।
(ੳ) ਯਹੋਵਾਹ ਦੀ ਮਹਿਮਾ ਕਰਨ ਦੇ ਸਾਡੇ ਕੋਲ ਕਿਹੜੇ ਕਾਰਨ ਹਨ? (ਜ਼ਬੂ. 145:8-11; ਪਰ. 4:11)
(ਅ) ਯਹੋਵਾਹ “ਸਭਨਾਂ ਦੇ ਲਈ ਭਲਾ” ਕਿਵੇਂ ਹੈ ਅਤੇ ਅਸੀਂ ਉਸ ਵੱਲ ਕਿਉਂ ਖਿੱਚੇ ਜਾਂਦੇ ਹਾਂ? (ਜ਼ਬੂ. 145:9; ਮੱਤੀ 5:43-45)
(ੲ) ਜੇ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਕੀ ਕਰਨ ਲਈ ਪ੍ਰੇਰਿਤ ਹੋਵਾਂਗੇ? (ਜ਼ਬੂ. 119:171, 172, 175; 145:11, 12, 21)