-
ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 1
ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?
ਡੈਨਮਾਰਕ
ਤਾਈਵਾਨ
ਵੈਨੇਜ਼ੁਏਲਾ
ਭਾਰਤ
ਕੀ ਤੁਸੀਂ ਯਹੋਵਾਹ ਦੇ ਕਿਸੇ ਗਵਾਹ ਨੂੰ ਜਾਣਦੇ ਹੋ? ਸਾਡੇ ਵਿੱਚੋਂ ਕੁਝ ਸ਼ਾਇਦ ਤੁਹਾਡੇ ਗੁਆਂਢੀ ਹੋਣ, ਤੁਹਾਡੇ ਨਾਲ ਕੰਮ ਕਰਦੇ ਹੋਣ ਜਾਂ ਤੁਹਾਡੇ ਨਾਲ ਸਕੂਲ ਵਿਚ ਪੜ੍ਹਦੇ ਹੋਣ। ਜਾਂ ਸ਼ਾਇਦ ਅਸੀਂ ਤੁਹਾਡੇ ਨਾਲ ਬਾਈਬਲ ਬਾਰੇ ਗੱਲ ਕੀਤੀ ਹੋਵੇ। ਅਸੀਂ ਕੌਣ ਹਾਂ ਅਤੇ ਅਸੀਂ ਲੋਕਾਂ ਨਾਲ ਆਪਣੇ ਵਿਸ਼ਵਾਸ ਕਿਉਂ ਸਾਂਝੇ ਕਰਦੇ ਹਾਂ?
ਅਸੀਂ ਆਮ ਲੋਕ ਹਾਂ। ਸਾਡੇ ਸਾਰਿਆਂ ਦੇ ਵੱਖੋ-ਵੱਖਰੇ ਪਿਛੋਕੜ ਅਤੇ ਹਾਲਾਤ ਹਨ। ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਸਾਡੇ ਵਿੱਚੋਂ ਕਈਆਂ ਦਾ ਹੋਰ ਧਰਮ ਹੁੰਦਾ ਸੀ ਅਤੇ ਕਈ ਰੱਬ ਨੂੰ ਮੰਨਦੇ ਹੀ ਨਹੀਂ ਸਨ। ਪਰ ਗਵਾਹ ਬਣਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਬਾਈਬਲ ਦੀ ਸਟੱਡੀ ਕੀਤੀ ਸੀ। (ਰਸੂਲਾਂ ਦੇ ਕੰਮ 17:11) ਅਸੀਂ ਬਾਈਬਲ ਦੀਆਂ ਗੱਲਾਂ ਨਾਲ ਸਹਿਮਤ ਹੋਏ ਅਤੇ ਫਿਰ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਆਪ ਫ਼ੈਸਲਾ ਕੀਤਾ।
ਬਾਈਬਲ ਸਟੱਡੀ ਕਰਨ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ। ਸਾਰਿਆਂ ਵਾਂਗ ਸਾਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਪਰ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਨੂੰ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਦੇਖਿਆ ਹੈ ਕਿ ਸਾਡੀ ਜ਼ਿੰਦਗੀ ਬਿਹਤਰ ਬਣੀ ਹੈ। (ਜ਼ਬੂਰਾਂ ਦੀ ਪੋਥੀ 128:1, 2) ਇਹ ਇਕ ਕਾਰਨ ਹੈ ਜਿਸ ਕਰਕੇ ਅਸੀਂ ਬਾਈਬਲ ਦੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਾਂ।
ਅਸੀਂ ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਦੇ ਹਾਂ। ਬਾਈਬਲ ਵਿਚ ਪਾਏ ਜਾਂਦੇ ਅਸੂਲਾਂ ਨੂੰ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਦੂਸਰਿਆਂ ਦਾ ਆਦਰ ਕਰਨਾ ਸਿੱਖਦੇ ਹਾਂ। ਇਸ ਦੇ ਨਾਲ-ਨਾਲ ਬਾਈਬਲ ਈਮਾਨਦਾਰੀ ਅਤੇ ਦਇਆ ਵਰਗੇ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ। ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਸਾਡਾ ਚਾਲ-ਚਲਣ ਨੇਕ ਬਣਦਾ ਹੈ, ਅਸੀਂ ਦੂਜਿਆਂ ਨਾਲ ਮਿਲ-ਜੁਲ ਕੇ ਰਹਿੰਦੇ ਹਾਂ ਅਤੇ ਸਮਾਜ ʼਤੇ ਬੋਝ ਨਹੀਂ ਬਣਦੇ। ਨਾਲੇ ਅਸੀਂ ਪਰਿਵਾਰਾਂ ਵਿਚ ਏਕਤਾ ਬਣਾਈ ਰੱਖਣ ਉੱਤੇ ਜ਼ੋਰ ਦਿੰਦੇ ਹਾਂ। ਸਾਨੂੰ ਪੱਕਾ ਯਕੀਨ ਹੈ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” ਇਸ ਲਈ ਭਾਵੇਂ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਕਿਸੇ ਵੀ ਦੇਸ਼ ਦੇ ਹੋਈਏ, ਪਰ ਅਸੀਂ ਸਾਰੇ ਇਕ-ਦੂਜੇ ਨੂੰ ਆਪਣੇ ਭੈਣ-ਭਰਾ ਸਮਝਦੇ ਹਾਂ ਅਤੇ ਕਿਸੇ ਨਾਲ ਪੱਖਪਾਤ ਨਹੀਂ ਕਰਦੇ। ਆਮ ਇਨਸਾਨ ਹੋਣ ਦੇ ਬਾਵਜੂਦ ਸਾਡੀ ਅਨੋਖੀ ਪਛਾਣ ਹੈ।—ਰਸੂਲਾਂ ਦੇ ਕੰਮ 4:13; 10:34, 35.
ਯਹੋਵਾਹ ਦੇ ਗਵਾਹ ਆਮ ਲੋਕਾਂ ਵਰਗੇ ਕਿਵੇਂ ਹਨ?
ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਦੇ ਗਵਾਹਾਂ ਨੇ ਕਿਹੜੇ ਅਸੂਲ ਸਿੱਖੇ ਹਨ?
-
-
ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 2
ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?
ਨੂਹ
ਅਬਰਾਹਾਮ ਤੇ ਸਾਰਾਹ
ਮੂਸਾ
ਯਿਸੂ ਮਸੀਹ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਨਵਾਂ ਹੈ। ਪਰ 2,700 ਸਾਲ ਪਹਿਲਾਂ ਸੱਚੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਆਪਣੇ “ਗਵਾਹ” ਕਿਹਾ ਸੀ। (ਯਸਾਯਾਹ 43:10-12) ਸੰਨ 1931 ਤਕ ਅਸੀਂ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਸੀ। ਤਾਂ ਫਿਰ, ਅਸੀਂ ਆਪਣਾ ਨਾਂ ਬਦਲ ਕੇ ‘ਯਹੋਵਾਹ ਦੇ ਗਵਾਹ’ ਕਿਉਂ ਰੱਖਿਆ?
ਇਸ ਨਾਂ ਤੋਂ ਪਤਾ ਲੱਗਦਾ ਹੈ ਕਿ ਸਾਡਾ ਪਰਮੇਸ਼ੁਰ ਯਹੋਵਾਹ ਹੈ। ਪ੍ਰਾਚੀਨ ਹੱਥ-ਲਿਖਤਾਂ ਮੁਤਾਬਕ ਪਰਮੇਸ਼ੁਰ ਦਾ ਨਾਂ ਯਹੋਵਾਹ ਬਾਈਬਲ ਵਿਚ ਹਜ਼ਾਰਾਂ ਵਾਰ ਆਉਂਦਾ ਹੈ। ਕਈ ਅਨੁਵਾਦਾਂ ਵਿਚ ਇਹ ਨਾਂ ਲਿਖਣ ਦੀ ਬਜਾਇ, ਪ੍ਰਭੂ ਜਾਂ ਪਰਮੇਸ਼ੁਰ ਲਿਖਿਆ ਗਿਆ ਹੈ। ਪਰ ਯਹੋਵਾਹ ਨੇ ਮੂਸਾ ਨੂੰ ਆਪਣਾ ਨਾਂ ਦੱਸਣ ਤੋਂ ਬਾਅਦ ਕਿਹਾ ਸੀ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ।” (ਕੂਚ 3:15) ਆਪਣਾ ਨਾਂ ਦੱਸ ਕੇ ਉਸ ਨੇ ਦੇਵੀ-ਦੇਵਤਿਆਂ ਤੋਂ ਆਪਣੀ ਅਲੱਗ ਪਛਾਣ ਕਰਾਈ। ਸਾਨੂੰ ਫ਼ਖ਼ਰ ਹੈ ਕਿ ਅਸੀਂ ਪਰਮੇਸ਼ੁਰ ਦੇ ਇਸ ਪਵਿੱਤਰ ਨਾਂ ਤੋਂ ਜਾਣੇ ਜਾਂਦੇ ਹਾਂ।
ਇਸ ਨਾਂ ਤੋਂ ਸਾਡੇ ਕੰਮ ਬਾਰੇ ਪਤਾ ਲੱਗਦਾ ਹੈ। ਧਰਮੀ ਬੰਦੇ ਹਾਬਲ ਤੋਂ ਲੈ ਕੇ ਹੋਰ ਬਹੁਤ ਸਾਰੇ ਯਹੋਵਾਹ ਦੇ ਸੇਵਕਾਂ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ। ਸਦੀਆਂ ਦੌਰਾਨ ‘ਗਵਾਹਾਂ ਦੇ ਵੱਡੇ ਬੱਦਲ’ ਵਿਚ ਨੂਹ, ਅਬਰਾਹਾਮ, ਸਾਰਾਹ, ਮੂਸਾ, ਦਾਊਦ ਅਤੇ ਹੋਰ ਵੀ ਕਈ ਗਵਾਹ ਸ਼ਾਮਲ ਹੋਏ। (ਇਬਰਾਨੀਆਂ 11:4–12:1) ਜਿਸ ਤਰ੍ਹਾਂ ਅਦਾਲਤ ਵਿਚ ਕੋਈ ਜਣਾ ਕਿਸੇ ਬੇਕਸੂਰ ਦੇ ਪੱਖ ਵਿਚ ਗਵਾਹੀ ਦਿੰਦਾ ਹੈ, ਉਸੇ ਤਰ੍ਹਾਂ ਅਸੀਂ ਪਰਮੇਸ਼ੁਰ ਬਾਰੇ ਸੱਚਾਈ ਦੱਸਣ ਦਾ ਪੱਕਾ ਇਰਾਦਾ ਕੀਤਾ ਹੈ।
ਅਸੀਂ ਯਿਸੂ ਦੀ ਰੀਸ ਕਰਦੇ ਹਾਂ। ਬਾਈਬਲ ਉਸ ਨੂੰ “ਵਫ਼ਾਦਾਰ ਤੇ ਸੱਚਾ ਗਵਾਹ” ਕਹਿੰਦੀ ਹੈ। (ਪ੍ਰਕਾਸ਼ ਦੀ ਕਿਤਾਬ 3:14) ਯਿਸੂ ਨੇ ਖ਼ੁਦ ਕਿਹਾ ਸੀ ਕਿ ਉਸ ਨੇ ‘ਪਰਮੇਸ਼ੁਰ ਦੇ ਨਾਂ ਬਾਰੇ ਦੱਸਿਆ’ ਅਤੇ “ਸੱਚਾਈ ਬਾਰੇ ਗਵਾਹੀ” ਦਿੱਤੀ। (ਯੂਹੰਨਾ 17:26; 18:37) ਇਸੇ ਲਈ ਮਸੀਹ ਦੇ ਸੱਚੇ ਚੇਲਿਆਂ ਨੂੰ ਆਪਣੀ ਪਛਾਣ ਯਹੋਵਾਹ ਦੇ ਨਾਂ ਤੋਂ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਨਾਂ ਦਾ ਐਲਾਨ ਕਰਨਾ ਚਾਹੀਦਾ ਹੈ। ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।
ਬਾਈਬਲ ਸਟੂਡੈਂਟਸ ਨੇ ਆਪਣਾ ਨਾਂ ‘ਯਹੋਵਾਹ ਦੇ ਗਵਾਹ’ ਕਿਉਂ ਰੱਖਿਆ?
ਧਰਤੀ ਉੱਤੇ ਯਹੋਵਾਹ ਦੇ ਗਵਾਹ ਕਦੋਂ ਤੋਂ ਹਨ?
ਯਹੋਵਾਹ ਦਾ ਸਭ ਤੋਂ ਵਫ਼ਾਦਾਰ ਤੇ ਸੱਚਾ ਗਵਾਹ ਕੌਣ ਹੈ?
-
-
ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 3
ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?
1870 ਦੇ ਦਹਾਕੇ ਵਿਚ ਬਾਈਬਲ ਸਟੂਡੈਂਟਸ
1879 ਵਿਚ ਪਹਿਰਾਬੁਰਜ ਦਾ ਪਹਿਲਾ ਅੰਕ
ਅੱਜ ਪਹਿਰਾਬੁਰਜ
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹ ਦੀ ਮੌਤ ਤੋਂ ਬਾਅਦ ਪਹਿਲੀ ਸਦੀ ਦੇ ਮਸੀਹੀਆਂ ਵਿੱਚੋਂ ਝੂਠੇ ਸਿੱਖਿਅਕ ਉੱਠ ਖੜ੍ਹੇ ਹੋਣਗੇ ਅਤੇ ਬਾਈਬਲ ਦੀਆਂ ਸੱਚਾਈਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ। (ਰਸੂਲਾਂ ਦੇ ਕੰਮ 20:29, 30) ਸਮੇਂ ਦੇ ਬੀਤਣ ਨਾਲ ਇੱਦਾਂ ਹੀ ਹੋਇਆ। ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਹੋਰਨਾਂ ਧਰਮਾਂ ਦੀਆਂ ਸਿੱਖਿਆਵਾਂ ਨਾਲ ਰਲ਼ਾ-ਮਿਲਾ ਦਿੱਤਾ ਅਤੇ ਇਸ ਤਰ੍ਹਾਂ ਝੂਠੇ ਮਸੀਹੀ ਉੱਠ ਖੜ੍ਹੇ ਹੋਏ। (2 ਤਿਮੋਥਿਉਸ 4:3, 4) ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਾਡੇ ਕੋਲ ਬਾਈਬਲ ਦੀ ਸਹੀ ਸਮਝ ਹੈ?
ਯਹੋਵਾਹ ਨੇ ਸਮੇਂ ਸਿਰ ਸੱਚਾਈ ਉੱਤੇ ਰੌਸ਼ਨੀ ਪਾਈ। ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ‘ਅੰਤ ਕਾਲ ਵਿਚ ਸੱਚਾ ਗਿਆਨ ਵਧੇ ਫ਼ੁੱਲੇਗਾ।’ (ਦਾਨੀਏਲ 12:4, ERV) 1870 ਵਿਚ ਸੱਚਾਈ ਦੀ ਤਲਾਸ਼ ਕਰ ਰਹੇ ਇਕ ਛੋਟੇ ਗਰੁੱਪ ਨੇ ਦੇਖਿਆ ਕਿ ਚਰਚ ਦੀਆਂ ਕਾਫ਼ੀ ਸਿੱਖਿਆਵਾਂ ਬਾਈਬਲ ਦੇ ਖ਼ਿਲਾਫ਼ ਸਨ। ਇਸ ਲਈ ਉਹ ਬਾਈਬਲ ਦੀਆਂ ਸਿੱਖਿਆਵਾਂ ਦੀ ਸਹੀ ਸਮਝ ਹਾਸਲ ਕਰਨ ਲਈ ਖੋਜਬੀਨ ਕਰਨ ਲੱਗੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਸਮਝ ਬਖ਼ਸ਼ੀ।
ਨੇਕ ਇਰਾਦੇ ਵਾਲੇ ਆਦਮੀਆਂ ਨੇ ਧਿਆਨ ਨਾਲ ਬਾਈਬਲ ਦੀ ਸਟੱਡੀ ਕੀਤੀ। ਉਨ੍ਹਾਂ ਬਾਈਬਲ ਸਟੂਡੈਂਟਸ ਨੇ ਸਟੱਡੀ ਕਰਨ ਲਈ ਅਜਿਹਾ ਤਰੀਕਾ ਵਰਤਿਆ ਜੋ ਹਾਲੇ ਵੀ ਅਸੀਂ ਵਰਤਦੇ ਹਾਂ। ਉਹ ਇਕ-ਇਕ ਵਿਸ਼ੇ ਦੀ ਸਟੱਡੀ ਕਰਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਦਾ ਕੋਈ ਹਿੱਸਾ ਸਮਝਣਾ ਔਖਾ ਲੱਗਦਾ ਸੀ, ਤਾਂ ਉਹ ਉਸ ਨੂੰ ਸਮਝਣ ਲਈ ਬਾਈਬਲ ਦੀਆਂ ਹੋਰ ਆਇਤਾਂ ਦੇਖਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਸਹੀ ਜਵਾਬ ਮਿਲ ਜਾਂਦਾ ਸੀ, ਤਾਂ ਉਹ ਇਸ ਨੂੰ ਲਿਖ ਲੈਂਦੇ ਸਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੀ ਰੱਬ ਦੇ ਨਾਂ, ਉਸ ਦੇ ਰਾਜ, ਇਨਸਾਨਾਂ ਅਤੇ ਧਰਤੀ ਲਈ ਉਸ ਦੇ ਮਕਸਦ, ਮਰੇ ਹੋਏ ਲੋਕਾਂ ਦੀ ਹਾਲਤ ਅਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਉਮੀਦ ਬਾਰੇ ਸੱਚਾਈ ਪਤਾ ਲੱਗੀ। ਉਹ ਬਾਈਬਲ ਸਟੂਡੈਂਟਸ ਡੂੰਘੀ ਸਟੱਡੀ ਕਰ ਕੇ ਝੂਠੀਆਂ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਤੋਂ ਆਜ਼ਾਦ ਹੋ ਗਏ।—ਯੂਹੰਨਾ 8:31, 32.
1879 ਵਿਚ ਬਾਈਬਲ ਸਟੂਡੈਂਟਸ ਨੂੰ ਅਹਿਸਾਸ ਹੋਇਆ ਕਿ ਹੁਣ ਸਮਾਂ ਆ ਗਿਆ ਸੀ ਕਿ ਉਹ ਦੂਸਰਿਆਂ ਨੂੰ ਵੀ ਸੱਚਾਈ ਬਾਰੇ ਦੱਸਣ। ਇਸ ਲਈ ਉਸ ਸਾਲ ਉਹ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਰਸਾਲਾ ਛਾਪਣ ਲੱਗੇ ਜੋ ਅਸੀਂ ਅਜੇ ਵੀ ਛਾਪਦੇ ਹਾਂ। ਅਸੀਂ ਹੁਣ 240 ਦੇਸ਼ਾਂ ਅਤੇ ਤਕਰੀਬਨ 750 ਭਾਸ਼ਾਵਾਂ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸ ਰਹੇ ਹਾਂ। ਜੀ ਹਾਂ, ਲੋਕਾਂ ਨੂੰ ਸੱਚਾ ਗਿਆਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਿਲ ਰਿਹਾ ਹੈ!
ਮਸੀਹ ਦੀ ਮੌਤ ਤੋਂ ਬਾਅਦ ਕੁਝ ਲੋਕ ਬਾਈਬਲ ਦੀ ਸੱਚਾਈ ਨੂੰ ਕਿਵੇਂ ਪੇਸ਼ ਕਰਨ ਲੱਗ ਪਏ?
ਬਾਈਬਲ ਦੀ ਮਦਦ ਨਾਲ ਸੱਚਾਈ ਉੱਤੇ ਦੁਬਾਰਾ ਰੌਸ਼ਨੀ ਕਿਵੇਂ ਪਾਈ ਗਈ?
-
-
ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 4
ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?
ਕਾਂਗੋ (ਕਿੰਸ਼ਾਸਾ)
ਰਵਾਂਡਾ
ਤੀਜੀ ਅਤੇ ਚੌਥੀ ਸਦੀ ਈਸਵੀ ਦੀ ਸਿਮਾਕਸ ਨਾਂ ਦੀ ਹੱਥ-ਲਿਖਤ ਦਾ ਟੁਕੜਾ ਜਿੱਥੇ ਜ਼ਬੂਰ 69:31 ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ
ਕਈ ਦਹਾਕਿਆਂ ਤਕ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦਾਂ ਨੂੰ ਵਰਤਿਆ, ਛਾਪਿਆ ਅਤੇ ਵੰਡਿਆ ਸੀ। ਪਰ ਫਿਰ ਅਸੀਂ ਇਕ ਨਵਾਂ ਅਨੁਵਾਦ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ ਤਾਂਕਿ ਸਾਰੇ ਲੋਕਾਂ ਨੂੰ “ਸੱਚਾਈ ਦਾ ਸਹੀ ਗਿਆਨ” ਮਿਲ ਸਕੇ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ। (1 ਤਿਮੋਥਿਉਸ 2:3, 4) ਇਸ ਲਈ 1950 ਤੋਂ ਅਸੀਂ ਕਈ ਹਿੱਸਿਆਂ ਵਿਚ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਰੀਲੀਜ਼ ਕਰਨਾ ਸ਼ੁਰੂ ਕੀਤਾ। ਇਸ ਬਾਈਬਲ ਦਾ ਹੁਣ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਹੀ-ਸਹੀ ਅਨੁਵਾਦ ਕੀਤਾ ਜਾ ਚੁੱਕਾ ਹੈ।
ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਆਸਾਨੀ ਨਾਲ ਸਮਝ ਆਵੇ। ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਬਦਲ ਜਾਂਦੀਆਂ ਹਨ। ਇਸ ਕਰਕੇ ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਵਰਤੀ ਗਈ ਭਾਸ਼ਾ ਸਮਝਣ ਵਿਚ ਔਖੀ ਹੈ ਜਾਂ ਪੁਰਾਣੀ ਹੋ ਚੁੱਕੀ ਹੈ। ਇਸ ਦੇ ਨਾਲ-ਨਾਲ ਅਜਿਹੀਆਂ ਪੁਰਾਣੀਆਂ ਹੱਥ-ਲਿਖਤਾਂ ਮਿਲੀਆਂ ਹਨ ਜੋ ਮੁਢਲੀਆਂ ਲਿਖਤਾਂ ਨਾਲ ਜ਼ਿਆਦਾ ਮਿਲਦੀਆਂ-ਜੁਲਦੀਆਂ ਹਨ। ਇਨ੍ਹਾਂ ਹੱਥ-ਲਿਖਤਾਂ ਦੀ ਮਦਦ ਨਾਲ ਬਾਈਬਲ ਵਿਚ ਵਰਤੀ ਗਈ ਇਬਰਾਨੀ, ਅਰਾਮੀ ਤੇ ਯੂਨਾਨੀ ਭਾਸ਼ਾਵਾਂ ਸਮਝਣ ਵਿਚ ਮਦਦ ਮਿਲੀ ਹੈ।
ਇਕ ਅਜਿਹੇ ਅਨੁਵਾਦ ਦੀ ਲੋੜ ਪਈ ਜੋ ਪਰਮੇਸ਼ੁਰ ਦੇ ਸੰਦੇਸ਼ ਅਨੁਸਾਰ ਬਿਲਕੁਲ ਸਹੀ ਹੋਵੇ। ਬਾਈਬਲ ਦੇ ਅਨੁਵਾਦਕਾਂ ਨੂੰ ਇਸ ਵਿਚ ਆਪਣੇ ਵੱਲੋਂ ਨਾ ਤਾਂ ਕੋਈ ਗੱਲ ਪਾਉਣੀ ਚਾਹੀਦੀ ਹੈ ਤੇ ਨਾ ਹੀ ਕੋਈ ਗੱਲ ਕੱਢਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਮੁਢਲੀਆਂ ਲਿਖਤਾਂ ਅਨੁਸਾਰ ਇਸ ਦਾ ਸਹੀ-ਸਹੀ ਅਨੁਵਾਦ ਕਰਨਾ ਚਾਹੀਦਾ ਹੈ। ਪਰ ਜ਼ਿਆਦਾਤਰ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਪਵਿੱਤਰ ਨਾਂ ਯਹੋਵਾਹ ਨਹੀਂ ਵਰਤਿਆ ਗਿਆ ਹੈ।
ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਪਰਮੇਸ਼ੁਰ ਨੂੰ ਮਹਿਮਾ ਦੇਵੇ। (2 ਤਿਮੋਥਿਉਸ 3:16) ਜਿਵੇਂ ਹੇਠਲੀ ਤਸਵੀਰ ਵਿਚ ਦਿਖਾਇਆ ਗਿਆ ਹੈ, ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਇਸ ਲਈ ਜਿੱਥੇ ਵੀ ਇਹ ਨਾਂ ਆਉਂਦਾ ਹੈ, ਉੱਥੇ ਨਵੀਂ ਦੁਨੀਆਂ ਅਨੁਵਾਦ ਵਿਚ ਇਹ ਨਾਂ ਦੁਬਾਰਾ ਪਾਇਆ ਗਿਆ ਹੈ। (ਜ਼ਬੂਰਾਂ ਦੀ ਪੋਥੀ 83:18) ਕਈ ਸਾਲ ਚੰਗੀ ਤਰ੍ਹਾਂ ਖੋਜਬੀਨ ਕਰਨ ਤੋਂ ਬਾਅਦ ਇਹ ਬਾਈਬਲ ਤਿਆਰ ਕੀਤੀ ਗਈ ਹੈ। ਇਸ ਵਿਚ ਪਰਮੇਸ਼ੁਰ ਦੀ ਸੋਚਣੀ ਨੂੰ ਸਪੱਸ਼ਟ ਤਰੀਕੇ ਨਾਲ ਦੱਸਿਆ ਗਿਆ ਹੈ ਜਿਸ ਕਰਕੇ ਇਸ ਨੂੰ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ। ਭਾਵੇਂ ਨਵੀਂ ਦੁਨੀਆਂ ਅਨੁਵਾਦ ਤੁਹਾਡੀ ਭਾਸ਼ਾ ਵਿਚ ਹੈ ਜਾਂ ਨਹੀਂ, ਫਿਰ ਵੀ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਯਹੋਵਾਹ ਦਾ ਬਚਨ ਹਰ ਰੋਜ਼ ਪੜ੍ਹੋ।—ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:2, 3.
ਅਸੀਂ ਬਾਈਬਲ ਦਾ ਨਵਾਂ ਅਨੁਵਾਦ ਕਰਨ ਦਾ ਕਿਉਂ ਫ਼ੈਸਲਾ ਕੀਤਾ ਸੀ?
ਜੇ ਤੁਸੀਂ ਪਰਮੇਸ਼ੁਰ ਦੀ ਇੱਛਾ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਕੀ ਕਰਨ ਦੀ ਲੋੜ ਹੈ?
-