-
ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 5
ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?
ਅਰਜਨਟੀਨਾ
ਸੀਅਰਾ ਲਿਓਨ
ਬੈਲਜੀਅਮ
ਮਲੇਸ਼ੀਆ
ਬਹੁਤ ਸਾਰੇ ਲੋਕਾਂ ਨੇ ਆਪਣੀਆਂ ਧਾਰਮਿਕ ਥਾਵਾਂ ਵਿਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਉੱਥੇ ਨਾ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਦੇ ਹਨ ਤੇ ਨਾ ਹੀ ਦਿਲਾਸਾ ਮਿਲਦਾ ਹੈ। ਤਾਂ ਫਿਰ, ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਕਿਉਂ ਜਾਣਾ ਚਾਹੀਦਾ ਹੈ? ਤੁਸੀਂ ਉੱਥੇ ਕੀ ਦੇਖੋਗੇ?
ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਮਿਲ ਕੇ ਖ਼ੁਸ਼ੀ ਹੋਵੇਗੀ। ਪਹਿਲੀ ਸਦੀ ਵਿਚ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ, ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਇਕ-ਦੂਸਰੇ ਦਾ ਹੌਸਲਾ ਵਧਾਉਣ ਲਈ ਮੰਡਲੀਆਂ ਵਿਚ ਇਕੱਠੇ ਹੁੰਦੇ ਸਨ। (ਇਬਰਾਨੀਆਂ 10:24, 25) ਮੰਡਲੀਆਂ ਵਿਚ ਪਿਆਰ-ਭਰਿਆ ਮਾਹੌਲ ਹੁੰਦਾ ਸੀ ਅਤੇ ਸਾਰੇ ਜਣੇ ਸੱਚੇ ਦੋਸਤਾਂ ਵਾਂਗ ਇਕ-ਦੂਜੇ ਦਾ ਖ਼ਿਆਲ ਰੱਖਦੇ ਸਨ। ਉਹ ਸਾਰੇ ਇਕ-ਦੂਜੇ ਨੂੰ ਭੈਣ-ਭਰਾ ਸਮਝਦੇ ਸਨ। (2 ਥੱਸਲੁਨੀਕੀਆਂ 1:3; 3 ਯੂਹੰਨਾ 14) ਅੱਜ ਅਸੀਂ ਵੀ ਇਸੇ ਤਰ੍ਹਾਂ ਮੰਡਲੀਆਂ ਵਿਚ ਇਕੱਠੇ ਹੁੰਦੇ ਹਾਂ ਅਤੇ ਖ਼ੁਸ਼ੀ ਪਾਉਂਦੇ ਹਾਂ।
ਤੁਸੀਂ ਬਾਈਬਲ ਦੇ ਅਸੂਲਾਂ ʼਤੇ ਚੱਲਣਾ ਸਿੱਖੋਗੇ। ਬਾਈਬਲ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਆਦਮੀ, ਔਰਤਾਂ ਅਤੇ ਬੱਚੇ ਸਾਰੇ ਇਕੱਠੇ ਮਿਲ ਕੇ ਭਗਤੀ ਕਰਦੇ ਹਨ। ਤਜਰਬੇਕਾਰ ਭਰਾ ਸਮਝਾਉਂਦੇ ਹਨ ਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। (ਬਿਵਸਥਾ ਸਾਰ 31:12; ਨਹਮਯਾਹ 8:8) ਸਾਰੇ ਜਣੇ ਬਾਈਬਲ ਵਿਸ਼ਿਆਂ ʼਤੇ ਹੁੰਦੀ ਚਰਚਾ ਵਿਚ ਹਿੱਸਾ ਲੈ ਸਕਦੇ ਹਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਸਕਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਉਮੀਦ ਦਾ ਐਲਾਨ ਕਰਦੇ ਹਾਂ।—ਇਬਰਾਨੀਆਂ 10:23.
ਪਰਮੇਸ਼ੁਰ ʼਤੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਪੌਲੁਸ ਰਸੂਲ ਨੇ ਇਕ ਮੰਡਲੀ ਨੂੰ ਲਿਖਿਆ: ‘ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ, ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ।’ (ਰੋਮੀਆਂ 1:11, 12) ਹੋਰ ਮਸੀਹੀਆਂ ਨਾਲ ਲਗਾਤਾਰ ਮੀਟਿੰਗਾਂ ਵਿਚ ਇਕੱਠੇ ਹੋਣ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ।
ਕਿਉਂ ਨਾ ਸਾਡੀ ਅਗਲੀ ਮੀਟਿੰਗ ਵਿਚ ਆ ਕੇ ਖ਼ੁਦ ਦੇਖੋ ਕਿ ਉੱਥੇ ਕੀ ਹੁੰਦਾ ਹੈ? ਉੱਥੇ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਵੇਗਾ। ਮੀਟਿੰਗਾਂ ਵਿਚ ਕੋਈ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ ਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਅਸੀਂ ਮੀਟਿੰਗਾਂ ਵਿਚ ਜਾ ਕੇ ਕਿਨ੍ਹਾਂ ਦੀ ਰੀਸ ਕਰਦੇ ਹਾਂ?
ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਕੀ ਲਾਭ ਉਠਾ ਸਕਦੇ ਹਾਂ?
-
-
ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 6
ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?
ਮੈਡਾਗਾਸਕਰ
ਨਾਰਵੇ
ਲੇਬਨਾਨ
ਇਟਲੀ
ਮੀਂਹ ਜਾਵੇ ਹਨੇਰੀ ਜਾਵੇ ਜਾਂ ਸਾਨੂੰ ਜੰਗਲਾਂ ਵਿੱਚੋਂ ਦੀ ਲੰਘਣਾ ਪਵੇ, ਫਿਰ ਵੀ ਅਸੀਂ ਆਪਣੀਆਂ ਮੀਟਿੰਗਾਂ ਵਿਚ ਲਗਾਤਾਰ ਜਾਂਦੇ ਹਾਂ। ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਅਤੇ ਸਾਰਾ ਦਿਨ ਕੰਮ ਕਰ ਕੇ ਥੱਕੇ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਇਕ-ਦੂਜੇ ਨਾਲ ਸੰਗਤ ਕਰਨ ਦੀ ਇੰਨੀ ਕੋਸ਼ਿਸ਼ ਕਿਉਂ ਕਰਦੇ ਹਨ?
ਇਹ ਸਾਡੇ ਭਲੇ ਲਈ ਹੈ। ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ ਸੀ ਕਿ ਜਿਨ੍ਹਾਂ ਨਾਲ ਅਸੀਂ ਮੰਡਲੀ ਵਿਚ ਸੰਗਤ ਕਰਦੇ ਹਾਂ, ਸਾਨੂੰ ਉਨ੍ਹਾਂ ਦਾ ‘ਧਿਆਨ ਰੱਖਣਾ’ ਚਾਹੀਦਾ ਹੈ। (ਇਬਰਾਨੀਆਂ 10:24) ਇਸ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣੀਏ। ਹੋਰਨਾਂ ਮਸੀਹੀ ਪਰਿਵਾਰਾਂ ਨੂੰ ਜਾਣਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਵੀ ਸਾਡੇ ਵਾਂਗ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਨਾਲ ਗੱਲ ਕਰ ਕੇ ਸਾਨੂੰ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ।
ਸਾਡੇ ਪੱਕੇ ਦੋਸਤ ਬਣਦੇ ਹਨ। ਜਿਨ੍ਹਾਂ ਨਾਲ ਅਸੀਂ ਆਪਣੀਆਂ ਮੀਟਿੰਗਾਂ ਵਿਚ ਸੰਗਤ ਕਰਦੇ ਹਾਂ, ਉਹ ਸਿਰਫ਼ ਸਾਡੀ ਜਾਣ-ਪਛਾਣ ਵਾਲੇ ਨਹੀਂ ਹੁੰਦੇ, ਸਗੋਂ ਸਾਡੇ ਪੱਕੇ ਦੋਸਤ ਹੁੰਦੇ ਹਨ। ਹੋਰਨਾਂ ਮੌਕਿਆਂ ਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਚੰਗੇ ਮਨੋਰੰਜਨ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸੰਗਤ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? ਅਸੀਂ ਇਕ-ਦੂਸਰੇ ਦੀ ਕਦਰ ਕਰਨੀ ਸਿੱਖਦੇ ਹਾਂ ਅਤੇ ਇਸ ਨਾਲ ਸਾਡਾ ਪਿਆਰ ਵਧਦਾ ਹੈ। ਇਸ ਲਈ ਔਖੀਆਂ ਘੜੀਆਂ ਵਿਚ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ। (ਕਹਾਉਤਾਂ 17:17) ਮੰਡਲੀ ਦੇ ਹਰ ਮੈਂਬਰ ਨਾਲ ਸੰਗਤ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਾਰੇ ‘ਇਕ-ਦੂਜੇ ਦਾ ਖ਼ਿਆਲ ਰੱਖਦੇ’ ਹਾਂ।—1 ਕੁਰਿੰਥੀਆਂ 12:25, 26.
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਇਹੋ ਜਿਹੇ ਦੋਸਤ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਮਿਲਣਗੇ। ਸਾਡੇ ਨਾਲ ਸੰਗਤ ਕਰਨ ਵਿਚ ਕਿਸੇ ਵੀ ਚੀਜ਼ ਨੂੰ ਰੁਕਾਵਟ ਨਾ ਬਣਨ ਦਿਓ।
ਮੀਟਿੰਗਾਂ ਵਿਚ ਇਕ-ਦੂਜੇ ਨਾਲ ਸੰਗਤ ਕਰਨੀ ਕਿਉਂ ਫ਼ਾਇਦੇਮੰਦ ਹੈ?
ਤੁਸੀਂ ਕਦੋਂ ਸਾਡੀ ਮੰਡਲੀ ਵਿਚ ਆ ਕੇ ਸਾਰਿਆਂ ਨੂੰ ਮਿਲਣਾ ਚਾਹੋਗੇ?
-
-
ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 7
ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?
ਨਿਊਜ਼ੀਲੈਂਡ
ਜਪਾਨ
ਯੂਗਾਂਡਾ
ਲਿਥੁਆਨੀਆ
ਪਹਿਲੀ ਸਦੀ ਦੀਆਂ ਮੀਟਿੰਗਾਂ ਵਿਚ ਭੈਣ-ਭਰਾ ਗੀਤ ਗਾਉਂਦੇ ਸਨ, ਪ੍ਰਾਰਥਨਾ ਕਰਦੇ ਸਨ ਅਤੇ ਬਾਈਬਲ ਪੜ੍ਹ ਕੇ ਇਸ ਉੱਤੇ ਚਰਚਾ ਕਰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਇਨਸਾਨੀ ਰੀਤਾਂ-ਰਿਵਾਜਾਂ ਮੁਤਾਬਕ ਕੁਝ ਨਹੀਂ ਸੀ ਕੀਤਾ ਜਾਂਦਾ। (1 ਕੁਰਿੰਥੀਆਂ 14:26) ਸਾਡੀਆਂ ਮੀਟਿੰਗਾਂ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ।
ਸਾਰੀ ਸਿੱਖਿਆ ਬਾਈਬਲ ਵਿੱਚੋਂ ਦਿੱਤੀ ਜਾਂਦੀ ਹੈ ਅਤੇ ਫ਼ਾਇਦੇਮੰਦ ਹੁੰਦੀ ਹੈ। ਸ਼ਨੀਵਾਰ ਜਾਂ ਐਤਵਾਰ ਦੀ ਮੀਟਿੰਗ ਵਿਚ 30 ਮਿੰਟਾਂ ਦਾ ਬਾਈਬਲ-ਆਧਾਰਿਤ ਪਬਲਿਕ ਭਾਸ਼ਣ ਦਿੱਤਾ ਜਾਂਦਾ ਹੈ। ਇਸ ਭਾਸ਼ਣ ਵਿਚ ਸਮਝਾਇਆ ਜਾਂਦਾ ਹੈ ਕਿ ਅੱਜ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਬਾਈਬਲ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਭਾਸ਼ਣਕਾਰ ਦੇ ਨਾਲ-ਨਾਲ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਪੜ੍ਹਨ। ਇਸ ਭਾਸ਼ਣ ਤੋਂ ਬਾਅਦ ਇਕ ਘੰਟੇ ਲਈ ਸਟੱਡੀ ਐਡੀਸ਼ਨ ਵਿੱਚੋਂ ਪਹਿਰਾਬੁਰਜ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿਚ ਸਾਰੇ ਜਣੇ ਟਿੱਪਣੀਆਂ ਕਰ ਸਕਦੇ ਹਨ। ਇਸ ਤਰ੍ਹਾਂ ਚਰਚਾ ਕਰਨ ਨਾਲ ਆਪਣੀ ਜ਼ਿੰਦਗੀ ਵਿਚ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਸਾਨੂੰ ਮਦਦ ਮਿਲਦੀ ਹੈ। ਪਹਿਰਾਬੁਰਜ ਦੇ ਜਿਸ ਲੇਖ ਦਾ ਅਧਿਐਨ ਸਾਡੀ ਮੰਡਲੀ ਵਿਚ ਕੀਤਾ ਜਾਂਦਾ ਹੈ, ਉਹੀ ਲੇਖ ਦੁਨੀਆਂ ਭਰ ਦੀਆਂ 1,10,000 ਤੋਂ ਜ਼ਿਆਦਾ ਮੰਡਲੀਆਂ ਵਿਚ ਸਟੱਡੀ ਕੀਤਾ ਜਾਂਦਾ ਹੈ।
ਵਧੀਆ ਸਿੱਖਿਅਕ ਬਣਨ ਵਿਚ ਸਾਡੀ ਮਦਦ ਕੀਤੀ ਜਾਂਦੀ ਹੈ। ਹਫ਼ਤੇ ਦੌਰਾਨ ਤਿੰਨ ਭਾਗਾਂ ਵਾਲੀ ਇਕ ਹੋਰ ਮੀਟਿੰਗ ਹੁੰਦੀ ਹੈ ਜਿਸ ਦਾ ਨਾਂ ਹੈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ। ਇਸ ਮੀਟਿੰਗ ਲਈ ਹਰ ਮਹੀਨੇ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਮੀਟਿੰਗ ਦਾ ਪਹਿਲਾ ਭਾਗ ਹੈ ਰੱਬ ਦਾ ਬਚਨ ਖ਼ਜ਼ਾਨਾ ਹੈ। ਇਸ ਭਾਗ ਦੀ ਮਦਦ ਨਾਲ ਅਸੀਂ ਬਾਈਬਲ ਦੇ ਉਨ੍ਹਾਂ ਅਧਿਆਵਾਂ ਨਾਲ ਵਾਕਫ਼ ਹੁੰਦੇ ਹਾਂ ਜੋ ਸਾਰਿਆਂ ਨੇ ਪਹਿਲਾਂ ਹੀ ਪੜ੍ਹੇ ਹੁੰਦੇ ਹਨ। ਅਗਲੇ ਭਾਗ ਪ੍ਰਚਾਰ ਵਿਚ ਮਾਹਰ ਬਣੋ ਵਿਚ ਪ੍ਰਦਰਸ਼ਨ ਦਿਖਾਏ ਜਾਂਦੇ ਹਨ ਕਿ ਅਸੀਂ ਦੂਸਰਿਆਂ ਨਾਲ ਬਾਈਬਲ ਦੀ ਚਰਚਾ ਕਿਵੇਂ ਕਰ ਸਕਦੇ ਹਾਂ। ਸਾਡੀ ਪੜ੍ਹਨ ਤੇ ਬੋਲਣ ਦੀ ਕਲਾ ਨੂੰ ਸੁਧਾਰਨ ਲਈ ਸਭਾ ਦਾ ਓਵਰਸੀਅਰ ਸਾਨੂੰ ਕੁਝ ਸੁਝਾਅ ਦਿੰਦਾ ਹੈ। (1 ਤਿਮੋਥਿਉਸ 4:13) ਆਖ਼ਰੀ ਭਾਗ ਸਾਡੀ ਮਸੀਹੀ ਜ਼ਿੰਦਗੀ ਵਿਚ ਦੱਸਿਆ ਜਾਂਦਾ ਹੈ ਕਿ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਇਸ ਭਾਗ ਵਿਚ ਸਵਾਲਾਂ-ਜਵਾਬਾਂ ਰਾਹੀਂ ਚਰਚਾ ਹੁੰਦੀ ਹੈ ਜਿਸ ਨਾਲ ਅਸੀਂ ਬਾਈਬਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ।
ਜਦੋਂ ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆਓਗੇ, ਤਾਂ ਤੁਹਾਨੂੰ ਉੱਥੇ ਦਿੱਤੀ ਜਾ ਰਹੀ ਬਾਈਬਲ ਸਿੱਖਿਆ ਜ਼ਰੂਰ ਵਧੀਆ ਲੱਗੇਗੀ।—ਯਸਾਯਾਹ 54:13.
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਤੁਹਾਨੂੰ ਕੀ ਸਿੱਖਣ ਦਾ ਮੌਕਾ ਮਿਲੇਗਾ?
ਤੁਸੀਂ ਕਿਹੜੀ ਮੀਟਿੰਗ ਵਿਚ ਆਉਣਾ ਪਸੰਦ ਕਰੋਗੇ?
-
-
ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਕਿਉਂ ਪਾਉਂਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 8
ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਕਿਉਂ ਪਾਉਂਦੇ ਹਾਂ?
ਆਈਸਲੈਂਡ
ਮੈਕਸੀਕੋ
ਗਿਨੀ ਬਿਸਾਊ
ਫ਼ਿਲਪੀਨ
ਕੀ ਤੁਸੀਂ ਇਸ ਬਰੋਸ਼ਰ ਦੀਆਂ ਤਸਵੀਰਾਂ ਵੱਲ ਧਿਆਨ ਦਿੱਤਾ ਕਿ ਮੀਟਿੰਗਾਂ ਵਿਚ ਆਏ ਯਹੋਵਾਹ ਦੇ ਗਵਾਹਾਂ ਨੇ ਸਲੀਕੇਦਾਰ ਕੱਪੜੇ ਪਾਏ ਹੋਏ ਹਨ? ਅਸੀਂ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਇੰਨਾ ਧਿਆਨ ਕਿਉਂ ਦਿੰਦੇ ਹਾਂ?
ਪਰਮੇਸ਼ੁਰ ਦਾ ਆਦਰ ਕਰਨ ਲਈ। ਇਹ ਸੱਚ ਹੈ ਕਿ ਪਰਮੇਸ਼ੁਰ ਸਿਰਫ਼ ਸਾਡਾ ਬਾਹਰਲਾ ਰੂਪ ਹੀ ਨਹੀਂ ਦੇਖਦਾ। (1 ਸਮੂਏਲ 16:7) ਫਿਰ ਵੀ ਜਦੋਂ ਅਸੀਂ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਤਾਂ ਸਾਡੀ ਦਿਲੀ ਇੱਛਾ ਹੁੰਦੀ ਹੈ ਕਿ ਅਸੀਂ ਉਸ ਲਈ ਅਤੇ ਆਪਣੇ ਭੈਣਾਂ-ਭਰਾਵਾਂ ਲਈ ਆਦਰ ਦਿਖਾਈਏ। ਜੇ ਸਾਨੂੰ ਕਿਸੇ ਜੱਜ ਦੇ ਸਾਮ੍ਹਣੇ ਪੇਸ਼ ਹੋਣਾ ਪਵੇ, ਤਾਂ ਅਸੀਂ ਉਸ ਦੀ ਪਦਵੀ ਕਰਕੇ ਆਪਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਵੱਲ ਜ਼ਰੂਰ ਧਿਆਨ ਦੇਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਪਾ ਕੇ ਆਉਂਦੇ ਹਾਂ, ਤਾਂ ਅਸੀਂ ‘ਸਾਰੀ ਧਰਤੀ ਦੇ ਨਿਆਈ,’ ਯਹੋਵਾਹ ਪਰਮੇਸ਼ੁਰ ਲਈ ਅਤੇ ਭਗਤੀ ਕਰਨ ਦੀ ਜਗ੍ਹਾ ਲਈ ਆਦਰ ਦਿਖਾਉਂਦੇ ਹਾਂ।—ਉਤਪਤ 18:26.
ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਲਈ। ਬਾਈਬਲ ਮਸੀਹੀਆਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ “ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣ” ਤਾਂਕਿ ਉਨ੍ਹਾਂ ਦੇ ਪਹਿਰਾਵੇ ‘ਤੋਂ ਸ਼ਰਮ-ਹਯਾ ਝਲਕੇ।’ (1 ਤਿਮੋਥਿਉਸ 2:9, 10) “ਸ਼ਰਮ-ਹਯਾ” ਵਾਲਾ ਪਹਿਰਾਵਾ ਪਹਿਨਣ ਦਾ ਮਤਲਬ ਹੈ ਕਿ ਸਾਡਾ ਪਹਿਰਾਵਾ ਭੜਕੀਲਾ ਜਾਂ ਤੰਗ ਨਹੀਂ ਹੋਣਾ ਚਾਹੀਦਾ। “ਸੋਚ-ਸਮਝ ਕੇ” ਕੱਪੜੇ ਪਾਉਣ ਦਾ ਮਤਲਬ ਹੈ ਕਿ ਅਸੀਂ ਬੇਢੰਗੇ ਜਾਂ ਅਜੀਬੋ-ਗ਼ਰੀਬ ਫ਼ੈਸ਼ਨ ਵਾਲੇ ਕੱਪੜੇ ਨਹੀਂ ਪਾਵਾਂਗੇ। ਇਨ੍ਹਾਂ ਅਸੂਲਾਂ ʼਤੇ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਸੋਹਣੇ-ਸੋਹਣੇ ਕੱਪੜੇ ਨਹੀਂ ਪਾ ਸਕਦੇ। ਆਪਣੇ ਵਧੀਆ ਪਹਿਰਾਵੇ ਦੁਆਰਾ ਅਸੀਂ ਆਪਣੇ ‘ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਵਾਂਗੇ’ ਅਤੇ “ਪਰਮੇਸ਼ੁਰ ਦੀ ਵਡਿਆਈ” ਕਰਾਂਗੇ। (ਤੀਤੁਸ 2:10; 1 ਪਤਰਸ 2:12) ਤਾਂ ਫਿਰ, ਜਦੋਂ ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਪਾਉਂਦੇ ਹਾਂ, ਤਾਂ ਬਾਹਰਲਿਆਂ ਲੋਕਾਂ ਨੂੰ ਯਹੋਵਾਹ ਦੀ ਭਗਤੀ ਬਾਰੇ ਚੰਗੀ ਗਵਾਹੀ ਮਿਲਦੀ ਹੈ।
ਇਹ ਨਾ ਸੋਚੋ ਕਿ ਵਧੀਆ ਕੱਪੜੇ ਨਾ ਹੋਣ ਕਰਕੇ ਤੁਸੀਂ ਸਾਡੀਆਂ ਮੀਟਿੰਗਾਂ ਵਿਚ ਨਹੀਂ ਆ ਸਕਦੇ। ਇਹ ਜ਼ਰੂਰੀ ਨਹੀਂ ਕਿ ਸਾਡੇ ਕੱਪੜੇ ਮਹਿੰਗੇ ਜਾਂ ਫ਼ੈਸ਼ਨ ਵਾਲੇ ਹੋਣ, ਸਗੋਂ ਇਹ ਸਲੀਕੇਦਾਰ ਅਤੇ ਸਾਫ਼-ਸੁਥਰੇ ਹੋਣ।
ਪਰਮੇਸ਼ੁਰ ਦੀ ਭਗਤੀ ਕਰਨ ਵੇਲੇ ਸਾਨੂੰ ਆਪਣੇ ਪਹਿਰਾਵੇ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?
ਬਾਈਬਲ ਦੇ ਕਿਹੜੇ ਅਸੂਲ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਾਡੀ ਮਦਦ ਕਰਦੇ ਹਨ?
-
-
ਅਸੀਂ ਮੀਟਿੰਗਾਂ ਲਈ ਚੰਗੀ ਤਰ੍ਹਾਂ ਤਿਆਰੀ ਕਿਵੇਂ ਕਰ ਸਕਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 9
ਅਸੀਂ ਮੀਟਿੰਗਾਂ ਲਈ ਚੰਗੀ ਤਰ੍ਹਾਂ ਤਿਆਰੀ ਕਿਵੇਂ ਕਰ ਸਕਦੇ ਹਾਂ?
ਕੰਬੋਡੀਆ
ਯੂਕਰੇਨ
ਜੇ ਤੁਸੀਂ ਯਹੋਵਾਹ ਦੇ ਕਿਸੇ ਗਵਾਹ ਨਾਲ ਬਾਈਬਲ ਸਟੱਡੀ ਕਰ ਰਹੇ ਹੋ, ਤਾਂ ਉਮੀਦ ਹੈ ਕਿ ਤੁਸੀਂ ਸਟੱਡੀ ਵਾਸਤੇ ਪਹਿਲਾਂ ਤਿਆਰੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੀਟਿੰਗਾਂ ਤੋਂ ਵੀ ਪੂਰਾ ਲਾਭ ਲੈਣ ਲਈ ਤੁਸੀਂ ਪਹਿਲਾਂ ਤੋਂ ਹੀ ਤਿਆਰੀ ਕਰੋ। ਜੇ ਤੁਸੀਂ ਸਟੱਡੀ ਕਰਨ ਦੀ ਚੰਗੀ ਰੁਟੀਨ ਬਣਾਓ, ਤਾਂ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
ਤੈਅ ਕਰੋ ਕਿ ਤੁਸੀਂ ਕਿੱਥੇ ਅਤੇ ਕਦੋਂ ਸਟੱਡੀ ਕਰੋਗੇ। ਤੁਸੀਂ ਕਦੋਂ ਧਿਆਨ ਲਗਾ ਕੇ ਸਟੱਡੀ ਕਰ ਸਕਦੇ ਹੋ? ਕੀ ਸਵੇਰੇ-ਸਵੇਰੇ ਪੜ੍ਹਨਾ ਤੁਹਾਡੇ ਲਈ ਬਿਹਤਰ ਹੈ ਜਾਂ ਕੰਮ ʼਤੇ ਜਾਣ ਤੋਂ ਪਹਿਲਾਂ ਜਾਂ ਸ਼ਾਮ ਨੂੰ ਜਾਂ ਬੱਚਿਆਂ ਦੇ ਸੌਣ ਤੋਂ ਬਾਅਦ? ਜੇ ਤੁਸੀਂ ਜ਼ਿਆਦਾ ਸਮਾਂ ਨਹੀਂ ਵੀ ਲਗਾ ਸਕਦੇ, ਫਿਰ ਵੀ ਤੈਅ ਕਰੋ ਕਿ ਤੁਸੀਂ ਕਿੰਨਾ ਕੁ ਸਮਾਂ ਸਟੱਡੀ ਕਰੋਗੇ ਅਤੇ ਹੋਰ ਕਿਸੇ ਕੰਮ ਨੂੰ ਇਸ ਵਿਚ ਰੁਕਾਵਟ ਨਾ ਬਣਨ ਦਿਓ। ਕਿਸੇ ਸ਼ਾਂਤ ਜਗ੍ਹਾ ਬੈਠੋ ਜਿੱਥੇ ਰੇਡੀਓ, ਟੀ. ਵੀ. ਜਾਂ ਮੋਬਾਇਲ ਫ਼ੋਨ ਕਰਕੇ ਤੁਹਾਡਾ ਧਿਆਨ ਨਾ ਭਟਕੇ। ਸਟੱਡੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ ਤਾਂਕਿ ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੀਆਂ ਚਿੰਤਾਵਾਂ ਨੂੰ ਭੁੱਲ ਕੇ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੇ ਬਚਨ ʼਤੇ ਲਾ ਸਕੋ।—ਫ਼ਿਲਿੱਪੀਆਂ 4:6, 7.
ਮੀਟਿੰਗਾਂ ਵਿਚ ਹਿੱਸਾ ਲੈਣ ਦੀ ਤਿਆਰੀ ਕਰੋ। ਪਹਿਲਾਂ ਲੇਖ ਜਾਂ ਅਧਿਆਇ ਦੇ ਵਿਸ਼ੇ ਬਾਰੇ ਸੋਚੋ ਅਤੇ ਦੇਖੋ ਕਿ ਹਰ ਸਿਰਲੇਖ ਇਸ ਨਾਲ ਕੀ ਤਅੱਲਕ ਰੱਖਦਾ ਹੈ। ਫਿਰ ਤਸਵੀਰਾਂ ਅਤੇ ਦੁਬਾਰਾ ਵਿਚਾਰ ਕਰਨ ਲਈ ਦਿੱਤੇ ਸਵਾਲਾਂ ਵੱਲ ਧਿਆਨ ਦਿਓ ਜੋ ਮੁੱਖ ਗੱਲਾਂ ਉੱਤੇ ਜ਼ੋਰ ਦਿੰਦੇ ਹਨ। ਇਸ ਤੋਂ ਬਾਅਦ ਇਕ-ਇਕ ਪੈਰਾ ਪੜ੍ਹ ਕੇ ਹੇਠਾਂ ਪੁੱਛੇ ਗਏ ਸਵਾਲ ਦਾ ਜਵਾਬ ਲੱਭੋ। ਪੈਰੇ ਵਿਚ ਦਿੱਤੇ ਗਏ ਹਵਾਲਿਆਂ ਨੂੰ ਪੜ੍ਹੋ ਅਤੇ ਸੋਚੋ ਕਿ ਇਨ੍ਹਾਂ ਦਾ ਵਿਸ਼ੇ ਨਾਲ ਕੀ ਸੰਬੰਧ ਹੈ। (ਰਸੂਲਾਂ ਦੇ ਕੰਮ 17:11) ਜਦੋਂ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ, ਤਾਂ ਉਸ ਹੇਠਾਂ ਜਾਂ ਜ਼ਰੂਰੀ ਸ਼ਬਦਾਂ ਹੇਠਾਂ ਲਕੀਰ ਲਾਓ ਤਾਂਕਿ ਤੁਹਾਨੂੰ ਮੀਟਿੰਗ ਵਿਚ ਜਵਾਬ ਯਾਦ ਆ ਸਕੇ। ਫਿਰ ਜੇ ਤੁਸੀਂ ਚਾਹੋ, ਤਾਂ ਮੀਟਿੰਗ ਵਿਚ ਹੱਥ ਖੜ੍ਹਾ ਕਰ ਕੇ ਤੁਸੀਂ ਆਪਣੇ ਸ਼ਬਦਾਂ ਵਿਚ ਛੋਟੀ ਜਿਹੀ ਟਿੱਪਣੀ ਦੇ ਸਕਦੇ ਹੋ।
ਹਰ ਹਫ਼ਤੇ ਮੀਟਿੰਗਾਂ ਵਿਚ ਚਰਚਾ ਕੀਤੇ ਜਾਣ ਵਾਲੇ ਵੱਖੋ-ਵੱਖਰੇ ਵਿਸ਼ਿਆਂ ਦਾ ਅਧਿਐਨ ਕਰ ਕੇ ਤੁਸੀਂ ਬਾਈਬਲ ਬਾਰੇ ਆਪਣੇ ਗਿਆਨ ਦੇ “ਖ਼ਜ਼ਾਨੇ” ਨੂੰ ਵਧਾ ਸਕਦੇ ਹੋ।—ਮੱਤੀ 13:51, 52.
ਮੀਟਿੰਗਾਂ ਵਾਸਤੇ ਤਿਆਰੀ ਕਰਨ ਲਈ ਤੁਸੀਂ ਕਿਹੜੀ ਰੁਟੀਨ ਬਣਾ ਸਕਦੇ ਹੋ?
ਮੀਟਿੰਗਾਂ ਵਿਚ ਟਿੱਪਣੀਆਂ ਦੇਣ ਲਈ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ?
-
-
ਪਰਿਵਾਰਕ ਸਟੱਡੀ ਕੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 10
ਪਰਿਵਾਰਕ ਸਟੱਡੀ ਕੀ ਹੈ?
ਦੱਖਣੀ ਕੋਰੀਆ
ਬ੍ਰਾਜ਼ੀਲ
ਆਸਟ੍ਰੇਲੀਆ
ਗਿਨੀ
ਪੁਰਾਣੇ ਸਮਿਆਂ ਤੋਂ ਹੀ ਯਹੋਵਾਹ ਚਾਹੁੰਦਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਇਕ-ਦੂਜੇ ਨਾਲ ਸਮਾਂ ਬਿਤਾਉਣ ਲਈ ਇਕੱਠੇ ਹੋਣ ਤਾਂਕਿ ਪਰਿਵਾਰ ਦਾ ਪਰਮੇਸ਼ੁਰ ਨਾਲ ਅਤੇ ਇਕ-ਦੂਜੇ ਨਾਲ ਰਿਸ਼ਤਾ ਮਜ਼ਬੂਤ ਹੋਵੇ। (ਬਿਵਸਥਾ ਸਾਰ 6:6, 7) ਇਸ ਕਰਕੇ ਯਹੋਵਾਹ ਦੇ ਗਵਾਹ ਹਰ ਹਫ਼ਤੇ ਕੁਝ ਸਮਾਂ ਕੱਢ ਕੇ ਪਰਿਵਾਰਕ ਸਟੱਡੀ ਕਰਨ ਲਈ ਇਕੱਠੇ ਹੁੰਦੇ ਹਨ। ਸਟੱਡੀ ਦੌਰਾਨ ਵਧੀਆ ਮਾਹੌਲ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਕਿਸੇ ਵਿਸ਼ੇ ਉੱਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਜੇ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਤੁਸੀਂ ਆਪਣੀ ਇੱਛਾ ਮੁਤਾਬਕ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਡੂੰਘਾਈ ਨਾਲ ਸਟੱਡੀ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ।
ਪਰਿਵਾਰਕ ਸਟੱਡੀ ਦੌਰਾਨ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੋਰ ਪੱਕਾ ਹੋਵੇਗਾ। “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਜਦੋਂ ਅਸੀਂ ਬਾਈਬਲ ਪੜ੍ਹ ਕੇ ਪਰਮੇਸ਼ੁਰ ਦੇ ਸੁਭਾਅ ਅਤੇ ਕੰਮਾਂ ਬਾਰੇ ਸਿੱਖਦੇ ਹਾਂ, ਤਾਂ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲੱਗਦੇ ਹਾਂ। ਪਰਿਵਾਰਕ ਸਟੱਡੀ ਸ਼ੁਰੂ ਕਰਨ ਲਈ ਸਾਰੇ ਇਕੱਠੇ ਬਾਈਬਲ ਪੜ੍ਹ ਸਕਦੇ ਹਨ। ਸ਼ਾਇਦ ਤੁਸੀਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਦਿੱਤੀ ਹਫ਼ਤੇ ਦੀ ਬਾਈਬਲ ਰੀਡਿੰਗ ਕਰ ਸਕਦੇ ਹੋ। ਸਾਰੇ ਵਾਰੀ-ਵਾਰੀ ਬਾਈਬਲ ਵਿੱਚੋਂ ਕੁਝ ਹਵਾਲੇ ਪੜ੍ਹ ਸਕਦੇ ਹਨ ਅਤੇ ਫਿਰ ਸਾਰੇ ਜਣੇ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਕੀ ਸਿੱਖਿਆ।
ਪਰਿਵਾਰਕ ਸਟੱਡੀ ਦੌਰਾਨ ਪਰਿਵਾਰ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਪਤੀ-ਪਤਨੀਆਂ ਅਤੇ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਇਕ-ਦੂਜੇ ਨਾਲ ਹੋਰ ਮਜ਼ਬੂਤ ਹੁੰਦਾ ਹੈ ਜਦੋਂ ਉਹ ਸਾਰੇ ਇਕੱਠੇ ਹੋ ਕੇ ਬਾਈਬਲ ਸਟੱਡੀ ਕਰਦੇ ਹਨ। ਇਹ ਸ਼ਾਂਤ ਤੇ ਖ਼ੁਸ਼ੀ-ਭਰਿਆ ਸਮਾਂ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਸਟੱਡੀ ਕਰ ਕੇ ਮਜ਼ਾ ਆਉਣਾ ਚਾਹੀਦਾ ਹੈ। ਮਾਪਿਆਂ ਨੂੰ ਉਹੀ ਵਿਸ਼ੇ ਚੁਣਨੇ ਚਾਹੀਦੇ ਹਨ ਜੋ ਬੱਚਿਆਂ ਦੀ ਉਮਰ ਅਤੇ ਸਮਝ ਮੁਤਾਬਕ ਹੋਣ। ਉਹ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਜਾਂ ਸਾਡੀ ਵੈੱਬਸਾਈਟ jw.org ਤੋਂ ਢੁਕਵੇਂ ਲੇਖ ਵਰਤ ਸਕਦੇ ਹਨ। ਸਕੂਲ ਵਿਚ ਆਉਂਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਮਾਪੇ ਬੱਚਿਆਂ ਨੂੰ ਸਮਝਾ ਸਕਦੇ ਹਨ ਕਿ ਉਹ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ। ਕਿਉਂ ਨਾ JW ਬ੍ਰਾਡਕਾਸਟ ਟੀ. ਵੀ. (tv.jw.org) ਉੱਤੇ ਪ੍ਰੋਗ੍ਰਾਮ ਦੇਖੋ ਅਤੇ ਬਾਅਦ ਵਿਚ ਇਸ ਬਾਰੇ ਇਕੱਠੇ ਚਰਚਾ ਕਰੋ? ਉਹ ਉਸ ਹਫ਼ਤੇ ਦੀ ਮੀਟਿੰਗ ਲਈ ਚੁਣੇ ਗਏ ਗੀਤ ਗਾ ਸਕਦੇ ਹਨ ਅਤੇ ਜੇ ਉਹ ਚਾਹੁਣ, ਤਾਂ ਪਰਿਵਾਰਕ ਸਟੱਡੀ ਕਰਨ ਤੋਂ ਬਾਅਦ ਖਾਣ-ਪੀਣ ਦਾ ਮਜ਼ਾ ਲੈ ਸਕਦੇ ਹਨ।
ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਨਾਲ ਪਰਿਵਾਰ ਦੇ ਹਰ ਮੈਂਬਰ ਨੂੰ ਬਾਈਬਲ ਸਟੱਡੀ ਕਰ ਕੇ ਮਜ਼ਾ ਆਵੇਗਾ ਅਤੇ ਯਹੋਵਾਹ ਸਾਰਿਆਂ ਦੀਆਂ ਕੋਸ਼ਿਸ਼ਾਂ ʼਤੇ ਬਰਕਤਾਂ ਪਾਵੇਗਾ।—ਜ਼ਬੂਰਾਂ ਦੀ ਪੋਥੀ 1:1-3.
ਪਰਿਵਾਰਕ ਸਟੱਡੀ ਲਈ ਸਾਨੂੰ ਸਮਾਂ ਕਿਉਂ ਕੱਢਣਾ ਚਾਹੀਦਾ ਹੈ?
ਮਾਪੇ ਬੱਚਿਆਂ ਲਈ ਪਰਿਵਾਰਕ ਸਟੱਡੀ ਮਜ਼ੇਦਾਰ ਕਿਵੇਂ ਬਣਾ ਸਕਦੇ ਹਨ?
-
-
ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 11
ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?
ਮੈਕਸੀਕੋ
ਜਰਮਨੀ
ਬਾਤਸਵਾਨਾ
ਨਿਕਾਰਾਗੁਆ
ਇਟਲੀ
ਇਨ੍ਹਾਂ ਲੋਕਾਂ ਦੇ ਚਿਹਰਿਆਂ ʼਤੇ ਇੰਨੀ ਖ਼ੁਸ਼ੀ ਕਿਉਂ ਹੈ? ਉਹ ਯਹੋਵਾਹ ਦੇ ਗਵਾਹਾਂ ਦੀ ਇਕ ਅਸੈਂਬਲੀ ਵਿਚ ਇਕੱਠੇ ਹੋਏ ਹਨ। ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਾਲ ਵਿਚ ਤਿੰਨ ਵਾਰ ਇਕੱਠੇ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਵਾਂਗ ਅਸੀਂ ਵੀ ਭਗਤੀ ਲਈ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਖ਼ੁਸ਼ ਹੁੰਦੇ ਹਾਂ। (ਬਿਵਸਥਾ ਸਾਰ 16:16) ਸਾਲ ਵਿਚ ਤਿੰਨ ਖ਼ਾਸ ਮੌਕਿਆਂ ਤੇ ਅਸੀਂ ਇਕੱਠੇ ਹੁੰਦੇ ਹਾਂ, ਉਹ ਹਨ: ਇਕ-ਇਕ ਦਿਨ ਦੀਆਂ ਦੋ ਸਰਕਟ ਅਸੈਂਬਲੀਆਂ ਅਤੇ ਤਿੰਨ ਦਿਨ ਦਾ ਵੱਡਾ ਸੰਮੇਲਨ। ਇਨ੍ਹਾਂ ਵਿਚ ਜਾ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਇਹ ਸਾਡੇ ਮਸੀਹੀ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਹਨ। ਜਿਵੇਂ ਇਜ਼ਰਾਈਲੀ “ਸੰਗਤਾਂ ਵਿੱਚ” ਯਹੋਵਾਹ ਦੀ ਮਹਿਮਾ ਕਰ ਕੇ ਖ਼ੁਸ਼ ਹੁੰਦੇ ਸਨ, ਇਸੇ ਤਰ੍ਹਾਂ ਅਸੀਂ ਵੀ ਇਨ੍ਹਾਂ ਖ਼ਾਸ ਮੌਕਿਆਂ ਤੇ ਉਸ ਦੀ ਭਗਤੀ ਕਰ ਕੇ ਖ਼ੁਸ਼ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 26:12; 111:1) ਇਨ੍ਹਾਂ ਅਸੈਂਬਲੀਆਂ ਵਿਚ ਸਾਨੂੰ ਹੋਰਨਾਂ ਮੰਡਲੀਆਂ ਜਾਂ ਹੋਰਨਾਂ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਦੁਪਹਿਰ ਨੂੰ ਅਸੀਂ ਇਕੱਠੇ ਖਾਣਾ ਖਾਂਦੇ ਹਾਂ ਜਿਸ ਦੌਰਾਨ ਅਸੀਂ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਾਂ। (ਰਸੂਲਾਂ ਦੇ ਕੰਮ 2:42) ਇਨ੍ਹਾਂ ਅਸੈਂਬਲੀਆਂ ਵਿਚ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਸਾਰੇ ਭੈਣਾਂ-ਭਰਾਵਾਂ ਵਿਚ ਕਿੰਨਾ ਪਿਆਰ ਹੈ।—1 ਪਤਰਸ 2:17.
ਇਹ ਸਾਡੀ ਨਿਹਚਾ ਮਜ਼ਬੂਤ ਕਰਦੀਆਂ ਹਨ। ਜਦੋਂ ਇਜ਼ਰਾਈਲੀਆਂ ਨੂੰ ਧਰਮ-ਗ੍ਰੰਥ ਵਿੱਚੋਂ ਗੱਲਾਂ ਸਮਝਾਈਆਂ ਗਈਆਂ ਸਨ, ਤਾਂ ਉਨ੍ਹਾਂ ਨੂੰ ਇਸ ਦਾ ਬਹੁਤ ਫ਼ਾਇਦਾ ਹੋਇਆ। (ਨਹਮਯਾਹ 8:8, 12) ਅਸੀਂ ਵੀ ਅਸੈਂਬਲੀਆਂ ਵਿਚ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਦੀ ਕਦਰ ਕਰਦੇ ਹਾਂ। ਹਰ ਪ੍ਰੋਗ੍ਰਾਮ ਬਾਈਬਲ ਦੀ ਕਿਸੇ ਆਇਤ ʼਤੇ ਆਧਾਰਿਤ ਹੁੰਦਾ ਹੈ। ਵਧੀਆ ਭਾਸ਼ਣਾਂ, ਭਾਸ਼ਣ-ਲੜੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਸੁਣ ਕੇ ਹੌਸਲਾ ਮਿਲਦਾ ਹੈ ਜੋ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਿਸੂ ਦੇ ਚੇਲੇ ਹੋਣ ਕਰਕੇ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਰਹੇ ਹਨ। ਵੱਡੇ ਸੰਮੇਲਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਉੱਤੇ ਆਧਾਰਿਤ ਡਰਾਮੇ ਦਿਖਾਏ ਜਾਂਦੇ ਹਨ ਜਿਨ੍ਹਾਂ ਤੋਂ ਅਸੀਂ ਵਧੀਆ ਸਬਕ ਸਿੱਖਦੇ ਹਾਂ। ਜਿਹੜੇ ਲੋਕ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰਦੇ ਹਨ, ਉਨ੍ਹਾਂ ਨੂੰ ਅਸੈਂਬਲੀ ਵਿਚ ਬਪਤਿਸਮਾ ਦਿੱਤਾ ਜਾਂਦਾ ਹੈ।
ਅਸੈਂਬਲੀਆਂ ਤੇ ਸੰਮੇਲਨ ਖ਼ੁਸ਼ੀ ਦੇ ਮੌਕੇ ਕਿਉਂ ਹਨ?
ਅਸੈਂਬਲੀ ਵਿਚ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
-
-
ਰਾਜ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 12
ਰਾਜ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?
ਸਪੇਨ
ਬੈਲਾਰੁਸ
ਹਾਂਗ ਕਾਂਗ
ਪੀਰੂ
ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਪਰ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕਿਵੇਂ ਕੀਤਾ ਜਾਣਾ ਸੀ? ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਆਪ ਪ੍ਰਚਾਰ ਕਰ ਕੇ ਦਿਖਾਇਆ ਕਿ ਇਹ ਕੰਮ ਕਿੱਦਾਂ ਕਰਨਾ ਹੈ।—ਲੂਕਾ 8:1.
ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਸੀ। (ਮੱਤੀ 10:11-13; ਰਸੂਲਾਂ ਦੇ ਕੰਮ 5:42; 20:20) ਪਹਿਲੀ ਸਦੀ ਵਿਚ ਉਨ੍ਹਾਂ ਪ੍ਰਚਾਰਕਾਂ ਨੂੰ ਖ਼ਾਸ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। (ਮੱਤੀ 10:5, 6; 2 ਕੁਰਿੰਥੀਆਂ 10:13) ਅੱਜ ਵੀ ਪ੍ਰਚਾਰ ਕਰਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਅਤੇ ਹਰੇਕ ਮੰਡਲੀ ਨੂੰ ਪ੍ਰਚਾਰ ਕਰਨ ਲਈ ਇਲਾਕਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ‘ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰ ਕੇ’ ਯਿਸੂ ਦੇ ਹੁਕਮ ਨੂੰ ਪੂਰਾ ਕਰ ਸਕਾਂਗੇ।—ਰਸੂਲਾਂ ਦੇ ਕੰਮ 10:42.
ਸਾਨੂੰ ਜਿੱਥੇ ਵੀ ਲੋਕ ਮਿਲਦੇ ਹਨ ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯਿਸੂ ਨੇ ਵੀ ਲੋਕਾਂ ਨੂੰ ਵੱਖੋ-ਵੱਖਰੀਆਂ ਥਾਵਾਂ ʼਤੇ ਪ੍ਰਚਾਰ ਕੀਤਾ ਸੀ ਜਿਵੇਂ ਝੀਲ ਦੇ ਕੰਢੇ ਅਤੇ ਖੂਹ ʼਤੇ। (ਮਰਕੁਸ 4:1; ਯੂਹੰਨਾ 4:5-15) ਅਸੀਂ ਵੀ ਸੜਕਾਂ ʼਤੇ, ਦੁਕਾਨਾਂ ਵਿਚ, ਪਾਰਕਾਂ ਵਿਚ ਜਾਂ ਟੈਲੀਫ਼ੋਨ ʼਤੇ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਲੇ ਅਸੀਂ ਆਪਣੇ ਗੁਆਂਢੀਆਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਰਿਸ਼ਤੇਦਾਰਾਂ ਨਾਲ ਵੀ ਬਾਈਬਲ ਬਾਰੇ ਗੱਲ ਕਰਨ ਦੇ ਮੌਕੇ ਭਾਲਦੇ ਹਾਂ। ਇਸ ਤਰ੍ਹਾਂ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ‘ਮੁਕਤੀ ਦਾ ਪਰਚਾਰ’ ਕੀਤਾ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 96:2.
ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ? ਜ਼ਰਾ ਸੋਚੋ ਕਿ ਇਸ ਵਧੀਆ ਸੰਦੇਸ਼ ਦਾ ਉਸ ਦੇ ਭਵਿੱਖ ʼਤੇ ਕੀ ਅਸਰ ਪਵੇਗਾ। ਖ਼ੁਸ਼ ਖ਼ਬਰੀ ਨੂੰ ਆਪਣੇ ਕੋਲ ਹੀ ਨਾ ਰੱਖੋ, ਸਗੋਂ ਜਲਦ ਤੋਂ ਜਲਦ ਇਸ ਬਾਰੇ ਹੋਰ ਲੋਕਾਂ ਨੂੰ ਦੱਸੋ!
ਕਿਹੜੀ “ਖ਼ੁਸ਼ ਖ਼ਬਰੀ” ਬਾਰੇ ਸਾਰਿਆਂ ਨੂੰ ਦੱਸਣ ਦੀ ਲੋੜ ਹੈ?
ਯਹੋਵਾਹ ਦੇ ਗਵਾਹ ਪ੍ਰਚਾਰ ਦੇ ਕੰਮ ਵਿਚ ਯਿਸੂ ਦੀ ਰੀਸ ਕਿਵੇਂ ਕਰ ਰਹੇ ਹਨ?
-
-
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 13
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?
ਕੈਨੇਡਾ
ਘਰ-ਘਰ ਜਾਂਦਿਆਂ
ਬਾਈਬਲ ਸਟੱਡੀ
ਨਿੱਜੀ ਸਟੱਡੀ
“ਪਾਇਨੀਅਰ” ਅਕਸਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਨਵੇਂ ਇਲਾਕਿਆਂ ਵਿਚ ਜਾ ਕੇ ਖੋਜਬੀਨ ਕਰਦੇ ਹਨ ਅਤੇ ਦੂਸਰਿਆਂ ਲਈ ਵੀ ਉੱਥੇ ਜਾਣ ਦਾ ਰਾਹ ਖੋਲ੍ਹਦੇ ਹਨ। ਯਿਸੂ ਮਸੀਹ ਨੂੰ ਵੀ ਪਾਇਨੀਅਰ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਨੇ ਧਰਤੀ ਉੱਤੇ ਆ ਕੇ ਲੋਕਾਂ ਨੂੰ ਜੀਵਨ ਦੇਣ ਵਾਲਾ ਸੰਦੇਸ਼ ਸੁਣਾਇਆ ਸੀ ਅਤੇ ਉਨ੍ਹਾਂ ਲਈ ਮੁਕਤੀ ਪਾਉਣ ਦਾ ਰਾਹ ਖੋਲ੍ਹਿਆ ਸੀ। (ਮੱਤੀ 20:28) ਅੱਜ ਉਸ ਦੇ ਚੇਲੇ ਉਸ ਦੀ ਰੀਸ ਕਰਦਿਆਂ ‘ਚੇਲੇ ਬਣਾਉਣ’ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। (ਮੱਤੀ 28:19, 20) ਕਈਆਂ ਨੇ ਪਾਇਨੀਅਰ ਸੇਵਾ ਕਰਨੀ ਸ਼ੁਰੂ ਕੀਤੀ ਹੈ।
ਪਾਇਨੀਅਰ ਪੂਰਾ ਸਮਾਂ ਪ੍ਰਚਾਰ ਕਰਦੇ ਹਨ। ਯਹੋਵਾਹ ਦਾ ਹਰ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਪਰ ਕੁਝ ਭੈਣ-ਭਰਾ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਦੇ ਹਨ ਤਾਂਕਿ ਉਹ ਰੈਗੂਲਰ ਪਾਇਨੀਅਰ ਬਣ ਸਕਣ ਅਤੇ ਹਰ ਮਹੀਨੇ 70 ਘੰਟੇ ਪ੍ਰਚਾਰ ਕਰ ਸਕਣ। ਇਸ ਤਰ੍ਹਾਂ ਕਰਨ ਲਈ ਕਈ ਆਪਣੇ ਕੰਮ ਦੇ ਘੰਟੇ ਘਟਾ ਦਿੰਦੇ ਹਨ। ਹੋਰਨਾਂ ਭੈਣਾਂ-ਭਰਾਵਾਂ ਨੂੰ ਸਪੈਸ਼ਲ ਪਾਇਨੀਅਰ ਬਣਾਇਆ ਜਾਂਦਾ ਹੈ। ਇਹ ਭੈਣ-ਭਰਾ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਹਰ ਮਹੀਨੇ ਤਕਰੀਬਨ 130 ਘੰਟੇ ਪ੍ਰਚਾਰ ਕਰਦੇ ਹਨ। ਇਹ ਭੈਣ-ਭਰਾ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਖ਼ੁਸ਼ ਹਨ ਕਿਉਂਕਿ ਇਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਗੁਜ਼ਾਰਾ ਤੋਰਨ ਲਈ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ। (ਮੱਤੀ 6:31-33; 1 ਤਿਮੋਥਿਉਸ 6:6-8) ਜਿਹੜੇ ਭੈਣ-ਭਰਾ ਰੈਗੂਲਰ ਪਾਇਨੀਅਰਿੰਗ ਨਹੀਂ ਕਰ ਸਕਦੇ, ਉਹ ਜਦੋਂ ਹੋ ਸਕੇ, ਔਗਜ਼ੀਲਰੀ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ ਅਤੇ ਮਹੀਨੇ ਵਿਚ 30 ਜਾਂ 50 ਘੰਟੇ ਪ੍ਰਚਾਰ ਕਰਦੇ ਹਨ।
ਪਾਇਨੀਅਰ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਦੇ ਹਨ। ਯਿਸੂ ਵਾਂਗ ਅਸੀਂ ਵੀ ਜਾਣਦੇ ਹਾਂ ਕਿ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਦੀ ਕਿੰਨੀ ਲੋੜ ਹੈ। (ਮਰਕੁਸ 6:34) ਅਸੀਂ ਉਨ੍ਹਾਂ ਨੂੰ ਅਜਿਹਾ ਗਿਆਨ ਦੇ ਸਕਦੇ ਹਾਂ ਜਿਸ ਨਾਲ ਉਨ੍ਹਾਂ ਦੀ ਹੁਣ ਮਦਦ ਹੋਵੇਗੀ ਅਤੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਪੱਕੀ ਉਮੀਦ ਮਿਲੇਗੀ। ਲੋਕਾਂ ਨਾਲ ਪਿਆਰ ਹੋਣ ਕਰਕੇ ਪਾਇਨੀਅਰ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੀ ਪੂਰੀ ਵਾਹ ਅਤੇ ਸਮਾਂ ਲਾਉਂਦੇ ਹਨ। (ਮੱਤੀ 22:39; 1 ਥੱਸਲੁਨੀਕੀਆਂ 2:8) ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਪਾਇਨੀਅਰਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ, ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਪੱਕਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਬੇਅੰਤ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕੰਮ 20:35.
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?
ਪੂਰਾ ਸਮਾਂ ਪ੍ਰਚਾਰ ਕਰਨ ਲਈ ਪਾਇਨੀਅਰਾਂ ਨੂੰ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ?
-
-
ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 14
ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?
ਅਮਰੀਕਾ
ਪੈਟਰਸਨ, ਨਿਊਯਾਰਕ ਵਿਚ ਗਿਲਿਅਡ ਸਕੂਲ
ਪਨਾਮਾ
ਯਹੋਵਾਹ ਦੇ ਗਵਾਹਾਂ ਵਿਚ ਪਰਮੇਸ਼ੁਰ ਦੀ ਸਿੱਖਿਆ ਲੈਣੀ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।। ਜਿਹੜੇ ਭੈਣ-ਭਰਾ ਆਪਣਾ ਸਾਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਂਦੇ ਹਨ, ਉਨ੍ਹਾਂ ਨੂੰ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ “ਸੇਵਾ ਦਾ ਆਪਣਾ ਕੰਮ ਪੂਰਾ ਕਰ” ਸਕਣ।—2 ਤਿਮੋਥਿਉਸ 4:5.
ਪਾਇਨੀਅਰ ਸੇਵਾ ਸਕੂਲ। ਜਦੋਂ ਕਿਸੇ ਭੈਣ ਜਾਂ ਭਰਾ ਨੂੰ ਰੈਗੂਲਰ ਪਾਇਨੀਅਰਿੰਗ ਕਰਦਿਆਂ ਇਕ ਸਾਲ ਹੋ ਜਾਂਦਾ ਹੈ, ਤਾਂ ਉਹ ਕਿਸੇ ਨੇੜਲੇ ਕਿੰਗਡਮ ਹਾਲ ਵਿਚ ਛੇ ਦਿਨਾਂ ਦੇ ਸਕੂਲ ਵਿਚ ਜਾ ਸਕਦਾ ਹੈ। ਇਸ ਸਕੂਲ ਦਾ ਮਕਸਦ ਹੈ ਪਾਇਨੀਅਰਾਂ ਦੀ ਮਦਦ ਕਰਨੀ ਤਾਂਕਿ ਉਹ ਯਹੋਵਾਹ ਦੇ ਹੋਰ ਨੇੜੇ ਆਉਣ, ਪ੍ਰਚਾਰ ਕਰਨ ਦੇ ਵਧੀਆ ਤਰੀਕੇ ਅਪਣਾਉਣ ਤੇ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ।
ਰਾਜ ਦੇ ਪ੍ਰਚਾਰਕਾਂ ਲਈ ਸਕੂਲ। ਦੋ ਮਹੀਨਿਆਂ ਦੇ ਇਸ ਸਕੂਲ ਵਿਚ ਉਹ ਤਜਰਬੇਕਾਰ ਪਾਇਨੀਅਰ ਜਾ ਸਕਦੇ ਹਨ ਜੋ ਆਪਣਾ ਘਰ ਛੱਡ ਕੇ ਉਨ੍ਹਾਂ ਥਾਵਾਂ ʼਤੇ ਜਾਣ ਲਈ ਤਿਆਰ ਹਨ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ। ਅਸਲ ਵਿਚ ਉਹ ਸਭ ਤੋਂ ਮਹਾਨ ਪ੍ਰਚਾਰਕ ਯਿਸੂ ਮਸੀਹ ਦੀ ਰੀਸ ਕਰਦੇ ਹੋਏ ਕਹਿੰਦੇ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8; ਯੂਹੰਨਾ 7:29) ਦੂਜੀ ਜਗ੍ਹਾ ਜਾ ਕੇ ਸ਼ਾਇਦ ਉਨ੍ਹਾਂ ਨੂੰ ਸਾਦੀ ਜ਼ਿੰਦਗੀ ਜੀਉਣੀ ਪਵੇ। ਉੱਥੋਂ ਦਾ ਸਭਿਆਚਾਰ, ਮੌਸਮ ਅਤੇ ਖਾਣਾ ਸ਼ਾਇਦ ਪੂਰੀ ਤਰ੍ਹਾਂ ਵੱਖਰਾ ਹੋਵੇ। ਸ਼ਾਇਦ ਉਨ੍ਹਾਂ ਨੂੰ ਨਵੀਂ ਭਾਸ਼ਾ ਸਿੱਖਣੀ ਪਵੇ। ਇਸ ਸਕੂਲ ਵਿਚ ਕੁਆਰੇ ਭੈਣ-ਭਰਾ ਤੇ ਵਿਆਹੇ ਜੋੜੇ ਜਾ ਸਕਦੇ ਹਨ ਜਿਨ੍ਹਾਂ ਦੀ ਉਮਰ 23 ਤੋਂ 65 ਸਾਲ ਹੈ। ਵਧੀਆ ਸਿੱਖਿਆ ਦੀ ਮਦਦ ਨਾਲ ਉਹ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਨ ਜੋ ਉਨ੍ਹਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਲੋੜੀਂਦੇ ਹਨ ਅਤੇ ਵਧੀਆ ਹੁਨਰ ਸਿੱਖ ਸਕਦੇ ਹਨ ਜਿਨ੍ਹਾਂ ਕਰਕੇ ਉਹ ਯਹੋਵਾਹ ਤੇ ਉਸ ਦੇ ਸੰਗਠਨ ਦੇ ਹੋਰ ਵੀ ਜ਼ਿਆਦਾ ਕੰਮ ਆਉਣਗੇ।
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ। ਇਬਰਾਨੀ ਭਾਸ਼ਾ ਵਿਚ “ਗਿਲਿਅਡ” ਸ਼ਬਦ ਦਾ ਮਤਲਬ ਹੈ “ਗਵਾਹੀ ਦਾ ਢੇਰ।” ਸੰਨ 1943 ਵਿਚ ਗਿਲਿਅਡ ਸਕੂਲ ਦੇ ਸ਼ੁਰੂ ਹੋਣ ਤੋਂ 8,000 ਤੋਂ ਜ਼ਿਆਦਾ ਮਿਸ਼ਨਰੀਆਂ ਨੂੰ“ਧਰਤੀ ਦੇ ਕੋਨੇ-ਕੋਨੇ ਵਿਚ” ਗਵਾਹੀ ਦੇਣ ਲਈ ਭੇਜਿਆ ਗਿਆ ਤੇ ਉਨ੍ਹਾਂ ਨੂੰ ਬਹੁਤ ਸਫ਼ਲਤਾ ਮਿਲੀ ਹੈ। (ਰਸੂਲਾਂ ਦੇ ਕੰਮ 13:47) ਮਿਸਾਲ ਲਈ, ਜਦੋਂ ਮਿਸ਼ਨਰੀ ਭੈਣ-ਭਰਾ ਪਹਿਲੀ ਵਾਰ ਪੀਰੂ ਦੇਸ਼ ਗਏ ਸਨ, ਤਾਂ ਉੱਥੇ ਕੋਈ ਮੰਡਲੀ ਨਹੀਂ ਸੀ। ਹੁਣ ਉੱਥੇ 1,000 ਤੋਂ ਵੀ ਜ਼ਿਆਦਾ ਮੰਡਲੀਆਂ ਹਨ। ਜਦੋਂ ਸਾਡੇ ਮਿਸ਼ਨਰੀ ਪਹਿਲੀ ਵਾਰ ਜਪਾਨ ਗਏ ਸਨ, ਤਾਂ ਉੱਥੇ ਦਸ ਤੋਂ ਵੀ ਘੱਟ ਗਵਾਹ ਸਨ। ਹੁਣ ਉੱਥੇ 2,00,000 ਤੋਂ ਵੀ ਜ਼ਿਆਦਾ ਗਵਾਹ ਹਨ! ਪੰਜ ਮਹੀਨਿਆਂ ਦੇ ਕੋਰਸ ਦੌਰਾਨ ਗਿਲਿਅਡ ਸਕੂਲ ਵਿਚ ਪਰਮੇਸ਼ੁਰ ਦੇ ਬਚਨ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਜਾਂਦੀ ਹੈ। ਜਿਹੜੇ ਭੈਣ-ਭਰਾ ਸਪੈਸ਼ਲ ਪਾਇਨੀਅਰ ਜਾਂ ਮਿਸ਼ਨਰੀ ਹਨ, ਬ੍ਰਾਂਚ ਆਫ਼ਿਸਾਂ ਵਿਚ ਕੰਮ ਕਰਦੇ ਹਨ ਜਾਂ ਸਰਕਟ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਸਕੂਲ ਵਿਚ ਜ਼ਬਰਦਸਤ ਟ੍ਰੇਨਿੰਗ ਲੈਣ ਲਈ ਬੁਲਾਇਆ ਜਾਂਦਾ ਹੈ ਤਾਂਕਿ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਜਾ ਸਕੇ ਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਪਾਇਨੀਅਰ ਸੇਵਾ ਸਕੂਲ ਦਾ ਕੀ ਮਕਸਦ ਹੈ?
ਰਾਜ ਦੇ ਪ੍ਰਚਾਰਕਾਂ ਲਈ ਸਕੂਲ ਕਿਉਂ ਸ਼ੁਰੂ ਕੀਤਾ ਗਿਆ ਹੈ?
-