ਦੁਨੀਆਂ ਨਾਲ ਦੋਸਤੀ
ਅੱਜ ਦੁਨੀਆਂ ʼਤੇ ਕਿਸ ਦਾ ਰਾਜ ਹੈ?
ਬਾਈਬਲ ਵਿੱਚੋਂ ਮਿਸਾਲਾਂ:
ਲੂਕਾ 4:5-8—ਸ਼ੈਤਾਨ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦੇਣ ਦੀ ਪੇਸ਼ਕਸ਼ ਕੀਤੀ ਅਤੇ ਯਿਸੂ ਨੇ ਇਸ ਗੱਲੋਂ ਇਨਕਾਰ ਨਹੀਂ ਕੀਤਾ ਕਿ ਸ਼ੈਤਾਨ ਕੋਲ ਇਹ ਅਧਿਕਾਰ ਹੈ
ਜੇ ਅਸੀਂ ਦੁਨੀਆਂ ਨਾਲ ਦੋਸਤੀ ਕਰਾਂਗੇ, ਤਾਂ ਇਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪਵੇਗਾ?
ਇਹ ਵੀ ਦੇਖੋ: ਯਾਕੂ 1:27
ਬਾਈਬਲ ਵਿੱਚੋਂ ਮਿਸਾਲਾਂ:
2 ਇਤਿ 18:1-3; 19:1, 2—ਯਹੋਵਾਹ ਨੇ ਚੰਗੇ ਰਾਜੇ ਯਹੋਸ਼ਾਫ਼ਾਟ ਨੂੰ ਝਿੜਕਿਆ ਕਿਉਂਕਿ ਉਸ ਨੇ ਦੁਸ਼ਟ ਰਾਜੇ ਅਹਾਬ ਨਾਲ ਦੋਸਤੀ ਕੀਤੀ ਸੀ
ਦੁਨੀਆਂ ਬਾਰੇ ਯਹੋਵਾਹ ਦੇ ਨਜ਼ਰੀਏ ਨੂੰ ਧਿਆਨ ਵਿਚ ਰੱਖ ਕੇ ਅਸੀਂ ਕਿਹੋ ਜਿਹੇ ਦੋਸਤ ਬਣਾਵਾਂਗੇ?
ਦੇਖੋ: “ਸੰਗਤ”
ਅਸੀਂ ਪੈਸੇ ਤੇ ਚੀਜ਼ਾਂ ਬਾਰੇ ਦੁਨੀਆਂ ਦੀ ਸੋਚ ਤੋਂ ਕਿਉਂ ਦੂਰ ਰਹਿੰਦੇ ਹਾਂ?
ਦੇਖੋ: “ਪੈਸੇ ਅਤੇ ਚੀਜ਼ਾਂ”
ਗ਼ਲਤ ਸਰੀਰਕ ਇੱਛਾਵਾਂ ਬਾਰੇ ਦੁਨੀਆਂ ਦੀ ਸੋਚ ਤੋਂ ਅਸੀਂ ਕਿਉਂ ਦੂਰ ਰਹਿੰਦੇ ਹਾਂ?
ਸਾਨੂੰ ਕਿਸੇ ਵੀ ਇਨਸਾਨ ਅਤੇ ਸੰਗਠਨ ਨੂੰ ਹੱਦੋਂ ਵੱਧ ਅਹਿਮੀਅਤ ਕਿਉਂ ਨਹੀਂ ਦੇਣੀ ਚਾਹੀਦੀ?
ਮੱਤੀ 4:10; ਰੋਮੀ 1:25; 1 ਕੁਰਿੰ 10:14
ਬਾਈਬਲ ਵਿੱਚੋਂ ਮਿਸਾਲਾਂ:
ਰਸੂ 12:21-23—ਜਦੋਂ ਹੇਰੋਦੇਸ ਅਗ੍ਰਿੱਪਾ ਨੇ ਲੋਕਾਂ ਤੋਂ ਆਪਣੀ ਭਗਤੀ ਕਰਾਈ, ਤਾਂ ਯਹੋਵਾਹ ਨੇ ਉਸ ਨੂੰ ਮਾਰ ਦਿੱਤਾ
ਪ੍ਰਕਾ 22:8, 9—ਇਕ ਸ਼ਕਤੀਸ਼ਾਲੀ ਦੂਤ ਨੇ ਯੂਹੰਨਾ ਰਸੂਲ ਨੂੰ ਆਪਣੇ ਅੱਗੇ ਝੁਕਣ ਤੋਂ ਰੋਕਿਆ ਤੇ ਕਿਹਾ ਕਿ ਉਹ ਸਿਰਫ਼ ਯਹੋਵਾਹ ਦੀ ਭਗਤੀ ਕਰੇ
ਰਾਜਨੀਤੀ ਤੇ ਦੇਸ਼-ਭਗਤੀ ਦੇ ਮਾਮਲਿਆਂ ਵਿਚ ਮਸੀਹੀ ਕਿਉਂ ਨਿਰਪੱਖ ਰਹਿੰਦੇ ਹਨ?
ਦੇਖੋ: “ਸਰਕਾਰਾਂ—ਮਸੀਹੀ ਨਿਰਪੱਖ ਰਹਿੰਦੇ ਹਨ”
ਮਸੀਹੀ ਹੋਰ ਧਰਮਾਂ ਨਾਲ ਮਿਲ ਕੇ ਭਗਤੀ ਕਰਨ ਤੋਂ ਕਿਉਂ ਦੂਰ ਰਹਿੰਦੇ ਹਨ?
ਮਸੀਹੀ ਯਹੋਵਾਹ ਦੇ ਅਸੂਲਾਂ ਬਾਰੇ ਦੁਨੀਆਂ ਦੀ ਸੋਚ ਕਿਉਂ ਨਹੀਂ ਅਪਣਾਉਂਦੇ?
ਲੂਕਾ 10:16; ਕੁਲੁ 2:8; 1 ਥੱਸ 4:7, 8; 2 ਤਿਮੋ 4:3-5
ਇਹ ਵੀ ਦੇਖੋ: ਲੂਕਾ 7:30