ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • scl ਸਫ਼ੇ 124-128
  • ਵਿਆਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਆਹ
  • ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
scl ਸਫ਼ੇ 124-128

ਵਿਆਹ

ਵਿਆਹ ਦੀ ਸ਼ੁਰੂਆਤ ਕਿਸ ਨੇ ਕੀਤੀ?

ਉਤ 1:27, 28; 2:22-24; ਮੱਤੀ 19:4-6

ਇਕ ਮਸੀਹੀ ਨੂੰ ਕਿਸ ਨੂੰ ਆਪਣਾ ਜੀਵਨ ਸਾਥੀ ਚੁਣਨਾ ਚਾਹੀਦਾ ਹੈ?

ਇਕ ਮਸੀਹੀ ਕਿਉਂ ਆਪਣੀ ਬਪਤਿਸਮਾ-ਪ੍ਰਾਪਤ ਧੀ ਜਾਂ ਪੁੱਤਰ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਨ ਦੀ ਮਨਜ਼ੂਰੀ ਨਹੀਂ ਦੇਵੇਗਾ ਜਿਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਨਹੀਂ ਲਿਆ?

1 ਕੁਰਿੰ 7:39; 2 ਕੁਰਿੰ 6:14, 15

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 24:1-4, 7​—ਸਿਆਣੀ ਉਮਰ ਦੇ ਅਬਰਾਹਾਮ ਨੇ ਠਾਣਿਆ ਸੀ ਕਿ ਉਹ ਆਪਣੇ ਮੁੰਡੇ ਦਾ ਵਿਆਹ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀ ਕਿਸੇ ਕਨਾਨੀ ਕੁੜੀ ਨਾਲ ਨਹੀਂ, ਸਗੋਂ ਯਹੋਵਾਹ ਦੀ ਭਗਤੀ ਕਰਨ ਵਾਲੀ ਕੁੜੀ ਨਾਲ ਕਰੇਗਾ

    • ਉਤ 28:1-4​—ਇਸਹਾਕ ਨੇ ਆਪਣੇ ਮੁੰਡੇ ਯਾਕੂਬ ਨੂੰ ਕਿਹਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਨਹੀਂ, ਸਗੋਂ ਉਸ ਕੁੜੀ ਨਾਲ ਵਿਆਹ ਕਰੇ ਜੋ ਯਹੋਵਾਹ ਦੀ ਸੇਵਾ ਕਰਦੀ ਹੋਵੇ

ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਕੋਈ ਮਸੀਹੀ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਉਂਦਾ ਹੈ?

ਬਿਵ 7:3, 4

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 11:1-6, 9-11​—ਯਹੋਵਾਹ ਦਾ ਗੁੱਸਾ ਰਾਜਾ ਸੁਲੇਮਾਨ ʼਤੇ ਭੜਕਿਆ ਕਿਉਂਕਿ ਉਸ ਨੇ ਯਹੋਵਾਹ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾਇਆ ਅਤੇ ਉਨ੍ਹਾਂ ਪਿੱਛੇ ਲੱਗ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ

    • ਨਹ 13:23-27​—ਯਹੋਵਾਹ ਵਾਂਗ ਰਾਜਪਾਲ ਨਹਮਯਾਹ ਨੂੰ ਵੀ ਉਨ੍ਹਾਂ ਇਜ਼ਰਾਈਲੀ ਆਦਮੀਆਂ ʼਤੇ ਗੁੱਸਾ ਆਇਆ ਜਿਨ੍ਹਾਂ ਨੇ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾਇਆ ਸੀ। ਉਸ ਨੇ ਉਨ੍ਹਾਂ ਨੂੰ ਸੁਧਾਰਨ ਲਈ ਤਾੜਿਆ ਤੇ ਫਿਟਕਾਰਿਆ

ਇਕ ਮਸੀਹੀ ਨੂੰ ਕਿਉਂ ਅਜਿਹਾ ਜੀਵਨ ਸਾਥੀ ਚੁਣਨਾ ਚਾਹੀਦਾ ਹੈ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੋਵੇ ਅਤੇ ਜਿਸ ਦਾ ਚੰਗਾ ਨਾਂ ਹੋਵੇ?

ਕਹਾ 18:22; 31:10, 28

ਇਹ ਵੀ ਦੇਖੋ: ਅਫ਼ 5:28-31, 33

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 25:2, 3, 14-17​—ਨਾਬਾਲ ਬਹੁਤ ਅਮੀਰ ਸੀ, ਪਰ ਉਹ ਕਠੋਰ ਸੁਭਾਅ ਦਾ ਸੀ ਤੇ ਬੁਰਾ ਸਲੂਕ ਕਰਦਾ ਸੀ। ਇਸ ਲਈ ਉਹ ਇਕ ਚੰਗਾ ਪਤੀ ਨਹੀਂ ਸੀ

    • ਕਹਾ 21:9​—ਗ਼ਲਤ ਜੀਵਨ ਸਾਥੀ ਚੁਣਨ ਨਾਲ ਅਸੀਂ ਖ਼ੁਸ਼ ਨਹੀਂ ਰਹਿ ਪਾਵਾਂਗੇ ਅਤੇ ਸਾਡਾ ਚੈਨ ਜਾਂਦਾ ਲੱਗੇਗਾ

    • ਰੋਮੀ 7:2​—ਪੌਲੁਸ ਰਸੂਲ ਨੇ ਸਮਝਾਇਆ ਕਿ ਜਦੋਂ ਇਕ ਔਰਤ ਵਿਆਹ ਕਰਾਉਂਦੀ ਹੈ, ਤਾਂ ਉਸ ਨੂੰ ਆਪਣੇ ਨਾਮੁਕੰਮਲ ਪਤੀ ਦੇ ਅਧੀਨ ਰਹਿਣਾ ਪਵੇਗਾ। ਇਸ ਲਈ ਇਕ ਸਮਝਦਾਰ ਔਰਤ ਬਹੁਤ ਸੋਚ-ਸਮਝ ਕੇ ਆਪਣਾ ਜੀਵਨ ਸਾਥੀ ਚੁਣੇਗੀ

ਜਦ ਕੋਈ ਵਿਆਹ ਕਰਨ ਬਾਰੇ ਸੋਚਦਾ ਹੈ

ਵਿਆਹ ਕਰਾਉਣ ਤੋਂ ਪਹਿਲਾਂ ਕਿਉਂ ਇਕ ਆਦਮੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੈ ਕਿ ਨਹੀਂ?

1 ਤਿਮੋ 5:8

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 24:27​—ਵਿਆਹ ਕਰਾਉਣ ਤੇ ਬੱਚੇ ਪੈਦਾ ਕਰਨ ਤੋਂ ਪਹਿਲਾਂ ਇਕ ਆਦਮੀ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤਾਂਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੇ

ਜਦੋਂ ਇਕ ਮੁੰਡਾ-ਕੁੜੀ ਵਿਆਹ ਕਰਨ ਦੇ ਇਰਾਦੇ ਨਾਲ ਮਿਲਦੇ-ਗਿਲ਼ਦੇ ਹਨ, ਤਾਂ ਉਨ੍ਹਾਂ ਨੂੰ ਦੂਜਿਆਂ ਤੋਂ ਸਲਾਹ ਕਿਉਂ ਲੈਣੀ ਚਾਹੀਦੀ ਹੈ? ਉਨ੍ਹਾਂ ਨੂੰ ਕਿਉਂ ਇਕ-ਦੂਜੇ ਦੇ ਰੰਗ-ਰੂਪ ʼਤੇ ਧਿਆਨ ਦੇਣ ਨਾਲੋਂ ਜ਼ਿਆਦਾ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?

ਕਹਾ 13:10; 1 ਪਤ 3:3-6

  • ਬਾਈਬਲ ਵਿੱਚੋਂ ਮਿਸਾਲਾਂ:

    • ਰੂਥ 2:4-7, 10-12​—ਬੋਅਜ਼ ਨੇ ਰੂਥ ਨੂੰ ਜਾਣਨ ਲਈ ਧਿਆਨ ਨਾਲ ਦੇਖਿਆ ਕਿ ਉਹ ਕਿੰਨੀ ਸਖ਼ਤ ਮਿਹਨਤ ਕਰਦੀ ਸੀ, ਨਾਓਮੀ ਦਾ ਕਿੰਨਾ ਖ਼ਿਆਲ ਰੱਖਦੀ ਸੀ ਅਤੇ ਯਹੋਵਾਹ ਨੂੰ ਕਿੰਨਾ ਪਿਆਰ ਕਰਦੀ ਸੀ। ਨਾਲੇ ਉਸ ਨੇ ਦੂਜਿਆਂ ਤੋਂ ਵੀ ਰੂਥ ਦੀ ਨੇਕਨਾਮੀ ਬਾਰੇ ਸੁਣਿਆ ਸੀ

    • ਰੂਥ 2:8, 9, 20​—ਰੂਥ ਨੇ ਵੀ ਦੇਖਿਆ ਕਿ ਬੋਅਜ਼ ਇਕ ਚੰਗਾ ਤੇ ਖੁੱਲ੍ਹ-ਦਿਲਾ ਇਨਸਾਨ ਸੀ ਅਤੇ ਉਹ ਯਹੋਵਾਹ ਨਾਲ ਪਿਆਰ ਕਰਦਾ ਸੀ

ਵਿਆਹ ਕਰਨ ਦੇ ਇਰਾਦੇ ਨਾਲ ਮਿਲਦੇ ਸਮੇਂ ਅਤੇ ਮੰਗਣੀ ਤੋਂ ਬਾਅਦ ਇਕ ਮੁੰਡੇ-ਕੁੜੀ ਨੂੰ ਕਿਉਂ ਅਜਿਹੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ?

ਗਲਾ 5:19; ਕੁਲੁ 3:5; 1 ਥੱਸ 4:4

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 5:18, 19​—ਪਿਆਰ ਦਾ ਇਜ਼ਹਾਰ ਕਰਨ ਦੇ ਕੁਝ ਤਰੀਕੇ ਸਿਰਫ਼ ਪਤੀ-ਪਤਨੀਆਂ ਲਈ ਹੁੰਦੇ ਹਨ

    • ਸ੍ਰੇਸ਼ 1:2; 2:6​—ਸ਼ੂਲਮੀਥ ਕੁੜੀ ਅਤੇ ਚਰਵਾਹੇ ਨੇ ਇਕ-ਦੂਜੇ ਲਈ ਕਾਮ-ਵਾਸ਼ਨਾ ਦੀ ਲਾਲਸਾ ਨਾਲ ਨਹੀਂ, ਸਗੋਂ ਸਹੀ ਤਰੀਕੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ

    • ਸ੍ਰੇਸ਼ 4:12; 8:8-10​—ਸ਼ੂਲਮੀਥ ਕੁੜੀ ਤਾਲੇ-ਬੰਦ ਬਾਗ਼ ਵਰਗੀ ਸੀ ਯਾਨੀ ਉਸ ਨੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਿਆ ਤੇ ਉਹ ਪਵਿੱਤਰ ਰਹੀ

ਇਕ ਮੁੰਡੇ-ਕੁੜੀ ਦਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਕਿਉਂ ਹੋਣਾ ਚਾਹੀਦਾ ਹੈ?

ਮੱਤੀ 22:21; ਰੋਮੀ 13:1; ਤੀਤੁ 3:1

ਪਤੀ ਦੀਆਂ ਜ਼ਿੰਮੇਵਾਰੀਆਂ

ਪਤੀ ਨੂੰ ਕਿਹੜੀਆਂ ਭਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ?

ਅਫ਼ 5:23, 25, 28-31, 33

ਇਕ ਚੰਗਾ ਮੁਖੀ ਬਣਨ ਲਈ ਮਸੀਹੀ ਪਤੀ ਨੂੰ ਕਿਸ ਦੀ ਰੀਸ ਕਰਨੀ ਚਾਹੀਦੀ ਹੈ?

1 ਕੁਰਿੰ 11:3; ਅਫ਼ 5:23

ਇਕ ਪਤੀ ਨੂੰ ਕਿਉਂ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੀਆਂ ਲੋੜਾਂ ਤੇ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ?

ਕੁਲੁ 3:19; 1 ਪਤ 3:7

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 21:8-12​—ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਭਾਵੇਂ ਉਸ ਨੂੰ ਆਪਣੀ ਪਤਨੀ ਸਾਰਾਹ ਦੀ ਗੱਲ ਬੁਰੀ ਲੱਗੀ, ਫਿਰ ਵੀ ਉਸ ਨੂੰ ਸਾਰਾਹ ਦੀ ਗੱਲ ਮੰਨਣੀ ਚਾਹੀਦੀ ਹੈ

    • ਕਹਾ 31:10, 11, 16, 28​—ਇਨ੍ਹਾਂ ਆਇਤਾਂ ਮੁਤਾਬਕ ਇਕ ਗੁਣਵਾਨ ਪਤਨੀ ਦਾ ਪਤੀ ਸਮਝ ਤੋਂ ਕੰਮ ਲੈਂਦਾ ਹੈ। ਉਹ ਆਪਣੀ ਪਤਨੀ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਉਸ ਵਿਚ ਨੁਕਸ ਕੱਢਦਾ ਹੈ। ਇਸ ਦੀ ਬਜਾਇ, ਉਹ ਉਸ ʼਤੇ ਭਰੋਸਾ ਕਰਦਾ ਹੈ ਅਤੇ ਉਸ ਦੀ ਤਾਰੀਫ਼ ਕਰਦਾ ਹੈ

    • ਅਫ਼ 5:33​—ਪੌਲੁਸ ਰਸੂਲ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਤਨੀ ਦੀ ਇਕ ਖ਼ਾਸ ਲੋੜ ਹੈ। ਉਹ ਇਹ ਹੈ ਕਿ ਪਤੀ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਵੇ

ਪਤਨੀ ਦੀਆਂ ਜ਼ਿੰਮੇਵਾਰੀਆਂ

ਯਹੋਵਾਹ ਨੇ ਪਤਨੀ ਨੂੰ ਕਿਹੜੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ?

ਉਤ 2:18; ਕੁਲੁ 3:18; ਤੀਤੁ 2:4, 5

ਕੀ ਪਰਿਵਾਰ ਵਿਚ ਪਤਨੀ ਦਾ ਦਰਜਾ ਘੱਟ ਹੈ?

ਉਤ 1:26-28, 31; 2:18

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 1:8; 1 ਕੁਰਿੰ 7:4​—ਵਿਆਹੁਤਾ ਅਤੇ ਪਰਿਵਾਰਕ ਜ਼ਿੰਦਗੀ ਵਿਚ ਪਰਮੇਸ਼ੁਰ ਨੇ ਪਤਨੀ ਅਤੇ ਮਾਂ ਨੂੰ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ

    • 1 ਕੁਰਿੰ 11:3​—ਪੌਲੁਸ ਰਸੂਲ ਨੇ ਸਮਝਾਇਆ ਕਿ ਸਿਰਫ਼ ਸਰਬਸ਼ਕਤੀਮਾਨ ਯਹੋਵਾਹ ਨੂੰ ਛੱਡ ਕੇ ਬਾਕੀ ਹਰ ਕੋਈ ਕਿਸੇ-ਨਾ-ਕਿਸੇ ਦੇ ਅਧੀਨ ਹੈ

    • ਇਬ 13:7, 17​—ਮੰਡਲੀ ਵਿਚ ਸਾਰੇ ਆਦਮੀਆਂ ਅਤੇ ਔਰਤਾਂ ਨੂੰ ਅਗਵਾਈ ਲੈਣ ਵਾਲੇ ਭਰਾਵਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਆਗਿਆ ਮੰਨਣੀ ਚਾਹੀਦੀ ਹੈ

ਜੇ ਕਿਸੇ ਮਸੀਹੀ ਪਤਨੀ ਦਾ ਪਤੀ ਗਵਾਹ ਨਹੀਂ ਹੈ, ਤਾਂ ਵੀ ਉਹ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੀ ਹੈ?

1 ਕੁਰਿੰ 7:13-16; 1 ਪਤ 3:1, 2

ਇਕ ਮਸੀਹੀ ਪਤਨੀ ਨੂੰ ਆਪਣੇ ਪਤੀ ਦਾ ਹਮੇਸ਼ਾ ਆਦਰ ਕਿਉਂ ਕਰਨਾ ਚਾਹੀਦਾ ਹੈ?

ਅਫ਼ 5:33

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 18:12; 1 ਪਤ 3:5, 6​—ਸਾਰਾਹ ਆਪਣੇ ਪਤੀ ਅਬਰਾਹਾਮ ਦਾ ਗਹਿਰਾ ਆਦਰ ਕਰਦੀ ਸੀ ਅਤੇ ਉਸ ਨੂੰ ਆਪਣੀ ਸੋਚ ਵਿਚ ਵੀ “ਪ੍ਰਭੂ” ਯਾਨੀ ਮੁਖੀ ਮੰਨਦੀ ਸੀ

ਬਾਈਬਲ ਵਿਚ ਕਿਸ ਤਰ੍ਹਾਂ ਦੀ ਪਤਨੀ ਦੀ ਤਾਰੀਫ਼ ਕੀਤੀ ਗਈ ਹੈ?

ਕਹਾ 19:14; 31:10, 13-31

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 24:62-67​—ਰਿਬਕਾਹ ਨੇ ਆਪਣੇ ਪਤੀ ਇਸਹਾਕ ਦੀ ਮਦਦ ਕੀਤੀ ਤਾਂਕਿ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲੇ

    • 1 ਸਮੂ 25:14-24, 32-38​—ਅਬੀਗੈਲ ਨੇ ਆਪਣੇ ਮੂਰਖ ਪਤੀ ਅਤੇ ਆਪਣੇ ਸਾਰੇ ਘਰਾਣੇ ਨੂੰ ਬਚਾਉਣ ਲਈ ਨਿਮਰ ਹੋ ਕੇ ਦਾਊਦ ਤੋਂ ਦਇਆ ਦੀ ਭੀਖ ਮੰਗੀ

    • ਅਸ 4:6-17; 5:1-8; 7:1-6; 8:3-6​—ਰਾਣੀ ਅਸਤਰ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਉਣ ਲਈ ਦੋ ਵਾਰ ਆਪਣੀ ਜਾਨ ਖ਼ਤਰੇ ਵਿਚ ਪਾਈ ਅਤੇ ਬਿਨ-ਬੁਲਾਏ ਆਪਣੇ ਪਤੀ ਯਾਨੀ ਰਾਜੇ ਸਾਮ੍ਹਣੇ ਫ਼ਰਿਆਦ ਕਰਨ ਗਈ

ਸਮੱਸਿਆਵਾਂ ਹੱਲ ਕਰਨੀਆਂ

ਵਿਆਹੁਤਾ ਰਿਸ਼ਤੇ ਵਿਚ ਆਉਂਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕਿਹੜੇ ਅਸੂਲ ਪਤੀ-ਪਤਨੀ ਦੀ ਮਦਦ ਕਰ ਸਕਦੇ ਹਨ?

1 ਕੁਰਿੰ 13:4-8; ਅਫ਼ 5:33; ਕੁਲੁ 3:12-14

ਪੈਸੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਹੜੇ ਅਸੂਲ ਪਤੀ-ਪਤਨੀ ਦੀ ਮਦਦ ਕਰ ਸਕਦੇ ਹਨ?

ਲੂਕਾ 12:15; ਫ਼ਿਲਿ 4:5; 1 ਤਿਮੋ 6:9, 10; ਇਬ 13:5

ਇਹ ਵੀ ਦੇਖੋ: “ਪੈਸਾ”

ਰਿਸ਼ਤੇਦਾਰਾਂ ਅਤੇ ਸਹੁਰਿਆਂ ਨਾਲ ਆਉਂਦੀਆਂ ਮੁਸ਼ਕਲਾਂ ਸੁਲਝਾਉਣ ਵਿਚ ਕਿਹੜੇ ਅਸੂਲ ਪਤੀ-ਪਤਨੀ ਦੀ ਮਦਦ ਕਰ ਸਕਦੇ ਹਨ?

ਜ਼ਬੂ 34:14; ਮੱਤੀ 19:5, 6; 1 ਕੁਰਿੰ 13:4, 5

ਸਰੀਰਕ ਸੰਬੰਧਾਂ ਦੇ ਮਾਮਲੇ ਵਿਚ ਕਿਹੜੇ ਅਸੂਲ ਪਤੀ-ਪਤਨੀ ਦੀ ਮਦਦ ਕਰ ਸਕਦੇ ਹਨ?

ਕਹਾ 5:15-20; ਮੱਤੀ 5:27, 28; 1 ਕੁਰਿੰ 7:3-5; 10:24; ਫ਼ਿਲਿ 2:4; ਇਬ 13:4

ਸਾਨੂੰ ਆਪਣੇ ਜੀਵਨ ਸਾਥੀ ਦੀਆਂ ਗ਼ਲਤੀਆਂ ʼਤੇ ਧਿਆਨ ਲਾਉਣ ਦੀ ਬਜਾਇ ਖ਼ੂਬੀਆਂ ʼਤੇ ਕਿਉਂ ਧਿਆਨ ਲਾਉਣਾ ਚਾਹੀਦਾ ਹੈ?

ਜ਼ਬੂ 103:14; 130:3, 4; ਕਹਾ 17:9; 1 ਪਤ 4:8

ਇਹ ਚੰਗੀ ਗੱਲ ਕਿਉਂ ਹੈ ਕਿ ਅਸੀਂ ਨਾਰਾਜ਼ ਜਾਂ ਗੁੱਸੇ ਰਹਿਣ ਦੀ ਬਜਾਇ ਜਲਦ ਤੋਂ ਜਲਦ ਪਿਆਰ ਨਾਲ ਸਮੱਸਿਆਵਾਂ ਸੁਲਝਾ ਲਈਏ?

ਜ਼ਬੂ 37:8; ਕਹਾ 14:29; ਅਫ਼ 4:26, 27; ਯਾਕੂ 1:19, 20

ਮਸੀਹੀਆਂ ਨੂੰ ਕਿਉਂ ਕਦੇ ਵੀ ਗੁੱਸੇ ਵਿਚ ਨਹੀਂ ਭੜਕਣਾ ਚਾਹੀਦਾ ਤੇ ਨਾ ਹੀ ਚੀਕ-ਚਿਹਾੜਾ, ਗਾਲ਼ੀ-ਗਲੋਚ ਅਤੇ ਮਾਰ-ਕੁੱਟ ਕਰਨੀ ਚਾਹੀਦੀ ਹੈ?

ਜ਼ਬੂ 11:5; ਗਲਾ 5:19-21; ਅਫ਼ 4:31, 32; ਤੀਤੁ 3:2

ਮਤਭੇਦ ਹੋਣ ਤੇ ਪਤੀ-ਪਤਨੀ ਨੂੰ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ?

ਜ਼ਬੂ 34:14; ਮੱਤੀ 5:9; ਰੋਮੀ 12:17, 18, 21

ਵਿਆਹੁਤਾ ਰਿਸ਼ਤੇ ਵਿਚ ਯਹੋਵਾਹ ਨੂੰ ਪਹਿਲ ਦੇਣ ਵਾਲੇ ਪਤੀ-ਪਤਨੀਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

ਉਪ 4:9-12

ਵਿਆਹ ਬਾਰੇ ਅਸੂਲ

ਸਰੀਰਕ ਸੰਬੰਧਾਂ ਅਤੇ ਵਿਆਹ ਬਾਰੇ ਯਹੋਵਾਹ ਦੇ ਕੀ ਅਸੂਲ ਹਨ?

ਕਹਾ 6:32; ਮੱਤੀ 5:27, 28; 1 ਕੁਰਿੰ 6:9, 10; ਇਬ 13:4

ਕੀ ਮਸੀਹੀ ਇਕ ਤੋਂ ਜ਼ਿਆਦਾ ਪਤੀ ਜਾਂ ਪਤਨੀਆਂ ਰੱਖ ਸਕਦੇ ਹਨ?

ਮੱਤੀ 19:8, 9; 1 ਕੁਰਿੰ 7:2; 1 ਤਿਮੋ 3:2, 12

ਸਾਨੂੰ ਕਿਵੇਂ ਪਤਾ ਹੈ ਕਿ ਵਿਆਹ ਸਿਰਫ਼ ਇਕ ਆਦਮੀ ਤੇ ਇਕ ਔਰਤ ਵਿਚ ਹੀ ਹੋਣਾ ਚਾਹੀਦਾ ਹੈ?

ਉਤ 2:18, 22, 24; ਮੱਤੀ 19:4-6; ਰੋਮੀ 1:23-27

ਪਤੀ-ਪਤਨੀ ਨੂੰ ਕਿਉਂ ਹਮੇਸ਼ਾ ਆਪਣੇ ਮਜ਼ਬੂਤ ਬੰਧਨ ਵਿਚ ਬੱਝੇ ਰਹਿਣਾ ਚਾਹੀਦਾ ਹੈ?

ਮਰ 10:6-9; ਰੋਮੀ 7:2, 3; 1 ਕੁਰਿੰ 7:10, 11

ਬਾਈਬਲ ਮੁਤਾਬਕ ਤਲਾਕ ਲੈਣ ਦਾ ਇੱਕੋ-ਇਕ ਆਧਾਰ ਕੀ ਹੈ?

ਮੱਤੀ 5:32; 19:9

ਜੇ ਕੋਈ ਮਸੀਹੀ ਕਿਸੇ ਹੋਰ ਕਾਰਨ ਕਰਕੇ ਤਲਾਕ ਲੈਂਦਾ ਹੈ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?

ਮਲਾ 2:13-16

ਜੇ ਕਿਸੇ ਦੇ ਜੀਵਨ ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਕੀ ਉਹ ਦੁਬਾਰਾ ਵਿਆਹ ਕਰਾ ਸਕਦਾ ਹੈ?

ਰੋਮੀ 7:2, 3; 1 ਕੁਰਿੰ 7:39

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ