ਪਿਤਾ
ਇਕ ਪਿਤਾ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ?
ਬਿਵ 6:6, 7; ਅਫ਼ 6:4; 1 ਤਿਮੋ 5:8; ਇਬ 12:9, 10
ਬਾਈਬਲ ਵਿੱਚੋਂ ਮਿਸਾਲਾਂ:
ਉਤ 22:2; 24:1-4—ਅਬਰਾਹਾਮ ਇਸਹਾਕ ਨਾਲ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸ ਨੇ ਆਪਣੇ ਪੁੱਤਰ ਲਈ ਅਜਿਹੀ ਕੁੜੀ ਲੱਭਣ ਵਾਸਤੇ ਪੂਰੀ ਵਾਹ ਲਾਈ ਜੋ ਯਹੋਵਾਹ ਦੀ ਭਗਤੀ ਕਰਦੀ ਹੋਵੇ
ਮੱਤੀ 13:55; ਮਰ 6:3—ਯਿਸੂ ਨੂੰ “ਤਰਖਾਣ ਦਾ ਮੁੰਡਾ” ਅਤੇ “ਤਰਖਾਣ” ਕਿਹਾ ਜਾਂਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੇ ਆਪਣੇ ਮੁੰਡੇ ਨੂੰ ਇਹ ਹੁਨਰ ਚੰਗੀ ਤਰ੍ਹਾਂ ਸਿਖਾਇਆ ਸੀ
ਪਰਿਵਾਰ ਵਿਚ ਪਿਤਾ ਨਾਲ ਪਿਆਰ ਅਤੇ ਆਦਰ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ?
ਇਹ ਵੀ ਦੇਖੋ: ਮੱਤੀ 6:9
ਬਾਈਬਲ ਵਿੱਚੋਂ ਮਿਸਾਲਾਂ:
ਹੋਸ਼ੇ 11:1, 4—ਯਹੋਵਾਹ ਨੇ ਇਕ ਪਿਤਾ ਵਜੋਂ ਮਿਸਾਲ ਕਾਇਮ ਕਰ ਕੇ ਦਿਖਾਇਆ ਕਿ ਉਹ ਇਨਸਾਨੀ ਪਿਤਾਵਾਂ ਦੀ ਕਿੰਨੀ ਕਦਰ ਕਰਦਾ ਹੈ। ਉਸ ਨੇ ਆਪਣੇ ਲੋਕਾਂ ਨੂੰ ਸਿਖਾਇਆ ਅਤੇ ਪਿਆਰ ਨਾਲ ਉਨ੍ਹਾਂ ਦੀ ਦੇਖ-ਭਾਲ ਕੀਤੀ ਜਿਵੇਂ ਇਕ ਪਿਤਾ ਆਪਣੇ ਬੱਚਿਆਂ ਦੀ ਕਰਦਾ ਹੈ
ਲੂਕਾ 15:11-32—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਇਕ ਪਿਆਰ ਕਰਨ ਵਾਲਾ ਪਿਤਾ ਹੈ ਜੋ ਉਨ੍ਹਾਂ ਲੋਕਾਂ ʼਤੇ ਰਹਿਮ ਕਰਦਾ ਹੈ ਜਿਹੜੇ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ। ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਉਹ ਇਨਸਾਨੀ ਪਿਤਾਵਾਂ ਦੀ ਕਦਰ ਤੇ ਆਦਰ ਕਰਦਾ ਹੈ