ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 1/1 ਸਫ਼ੇ 2-4
  • ਅੱਤ ਦੀ ਗ਼ਰੀਬੀ ਕੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੱਤ ਦੀ ਗ਼ਰੀਬੀ ਕੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਗ਼ਰੀਬੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਲੇਰੀਏ—ਵਿਰੁੱਧ ਲੜਨ ਲਈ ਬੁਨਿਆਦੀ ਉਪਾਉ ਦੀ ਮੁੜ-ਵਰਤੋਂ
    ਜਾਗਰੂਕ ਬਣੋ!—1997
  • ਮਲੇਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
    ਜਾਗਰੂਕ ਬਣੋ!—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 1/1 ਸਫ਼ੇ 2-4

ਅੱਤ ਦੀ ਗ਼ਰੀਬੀ ਕੀ ਹੈ?

ਅੱਤ ਦੀ ਗ਼ਰੀਬੀ ਕਰਕੇ ਲੋਕਾਂ ਨੂੰ ਲੋੜ ਅਨੁਸਾਰ ਖਾਣੇ, ਪਾਣੀ ਅਤੇ ਬਾਲਣ ਦੀ ਕਮੀ ਹੁੰਦੀ ਹੈ। ਇੱਥੋਂ ਤਕ ਕਿ ਉਨ੍ਹਾਂ ਕੋਲ ਰਹਿਣ ਲਈ ਵੀ ਜਗ੍ਹਾ ਨਹੀਂ ਹੁੰਦੀ ਅਤੇ ਨਾ ਹੀ ਪੜ੍ਹਾਈ ਜਾਂ ਇਲਾਜ ਲਈ ਕੋਈ ਇੰਤਜ਼ਾਮ ਹੁੰਦਾ ਹੈ। ਇੰਨੀ ਗ਼ਰੀਬੀ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਦੁਨੀਆਂ ਭਰ ਵਿਚ ਇਕ ਅਰਬ ਲੋਕ ਅੱਤ ਦੀ ਗ਼ਰੀਬੀ ਵਿਚ ਰਹਿੰਦੇ ਹਨ ਜੋ ਤਕਰੀਬਨ ਭਾਰਤ ਦੀ ਆਬਾਦੀ ਦੇ ਬਰਾਬਰ ਹੈ। ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਅੱਤ ਦੀ ਗ਼ਰੀਬੀ ਹੁੰਦੀ ਕੀ ਹੈ। ਆਓ ਆਪਾਂ ਕੁਝ ਗ਼ਰੀਬ ਲੋਕਾਂ ਦੀ ਕਹਾਣੀ ਸੁਣੀਏ।

ਅਮਬਾਰੋਸ਼ੀਮਨਾ ਅਫ਼ਰੀਕਾ ਦੇ ਰਵਾਂਡਾ ਦੇਸ਼ ਵਿਚ ਆਪਣੀ ਪਤਨੀ ਤੇ ਪੰਜ ਬੱਚਿਆਂ ਨਾਲ ਰਹਿੰਦਾ ਹੈ। ਉਨ੍ਹਾਂ ਦਾ ਛੇਵਾਂ ਬੱਚਾ ਮਲੇਰੀਏ ਨਾਲ ਮਰ ਗਿਆ। ਅਮਬਾਰੋਸ਼ੀਮਨਾ ਦੱਸਦਾ ਹੈ: “ਮੇਰੇ ਪਿਤਾ ਨੂੰ ਆਪਣੀ ਜ਼ਮੀਨ ਸਾਡੇ ਛੇ ਭੈਣਾਂ-ਭਰਾਵਾਂ ਵਿਚ ਵੰਡਣੀ ਪਈ। ਮੈਨੂੰ ਜ਼ਮੀਨ ਦਾ ਥੋੜ੍ਹਾ ਜਿਹਾ ਹਿੱਸਾ ਮਿਲਿਆ ਜਿਸ ਕਰਕੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਸ਼ਹਿਰ ਵਿਚ ਰਹਿਣ ਚਲਾ ਗਿਆ। ਮੈਂ ਤੇ ਮੇਰੀ ਪਤਨੀ ਬਜਰੀ ਤੇ ਰੇਤੇ ਦੀਆਂ ਬੋਰੀਆਂ ਚੁੱਕਦੇ ਹਾਂ। ਸਾਡਾ ਛੋਟਾ ਜਿਹਾ ਘਰ ਹੈ ਜਿਸ ਦੀਆਂ ਬਾਰੀਆਂ ਨਹੀਂ ਹਨ। ਅਸੀਂ ਪੁਲਿਸ ਸਟੇਸ਼ਨ ਦੇ ਖੂਹ ਤੋਂ ਪਾਣੀ ਲੈ ਕੇ ਆਉਂਦੇ ਹਾਂ। ਅਕਸਰ ਦਿਨ ਵਿਚ ਅਸੀਂ ਇਕ ਵਾਰ ਖਾਣਾ ਖਾਂਦੇ ਹਾਂ, ਪਰ ਜੇ ਕੰਮ ਨਾ ਮਿਲੇ, ਤਾਂ ਅਸੀਂ ਸਾਰਾ ਦਿਨ ਭੁੱਖੇ ਰਹਿੰਦੇ ਹਾਂ। ਜਦੋਂ ਇੱਦਾਂ ਹੁੰਦਾ ਹੈ, ਤਾਂ ਮੈਂ ਘਰੋਂ ਚਲਾ ਜਾਂਦਾ ਹਾਂ ਕਿਉਂਕਿ ਭੁੱਖ ਦੇ ਮਾਰੇ ਬੱਚਿਆਂ ਦਾ ਰੋਣਾ ਮੈਥੋਂ ਸੁਣਿਆ ਨਹੀਂ ਜਾਂਦਾ।”

ਵਿਕਟਰ ਤੇ ਕਾਰਮਨ ਮੋਚੀ ਹਨ। ਉਹ ਬੋਲੀਵੀਆ ਦੇ ਇਕ ਕਸਬੇ ਵਿਚ ਆਪਣੇ ਪੰਜ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਨੇ ਇਕ ਟੁੱਟੀ-ਭੱਜੀ ਬਿਲਡਿੰਗ ਵਿਚ ਕੱਚੀਆਂ ਇੱਟਾਂ ਤੋਂ ਬਣਿਆ ਇਕ ਕਮਰਾ ਕਿਰਾਏ ʼਤੇ ਲਿਆ ਹੋਇਆ ਹੈ ਜਿਸ ਦੀ ਛੱਤ ਚੋਂਦੀ ਹੈ ਤੇ ਉੱਥੇ ਬਿਜਲੀ ਵੀ ਨਹੀਂ ਹੈ। ਸਕੂਲ ਵਿਚ ਬੱਚੇ ਜ਼ਿਆਦਾ ਹੋਣ ਕਰਕੇ ਵਿਕਟਰ ਨੂੰ ਆਪਣੀ ਧੀ ਲਈ ਇਕ ਡੈੱਸਕ ਬਣਾਉਣਾ ਪਿਆ ਤਾਂਕਿ ਉਹ ਸਕੂਲ ਵਿਚ ਪੜ੍ਹ ਸਕੇ। ਇਸ ਜੋੜੇ ਨੂੰ ਦਸ ਕਿਲੋਮੀਟਰ ਚੱਲਣਾ ਪੈਂਦਾ ਹੈ ਤਾਂਕਿ ਉਹ ਖਾਣਾ ਪਕਾਉਣ ਤੇ ਪਾਣੀ ਗਰਮ ਕਰਨ ਲਈ ਲੱਕੜੀਆਂ ਕੱਟ ਕੇ ਲਿਆ ਸਕਣ। ਕਾਰਮਨ ਕਹਿੰਦੀ ਹੈ: “ਸਾਡੇ ਘਰ ਪਖਾਨਾ ਵੀ ਨਹੀਂ ਹੈ। ਇਸ ਕਰਕੇ ਸਾਨੂੰ ਨਦੀ ਦੇ ਨੇੜੇ ਜਾਣਾ ਪੈਂਦਾ ਹੈ। ਇਹ ਨਦੀ ਨਹਾਉਣ ਤੇ ਕੂੜਾ ਸੁੱਟਣ ਲਈ ਵੀ ਵਰਤੀ ਜਾਂਦੀ ਹੈ। ਇਸ ਕਰਕੇ ਅਕਸਰ ਬੱਚੇ ਬੀਮਾਰ ਹੋ ਜਾਂਦੇ ਹਨ।”

ਫਰੈਂਸੀਸਕੂ ਤੇ ਈਲੀਡਿਆ ਮੋਜ਼ਾਮਬੀਕ ਦੇ ਪੇਂਡੂ ਇਲਾਕੇ ਵਿਚ ਰਹਿੰਦੇ ਹਨ। ਪੰਜਾਂ ਬੱਚਿਆਂ ਵਿੱਚੋਂ ਉਨ੍ਹਾਂ ਦਾ ਇਕ ਬੱਚਾ ਮਲੇਰੀਏ ਨਾਲ ਮਰ ਗਿਆ ਕਿਉਂਕਿ ਹਸਪਤਾਲ ਵਾਲਿਆਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਜੋੜਾ ਆਪਣੇ ਪਰਿਵਾਰ ਲਈ ਛੋਟੇ ਜਿਹੇ ਪਲਾਟ ਵਿਚ ਝੋਨਾ ਤੇ ਸ਼ਕਰਕੰਦੀਆਂ ਉਗਾਉਂਦੇ ਹਨ। ਇਸ ਨਾਲ ਉਹ ਤਿੰਨ ਮਹੀਨਿਆਂ ਤਕ ਆਪਣੇ ਪਰਿਵਾਰ ਦਾ ਢਿੱਡ ਭਰ ਸਕਦੇ ਹਨ। ਫਰੈਂਸੀਸਕੂ ਕਹਿੰਦਾ ਹੈ: “ਕਈ ਵਾਰ ਮੀਂਹ ਨਹੀਂ ਪੈਂਦਾ ਤੇ ਕਈ ਵਾਰ ਚੋਰ ਫ਼ਸਲ ਚੋਰੀ ਕਰ ਲੈਂਦੇ ਹਨ। ਇਸ ਕਰਕੇ ਪੈਸਾ ਕਮਾਉਣ ਲਈ ਮੈਨੂੰ ਬਾਂਸ ਕੱਟ ਕੇ ਵੇਚਣੇ ਪੈਂਦੇ ਹਨ ਜੋ ਘਰ ਬਣਾਉਣ ਦੇ ਕੰਮ ਆਉਂਦੇ ਹਨ। ਅਸੀਂ ਝਾੜੀਆਂ ਵਿੱਚੋਂ ਲੱਕੜਾਂ ਵੀ ਚੁਗ ਕੇ ਲਿਆਉਂਦੇ ਹਾਂ। ਸਾਨੂੰ ਤੁਰ ਕੇ ਜਾਣ ਲਈ ਦੋ ਘੰਟੇ ਲੱਗ ਜਾਂਦੇ ਹਨ। ਮੈਂ ਤੇ ਮੇਰੀ ਪਤਨੀ ਇਕ-ਇਕ ਗੰਢ ਚੁੱਕ ਕੇ ਲਿਆਉਂਦੇ ਹਾਂ। ਇਕ ਗੰਢ ਪੂਰਾ ਹਫ਼ਤਾ ਖਾਣਾ ਪਕਾਉਣ ਲਈ ਤੇ ਦੂਸਰੀ ਗੰਢ ਵੇਚਣ ਲਈ।”

ਕਈ ਲੋਕ ਮੰਨਦੇ ਹਨ ਕਿ ਇਹ ਸਿਰਫ਼ ਗ਼ਲਤ ਹੀ ਨਹੀਂ, ਸਗੋਂ ਬੇਇਨਸਾਫ਼ੀ ਵੀ ਹੈ ਕਿ ਦੁਨੀਆਂ ਵਿਚ 7 ਜਣਿਆਂ ਵਿੱਚੋਂ 1 ਜਣਾ ਅਮਬਾਰੋਸ਼ੀਮਨਾ, ਵਿਕਟਰ ਤੇ ਫਰੈਂਸੀਸਕੂ ਵਰਗੇ ਹਾਲਾਤਾਂ ਵਿਚ ਰਹਿੰਦਾ ਹੈ ਜਦ ਕਿ ਕਰੋੜਾਂ ਲੋਕ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਹਨ। ਕਈ ਲੋਕਾਂ ਨੇ ਇਸ ਬਾਰੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੇ ਲੇਖ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਉਮੀਦਾਂ ʼਤੇ ਚਰਚਾ ਕੀਤੀ ਜਾਵੇਗੀ। (w11-E 06/01)

[ਸਫ਼ੇ 2, 3 ਉੱਤੇ ਤਸਵੀਰ]

ਨਦੀ ਵਿੱਚੋਂ ਪਾਣੀ ਭਰਦੀ ਹੋਈ ਕਾਰਮਨ ਆਪਣੇ ਦੋ ਬੱਚਿਆਂ ਨਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ