-
ਉਤਪਤ 11:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੋਵਾਹ ਉਸ ਸ਼ਹਿਰ ਅਤੇ ਬੁਰਜ ਨੂੰ ਦੇਖਣ ਲਈ ਥੱਲੇ ਗਿਆ* ਜਿਸ ਨੂੰ ਇਨਸਾਨ ਬਣਾ ਰਹੇ ਸਨ।
-
-
ਕੂਚ 3:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯਹੋਵਾਹ ਨੇ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕ ਕਿੰਨੇ ਕਸ਼ਟ ਸਹਿ ਰਹੇ ਹਨ ਕਿਉਂਕਿ ਮਿਸਰੀ ਉਨ੍ਹਾਂ ਤੋਂ ਜਬਰਨ ਮਜ਼ਦੂਰੀ ਕਰਵਾ ਰਹੇ ਹਨ। ਮੈਂ ਉਨ੍ਹਾਂ ਦੀ ਦੁਹਾਈ ਸੁਣੀ ਹੈ ਅਤੇ ਉਨ੍ਹਾਂ ਦਾ ਦਰਦ ਚੰਗੀ ਤਰ੍ਹਾਂ ਜਾਣਦਾ ਹਾਂ।+ 8 ਮੈਂ ਥੱਲੇ ਜਾ* ਕੇ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂਗਾ+ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚੋਂ ਕੱਢ ਕੇ ਇਕ ਵਧੀਆ ਅਤੇ ਖੁੱਲ੍ਹੇ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਹਾਂ, ਮੈਂ ਉਨ੍ਹਾਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਇਲਾਕਾ ਦਿਆਂਗਾ।+
-
-
ਜ਼ਬੂਰ 14:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਪਰ ਸਵਰਗ ਤੋਂ ਯਹੋਵਾਹ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ
ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ
ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ+
-