-
ਕੂਚ 33:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਤੂੰ ਜਿਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਉਨ੍ਹਾਂ ਨੂੰ ਲੈ ਕੇ ਉਸ ਦੇਸ਼ ਚਲਾ ਜਾਹ ਜਿਸ ਨੂੰ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ 2 ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲਾਂਗਾ+ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਕੱਢ ਦਿਆਂਗਾ।+
-
-
ਨਹਮਯਾਹ 9:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਹੀ ਸੱਚਾ ਪਰਮੇਸ਼ੁਰ ਯਹੋਵਾਹ ਹੈਂ ਜਿਸ ਨੇ ਅਬਰਾਮ ਨੂੰ ਚੁਣਿਆ+ ਤੇ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲੈ ਆਇਆ+ ਤੇ ਉਸ ਦਾ ਨਾਂ ਅਬਰਾਹਾਮ ਰੱਖਿਆ।+ 8 ਤੂੰ ਦੇਖਿਆ ਕਿ ਉਸ ਦਾ ਦਿਲ ਤੇਰੇ ਪ੍ਰਤੀ ਵਫ਼ਾਦਾਰ ਸੀ,+ ਇਸ ਲਈ ਤੂੰ ਉਸ ਨਾਲ ਇਕਰਾਰ ਕੀਤਾ ਕਿ ਤੂੰ ਉਸ ਨੂੰ ਤੇ ਉਸ ਦੀ ਸੰਤਾਨ* ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦਾ ਦੇਸ਼ ਦੇਵੇਂਗਾ;+ ਤੂੰ ਆਪਣੇ ਵਾਅਦੇ ਨਿਭਾਏ ਕਿਉਂਕਿ ਤੂੰ ਹਮੇਸ਼ਾ ਉਹੀ ਕਰਦਾ ਹੈਂ ਜੋ ਸਹੀ ਹੈ।
-