ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 13:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਫਿਰ ਲੂਤ ਦੇ ਵੱਖਰੇ ਹੋ ਜਾਣ ਤੋਂ ਬਾਅਦ ਯਹੋਵਾਹ ਨੇ ਅਬਰਾਮ ਨੂੰ ਕਿਹਾ: “ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਚੁੱਕ ਅਤੇ ਜਿੱਥੇ ਤੂੰ ਖੜ੍ਹਾ ਹੈਂ, ਉੱਥੋਂ ਪੂਰਬ, ਪੱਛਮ, ਉੱਤਰ, ਦੱਖਣ ਵੱਲ ਆਪਣੇ ਚਾਰੇ ਪਾਸੇ ਦੇਖ। 15 ਇਹ ਸਾਰਾ ਇਲਾਕਾ ਜੋ ਤੂੰ ਦੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ।+

  • ਉਤਪਤ 26:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਸ ਦੇਸ਼ ਵਿਚ ਪਰਦੇਸੀ ਵਜੋਂ ਰਹਿ।+ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂਕਿ ਮੈਂ ਤੈਨੂੰ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ।+ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਸਹੁੰ ਖਾ ਕੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਾਂਗਾ:+ 4 ‘ਮੈਂ ਤੇਰੀ ਸੰਤਾਨ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ;+ ਅਤੇ ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।’*+

  • ਬਿਵਸਥਾ ਸਾਰ 34:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹੀ ਉਹ ਦੇਸ਼ ਹੈ ਜਿਸ ਬਾਰੇ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਸਹੁੰ ਖਾ ਕੇ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ ਮੈਂ ਤੈਨੂੰ ਇਹ ਦੇਸ਼ ਦਿਖਾ ਦਿੱਤਾ ਹੈ, ਪਰ ਤੂੰ ਯਰਦਨ ਦਰਿਆ ਪਾਰ ਉੱਥੇ ਨਹੀਂ ਜਾਵੇਂਗਾ।”+

  • ਰਸੂਲਾਂ ਦੇ ਕੰਮ 7:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਉਹ ਕਸਦੀਆਂ ਦਾ ਦੇਸ਼ ਛੱਡ ਕੇ ਹਾਰਾਨ ਵਿਚ ਵੱਸ ਗਿਆ। ਉੱਥੇ ਉਸ ਦੇ ਪਿਤਾ ਦੇ ਮਰਨ ਤੋਂ ਬਾਅਦ+ ਪਰਮੇਸ਼ੁਰ ਨੇ ਉਸ ਨੂੰ ਇਸ ਦੇਸ਼ ਵਿਚ ਆ ਕੇ ਰਹਿਣ ਲਈ ਕਿਹਾ ਜਿੱਥੇ ਹੁਣ ਤੁਸੀਂ ਵੱਸਦੇ ਹੋ।+ 5 ਉਸ ਸਮੇਂ ਪਰਮੇਸ਼ੁਰ ਨੇ ਉਸ ਨੂੰ ਵਿਰਾਸਤ ਦੇ ਤੌਰ ਤੇ ਇਸ ਦੇਸ਼ ਵਿਚ ਕੋਈ ਜ਼ਮੀਨ ਨਾ ਦਿੱਤੀ, ਇੱਥੋਂ ਤਕ ਕਿ ਪੈਰ ਰੱਖਣ ਜੋਗੀ ਵੀ ਥਾਂ ਨਾ ਦਿੱਤੀ; ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਹ ਦੇਸ਼ ਉਸ ਨੂੰ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨੂੰ ਦਿੱਤਾ ਜਾਵੇਗਾ,+ ਭਾਵੇਂ ਕਿ ਉਸ ਵੇਲੇ ਉਸ ਦੇ ਕੋਈ ਔਲਾਦ ਨਹੀਂ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ