-
ਕੂਚ 7:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਯਹੋਵਾਹ ਕਹਿੰਦਾ ਹੈ: “ਮੈਂ ਹੁਣ ਜੋ ਕਰਾਂਗਾ, ਉਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।+ ਮੈਂ ਆਪਣਾ ਡੰਡਾ ਨੀਲ ਦਰਿਆ ਦੇ ਪਾਣੀ ʼਤੇ ਮਾਰਾਂਗਾ ਅਤੇ ਪਾਣੀ ਖ਼ੂਨ ਬਣ ਜਾਵੇਗਾ।
-
-
ਕੂਚ 8:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਮੂਸਾ ਨੇ ਫ਼ਿਰਊਨ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਮੈਂ ਕਦੋਂ ਫ਼ਰਿਆਦ ਕਰਾਂ ਤਾਂ ਜੋ ਤੇਰੇ ਤੋਂ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਤੋਂ ਡੱਡੂਆਂ ਦੀ ਆਫ਼ਤ ਟਲ ਜਾਵੇ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।” 10 ਫ਼ਿਰਊਨ ਨੇ ਕਿਹਾ: “ਕੱਲ੍ਹ ਨੂੰ।” ਇਸ ਲਈ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਉਵੇਂ ਹੋਵੇਗਾ। ਇਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੋਰ ਕੋਈ ਨਹੀਂ ਹੈ।+
-
-
ਕੂਚ 9:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਮੂਸਾ ਨੇ ਉਸ ਨੂੰ ਕਿਹਾ: “ਜਦੋਂ ਮੈਂ ਸ਼ਹਿਰੋਂ ਬਾਹਰ ਜਾਵਾਂਗਾ, ਤਾਂ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ। ਬੱਦਲ ਗਰਜਣੇ ਬੰਦ ਹੋ ਜਾਣਗੇ ਅਤੇ ਹੋਰ ਗੜੇ ਨਹੀਂ ਪੈਣਗੇ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਧਰਤੀ ਦਾ ਮਾਲਕ ਯਹੋਵਾਹ ਹੈ।+
-