ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 7:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਜਦੋਂ ਮੈਂ ਮਿਸਰੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਵਿੱਚੋਂ ਇਜ਼ਰਾਈਲੀਆਂ ਨੂੰ ਕੱਢ ਲੈ ਜਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+

  • ਕੂਚ 8:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਮੂਸਾ ਨੇ ਫ਼ਿਰਊਨ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਮੈਂ ਕਦੋਂ ਫ਼ਰਿਆਦ ਕਰਾਂ ਤਾਂ ਜੋ ਤੇਰੇ ਤੋਂ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਤੋਂ ਡੱਡੂਆਂ ਦੀ ਆਫ਼ਤ ਟਲ ਜਾਵੇ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।” 10 ਫ਼ਿਰਊਨ ਨੇ ਕਿਹਾ: “ਕੱਲ੍ਹ ਨੂੰ।” ਇਸ ਲਈ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਉਵੇਂ ਹੋਵੇਗਾ। ਇਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੋਰ ਕੋਈ ਨਹੀਂ ਹੈ।+

  • ਕੂਚ 8:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਪਰ ਉਸ ਦਿਨ ਮੈਂ ਗੋਸ਼ਨ ਦੇ ਇਲਾਕੇ ਵਿਚ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ ਜਿੱਥੇ ਮੇਰੇ ਲੋਕ ਰਹਿੰਦੇ ਹਨ। ਉੱਥੇ ਇਕ ਵੀ ਮੱਖ ਨਹੀਂ ਹੋਵੇਗਾ।+ ਇਸ ਤੋਂ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਇਸ ਦੇਸ਼ ਵਿਚ ਹਾਂ।+

  • ਕੂਚ 9:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਮੂਸਾ ਨੇ ਉਸ ਨੂੰ ਕਿਹਾ: “ਜਦੋਂ ਮੈਂ ਸ਼ਹਿਰੋਂ ਬਾਹਰ ਜਾਵਾਂਗਾ, ਤਾਂ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ। ਬੱਦਲ ਗਰਜਣੇ ਬੰਦ ਹੋ ਜਾਣਗੇ ਅਤੇ ਹੋਰ ਗੜੇ ਨਹੀਂ ਪੈਣਗੇ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਧਰਤੀ ਦਾ ਮਾਲਕ ਯਹੋਵਾਹ ਹੈ।+

  • ਕੂਚ 14:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ;+ ਮਿਸਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”+ ਇਸ ਲਈ ਇਜ਼ਰਾਈਲੀਆਂ ਨੇ ਇਸੇ ਤਰ੍ਹਾਂ ਕੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ