-
ਲੇਵੀਆਂ 22:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਕੋਈ ਇਜ਼ਰਾਈਲੀ ਜਾਂ ਇਜ਼ਰਾਈਲ ਵਿਚ ਰਹਿੰਦਾ ਪਰਦੇਸੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਹੋਮ-ਬਲ਼ੀ ਚੜ੍ਹਾਉਂਦਾ ਹੈ,+ 19 ਤਾਂ ਉਹ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। 20 ਤੁਸੀਂ ਕੋਈ ਨੁਕਸ ਵਾਲਾ ਜਾਨਵਰ ਨਾ ਚੜ੍ਹਾਓ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।
-
-
ਬਿਵਸਥਾ ਸਾਰ 17:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਜਿਹਾ ਕੋਈ ਬਲਦ ਜਾਂ ਭੇਡ ਨਾ ਚੜ੍ਹਾਇਓ ਜਿਸ ਵਿਚ ਕੋਈ ਨੁਕਸ ਜਾਂ ਖ਼ਰਾਬੀ ਹੋਵੇ ਕਿਉਂਕਿ ਇਹ ਚੜ੍ਹਾਵਾ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+
-