-
ਗਿਣਤੀ 15:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਜੇ ਕੋਈ ਪਰਦੇਸੀ ਜਿਹੜਾ ਤੁਹਾਡੇ ਵਿਚ ਰਹਿੰਦਾ ਹੈ ਜਾਂ ਜਿਹੜਾ ਤੁਹਾਡੀਆਂ ਕਈ ਪੀੜ੍ਹੀਆਂ ਤੋਂ ਤੁਹਾਡੇ ਵਿਚ ਰਹਿੰਦਾ ਹੈ, ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਉਂਦਾ ਹੈ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ, ਤਾਂ ਉਹ ਵੀ ਉਸੇ ਤਰ੍ਹਾਂ ਚੜ੍ਹਾਵਾ ਚੜ੍ਹਾਵੇ ਜਿਸ ਤਰ੍ਹਾਂ ਤੁਸੀਂ ਚੜ੍ਹਾਵਾ ਚੜ੍ਹਾਉਂਦੇ ਹੋ।+
-
-
ਗਿਣਤੀ 15:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤੁਹਾਡੇ ਉੱਤੇ ਅਤੇ ਤੁਹਾਡੇ ਵਿਚ ਰਹਿਣ ਵਾਲੇ ਪਰਦੇਸੀਆਂ ਉੱਤੇ ਇੱਕੋ ਜਿਹਾ ਕਾਨੂੰਨ ਅਤੇ ਹੁਕਮ ਲਾਗੂ ਹੋਵੇਗਾ।’”
-
-
ਬਿਵਸਥਾ ਸਾਰ 12:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਦੀ ਬਜਾਇ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਗੋਤਾਂ ਦੇ ਇਲਾਕਿਆਂ ਵਿਚ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਜਿਸ ਨੂੰ ਆਪਣਾ ਨਿਵਾਸ-ਸਥਾਨ ਬਣਾਵੇਗਾ, ਤੁਸੀਂ ਉੱਥੇ ਜਾ ਕੇ ਉਸ ਦੀ ਭਗਤੀ ਕਰਿਓ।+ 6 ਤੁਸੀਂ ਉੱਥੇ ਆਪਣੀਆਂ ਹੋਮ-ਬਲ਼ੀਆਂ,+ ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ,+ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ+ ਅਤੇ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੇ ਜੇਠੇ+ ਲੈ ਕੇ ਜਾਇਓ।
-