ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 21:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਲੋਕ ਪਰਮੇਸ਼ੁਰ ਅਤੇ ਮੂਸਾ ਦੇ ਖ਼ਿਲਾਫ਼ ਬੋਲਦੇ ਰਹੇ+ ਅਤੇ ਕਹਿੰਦੇ ਰਹੇ: “ਤੁਸੀਂ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਉਜਾੜ ਵਿਚ ਮਰਨ ਲਈ ਲੈ ਆਏ ਹੋ? ਇੱਥੇ ਨਾ ਤਾਂ ਖਾਣ ਲਈ ਰੋਟੀ ਹੈ ਤੇ ਨਾ ਹੀ ਪੀਣ ਲਈ ਪਾਣੀ।+ ਸਾਨੂੰ ਇਸ ਘਿਣਾਉਣੀ ਰੋਟੀ ਨਾਲ ਨਫ਼ਰਤ ਹੋ ਗਈ ਹੈ।”+

  • ਬਿਵਸਥਾ ਸਾਰ 8:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+

  • ਬਿਵਸਥਾ ਸਾਰ 8:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਸ ਨੇ ਉਜਾੜ ਵਿਚ ਤੁਹਾਨੂੰ ਮੰਨ ਖਿਲਾਇਆ+ ਜਿਸ ਬਾਰੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ+ ਅਤੇ ਤੁਹਾਨੂੰ ਪਰਖੇ ਜਿਸ ਦਾ ਤੁਹਾਨੂੰ ਭਵਿੱਖ ਵਿਚ ਫ਼ਾਇਦਾ ਹੋਵੇਗਾ।+

  • ਯਹੋਸ਼ੁਆ 5:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਪਸਾਹ ਤੋਂ ਅਗਲੇ ਦਿਨ ਉਨ੍ਹਾਂ ਨੇ ਜ਼ਮੀਨ ਦੀ ਪੈਦਾਵਾਰ ਖਾਣੀ ਸ਼ੁਰੂ ਕੀਤੀ। ਉਸ ਦਿਨ ਉਨ੍ਹਾਂ ਨੇ ਬੇਖਮੀਰੀ ਰੋਟੀ+ ਅਤੇ ਭੁੰਨੇ ਹੋਏ ਦਾਣੇ ਖਾਧੇ। 12 ਜਿਸ ਦਿਨ ਉਨ੍ਹਾਂ ਨੇ ਦੇਸ਼ ਦੀ ਕੁਝ ਪੈਦਾਵਾਰ ਖਾਧੀ, ਉਸੇ ਦਿਨ ਤੋਂ ਮੰਨ ਮਿਲਣਾ ਬੰਦ ਹੋ ਗਿਆ; ਇਸ ਤੋਂ ਬਾਅਦ ਇਜ਼ਰਾਈਲੀਆਂ ਨੂੰ ਫਿਰ ਕਦੇ ਮੰਨ ਨਹੀਂ ਮਿਲਿਆ,+ ਪਰ ਉਹ ਉਸ ਸਾਲ ਤੋਂ ਕਨਾਨ ਦੇਸ਼ ਦੀ ਪੈਦਾਵਾਰ ਖਾਣ ਲੱਗੇ।+

  • ਯੂਹੰਨਾ 6:31, 32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਸਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ ਸੀ,+ ਠੀਕ ਜਿਵੇਂ ਲਿਖਿਆ ਹੈ, ‘ਉਸ ਨੇ ਸਵਰਗੋਂ ਉਨ੍ਹਾਂ ਨੂੰ ਖਾਣ ਲਈ ਰੋਟੀ ਦਿੱਤੀ।’”+ 32 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਹਾਨੂੰ ਸਵਰਗੋਂ ਰੋਟੀ ਮੂਸਾ ਨੇ ਨਹੀਂ ਦਿੱਤੀ ਸੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਅਸਲੀ ਰੋਟੀ ਦਿੰਦਾ ਹੈ।

  • ਯੂਹੰਨਾ 6:58
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 58 ਸਵਰਗੋਂ ਆਈ ਰੋਟੀ ਇਹੀ ਹੈ। ਇਹ ਉਸ ਤਰ੍ਹਾਂ ਦੀ ਨਹੀਂ ਜੋ ਤੁਹਾਡੇ ਪਿਉ-ਦਾਦਿਆਂ ਨੇ ਖਾਧੀ ਸੀ ਅਤੇ ਫਿਰ ਵੀ ਮਰ ਗਏ। ਹੁਣ ਜਿਹੜਾ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।”+

  • 1 ਕੁਰਿੰਥੀਆਂ 10:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ+ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ+

  • 1 ਕੁਰਿੰਥੀਆਂ 10:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਭੋਜਨ ਖਾਧਾ ਸੀ+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ