-
ਉਤਪਤ 19:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਹ ਲੂਤ ਨੂੰ ਆਵਾਜ਼ਾਂ ਮਾਰ ਕੇ ਕਹਿਣ ਲੱਗੇ: “ਕਿੱਥੇ ਹਨ ਉਹ ਆਦਮੀ ਜਿਹੜੇ ਅੱਜ ਰਾਤ ਤੇਰੇ ਘਰ ਆਏ ਹਨ? ਉਨ੍ਹਾਂ ਨੂੰ ਬਾਹਰ ਲੈ ਕੇ ਆ ਤਾਂਕਿ ਅਸੀਂ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਈਏ।”+
-
-
ਨਿਆਈਆਂ 19:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਉਹ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਘਟੀਆ ਆਦਮੀਆਂ ਨੇ ਘਰ ਨੂੰ ਘੇਰ ਲਿਆ ਅਤੇ ਦਰਵਾਜ਼ਾ ਭੰਨਣ ਲੱਗੇ। ਉਹ ਉਸ ਬੁੱਢੇ ਆਦਮੀ ਨੂੰ, ਜੋ ਘਰ ਦਾ ਮਾਲਕ ਸੀ, ਵਾਰ-ਵਾਰ ਕਹਿ ਰਹੇ ਸਨ: “ਉਸ ਆਦਮੀ ਨੂੰ ਬਾਹਰ ਲੈ ਕੇ ਆ ਜੋ ਤੇਰੇ ਘਰ ਆਇਆ ਹੈ ਤਾਂਕਿ ਅਸੀਂ ਉਸ ਨਾਲ ਸਰੀਰਕ ਸੰਬੰਧ ਬਣਾਈਏ।”+
-
-
ਰੋਮੀਆਂ 1:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਸੇ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਕਾਮ-ਵਾਸ਼ਨਾਵਾਂ ਦੇ ਵੱਸ ਵਿਚ ਰਹਿਣ ਦਿੱਤਾ।+ ਉਨ੍ਹਾਂ ਦੀਆਂ ਤੀਵੀਆਂ ਨੇ ਆਪਸ ਵਿਚ ਸਰੀਰਕ ਸੰਬੰਧ ਬਣਾਏ ਜੋ ਗ਼ੈਰ-ਕੁਦਰਤੀ ਹਨ;+ 27 ਇਸੇ ਤਰ੍ਹਾਂ ਬੰਦਿਆਂ ਨੇ ਵੀ ਤੀਵੀਆਂ ਨਾਲ ਕੁਦਰਤੀ ਸੰਬੰਧ ਬਣਾਉਣੇ ਛੱਡ ਦਿੱਤੇ ਅਤੇ ਬੰਦੇ ਬੰਦਿਆਂ ਨਾਲ ਕਾਮ-ਵਾਸ਼ਨਾ ਦੀ ਅੱਗ ਵਿਚ ਮਚਣ ਲੱਗੇ ਅਤੇ ਅਸ਼ਲੀਲ ਕੰਮ ਕਰਨ ਲੱਗੇ।+ ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਅੰਜਾਮ ਪੂਰੀ ਤਰ੍ਹਾਂ ਭੁਗਤਣਾ ਪਿਆ।+
-