-
ਉਤਪਤ 12:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਨੇ ਅਬਰਾਮ ਨੂੰ ਕਿਹਾ: “ਤੂੰ ਆਪਣਾ ਦੇਸ਼, ਆਪਣੇ ਰਿਸ਼ਤੇਦਾਰ ਅਤੇ ਆਪਣੇ ਪਿਤਾ ਦਾ ਘਰਾਣਾ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।+ 2 ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਅਤੇ ਮੈਂ ਤੇਰਾ ਨਾਂ ਉੱਚਾ ਕਰਾਂਗਾ ਅਤੇ ਤੇਰੇ ਰਾਹੀਂ ਦੂਸਰਿਆਂ ਨੂੰ ਬਰਕਤ ਮਿਲੇਗੀ।+ 3 ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿਆਂਗਾ ਜੋ ਤੈਨੂੰ ਬਰਕਤ ਦਿੰਦੇ ਹਨ ਅਤੇ ਉਸ ਇਨਸਾਨ ਨੂੰ ਸਰਾਪ ਦਿਆਂਗਾ ਜਿਹੜਾ ਤੈਨੂੰ ਬਦ-ਦੁਆ ਦਿੰਦਾ ਹੈ।+ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਤੇਰੇ ਰਾਹੀਂ ਜ਼ਰੂਰ ਬਰਕਤ ਮਿਲੇਗੀ।”*+
-
-
ਉਤਪਤ 22:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਹੋਵਾਹ ਦੇ ਦੂਤ ਨੇ ਸਵਰਗੋਂ ਅਬਰਾਹਾਮ ਨਾਲ ਦੂਸਰੀ ਵਾਰ ਗੱਲ ਕੀਤੀ।
-
-
ਉਤਪਤ 26:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਸ ਦੇਸ਼ ਵਿਚ ਪਰਦੇਸੀ ਵਜੋਂ ਰਹਿ।+ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂਕਿ ਮੈਂ ਤੈਨੂੰ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ।+ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਸਹੁੰ ਖਾ ਕੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਾਂਗਾ:+ 4 ‘ਮੈਂ ਤੇਰੀ ਸੰਤਾਨ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ;+ ਅਤੇ ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।’*+
-