ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 23:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਪਰ ਜੇ ਤੁਸੀਂ ਪਰਮੇਸ਼ੁਰ ਤੋਂ ਮੂੰਹ ਮੋੜੋਗੇ ਅਤੇ ਕੌਮਾਂ ਦੇ ਬਚੇ ਹੋਏ ਲੋਕਾਂ ਨਾਲ ਮਿਲ ਜਾਓਗੇ ਜੋ ਤੁਹਾਡੇ ਨਾਲ ਰਹਿੰਦੇ ਹਨ+ ਅਤੇ ਉਨ੍ਹਾਂ ਨਾਲ ਵਿਆਹ ਕਰੋਗੇ*+ ਅਤੇ ਤੁਸੀਂ ਉਨ੍ਹਾਂ ਨਾਲ ਉੱਠੋ-ਬੈਠੋਗੇ ਤੇ ਉਹ ਤੁਹਾਡੇ ਨਾਲ ਉੱਠਣ-ਬੈਠਣਗੇ, 13 ਤਾਂ ਤੁਸੀਂ ਪੱਕਾ ਜਾਣ ਲਓ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੋਂ ਇਨ੍ਹਾਂ ਕੌਮਾਂ ਨੂੰ ਭਜਾਉਂਦਾ* ਨਹੀਂ ਰਹੇਗਾ।+ ਉਹ ਤੁਹਾਡੇ ਲਈ ਇਕ ਫੰਦਾ ਤੇ ਜਾਲ਼ ਹੋਣਗੀਆਂ, ਤੁਹਾਡੀਆਂ ਵੱਖੀਆਂ ʼਤੇ ਕੋਰੜਿਆਂ ਵਾਂਗ+ ਅਤੇ ਤੁਹਾਡੀਆਂ ਅੱਖਾਂ ਵਿਚ ਕੰਡਿਆਂ ਵਾਂਗ ਹੋਣਗੀਆਂ ਜਦ ਤਕ ਤੁਸੀਂ ਇਸ ਚੰਗੇ ਦੇਸ਼ ਵਿੱਚੋਂ ਮਿਟ ਨਹੀਂ ਜਾਂਦੇ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।

  • 1 ਰਾਜਿਆਂ 11:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਪਰ ਫ਼ਿਰਊਨ ਦੀ ਧੀ+ ਤੋਂ ਇਲਾਵਾ ਰਾਜਾ ਸੁਲੇਮਾਨ ਦਾ ਹੋਰ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ+ ʼਤੇ ਦਿਲ ਆ ਗਿਆ। ਉਸ ਨੇ ਮੋਆਬੀ,+ ਅੰਮੋਨੀ,+ ਅਦੋਮੀ, ਸੀਦੋਨੀ+ ਅਤੇ ਹਿੱਤੀ+ ਔਰਤਾਂ ਨਾਲ ਪਿਆਰ ਪਾ ਲਿਆ। 2 ਉਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਉਨ੍ਹਾਂ ਦੇ ਲੋਕਾਂ ਵਿਚ ਨਾ ਜਾਇਓ ਤੇ ਨਾ ਹੀ ਉਹ ਤੁਹਾਡੇ ਵਿਚ ਆਉਣ, ਨਹੀਂ ਤਾਂ ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ।”+ ਪਰ ਸੁਲੇਮਾਨ ਨੇ ਉਨ੍ਹਾਂ ਨਾਲ ਪਿਆਰ ਦੀ ਗੰਢ ਬੰਨ੍ਹੀ ਰੱਖੀ।

  • ਅਜ਼ਰਾ 9:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਝ ਧੀਆਂ ਵਿਆਹ ਲਈਆਂ ਹਨ।+ ਹੁਣ ਉਹ, ਹਾਂ, ਉਹ ਪਵਿੱਤਰ ਸੰਤਾਨ*+ ਦੇਸ਼ਾਂ ਦੀਆਂ ਕੌਮਾਂ ਨਾਲ ਰਲ਼-ਮਿਲ ਗਈ ਹੈ।+ ਇਹ ਬੇਵਫ਼ਾਈ ਕਰਨ ਵਿਚ ਹਾਕਮ ਅਤੇ ਅਧਿਕਾਰੀ ਸਭ ਤੋਂ ਅੱਗੇ ਰਹੇ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ