-
ਬਿਵਸਥਾ ਸਾਰ 7:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਉਨ੍ਹਾਂ ਦੇ ਮੁੰਡਿਆਂ ਨਾਲ ਅਤੇ ਉਨ੍ਹਾਂ ਦੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਨਾ ਕਰਿਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ+
-
-
ਯਹੋਸ਼ੁਆ 23:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਪਰ ਜੇ ਤੁਸੀਂ ਪਰਮੇਸ਼ੁਰ ਤੋਂ ਮੂੰਹ ਮੋੜੋਗੇ ਅਤੇ ਕੌਮਾਂ ਦੇ ਬਚੇ ਹੋਏ ਲੋਕਾਂ ਨਾਲ ਮਿਲ ਜਾਓਗੇ ਜੋ ਤੁਹਾਡੇ ਨਾਲ ਰਹਿੰਦੇ ਹਨ+ ਅਤੇ ਉਨ੍ਹਾਂ ਨਾਲ ਵਿਆਹ ਕਰੋਗੇ*+ ਅਤੇ ਤੁਸੀਂ ਉਨ੍ਹਾਂ ਨਾਲ ਉੱਠੋ-ਬੈਠੋਗੇ ਤੇ ਉਹ ਤੁਹਾਡੇ ਨਾਲ ਉੱਠਣ-ਬੈਠਣਗੇ, 13 ਤਾਂ ਤੁਸੀਂ ਪੱਕਾ ਜਾਣ ਲਓ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੋਂ ਇਨ੍ਹਾਂ ਕੌਮਾਂ ਨੂੰ ਭਜਾਉਂਦਾ* ਨਹੀਂ ਰਹੇਗਾ।+ ਉਹ ਤੁਹਾਡੇ ਲਈ ਇਕ ਫੰਦਾ ਤੇ ਜਾਲ਼ ਹੋਣਗੀਆਂ, ਤੁਹਾਡੀਆਂ ਵੱਖੀਆਂ ʼਤੇ ਕੋਰੜਿਆਂ ਵਾਂਗ+ ਅਤੇ ਤੁਹਾਡੀਆਂ ਅੱਖਾਂ ਵਿਚ ਕੰਡਿਆਂ ਵਾਂਗ ਹੋਣਗੀਆਂ ਜਦ ਤਕ ਤੁਸੀਂ ਇਸ ਚੰਗੇ ਦੇਸ਼ ਵਿੱਚੋਂ ਮਿਟ ਨਹੀਂ ਜਾਂਦੇ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।
-