-
ਗਿਣਤੀ 6:23-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਤੁਸੀਂ ਇਹ ਕਹਿ ਕੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦਿਓ:+
24 “ਯਹੋਵਾਹ ਤੁਹਾਨੂੰ ਬਰਕਤ ਦੇਵੇ+ ਅਤੇ ਤੁਹਾਡੀ ਰੱਖਿਆ ਕਰੇ।
25 ਯਹੋਵਾਹ ਆਪਣੇ ਚਿਹਰੇ ਦਾ ਨੂਰ ਤੁਹਾਡੇ ਉੱਤੇ ਚਮਕਾਵੇ+ ਅਤੇ ਤੁਹਾਡੇ ʼਤੇ ਮਿਹਰ ਕਰੇ।
26 ਯਹੋਵਾਹ ਤੁਹਾਨੂੰ ਕਿਰਪਾ ਦੀ ਨਜ਼ਰ ਨਾਲ ਦੇਖੇ ਅਤੇ ਤੁਹਾਨੂੰ ਸ਼ਾਂਤੀ ਬਖ਼ਸ਼ੇ।”’+
27 ਉਹ ਮੇਰੇ ਨਾਂ ʼਤੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦੇਣ+ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+
-
-
2 ਇਤਿਹਾਸ 30:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਅਖ਼ੀਰ ਲੇਵੀ ਪੁਜਾਰੀ ਖੜ੍ਹੇ ਹੋਏ ਤੇ ਉਨ੍ਹਾਂ ਨੇ ਲੋਕਾਂ ਨੂੰ ਅਸੀਸ ਦਿੱਤੀ;+ ਪਰਮੇਸ਼ੁਰ ਨੇ ਉਨ੍ਹਾਂ ਦੀ ਆਵਾਜ਼ ਸੁਣੀ ਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਨਿਵਾਸ-ਸਥਾਨ, ਹਾਂ, ਸਵਰਗ ਤਕ ਪਹੁੰਚੀ।
-