2 ਫਿਰ ਹਿਜ਼ਕੀਯਾਹ ਨੇ ਪੁਜਾਰੀਆਂ ਦੀਆਂ ਟੋਲੀਆਂ+ ਅਤੇ ਲੇਵੀਆਂ ਦੀਆਂ ਟੋਲੀਆਂ+ ਵਿੱਚੋਂ ਹਰੇਕ ਪੁਜਾਰੀ ਤੇ ਲੇਵੀ ਨੂੰ ਉਸ ਦੀ ਸੇਵਾ ਮੁਤਾਬਕ ਠਹਿਰਾਇਆ।+ ਉਨ੍ਹਾਂ ਨੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣੀਆਂ ਸਨ ਅਤੇ ਯਹੋਵਾਹ ਦੇ ਵਿਹੜਿਆਂ ਦੇ ਦਰਵਾਜ਼ਿਆਂ ਅੰਦਰ ਸੇਵਾ ਕਰਨੀ ਸੀ ਅਤੇ ਧੰਨਵਾਦ ਤੇ ਮਹਿਮਾ ਕਰਨੀ ਸੀ।+