-
ਬਿਵਸਥਾ ਸਾਰ 21:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਜੇ ਕਿਸੇ ਆਦਮੀ ਦਾ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ+ ਅਤੇ ਉਨ੍ਹਾਂ ਨੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਉਨ੍ਹਾਂ ਦੀ ਨਹੀਂ ਸੁਣਦਾ,+ 19 ਤਾਂ ਮਾਤਾ-ਪਿਤਾ ਉਸ ਨੂੰ ਫੜ ਕੇ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਲਿਜਾਣ। 20 ਅਤੇ ਉਹ ਸ਼ਹਿਰ ਦੇ ਬਜ਼ੁਰਗਾਂ ਨੂੰ ਦੱਸਣ, ‘ਸਾਡਾ ਮੁੰਡਾ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਉਹ ਪੇਟੂ+ ਅਤੇ ਸ਼ਰਾਬੀ ਹੈ।’+ 21 ਫਿਰ ਉਸ ਦੇ ਸ਼ਹਿਰ ਦੇ ਸਾਰੇ ਆਦਮੀ ਉਸ ਮੁੰਡੇ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦੇਣਾ। ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ।+
-
-
ਕਹਾਉਤਾਂ 20:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਿਹੜਾ ਆਪਣੇ ਮਾਤਾ-ਪਿਤਾ ਨੂੰ ਕੋਸਦਾ ਹੈ,
ਹਨੇਰਾ ਹੋਣ ਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
-