-
ਗਿਣਤੀ 35:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+ 3 ਲੇਵੀ ਉਨ੍ਹਾਂ ਸ਼ਹਿਰਾਂ ਵਿਚ ਵੱਸਣਗੇ ਅਤੇ ਚਰਾਂਦਾਂ ਉਨ੍ਹਾਂ ਦੇ ਗਾਂਵਾਂ-ਬਲਦਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਅਤੇ ਸਾਮਾਨ ਲਈ ਹੋਣਗੀਆਂ। 4 ਲੇਵੀਆਂ ਨੂੰ ਦਿੱਤੇ ਜਾਣ ਵਾਲੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਸ਼ਹਿਰ ਦੀ ਕੰਧ ਤੋਂ ਲੈ ਕੇ 1,000 ਹੱਥ* ਤਕ ਹੋਣ।
-