ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 25:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ 2 ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+

  • ਨਿਆਈਆਂ 3:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਇਸ ਲਈ ਇਜ਼ਰਾਈਲੀਆਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਹ ਬਆਲਾਂ ਤੇ ਪੂਜਾ-ਖੰਭਿਆਂ* ਦੀ ਭਗਤੀ ਕਰ ਰਹੇ ਸਨ।+

  • ਨਿਆਈਆਂ 16:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਫਿਰ ਫਲਿਸਤੀ ਆਪਣੇ ਦੇਵਤੇ ਦਾਗੋਨ+ ਅੱਗੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਉਣ ਤੇ ਜਸ਼ਨ ਮਨਾਉਣ ਲਈ ਇਕੱਠੇ ਹੋਏ ਕਿਉਂਕਿ ਉਹ ਕਹਿ ਰਹੇ ਸਨ: “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਹੈ!”

  • 1 ਸਮੂਏਲ 5:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਜਦ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਫਿਰ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ। ਦਾਗੋਨ ਦਾ ਸਿਰ ਅਤੇ ਉਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਅਤੇ ਦਹਿਲੀਜ਼ ʼਤੇ ਪਏ ਸਨ। ਸਿਰਫ਼ ਉਸ ਦਾ ਧੜ, ਜੋ ਮੱਛੀ ਵਰਗਾ ਲੱਗਦਾ ਸੀ,* ਖੜ੍ਹਾ ਸੀ।

  • 1 ਰਾਜਿਆਂ 11:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਅਤੇ ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ+ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗ ਗਿਆ।+

  • 2 ਰਾਜਿਆਂ 1:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਸਮੇਂ ਅਹਜ਼ਯਾਹ ਸਾਮਰਿਯਾ ਵਿਚ ਆਪਣੇ ਚੁਬਾਰੇ ਦੀ ਛੱਤ ਦੇ ਜੰਗਲ਼ੇ ਵਿੱਚੋਂ ਦੀ ਹੇਠਾਂ ਡਿਗ ਪਿਆ ਅਤੇ ਜ਼ਖ਼ਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ: “ਜਾਓ, ਅਕਰੋਨ+ ਦੇ ਦੇਵਤੇ ਬਆਲ-ਜ਼ਬੂਬ ਤੋਂ ਪੁੱਛੋ ਕਿ ਮੇਰੀਆਂ ਸੱਟਾਂ ਠੀਕ ਹੋਣਗੀਆਂ ਜਾਂ ਨਹੀਂ।”+

  • 2 ਰਾਜਿਆਂ 23:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਰਾਜੇ ਨੇ ਉਨ੍ਹਾਂ ਉੱਚੀਆਂ ਥਾਵਾਂ ਨੂੰ ਭ੍ਰਿਸ਼ਟ ਕਰ ਦਿੱਤਾ ਜੋ ਯਰੂਸ਼ਲਮ ਦੇ ਸਾਮ੍ਹਣੇ ਅਤੇ ਤਬਾਹੀ ਦੇ ਪਹਾੜ* ਦੇ ਦੱਖਣ* ਵੱਲ ਸਨ ਜੋ ਇਜ਼ਰਾਈਲ ਦੇ ਰਾਜਾ ਸੁਲੇਮਾਨ ਨੇ ਸੀਦੋਨੀਆਂ ਦੀ ਘਿਣਾਉਣੀ ਦੇਵੀ ਅਸ਼ਤਾਰੋਥ ਲਈ, ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ+ ਦੇ ਘਿਣਾਉਣੇ ਦੇਵਤੇ ਮਿਲਕੋਮ+ ਲਈ ਬਣਾਈਆਂ ਸਨ।

  • ਜ਼ਬੂਰ 106:36-38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਉਹ ਉਨ੍ਹਾਂ ਦੇ ਬੁੱਤਾਂ ਦੀ ਪੂਜਾ ਕਰਦੇ ਰਹੇ+

      ਜੋ ਉਨ੍ਹਾਂ ਲਈ ਫੰਦਾ ਬਣ ਗਏ।+

      37 ਉਨ੍ਹਾਂ ਨੇ ਦੁਸ਼ਟ ਦੂਤਾਂ ਅੱਗੇ ਆਪਣੇ ਧੀਆਂ-ਪੁੱਤਾਂ ਦੀ ਬਲ਼ੀ ਚੜ੍ਹਾਈ।+

      38 ਉਹ ਨਿਰਦੋਸ਼ਾਂ ਦਾ, ਹਾਂ, ਆਪਣੇ ਹੀ ਧੀਆਂ-ਪੁੱਤਰਾਂ ਦਾ ਲਹੂ ਵਹਾਉਂਦੇ ਰਹੇ+

      ਜਿਨ੍ਹਾਂ ਦੀ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਅੱਗੇ ਬਲ਼ੀ ਚੜ੍ਹਾਈ;+

      ਸਾਰਾ ਦੇਸ਼ ਖ਼ੂਨ-ਖ਼ਰਾਬੇ ਨਾਲ ਭ੍ਰਿਸ਼ਟ ਹੋ ਗਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ