ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 21:21-26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਇਜ਼ਰਾਈਲੀਆਂ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ:+ 22 “ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿਚ ਨਹੀਂ ਵੜਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਦੇ ਹੋਏ ਤੇਰੇ ਇਲਾਕੇ ਵਿੱਚੋਂ ਬਾਹਰ ਚਲੇ ਜਾਵਾਂਗੇ।”+ 23 ਪਰ ਸੀਹੋਨ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਸੀਹੋਨ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ ਉਜਾੜ ਵਿਚ ਇਜ਼ਰਾਈਲੀਆਂ ਨਾਲ ਲੜਨ ਆ ਗਿਆ। ਉਹ ਯਹਾਸ ਵਿਚ ਇਜ਼ਰਾਈਲੀਆਂ ਨਾਲ ਲੜਨ ਲੱਗ ਪਿਆ।+ 24 ਪਰ ਇਜ਼ਰਾਈਲੀਆਂ ਨੇ ਉਸ ਨੂੰ ਤਲਵਾਰ ਨਾਲ ਹਰਾ ਦਿੱਤਾ+ ਅਤੇ ਅਰਨੋਨ ਤੋਂ ਲੈ ਕੇ+ ਯਬੋਕ ਤਕ,+ ਜੋ ਅੰਮੋਨੀਆਂ ਦੇ ਇਲਾਕੇ ਕੋਲ ਹੈ, ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ।+ ਪਰ ਉਹ ਯਾਜ਼ੇਰ ਤਕ ਹੀ ਗਏ ਕਿਉਂਕਿ ਯਾਜ਼ੇਰ+ ਤੋਂ ਅੱਗੇ ਅੰਮੋਨੀਆਂ ਦੀ ਸਰਹੱਦ ਹੈ।+

      25 ਇਸ ਲਈ ਇਜ਼ਰਾਈਲੀਆਂ ਨੇ ਇਹ ਸਾਰੇ ਸ਼ਹਿਰ ਲੈ ਲਏ ਅਤੇ ਉਹ ਹਸ਼ਬੋਨ ਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਅਤੇ ਅਮੋਰੀਆਂ+ ਦੇ ਹੋਰ ਸ਼ਹਿਰਾਂ ਵਿਚ ਰਹਿਣ ਲੱਗ ਪਏ। 26 ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਰਾਜੇ ਨਾਲ ਲੜਾਈ ਕਰ ਕੇ ਅਰਨੋਨ ਤਕ ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ ਸੀ।

  • ਬਿਵਸਥਾ ਸਾਰ 2:26, 27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “ਫਿਰ ਮੈਂ ਕਦੇਮੋਥ+ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦਾ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ,+ 27 ‘ਮੈਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਮੈਂ ਸ਼ਾਹੀ ਸੜਕ ʼਤੇ ਹੀ ਜਾਵਾਂਗਾ ਅਤੇ ਨਾ ਤਾਂ ਖੱਬੇ ਤੇ ਨਾ ਹੀ ਸੱਜੇ ਮੁੜਾਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ