-
ਯਹੋਸ਼ੁਆ 13:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹੁਣ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਹੈਂ; ਪਰ ਅਜੇ ਬਹੁਤ ਸਾਰੇ ਇਲਾਕਿਆਂ ʼਤੇ ਕਬਜ਼ਾ ਕਰਨਾ* ਬਾਕੀ ਹੈ। 2 ਦੇਸ਼ ਦੇ ਇਹ ਇਲਾਕੇ ਬਾਕੀ ਰਹਿੰਦੇ ਹਨ:+ ਫਲਿਸਤੀਆਂ ਅਤੇ ਗਸ਼ੂਰੀਆਂ+ ਦੇ ਸਾਰੇ ਇਲਾਕੇ 3 (ਮਿਸਰ ਦੇ ਪੂਰਬ ਵੱਲ* ਨੀਲ ਦਰਿਆ* ਤੋਂ ਲੈ ਕੇ ਉੱਤਰ ਵਿਚ ਅਕਰੋਨ ਦੀ ਸਰਹੱਦ ਤਕ ਜੋ ਕਨਾਨੀਆਂ ਦਾ ਇਲਾਕਾ ਮੰਨਿਆ ਜਾਂਦਾ ਸੀ)+ ਜਿਨ੍ਹਾਂ ਵਿਚ ਫਲਿਸਤੀਆਂ ਦੇ ਪੰਜ ਹਾਕਮਾਂ+ ਦੇ ਇਲਾਕੇ ਸ਼ਾਮਲ ਸਨ ਯਾਨੀ ਗਾਜ਼ੀਆਂ, ਅਸ਼ਦੋਦੀਆਂ,+ ਅਸ਼ਕਲੋਨੀਆਂ,+ ਗਿੱਤੀਆਂ+ ਅਤੇ ਅਕਰੋਨੀਆਂ+ ਦੇ ਇਲਾਕੇ; ਅੱਵੀਮ+ ਦਾ ਇਲਾਕਾ
-
-
ਨਿਆਈਆਂ 10:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਯਹੋਵਾਹ ਦਾ ਕ੍ਰੋਧ ਇਜ਼ਰਾਈਲ ʼਤੇ ਭੜਕ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫਲਿਸਤੀਆਂ ਤੇ ਅੰਮੋਨੀਆਂ ਦੇ ਹੱਥਾਂ ਵਿਚ ਵੇਚ ਦਿੱਤਾ।+
-