11 ਉਸ ਤੋਂ ਅਗਲਾ ਸੀ ਸ਼ਮਾਹ ਜੋ ਹਰਾਰੀ ਅਗੀ ਦਾ ਪੁੱਤਰ ਸੀ। ਫਲਿਸਤੀ ਲਹੀ ਵਿਚ ਇਕੱਠੇ ਹੋਏ ਸਨ ਜਿੱਥੇ ਮਸਰਾਂ ਦਾ ਇਕ ਖੇਤ ਸੀ; ਅਤੇ ਲੋਕ ਫਲਿਸਤੀਆਂ ਕਰਕੇ ਭੱਜ ਗਏ। 12 ਪਰ ਉਹ ਖੇਤ ਦੇ ਵਿਚਕਾਰ ਡਟ ਕੇ ਖੜ੍ਹ ਗਿਆ ਅਤੇ ਇਸ ਦੀ ਰਾਖੀ ਕੀਤੀ ਤੇ ਫਲਿਸਤੀਆਂ ਨੂੰ ਮਾਰਦਾ ਰਿਹਾ ਅਤੇ ਯਹੋਵਾਹ ਨੇ ਵੱਡੀ ਜਿੱਤ ਦਿਵਾਈ।+