16 ਅਖ਼ੀਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਤੂੰ ਕਦ ਤਕ ਸ਼ਾਊਲ ਕਰਕੇ ਸੋਗ ਵਿਚ ਡੁੱਬਿਆ ਰਹੇਂਗਾ?+ ਮੈਂ ਉਸ ਨੂੰ ਠੁਕਰਾ ਦਿੱਤਾ ਹੈ, ਉਹ ਅੱਗੇ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਗਾ।+ ਆਪਣਾ ਸਿੰਗ ਤੇਲ ਨਾਲ ਭਰ ਤੇ ਜਾਹ।+ ਮੈਂ ਤੈਨੂੰ ਬੈਤਲਹਮ ਦੇ ਰਹਿਣ ਵਾਲੇ ਯੱਸੀ ਕੋਲ ਭੇਜਾਂਗਾ+ ਕਿਉਂਕਿ ਮੈਂ ਉਸ ਦੇ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਲਈ ਰਾਜਾ ਚੁਣਿਆ ਹੈ।”+