8 ਉਸ ਦੀ ਪਰਜਾ ਸਮੁੰਦਰ ਤੋਂ ਸਮੁੰਦਰ ਤਕ
ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+
9 ਉਜਾੜ ਇਲਾਕਿਆਂ ਵਿਚ ਰਹਿਣ ਵਾਲੇ ਉਸ ਦੇ ਸਾਮ੍ਹਣੇ ਝੁਕਣਗੇ
ਅਤੇ ਉਸ ਦੇ ਦੁਸ਼ਮਣ ਧੂੜ ਚੱਟਣਗੇ।+
10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਨਜ਼ਰਾਨੇ ਲੈ ਕੇ ਆਉਣਗੇ।+
ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣਗੇ।+