ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 23:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+

  • 1 ਰਾਜਿਆਂ 4:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਸੁਲੇਮਾਨ ਨੇ ਦਰਿਆ*+ ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਾਂ ʼਤੇ ਹਕੂਮਤ ਕੀਤੀ। ਉਹ ਸੁਲੇਮਾਨ ਦੀ ਸਾਰੀ ਜ਼ਿੰਦਗੀ ਦੌਰਾਨ ਨਜ਼ਰਾਨੇ ਲਿਆਉਂਦੇ ਰਹੇ ਤੇ ਉਸ ਦੀ ਸੇਵਾ ਕਰਦੇ ਰਹੇ।+

  • ਜ਼ਬੂਰ 2:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਵਿਰਾਸਤ ਵਿਚ ਕੌਮਾਂ

      ਅਤੇ ਸਾਰੀ ਧਰਤੀ ਦਿਆਂਗਾ।+

  • ਜ਼ਬੂਰ 22:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਧਰਤੀ ਦਾ ਕੋਨਾ-ਕੋਨਾ ਯਹੋਵਾਹ ਨੂੰ ਯਾਦ ਕਰੇਗਾ ਅਤੇ ਉਸ ਵੱਲ ਮੁੜੇਗਾ।

      ਕੌਮਾਂ ਦੇ ਸਾਰੇ ਪਰਿਵਾਰ ਉਸ ਅੱਗੇ ਗੋਡੇ ਟੇਕਣਗੇ।+

      28 ਕਿਉਂਕਿ ਰਾਜ ਯਹੋਵਾਹ ਦਾ ਹੈ;+

      ਉਹ ਕੌਮਾਂ ਉੱਤੇ ਹਕੂਮਤ ਕਰਦਾ ਹੈ।

  • ਦਾਨੀਏਲ 2:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਉਸ ਸਮੇਂ ਲੋਹਾ, ਮਿੱਟੀ, ਤਾਂਬਾ, ਚਾਂਦੀ ਅਤੇ ਸੋਨਾ ਸਾਰੇ ਚੂਰ-ਚੂਰ ਹੋ ਗਏ ਅਤੇ ਉਹ ਗਰਮੀਆਂ ਦੌਰਾਨ ਪਿੜ ਵਿਚ ਪਈ ਤੂੜੀ ਵਾਂਗ ਹੋ ਗਏ ਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਗਈ ਜਿਸ ਕਰਕੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਪਰ ਜਿਹੜਾ ਪੱਥਰ ਮੂਰਤ ਦੇ ਵੱਜਾ ਸੀ, ਉਹ ਇਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਉੱਤੇ ਫੈਲ ਗਿਆ।

  • ਜ਼ਕਰਯਾਹ 9:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਮੈਂ ਇਫ਼ਰਾਈਮ ਤੋਂ ਯੁੱਧ ਦੇ ਰਥ

      ਅਤੇ ਯਰੂਸ਼ਲਮ ਤੋਂ ਘੋੜੇ ਲੈ ਲਵਾਂਗਾ।

      ਯੁੱਧ ਦੀਆਂ ਕਮਾਨਾਂ ਲੈ ਲਈਆਂ ਜਾਣਗੀਆਂ।

      ਉਹ ਕੌਮਾਂ ਵਿਚ ਸ਼ਾਂਤੀ ਦਾ ਐਲਾਨ ਕਰੇਗਾ;+

      ਉਸ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤਕ

      ਅਤੇ ਦਰਿਆ* ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ