6 ਇਜ਼ਰਾਈਲੀ ਦੁਬਾਰਾ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਉਹ ਬਆਲਾਂ, ਅਸ਼ਤਾਰੋਥ ਦੀਆਂ ਮੂਰਤਾਂ, ਅਰਾਮ ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫਲਿਸਤੀਆਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ।+ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ।