32 ਪਰ ਦਾਊਦ ਦੇ ਭਰਾ ਸ਼ਿਮਾਹ+ ਦੇ ਪੁੱਤਰ ਯਹੋਨਾਦਾਬ+ ਨੇ ਕਿਹਾ: “ਮੇਰਾ ਮਾਲਕ ਇਹ ਨਾ ਸੋਚੇ ਕਿ ਉਨ੍ਹਾਂ ਨੇ ਰਾਜੇ ਦੇ ਸਾਰੇ ਪੁੱਤਰ ਮਾਰ ਦਿੱਤੇ ਹਨ, ਸਿਰਫ਼ ਅਮਨੋਨ ਮਾਰਿਆ ਗਿਆ ਹੈ।+ ਇਹ ਅਬਸ਼ਾਲੋਮ ਦੇ ਹੁਕਮ ʼਤੇ ਹੋਇਆ ਹੈ; ਉਸ ਨੇ ਉਸੇ ਦਿਨ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਕਰ ਲਿਆ ਸੀ+ ਜਿਸ ਦਿਨ ਅਮਨੋਨ ਨੇ ਉਸ ਦੀ ਭੈਣ+ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।+