-
1 ਸਮੂਏਲ 6:21-7:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਉਨ੍ਹਾਂ ਨੇ ਕਿਰਯਥ-ਯਾਰੀਮ+ ਦੇ ਵਾਸੀਆਂ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਇਹ ਕਹਿਣ ਲਈ ਭੇਜਿਆ: “ਫਲਿਸਤੀਆਂ ਨੇ ਯਹੋਵਾਹ ਦਾ ਸੰਦੂਕ ਮੋੜ ਦਿੱਤਾ ਹੈ। ਆ ਕੇ ਲੈ ਜਾਓ।”+
7 ਕਿਰਯਥ-ਯਾਰੀਮ ਦੇ ਆਦਮੀ ਆ ਕੇ ਯਹੋਵਾਹ ਦੇ ਸੰਦੂਕ ਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ+ ਲੈ ਗਏ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂਕਿ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰੇ।
-
-
2 ਸਮੂਏਲ 6:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਦਾਊਦ ਨੇ ਇਜ਼ਰਾਈਲ ਵਿਚ ਦੁਬਾਰਾ ਆਪਣੀਆਂ ਸਾਰੀਆਂ ਸਭ ਤੋਂ ਵਧੀਆ ਫ਼ੌਜਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਵਿਚ 30,000 ਆਦਮੀ ਸਨ। 2 ਫਿਰ ਦਾਊਦ ਤੇ ਉਸ ਦੇ ਸਾਰੇ ਆਦਮੀ ਤੁਰ ਪਏ ਤਾਂਕਿ ਬਆਲੇ-ਯਹੂਦਾਹ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਉਣ+ ਜਿਸ ਦੇ ਸਾਮ੍ਹਣੇ ਲੋਕ ਸੈਨਾਵਾਂ ਦੇ ਯਹੋਵਾਹ ਦਾ ਨਾਂ ਲੈਂਦੇ ਸਨ+ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈ।+
-
-
1 ਇਤਿਹਾਸ 15:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਦਾਊਦ ਨੇ ਸਾਰੇ ਇਜ਼ਰਾਈਲ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ ਤਾਂਕਿ ਯਹੋਵਾਹ ਦਾ ਸੰਦੂਕ ਉਸ ਜਗ੍ਹਾ ਲਿਆਂਦਾ ਜਾਵੇ ਜੋ ਉਸ ਨੇ ਇਸ ਦੇ ਲਈ ਤਿਆਰ ਕੀਤੀ ਸੀ।+
-