-
1 ਸਮੂਏਲ 16:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਅਖ਼ੀਰ ਸਮੂਏਲ ਨੇ ਯੱਸੀ ਨੂੰ ਪੁੱਛਿਆ: “ਕੀ ਤੇਰੇ ਇੰਨੇ ਹੀ ਮੁੰਡੇ ਹਨ?” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਨਹੀਂ ਇਕ ਹੋਰ ਹੈ, ਸਭ ਤੋਂ ਛੋਟਾ;+ ਉਹ ਭੇਡਾਂ ਚਾਰਨ ਗਿਆ ਹੈ।”+ ਫਿਰ ਸਮੂਏਲ ਨੇ ਯੱਸੀ ਨੂੰ ਕਿਹਾ: “ਉਸ ਨੂੰ ਸੱਦ ਕਿਉਂਕਿ ਜਦ ਤਕ ਉਹ ਇੱਥੇ ਨਹੀਂ ਆ ਜਾਂਦਾ, ਅਸੀਂ ਖਾਣਾ ਖਾਣ ਨਹੀਂ ਬੈਠਾਂਗੇ।” 12 ਇਸ ਲਈ ਯੱਸੀ ਨੇ ਕਿਸੇ ਨੂੰ ਭੇਜ ਕੇ ਉਸ ਨੂੰ ਬੁਲਾਇਆ ਅਤੇ ਸਮੂਏਲ ਕੋਲ ਲਿਆਂਦਾ। ਉਸ ਦਾ ਰੰਗ ਲਾਲ ਸੀ, ਉਸ ਦੀਆਂ ਅੱਖਾਂ ਸੋਹਣੀਆਂ ਸਨ ਤੇ ਉਹ ਸੋਹਣਾ-ਸੁਨੱਖਾ ਸੀ।+ ਫਿਰ ਯਹੋਵਾਹ ਨੇ ਕਿਹਾ: “ਉੱਠ, ਇਹੀ ਹੈ! ਇਸ ਨੂੰ ਨਿਯੁਕਤ ਕਰ।”+
-
-
1 ਸਮੂਏਲ 17:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਦਾਊਦ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ+ ਸ਼ਾਊਲ ਕੋਲੋਂ ਬੈਤਲਹਮ ਵਿਚ ਆਉਂਦਾ-ਜਾਂਦਾ ਰਹਿੰਦਾ ਸੀ।
-
-
1 ਸਮੂਏਲ 25:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਜਦੋਂ ਯਹੋਵਾਹ ਮੇਰੇ ਪ੍ਰਭੂ ਲਈ ਉਹ ਸਾਰੇ ਚੰਗੇ ਕੰਮ ਕਰੇਗਾ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ ਅਤੇ ਤੈਨੂੰ ਇਜ਼ਰਾਈਲ ਉੱਤੇ ਆਗੂ ਠਹਿਰਾਵੇਗਾ,+
-
-
2 ਸਮੂਏਲ 7:8-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ+ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+ 9 ਤੂੰ ਜਿੱਥੇ ਵੀ ਜਾਵੇਂਗਾ, ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੇਰੇ ਅੱਗੋਂ ਤੇਰੇ ਸਾਰੇ ਦੁਸ਼ਮਣਾਂ ਨੂੰ ਮਿਟਾ ਦਿਆਂਗਾ;*+ ਨਾਲੇ ਮੈਂ ਤੇਰਾ ਨਾਂ ਧਰਤੀ ਦੇ ਮਹਾਨ ਆਦਮੀਆਂ ਦੇ ਨਾਵਾਂ ਜਿੰਨਾ ਉੱਚਾ ਕਰਾਂਗਾ।+ 10 ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ʼਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+ 11 ਹਾਂ, ਉਸ ਦਿਨ ਤੋਂ ਕਰ ਰਹੇ ਸਨ ਜਦੋਂ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਨਿਆਂਕਾਰ ਨਿਯੁਕਤ ਕੀਤੇ ਸਨ।+ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਵਾਵਾਂਗਾ।+
“‘“ਨਾਲੇ ਯਹੋਵਾਹ ਨੇ ਤੈਨੂੰ ਦੱਸਿਆ ਹੈ ਕਿ ਯਹੋਵਾਹ ਤੇਰੇ ਲਈ ਇਕ ਘਰ* ਬਣਾਵੇਗਾ।+
-