ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 22:13-17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਸ ਲਈ ਜਿਹੜਾ ਬੰਦਾ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸ ਨੇ ਉਸ ਨੂੰ ਕਿਹਾ: “ਦੇਖ! ਸਾਰੇ ਨਬੀ ਰਾਜੇ ਦੇ ਪੱਖ ਵਿਚ ਇੱਕੋ ਜਿਹੀਆਂ ਗੱਲਾਂ ਕਹਿ ਰਹੇ ਹਨ। ਕਿਰਪਾ ਕਰ ਕੇ ਤੂੰ ਵੀ ਉਨ੍ਹਾਂ ਵਾਂਗ ਕੋਈ ਚੰਗੀ ਗੱਲ ਕਹੀਂ।”+ 14 ਪਰ ਮੀਕਾਯਾਹ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਤਾਂ ਉਹੀ ਬੋਲਾਂਗਾ ਜੋ ਯਹੋਵਾਹ ਮੈਨੂੰ ਦੱਸਦਾ ਹੈ।” 15 ਫਿਰ ਉਹ ਰਾਜੇ ਕੋਲ ਆਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਮੀਕਾਯਾਹ, ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਰਹਿਣ ਦੇਈਏ?” ਉਸ ਨੇ ਤੁਰੰਤ ਜਵਾਬ ਦਿੱਤਾ: “ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।” 16 ਇਹ ਸੁਣ ਕੇ ਰਾਜੇ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੇਰੇ ਨਾਲ ਯਹੋਵਾਹ ਦੇ ਨਾਂ ʼਤੇ ਸੱਚ ਤੋਂ ਸਿਵਾਇ ਕੁਝ ਹੋਰ ਨਾ ਬੋਲੀਂ?” 17 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”

  • ਯਸਾਯਾਹ 30:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਕਿਉਂਕਿ ਉਹ ਬਾਗ਼ੀ ਲੋਕ ਹਨ,+ ਧੋਖਾ ਦੇਣ ਵਾਲੇ ਪੁੱਤਰ ਹਨ,+

      ਹਾਂ, ਅਜਿਹੇ ਪੁੱਤਰ ਜੋ ਯਹੋਵਾਹ ਦੇ ਕਾਨੂੰਨ* ਨੂੰ ਸੁਣਨਾ ਨਹੀਂ ਚਾਹੁੰਦੇ।+

      10 ਉਹ ਦਰਸ਼ੀਆਂ ਨੂੰ ਕਹਿੰਦੇ ਹਨ, ‘ਨਾ ਦੇਖੋ’

      ਅਤੇ ਦਰਸ਼ਣ ਦੇਖਣ ਵਾਲਿਆਂ ਨੂੰ ਕਹਿੰਦੇ ਹਨ, ‘ਸਾਨੂੰ ਸੱਚੇ ਦਰਸ਼ਣ ਨਾ ਦੱਸੋ।+

      ਸਾਨੂੰ ਮਿੱਠੀਆਂ-ਮਿੱਠੀਆਂ* ਗੱਲਾਂ ਦੱਸੋ; ਛਲ-ਫ਼ਰੇਬ ਵਾਲੇ ਦਰਸ਼ਣ ਦੇਖੋ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ