17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ।