ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 22:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਪਰ ਯਹੂਦਾਹ ਦੇ ਰਾਜੇ ਨੂੰ, ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛਣ ਲਈ ਭੇਜਿਆ ਹੈ, ਤੁਸੀਂ ਇਹ ਕਹਿਓ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਿਹੜੀਆਂ ਗੱਲਾਂ ਤੂੰ ਸੁਣੀਆਂ ਹਨ, 19 ਹਾਂ, ਜਿਹੜੀਆਂ ਗੱਲਾਂ ਮੈਂ ਇਸ ਜਗ੍ਹਾ ਅਤੇ ਇਸ ਦੇ ਵਾਸੀਆਂ ਬਾਰੇ ਕਹੀਆਂ ਹਨ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਸਰਾਪੀ ਹੋਣਗੇ, ਉਹ ਗੱਲਾਂ ਸੁਣ ਕੇ ਤੇਰੇ ਦਿਲ ਨੇ ਹੁੰਗਾਰਾ ਭਰਿਆ ਅਤੇ ਤੂੰ ਯਹੋਵਾਹ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ+ ਅਤੇ ਤੂੰ ਆਪਣੇ ਕੱਪੜੇ ਪਾੜੇ+ ਤੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣੀ ਹੈ, ਯਹੋਵਾਹ ਐਲਾਨ ਕਰਦਾ ਹੈ।

  • 2 ਇਤਿਹਾਸ 33:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ੁਰ ਨੂੰ ਉਸ ਦੇ ਤਰਲੇ ਦੇਖ ਕੇ ਬਹੁਤ ਤਰਸ ਆਇਆ ਤੇ ਉਸ ਨੇ ਰਹਿਮ ਲਈ ਕੀਤੀ ਉਸ ਦੀ ਬੇਨਤੀ ਸੁਣ ਲਈ ਅਤੇ ਉਸ ਨੂੰ ਯਰੂਸ਼ਲਮ ਲਿਆ ਕੇ ਰਾਜ ਦੁਬਾਰਾ ਦੇ ਦਿੱਤਾ।+ ਫਿਰ ਮਨੱਸ਼ਹ ਜਾਣ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+

  • ਜ਼ਬੂਰ 22:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+

      ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+

      ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+

  • ਜ਼ਬੂਰ 34:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ;+

      ਉਹ ਕੁਚਲੇ ਮਨ ਵਾਲਿਆਂ* ਨੂੰ ਬਚਾਉਂਦਾ ਹੈ।+

  • ਕਹਾਉਤਾਂ 28:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ,+

      ਪਰ ਜਿਹੜਾ ਉਨ੍ਹਾਂ ਨੂੰ ਮੰਨ ਲੈਂਦਾ ਹੈ ਅਤੇ ਛੱਡ ਦਿੰਦਾ ਹੈ, ਉਸ ਉੱਤੇ ਰਹਿਮ ਕੀਤਾ ਜਾਵੇਗਾ।+

  • ਯਸਾਯਾਹ 57:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਕਿਉਂਕਿ ਮਹਾਨ ਤੇ ਉੱਤਮ ਪਰਮੇਸ਼ੁਰ,

      ਜੋ ਹਮੇਸ਼ਾ ਲਈ ਜੀਉਂਦਾ* ਹੈ+ ਤੇ ਜਿਸ ਦਾ ਨਾਂ ਪਵਿੱਤਰ ਹੈ,+ ਇਹ ਕਹਿੰਦਾ ਹੈ:

      “ਮੈਂ ਉੱਚੇ ਤੇ ਪਵਿੱਤਰ ਸਥਾਨ ਵਿਚ ਰਹਿੰਦਾ ਹਾਂ,+

      ਪਰ ਉਨ੍ਹਾਂ ਨਾਲ ਵੀ ਰਹਿੰਦਾ ਹਾਂ ਜੋ ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ

      ਤਾਂਕਿ ਹਲੀਮ ਲੋਕਾਂ ਵਿਚ ਜਾਨ ਪਾਵਾਂ

      ਅਤੇ ਕੁਚਲੇ ਹੋਇਆਂ ਦੇ ਦਿਲ ਵਿਚ ਜੋਸ਼ ਭਰ ਦਿਆਂ।+

  • ਲੂਕਾ 15:22-24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਜਾਓ, ਫਟਾਫਟ ਸਭ ਤੋਂ ਵਧੀਆ ਚੋਗਾ ਲਿਆ ਕੇ ਇਸ ਦੇ ਪਾਓ ਅਤੇ ਇਸ ਦੇ ਹੱਥ ਵਿਚ ਅੰਗੂਠੀ ਪਾਓ ਅਤੇ ਪੈਰੀਂ ਜੁੱਤੀ ਪਾਓ। 23 ਨਾਲੇ, ਇਕ ਪਲ਼ਿਆ ਹੋਇਆ ਵੱਛਾ ਵੱਢੋ ਅਤੇ ਆਓ ਆਪਾਂ ਸਾਰੇ ਖਾਈਏ-ਪੀਏ ਤੇ ਖ਼ੁਸ਼ੀਆਂ ਮਨਾਈਏ 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ, ਪਰ ਹੁਣ ਦੁਬਾਰਾ ਜੀਉਂਦਾ ਹੋ ਗਿਆ ਹੈ;+ ਇਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।’ ਫਿਰ ਉਹ ਸਾਰੇ ਖ਼ੁਸ਼ੀਆਂ ਮਨਾਉਣ ਲੱਗ ਪਏ।

  • ਲੂਕਾ 18:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਪਰ ਟੈਕਸ ਵਸੂਲਣ ਵਾਲਾ ਥੋੜ੍ਹੀ ਦੂਰ ਖੜ੍ਹ ਗਿਆ ਅਤੇ ਉਸ ਨੇ ਆਕਾਸ਼ ਵੱਲ ਆਪਣੀਆਂ ਨਜ਼ਰਾਂ ਚੁੱਕਣ ਦਾ ਵੀ ਹੀਆ ਨਾ ਕੀਤਾ, ਪਰ ਵਾਰ-ਵਾਰ ਆਪਣੀ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਰੱਬਾ, ਮੈਂ ਪਾਪੀ ਹਾਂ, ਮੇਰੇ ʼਤੇ ਦਇਆ ਕਰ।’+ 14 ਮੈਂ ਤੁਹਾਨੂੰ ਕਹਿੰਦਾ ਹਾਂ: ਇਹ ਆਦਮੀ ਉਸ ਫ਼ਰੀਸੀ ਨਾਲੋਂ ਵੱਧ ਧਰਮੀ ਸਾਬਤ ਹੋ ਕੇ ਆਪਣੇ ਘਰ ਗਿਆ+ ਕਿਉਂਕਿ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ