ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 6:10-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11 ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+ 12 ਤਾਂ ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਯਹੋਵਾਹ ਨੂੰ ਭੁੱਲ ਨਾ ਜਾਇਓ+ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।

  • ਅੱਯੂਬ 31:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਜੇ ਮੈਂ ਸੋਨੇ ʼਤੇ ਭਰੋਸਾ ਰੱਖਿਆ ਹੋਵੇ

      ਜਾਂ ਖਾਲਸ ਸੋਨੇ ਨੂੰ ਕਿਹਾ ਹੋਵੇ, ‘ਤੂੰ ਮੇਰੀ ਸੁਰੱਖਿਆ ਹੈਂ!’+

  • ਅੱਯੂਬ 31:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਤਾਂ ਇਹ ਅਜਿਹਾ ਗੁਨਾਹ ਹੋਵੇਗਾ ਜੋ ਨਿਆਂਕਾਰਾਂ ਵੱਲੋਂ ਸਜ਼ਾ ਦੇ ਲਾਇਕ ਠਹਿਰੇਗਾ

      ਕਿਉਂਕਿ ਮੈਂ ਸਵਰਗ ਵਿਚ ਬਿਰਾਜਮਾਨ ਸੱਚੇ ਪਰਮੇਸ਼ੁਰ ਦਾ ਇਨਕਾਰ ਕਰ ਰਿਹਾ ਹੋਵਾਂਗਾ।

  • ਕਹਾਉਤਾਂ 11:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਕ੍ਰੋਧ ਦੇ ਦਿਨ ਧਨ-ਦੌਲਤ* ਦਾ ਕੋਈ ਫ਼ਾਇਦਾ ਨਹੀਂ ਹੋਵੇਗਾ,+

      ਪਰ ਨੇਕੀ ਮੌਤ ਤੋਂ ਬਚਾ ਲਵੇਗੀ।+

  • ਕਹਾਉਤਾਂ 11:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਣ ਵਾਲਾ ਡਿਗ ਪਵੇਗਾ,+

      ਪਰ ਧਰਮੀ ਪੱਤਿਆਂ ਵਾਂਗ ਲਹਿ-ਲਹਾਉਣਗੇ।+

  • ਕਹਾਉਤਾਂ 23:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+

      ਰੁਕ ਤੇ ਸਮਝ ਤੋਂ ਕੰਮ ਲੈ।*

       5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+

      ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+

  • ਮੱਤੀ 6:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ+ ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।

  • ਮੱਤੀ 6:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ+ ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।+

  • ਮਰਕੁਸ 8:36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ?+

  • ਲੂਕਾ 12:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਉਸ ਨੇ ਲੋਕਾਂ ਨੂੰ ਕਿਹਾ: “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ+ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”+

  • 1 ਤਿਮੋਥਿਉਸ 6:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਜਿਹੜੇ ਇਸ ਜ਼ਮਾਨੇ* ਵਿਚ ਅਮੀਰ ਹਨ, ਉਨ੍ਹਾਂ ਨੂੰ ਹਿਦਾਇਤ* ਦੇ ਕਿ ਉਹ ਹੰਕਾਰ ਨਾ ਕਰਨ ਅਤੇ ਨਾ ਹੀ ਧਨ-ਦੌਲਤ ਉੱਤੇ ਉਮੀਦ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ,+ ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ ਜਿਹੜਾ ਸਾਨੂੰ ਦਿਲ ਖੋਲ੍ਹ ਕੇ ਸਾਰੀਆਂ ਚੀਜ਼ਾਂ ਦਿੰਦਾ ਹੈ ਜਿਨ੍ਹਾਂ ਦਾ ਅਸੀਂ ਮਜ਼ਾ ਲੈਂਦੇ ਹਾਂ।+

  • 1 ਯੂਹੰਨਾ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ+ ਅਤੇ ਅੱਖਾਂ ਦੀ ਲਾਲਸਾ+ ਅਤੇ ਆਪਣੀ ਧਨ-ਦੌਲਤ ਅਤੇ ਹੈਸੀਅਤ ਦਾ ਦਿਖਾਵਾ,* ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ