11 “ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਨਾਲ ਹੋਵੇ ਅਤੇ ਤੂੰ ਸਫ਼ਲ ਹੋਵੇਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਭਵਨ ਬਣਾਵੇਂ ਜਿਵੇਂ ਉਸ ਨੇ ਤੇਰੇ ਬਾਰੇ ਕਿਹਾ ਹੈ।+ 12 ਜਦੋਂ ਯਹੋਵਾਹ ਇਜ਼ਰਾਈਲ ʼਤੇ ਤੈਨੂੰ ਅਧਿਕਾਰ ਦੇਵੇ, ਉਦੋਂ ਉਹ ਤੈਨੂੰ ਸੂਝ-ਬੂਝ ਅਤੇ ਸਮਝ ਵੀ ਦੇਵੇ+ ਤਾਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰੇਂ।+