9 ਉਨ੍ਹੀਂ ਦਿਨੀਂ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਆਇਆ ਅਤੇ ਉਸ ਨੇ ਯੂਹੰਨਾ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ।+ 10 ਪਾਣੀ ਵਿੱਚੋਂ ਨਿਕਲਦੇ ਸਾਰ ਯਿਸੂ ਨੇ ਆਕਾਸ਼ ਨੂੰ ਖੁੱਲ੍ਹਦਿਆਂ ਅਤੇ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਆਪਣੇ ਉੱਤੇ ਉੱਤਰਦਿਆਂ ਦੇਖਿਆ।+ 11 ਫਿਰ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+