ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 3:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+

  • ਅੱਯੂਬ 34:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਜੇ ਉਹ ਉਨ੍ਹਾਂ ਉੱਤੇ ਆਪਣਾ ਧਿਆਨ* ਲਾਈ ਰੱਖੇ,

      ਜੇ ਉਹ ਉਨ੍ਹਾਂ ਦੀ ਜੀਵਨ-ਸ਼ਕਤੀ ਅਤੇ ਸਾਹ ਨੂੰ ਆਪਣੇ ਕੋਲ ਇਕੱਠਾ ਕਰ ਲਵੇ,+

      15 ਤਾਂ ਸਾਰੇ ਇਨਸਾਨ ਇਕੱਠੇ ਮਿਟ ਜਾਣਗੇ

      ਅਤੇ ਮਨੁੱਖਜਾਤੀ ਮਿੱਟੀ ਵਿਚ ਮੁੜ ਜਾਵੇਗੀ।+

  • ਜ਼ਬੂਰ 146:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਹਾਕਮਾਂ ਉੱਤੇ ਭਰੋਸਾ ਨਾ ਰੱਖੋ

      ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ।+

       4 ਉਸ ਦਾ ਸਾਹ ਨਿਕਲ ਜਾਂਦਾ ਹੈ ਅਤੇ ਉਹ ਮਿੱਟੀ ਵਿਚ ਮੁੜ ਜਾਂਦਾ ਹੈ;+

      ਉਸੇ ਦਿਨ ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।+

  • ਉਪਦੇਸ਼ਕ ਦੀ ਕਿਤਾਬ 3:19, 20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਕਿਉਂਕਿ ਜੋ ਅੰਜਾਮ ਇਨਸਾਨਾਂ ਦਾ ਹੁੰਦਾ ਹੈ, ਉਹੀ ਅੰਜਾਮ ਜਾਨਵਰਾਂ ਦਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ,+ ਉਹ ਦੋਵੇਂ ਮਰਦੇ ਹਨ। ਸਾਰਿਆਂ ਵਿਚ ਜੀਵਨ ਦਾ ਸਾਹ ਹੁੰਦਾ ਹੈ।+ ਇਸ ਲਈ ਇਨਸਾਨ ਜਾਨਵਰਾਂ ਤੋਂ ਬਿਹਤਰ ਨਹੀਂ ਹੈ। ਸਭ ਕੁਝ ਵਿਅਰਥ ਹੈ! 20 ਸਾਰੇ ਇੱਕੋ ਜਗ੍ਹਾ ਜਾਂਦੇ ਹਨ।+ ਸਾਰਿਆਂ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ+ ਅਤੇ ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ।+

  • ਉਪਦੇਸ਼ਕ ਦੀ ਕਿਤਾਬ 12:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ