14 ਫਿਰ ਲੂਤ ਦੇ ਵੱਖਰੇ ਹੋ ਜਾਣ ਤੋਂ ਬਾਅਦ ਯਹੋਵਾਹ ਨੇ ਅਬਰਾਮ ਨੂੰ ਕਿਹਾ: “ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਚੁੱਕ ਅਤੇ ਜਿੱਥੇ ਤੂੰ ਖੜ੍ਹਾ ਹੈਂ, ਉੱਥੋਂ ਪੂਰਬ, ਪੱਛਮ, ਉੱਤਰ, ਦੱਖਣ ਵੱਲ ਆਪਣੇ ਚਾਰੇ ਪਾਸੇ ਦੇਖ। 15 ਇਹ ਸਾਰਾ ਇਲਾਕਾ ਜੋ ਤੂੰ ਦੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਸੰਤਾਨ ਨੂੰ ਹਮੇਸ਼ਾ ਲਈ ਦਿਆਂਗਾ।+