-
ਕੂਚ 16:12-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਮੈਂ ਇਜ਼ਰਾਈਲੀਆਂ ਦੀ ਬੁੜ-ਬੁੜ ਸੁਣ ਲਈ ਹੈ।+ ਉਨ੍ਹਾਂ ਨੂੰ ਕਹਿ, ‘ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਰੱਜ ਕੇ ਮੀਟ ਖਾਓਗੇ ਅਤੇ ਸਵੇਰੇ ਤੁਸੀਂ ਰੋਟੀ ਖਾਓਗੇ+ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+
13 ਫਿਰ ਉਸ ਸ਼ਾਮ ਨੂੰ ਬਟੇਰੇ ਆਏ ਅਤੇ ਉਨ੍ਹਾਂ ਨੇ ਪੂਰੀ ਛਾਉਣੀ ਨੂੰ ਢਕ ਲਿਆ+ ਅਤੇ ਸਵੇਰੇ ਛਾਉਣੀ ਦੇ ਚਾਰੇ ਪਾਸੇ ਤ੍ਰੇਲ ਪਈ ਹੋਈ ਸੀ। 14 ਜਦ ਤ੍ਰੇਲ ਉੱਡ ਗਈ, ਤਾਂ ਉਜਾੜ ਵਿਚ ਜ਼ਮੀਨ ਉੱਤੇ ਸਾਰੇ ਪਾਸੇ ਬਾਰੀਕ ਤੇ ਪੇਪੜੀਦਾਰ ਚੀਜ਼ ਪਈ ਸੀ,+ ਜਿਵੇਂ ਜ਼ਮੀਨ ʼਤੇ ਕੋਰਾ ਪਿਆ ਹੋਵੇ। 15 ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+
-