-
ਜ਼ਬੂਰ 55:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਕੋਈ ਦੁਸ਼ਮਣ ਮੈਨੂੰ ਤਾਅਨੇ ਨਹੀਂ ਮਾਰਦਾ;+
ਜੇ ਉਹ ਤਾਅਨੇ ਮਾਰਦਾ, ਤਾਂ ਮੈਂ ਸਹਿ ਲੈਂਦਾ।
ਕਿਸੇ ਵੈਰੀ ਨੇ ਮੇਰੇ ʼਤੇ ਹੱਥ ਨਹੀਂ ਚੁੱਕਿਆ;
ਜੇ ਉਹ ਮੇਰੇ ʼਤੇ ਹੱਥ ਚੁੱਕਦਾ, ਤਾਂ ਮੈਂ ਉਸ ਤੋਂ ਲੁਕ ਜਾਂਦਾ।
13 ਪਰ ਇਹ ਸਭ ਕੁਝ ਕਰਨ ਵਾਲਾ ਤਾਂ ਤੂੰ ਹੈਂ, ਮੇਰੇ ਬਰਾਬਰ ਦਾ,+
ਮੇਰਾ ਆਪਣਾ ਸਾਥੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।+
14 ਆਪਾਂ ਦੋਵਾਂ ਨੇ ਦੋਸਤੀ ਦੇ ਵਧੀਆ ਪਲ ਬਿਤਾਏ ਸਨ;
ਅਸੀਂ ਸੰਗਤ ਨਾਲ ਮਿਲ ਕੇ ਪਰਮੇਸ਼ੁਰ ਦੇ ਘਰ ਜਾਂਦੇ ਹੁੰਦੇ ਸੀ।
-