-
ਯਹੋਸ਼ੁਆ 1:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+ 8 ਕਾਨੂੰਨ ਦੀ ਇਹ ਕਿਤਾਬ ਤੇਰੇ ਮੂੰਹ ਤੋਂ ਕਦੇ ਵੱਖ ਨਾ ਹੋਵੇ+ ਅਤੇ ਤੂੰ ਇਸ ਨੂੰ ਦਿਨ-ਰਾਤ ਧੀਮੀ ਆਵਾਜ਼ ਵਿਚ ਪੜ੍ਹੀਂ* ਤਾਂਕਿ ਤੂੰ ਇਸ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰ ਸਕੇਂ;+ ਫਿਰ ਤੂੰ ਆਪਣੇ ਹਰ ਕੰਮ ਵਿਚ ਸਫ਼ਲ ਹੋਵੇਂਗਾ ਅਤੇ ਬੁੱਧ ਤੋਂ ਕੰਮ ਲਵੇਂਗਾ।+
-
-
ਜ਼ਬੂਰ 119:100ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
100 ਮੈਂ ਸਿਆਣੀ ਉਮਰ ਦੇ ਆਦਮੀਆਂ ਨਾਲੋਂ ਜ਼ਿਆਦਾ ਸਮਝਦਾਰੀ ਤੋਂ ਕੰਮ ਲੈਂਦਾ ਹਾਂ
ਕਿਉਂਕਿ ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
-
-
2 ਤਿਮੋਥਿਉਸ 3:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪਰ ਤੂੰ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਜਿਹੜੀਆਂ ਤੂੰ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ।+ ਤੂੰ ਜਾਣਦਾ ਹੈਂ ਕਿ ਤੂੰ ਉਹ ਗੱਲਾਂ ਕਿਨ੍ਹਾਂ ਤੋਂ ਸਿੱਖੀਆਂ ਸਨ 15 ਅਤੇ ਤੂੰ ਬਚਪਨ ਤੋਂ+ ਪਵਿੱਤਰ ਲਿਖਤਾਂ ਨੂੰ ਜਾਣਦਾ ਹੈਂ+ ਜੋ ਤੈਨੂੰ ਮੁਕਤੀ ਪਾਉਣ ਲਈ ਬੁੱਧੀਮਾਨ ਬਣਾ ਸਕਦੀਆਂ ਹਨ ਕਿਉਂਕਿ ਤੂੰ ਮਸੀਹ ਯਿਸੂ ਉੱਤੇ ਨਿਹਚਾ ਕੀਤੀ ਹੈ।+
-