ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 30:34-36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇੱਕੋ ਜਿਹੀ ਮਾਤਰਾ ਵਿਚ ਇਹ ਖ਼ੁਸ਼ਬੂਦਾਰ ਮਸਾਲੇ ਲੈ:+ ਗੰਧਰਸ ਦੇ ਤੇਲ ਦੀਆਂ ਬੂੰਦਾਂ, ਲੌਨ,* ਸੁਗੰਧਿਤ ਬਰੋਜ਼ਾ ਅਤੇ ਖਾਲਸ ਲੋਬਾਨ। 35 ਤੂੰ ਇਨ੍ਹਾਂ ਮਸਾਲਿਆਂ ਦਾ ਧੂਪ ਬਣਾਈਂ;+ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ* ਮਿਲਾਇਆ ਜਾਵੇ ਅਤੇ ਇਸ ਵਿਚ ਲੂਣ ਰਲ਼ਾਇਆ ਜਾਵੇ+ ਅਤੇ ਇਹ ਸ਼ੁੱਧ ਤੇ ਪਵਿੱਤਰ ਹੋਵੇ। 36 ਤੂੰ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਹ ਲਈਂ ਅਤੇ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਸਾਮ੍ਹਣੇ ਰੱਖ ਦੇਈਂ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ। ਇਹ ਤੁਹਾਡੇ ਲਈ ਅੱਤ ਪਵਿੱਤਰ ਹੋਵੇ।

  • ਲੂਕਾ 1:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਪੁਜਾਰੀਆਂ ਦੀ ਰੀਤ ਅਨੁਸਾਰ ਉਸ ਦੀ ਵਾਰੀ ਹੋਣ ਕਰਕੇ ਉਹ ਯਹੋਵਾਹ* ਦੇ ਮੰਦਰ ਦੇ ਪਵਿੱਤਰ ਕਮਰੇ ਵਿਚ+ ਧੂਪ ਧੁਖਾਉਣ ਗਿਆ।+ 10 ਉਸ ਸਮੇਂ ਬਹੁਤ ਸਾਰੇ ਲੋਕ ਬਾਹਰ ਖੜ੍ਹੇ ਪ੍ਰਾਰਥਨਾ ਕਰ ਰਹੇ ਸਨ।

  • ਪ੍ਰਕਾਸ਼ ਦੀ ਕਿਤਾਬ 5:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਜਦੋਂ ਉਸ ਨੇ ਪੱਤਰੀ ਲਈ, ਤਾਂ ਚਾਰੇ ਜੀਉਂਦੇ ਪ੍ਰਾਣੀ ਅਤੇ 24 ਬਜ਼ੁਰਗ+ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਹੈ।)+

  • ਪ੍ਰਕਾਸ਼ ਦੀ ਕਿਤਾਬ 8:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ। 4 ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ+ ਦੇ ਨਾਲ-ਨਾਲ ਦੂਤ ਦੇ ਹੱਥ ਤੋਂ ਧੂਪ ਦਾ ਧੂੰਆਂ ਉੱਪਰ ਉੱਠ ਕੇ ਪਰਮੇਸ਼ੁਰ ਕੋਲ ਪਹੁੰਚਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ